ਦੀਨਾਨਗਰ, (ਹਰਜਿੰਦਰ ਸਿੰਘ ਗੋਰਾਇਆ)- ਪੁਲਸ ਸਟੇਸ਼ਨ ਦੀਨਾਨਗਰ ਅਧੀਨ ਆਉਂਦੇ ਇਲਾਕੇ ਅੰਦਰ ਆਏ ਦਿਨ ਲੁੱਟ-ਖੋਹ ਦੀਆਂ ਘਟਨਾਵਾਂ ਵੱਧਣ ਕਾਰਨ ਲੋਕਾਂ ਵਿੱਚ ਚੋਰਾਂ ਦੀ ਦਹਿਸ਼ਤ ਦਾ ਮਾਹੌਲ ਵੇਖਿਆ ਜਾ ਰਿਹਾ ਹੈ। ਇਸੇ ਤਹਿਤ ਹੀ ਅੱਜ ਇੱਕ ਔਰਤ ਦੀਨਾਨਗਰ ਤੋਂ ਪੰਡੋਰੀ ਨੂੰ ਜਾਣ ਵਾਲੀ ਬੱਸ ਵਿੱਚ ਚੜ੍ਹ ਰਹੀ ਸੀ ਤਾਂ ਉਸਦੇ ਗਲੇ 'ਚੋਂ ਸਨੈਚਰ ਝਪਟ ਮਾਰ ਕੇ ਚੈਨ ਖੋਹ ਕੇ ਫਰਾਰ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਸ਼ਾ ਸ਼ਰਮਾ ਪਤਨੀ ਸੱਤਪਾਲ ਸ਼ਰਮਾ ਵਾਸੀ ਪੰਡੋਰੀ ਨੇ ਦੱਸਿਆ ਕਿ ਮੈਂ ਦੀਨਾਨਗਰ ਤੋਂ ਪੰਡੋਰੀ ਨੂੰ ਜਾਣ ਵਾਲੀ ਬੱਸ 'ਚ ਚੜ੍ਹ ਰਹੀ ਸੀ ਤਾਂ ਕੋਈ ਮੇਰੇ ਗਲੇ ਚੋਂ ਸੋਨੇ ਦੀ ਚੈਨ ਨੂੰ ਝਪਟ ਮਾਰ ਕੇ ਫਰਾਰ ਹੋ ਗਏ। ਉਸ ਵੱਲੋਂ 112 ਨੰਬਰ 'ਤੇ ਕਾਲ ਕਰਕੇ ਮੌਕੇ ਤੇ ਪੁਲਸ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ। ਤੁਰੰਤ ਪੁਲਿਸ ਵੱਲੋਂ ਘਟਨਾ ਸਥਾਨ 'ਤੇ ਪਹੁੰਚ ਕੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬਹੁਤ ਜਲਦ ਸਨੈਚਰ ਨੂੰ ਕਾਬੂ ਕਰ ਲਿਆ ਜਾਵੇਗਾ।
ਅੰਮ੍ਰਿਤਸਰ 'ਚ ਤਸਕਰੀ ਦੇ ਵੱਡੇ ਮਾਡਿਊਲ ਦਾ ਪਰਦਾਫਾਸ਼, 5 ਕਿਲੋ ਹੈਰੋਇਨ ਸਮੇਤ ਡਰੱਗ ਸਰਗਨਾ ਕਾਬੂ
NEXT STORY