ਅੰਮ੍ਰਿਤਸਰ, (ਅਰੁਣ)- ਖੁਦ ਨੂੰ ਫੌਜ ਦਾ ਇੰਜੀਨੀਅਰ ਦੱਸਦਿਆਂ ਨੌਜਵਾਨਾਂ ਨੂੰ ਫੌਜ ’ਚ ਭਰਤੀ ਕਰਵਾਉਣ ਦਾ ਲਾਰਾ ਲਾ ਕੇ ਭੋਲੇ-ਭਾਲੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਣ ਵਾਲੇ ਇਕ ਜਾਅਲਸਾਜ਼ ਖਿਲਾਫ ਥਾਣਾ ਕੰਬੋਅ ਦੀ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਕੀਤੀ ਸ਼ਿਕਾਇਤ ’ਚ ਸਾਹਿਬ ਸਿੰਘ ਨੇ ਦੱਸਿਆ ਕਿ ਮਨਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਮਾਹਲ ਜੋ ਖੁਦ ਨੂੰ ਫੌਜ ’ਚ 116 ਬਟਾਲੀਅਨ ਦਾ ਇੰਜੀਨੀਅਰ ਦੱਸਦਾ ਹੈ, ਨੇ ਸਾਲ 2018 ਤੋਂ ਲੈ ਕੇ ਉਸ ਤੋਂ ਇਲਾਵਾ ਹੋਰ ਲੋਕਾਂ ਦੇ ਬੱਚਿਆਂ ਨੂੰ ਫੌਜ ’ਚ ਭਰਤੀ ਕਰਵਾਉਣ ਦਾ ਲਾਰਾ ਲਾ ਕੇ 80 ਲੱਖ ਰੁਪਏ ਦੀ ਠੱਗੀ ਮਾਰੀ ਹੈ। ਉਪ ਪੁਲਸ ਕਪਤਾਨ ਇਨਵੈਸਟੀਗੇਸ਼ਨ ਵੱਲੋਂ ਮਾਮਲੇ ਦੀ ਜਾਂਚ ਕਰਨ ਮਗਰੋਂ ਉਕਤ ਮੁਲਜ਼ਮ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਪੁਲਸ ਛਾਪੇਮਾਰੀ ਕਰ ਰਹੀ ਹੈ।
ਬਾਰ ਐਸੋਸੀਏਸ਼ਨ ਦੇ ਵਕੀਲਾਂ ਨੇ ਕੀਤੀ ਹਡ਼ਤਾਲ
NEXT STORY