ਤਰਨਤਾਰਨ/ਅੰਮ੍ਰਿਤਸਰ , (ਰਮਨ, ਇੰਦਰਜੀਤ)- ਅੰਮ੍ਰਿਤਸਰ ਬਾਰਡਰ ਰੇਂਜ ਪੁਲਸ ਨੇ ਤਰਨਤਾਰਨ ਪੁਲਸ ਦੀ ਅਗਵਾਈ ਹੇਠ ਖਤਰਨਾਕ ਗੈਂਗਸਟਰ ਇਕਬਾਲ ਅਫਰੀਦੀ ਦੇ ਸਰਗਰਮ ਮੈਂਬਰ ਰੋਬਿਨਪ੍ਰੀਤ ਸਿੰਘ ਉਰਫ ਗੁਰਇਕਬਾਲ ਪਿੰਡ ਹੰਸਾਵਾਲਾ ਨੂੰ ਗੋਇੰਦਵਾਲ ਸਾਹਿਬ ਅਧੀਨ ਆਉਂਦੇ ਖੇਤਰ ਮਾਨਾਂਵਾਲਾ ’ਚੋਂ ਕਾਬੂ ਕਰ ਲਿਆ ਹੈ। ਪੁਲਸ ਨੇ ਉਸ ਦੇ ਕਬਜ਼ੇ ’ਚੋਂ ਇਕ ਵਿਦੇਸ਼ੀ ਮਹਿੰਗਾ ਪਿਸਤੌਲ ਅਤੇ 25 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪਿਸਤੌਲ ਦੀ ਕੀਮਤ ਲੱਖਾਂ ਰੁਪਏ ਹੈ।
ਜਾਣਕਾਰੀ ਦਿੰਦਿਆਂ ਸੀਮਾ ਰੇਂਜ ਪੁਲਸ ਦੇ ਇੰਸਪੈਕਟਰ ਜਨਰਲ ਸੁਰਿੰਦਰਪਾਲ ਸਿੰਘ ਪਰਮਾਰ ਨੇ ਦੱਸਿਆ ਕਿ ਗ੍ਰਿਫਤਾਰ ਕੀਤਾ ਗਿਆ ਗੈਂਗਸਟਰ ਇਕਬਾਲ ਅਫਰੀਦੀ ਗੈਂਗ ਦਾ ਸਰਗਰਮ ਮੈਂਬਰ ਹੈ। ਉਸ ਨੇ ਪਿਛਲੇ ਸਾਲ ਗੋਇੰਦਵਾਲ ਸਾਹਿਬ ਦੇ ਅਧੀਨ ਆਉਂਦੇ ਖੇਤਰ ਵਿਚ ਸਾਹਿਲਪ੍ਰੀਤ ਸਿੰਘ ਗੈਂਗ ਨਾਲ ਜ਼ਬਰਦਸਤ ਕਰਾਸ ਫਾਇਰਿੰਗ ਕੀਤੀ ਸੀ। ਉਕਤ ਮੁਲਜ਼ਮ ਵੀ ਉਨ੍ਹਾਂ ਨਾਲ ਸ਼ਾਮਲ ਸੀ। ਉਕਤ ਵਿਅਕਤੀ ਤੋਂ ਪੁਲਸ ਨੇ ਇਕ ਇੰਪੋਰਟਿਡ ਪਿਸਤੌਲ ਬਰਾਮਦ ਕੀਤਾ ਹੈ। ਇਸ ਦੇ ਨਾਲ ਪੁਲਸ ਨੇ 25 ਕਾਰਤੂਸ ਵੀ ਬਰਾਮਦ ਕੀਤੇ ਹਨ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਗੋਇੰਦਵਾਲ ਸਾਹਿਬ ਪੁਲਸ ਦੀ ਟੀਮ ਨੇ ਉਸ ਨੂੰ ਮਾਨਾਂਵਾਲਾ ਨਜ਼ਦੀਕ ਘੇਰ ਲਿਆ ਸੀ।
ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਉਕਤ ਮੁਲਜ਼ਮ ਨੇ ਦੱਸਿਆ ਕਿ ਉਸ ਨੇ ਇਹ ਪਿਸਤੌਲ ਅਤੇ ਕਾਰਤੂਸ ਪਵਿੱਤਰ ਸਿੰਘ ਨਾਮਕ ਇਕ ਵਿਅਕਤੀ ਤੋਂ ਲਿਆ ਹੈ, ਜੋ ਕਿ ਇਸ ਸਮੇਂ ਅਮਰੀਕਾ ਵਿਚ ਹੈ। ਇਸ ਦੇ ਬਾਕੀ ਹੋਰ 2 ਮੈਂਬਰਾਂ ਤਰੁਣ ਨਿਵਾਸੀ ਪਿੰਡ ਝੰਡੂ ਅਤੇ ਲਵਜੀਤ ਸਿੰਘ ਉੱਤਰ ਨਿਵਾਸੀ ਹੰਸਾਵਾਲਾ ਦੀ ਪੁਲਸ ਤਲਾਸ਼ ਕਰ ਰਹੀ ਹੈ। ਇਨ੍ਹਾਂ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਜਾਰੀ ਹੈ।
ਕਾਰ ਸਵਾਰਾਂ ਨੇ ਨਾਕਾ ਪਾਰਟੀ ’ਤੇ ਚਲਾਈਆਂ ਗੋਲੀਆਂ, 1 ਕਾਬੂ
NEXT STORY