ਗੁਰਦਾਸਪੁਰ (ਵਿਨੋਦ) : ਪਿੰਡ ਮੋਚਪੁਰ ਦੇ ਸਾਹਮਣੇ ਦਰਿਆ ਬਿਆਸ ਦੇ ਕੰਢੇ ਰੇਡ ਮਾਰ ਕੇ ਪੁਲਸ ਨੇ ਲੁਕੋ ਕੇ ਰੱਖੀ 30 ਹਜ਼ਾਰ ਮਿ.ਲੀ ਨਾਜਾਇਜ਼ ਸ਼ਰਾਬ ਅਤੇ 500 ਕਿੱਲੋਂ ਲਾਹਣ ਤਾਂ ਬਰਾਮਦ ਕੀਤੀ ਹੈ ਪਰ ਦੋਸ਼ੀ ਪੁਲਸ ਪਾਰਟੀ ਨੂੰ ਦੇਖ ਕੇ ਮੌਕੇ ਤੋਂ ਫਰਾਰ ਹੋਣ 'ਚ ਕਾਮਯਾਬ ਹੋ ਗਏ। ਇਸ ਸਬੰਧੀ ਥਾਣਾ ਭੈਣੀ ਮੀਆਂ ਖਾਂ ਪੁਲਸ ਨੇ ਇਕ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਆਬਕਾਰੀ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ- ਬੁਢਲਾਡਾ ’ਚ ਵੱਡੀ ਵਾਰਦਾਤ, ਘਰ ’ਚ ਸੁੱਤੇ ਪਏ ਕਬੱਡੀ ਖਿਡਾਰੀ ਦਾ ਬੇਰਹਿਮੀ ਨਾਲ ਕਤਲ
ਜਾਣਕਾਰੀ ਦਿੰਦਿਆਂ ਸਹਾਇਕ ਸਬ-ਇੰਸਪੈਕਟਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਸ ਨੇ ਪੁਲਸ ਪਾਰਟੀ ਦੇ ਨਾਲ ਮੁਖਬਰ ਦੀ ਇਤਲਾਹ ’ਤੇ ਪਿੰਡ ਮੋਚਪੁਰ ਦੇ ਸਾਹਮਣੇ ਦਰਿਆ ਬਿਆਸ ਦੇ ਕੰਢੇ ਰੇਡ ਕੀਤਾ ਤਾਂ ਉੱਥੇ ਇਕ ਅਣਪਛਾਤਾ ਵਿਅਕਤੀ ਦਰਿਆ ਬਿਆਸ ਦੇ ਕਿਨਾਰੇ ਲੱਗੀ ਬੇੜੀ ਵਿਚ ਬੈਠ ਕੇ ਦਰਿਆ ਦੇ ਦੂਜੇ ਪਾਸੇ ਚਲਾ ਗਿਆ। ਪਰ ਜਦ ਮੌਕੇ ’ਤੇ ਜਾਂਚ ਕੀਤੀ ਤਾਂ ਟੋਏ ਪੁੱਟ ਕੇ ਤਰਪਾਲਾਂ ਵਿਚ ਪਾਈ ਹੋਈ 500 ਕਿੱਲੋਂ ਲਾਹਣ ਅਤੇ ਦੋ ਕੈਨ ਪਲਾਸਟਿਕਾਂ ਵਿਚੋਂ 30 ਹਜ਼ਾਰ ਮਿ.ਲੀ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਜਿਸ ਨੂੰ ਕਬਜ਼ੇ ’ਚ ਲੈ ਕੇ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਫਰਜ਼ੀ ਰਿਸ਼ਤੇਦਾਰ ਅਤੇ ਫਰਜ਼ੀ ਵਕੀਲ ਬਣ ਕੇ ਇਕ ਵਿਅਕਤੀ ਦੇ ਨਾਲ ਸਾਢੇ 18 ਲੱਖ ਦੀ ਠੱਗੀ
NEXT STORY