ਅੰਮ੍ਰਿਤਸਰ (ਛੀਨਾ)- ਇਟਲੀ ’ਚ ਇੰਡੀਅਨ ਸਿੱਖ ਕਮਿਊਨਿਟੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਵੱਲੋਂ ਭਾਰਤੀ ਅੰਬੈਸੀ ਮਿਲਾਨ ਦੇ ਸਹਿਯੋਗ ਨਾਲ ਇਕ ਸਿੱਖ ਨੌਜਵਾਨ ਨੂੰ ਅਫਗਾਨੀ ਅਗਵਾਕਾਰਾਂ ਦੇ ਚੁੰਗਲ ’ਚੋਂ ਬਚਾਇਆ ਗਿਆ ਹੈ।ਜਾਣਕਾਰੀ ਦਿੰਦਿਆਂ ਇੰਡੀਅਨ ਸਿੱਖ ਕਮਿਊਨਿਟੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਨੇ ਦੱਸਿਆ ਕਿ ਪੁਰਤਗਾਲ ’ਚ ਰਹਿਣ ਵਾਲਾ ਸਿੱਖ ਨੌਜਵਾਨ ਗੁਰਜੀਤ ਸਿੰਘ ਆਪਣੇ ਕੰਮਕਾਜ ਸਬੰਧੀ ਅਕਸਰ ਹੀ ਇਟਲੀ ਰਾਹੀਂ ਟੈਕਸੀ ਕਰਕੇ ਬੈਲਜੀਅਮ ਜਾਂਦਾ ਸੀ ਪਰ ਕੁਝ ਦਿਨ ਪਹਿਲਾਂ ਉਹ ਅਫਗਾਨੀ ਅਗਵਾਕਾਰਾਂ ਦੇ ਚੁੰਗਲ ’ਚ ਫਸ ਗਿਆ, ਜਿਸ ਨੂੰ ਅਗਵਾਕਾਰ ਕਿਸੇ ਅਣਪਛਾਤੀ ਜਗ੍ਹਾ ’ਤੇ ਲੈ ਗਏ, ਜਿਸ ਤੋਂ ਬਾਅਦ ਉਨ੍ਹਾਂ ਨੌਜਵਾਨ ਗੁਰਜੀਤ ਸਿੰਘ ਦੇ ਘਰ ਪੁਰਤਗਾਲ ਵਿਖੇ ਫੋਨ ਕਰਕੇ ਉਸ ਨੂੰ ਛੱਡਣ ਬਦਲੇ 13 ਹਜ਼ਾਰ ਯੂਰੋ ਦੀ ਮੰਗ ਕੀਤੀ।
ਇਹ ਵੀ ਪੜ੍ਹੋ : ਤਰਨਤਾਰਨ 'ਚ ਵੱਡੀ ਵਾਰਦਾਤ, ਸਰਪੰਚ ਦਾ ਗੋਲੀਆਂ ਮਾਰ ਕੀਤਾ ਕਤਲ
ਉਨ੍ਹਾਂ ਕਿਹਾ ਕਿ ਅਗਵਾਕਾਰਾਂ ਦਾ ਫੋਨ ਆਉਣ ਤੋਂ ਬਾਅਦ ਗੁਰਜੀਤ ਸਿੰਘ ਦੇ ਪਰਿਵਾਰ ਨੇ ਪੁਰਤਗਾਲ ’ਚ ਹੀ ਰਹਿਣ ਵਾਲੇ ਹਰਜਿੰਦਰ ਸਿੰਘ ਪਰਵਾਨਾ ਨਾਲ ਸੰਪਰਕ ਕਰਕੇ ਘਟਨਾ ਬਾਰੇ ਜਾਣਕਾਰੀ ਦਿੱਤੀ, ਜਿਨ੍ਹਾਂ ਨੇ ਅੱਗੇ ਇਹ ਸਾਰਾ ਮਾਮਲਾ ਮੇਰੇ ਧਿਆਨ ’ਚ ਲਿਆਂਦਾ। ਪ੍ਰਧਾਨ ਕੰਗ ਨੇ ਕਿਹਾ ਕਿ ਨੌਜਵਾਨ ਗੁਰਜੀਤ ਸਿੰਘ ਦੇ ਅਗਵਾ ਹੋਣ ਬਾਰੇ ਤੁਰੰਤ ਭਾਰਤੀ ਅੰਬੈਸੀ ਮਿਲਾਨ ਨਾਲ ਗੱਲਬਾਤ ਕਰਕੇ ਸਹਿਯੋਗ ਦੀ ਮੰਗ ਕੀਤੀ ਗਈ, ਜਿਸ ਤੋਂ ਬਾਅਦ ਭਾਰਤੀ ਅੰਬੈਸੀ ਦੇ ਅਧਿਕਾਰੀਆਂ ਨੇ ਇੰਡੀਅਨ ਸਿੱਖ ਕਮਿਊਨਿਟੀ ਦਾ ਪੂਰਾ ਸਹਿਯੋਗ ਕਰਦਿਆਂ ਇਕ ਵਿਉਂਤਬੰਦੀ ਬਣਾਈ, ਜਿਸ ਤਹਿਤ ਰਾਤ ਨੂੰ ਇਕ ਘਰ ’ਚ ਛਾਪਾ ਮਾਰ ਕੇ ਅਫਗਾਨੀ ਅਗਵਾਕਾਰਾਂ ਦੇ ਚੁੰਗਲ ’ਚੋਂ ਸਿੱਖ ਨੌਜਵਾਨ ਗੁਰਜੀਤ ਸਿੰਘ ਨੂੰ ਆਜ਼ਾਦ ਕਰਵਾ ਲਿਆ ਗਿਆ।
ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਹੋਟਲ 'ਚ ਲੁਕੇ ਸੀ ਸ਼ੂਟਰ, ਫੜਨ ਗਈ ਪੁਲਸ 'ਤੇ ਚਲਾਤੀਆਂ ਗੋਲੀਆਂ (ਵੀਡੀਓ)
ਪ੍ਰਧਾਨ ਕੰਗ ਨੇ ਕਿਹਾ ਕਿ ਅਗਵਾਕਾਰਾਂ ਦੇ ਚੁੰਗਲ ’ਚੋਂ ਸਿੱਖ ਨੌਜਵਾਨ ਨੂੰ ਬਚਾਉਣ ’ਚ ਭਾਰਤੀ ਅੰਬੈਸੀ ਮਿਲਾਨ ਦਾ ਬਹੁਤ ਵੱਡਾ ਸਹਿਯੋਗ ਰਿਹਾ ਹੈ, ਜਿਸ ਤੋਂ ਬਾਅਦ ਅੰਬੈਸੀ ਨੇ ਭਾਰਤੀ ਲੋਕਾਂ ਨੂੰ ਹਦਾਇਤ ਕੀਤੀ ਕਿ ਇਟਲੀ ’ਚ ਟੈਕਸੀ ਬੁੱਕ ਕਰਨ ਵੇਲੇ ਉਸ ਦੇ ਨੰਬਰ ਪਲੇਟ ਦੀ ਫੋਟੋ ਖਿੱਚ ਕੇ ਆਪਣੇ ਪਰਿਵਾਰ ਜਾਂ ਫੇਰ ਕਿਸੇ ਜਾਣਕਾਰ ਨੂੰ ਭੇਜ ਦਿੱਤੀ ਜਾਵੇ ਤਾਂ ਜੋ ਅਜਿਹੀ ਘਟਨਾ ਦਾ ਕੋਈ ਹੋਰ ਭਾਰਤੀ ਨਾਗਰਿਕ ਦੁਬਾਰਾ ਸ਼ਿਕਾਰ ਨਾ ਹੋਵੇ।
ਇਹ ਵੀ ਪੜ੍ਹੋ : ਸ਼ਹੀਦ ਗੁਰਪ੍ਰੀਤ ਸਿੰਘ ਨੂੰ ਦਿੱਤੀ ਗਈ ਅੰਤਿਮ ਵਿਦਾਈ, ਧਾਹਾਂ ਮਾਰ-ਮਾਰ ਰੋਇਆ ਪਰਿਵਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਰਨਤਾਰਨ 'ਚ ਵੱਡੀ ਵਾਰਦਾਤ, ਸਰਪੰਚ ਦਾ ਗੋਲੀਆਂ ਮਾਰ ਕੀਤਾ ਕਤਲ
NEXT STORY