ਅਜਨਾਲਾ, (ਬਾਠ)- ਅੱਜ ਇਥੇ ਬਾਰ ਐਸੋਸੀਏਸ਼ਨ ਅਜਨਾਲਾ ਦੀ ਪ੍ਰਭਾਵਸ਼ਾਲੀ ਮੀਟਿੰਗ ਪ੍ਰਧਾਨ ਐਡਵੋਕੇਟ ਬ੍ਰਿਜ ਮੋਹਨ ਅੌਲ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਕੋਰਟ ਕੰਪਲੈਕਸ ਵਿਚਲੇ ਦਫਤਰ ’ਚ ਹੋਈ, ਜਿਸ ਵਿਚ ਬੀਤੇ ਕੱਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਕੁਝ ਲੋਕਾਂ ਵੱਲੋਂ ਗਲਤ ਵਿਵਹਾਰ ਕਰਨ ਤੇ ਥਾਣੇ ’ਚ ਦਰਖਾਸਤ ਦਰਜ ਕਰਵਾਉਣ ਗਏ ਉਕਤ ਬਾਰ ਦੇ ਅਹੁਦੇਦਾਰਾਂ ਨੂੰ ਸਬੰਧਤ ਵਿਰੋਧੀ ਅਨਸਰਾਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਬਦਲੇ ਹਰਿਆਣਾ ਪੁਲਸ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਨਾ ਕਰਨ ਅਤੇ ਉਕਤ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਨ ਦੇ ਰੋਸ ਵਜੋਂ ਬਾਰ ਐਸੋਸੀਏਸ਼ਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਅੱਜ ਆਪਣਾ ਸਮੁੱਚਾ ਕੰਮਕਾਜ ਠੱਪ ਰੱਖ ਕੇ ਹਡ਼ਤਾਲ ਕਰਨ ਦੇ ਲਏ ਗਏ ਫੈਸਲੇ ਨਾਲ ਸਹਿਮਤੀ ਪ੍ਰਗਟਾਉਂਦਿਆਂ ਬਾਰ ਐਸੋਸੀਏਸ਼ਨ ਅਜਨਾਲਾ ਦੇ ਸਾਰੇ ਵਕੀਲ ਮੈਂਬਰਾਂ ਨੇ ਕੋਰਟ ਕੰਪਲੈਕਸ ਨਾਲ ਸਬੰਧਤ ਸਾਰਾ ਕੰਮਕਾਜ ਠੱਪ ਰੱਖਿਆ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਐਡਵੋਕੇਟ ਬ੍ਰਿਜ ਮੋਹਨ ਔਲ ਨੇ ਕਿਹਾ ਕਿ ਹਰਿਆਣਾ ਪੁਲਸ ਵੱਲੋਂ ਕਾਨੂੰਨ ਨੂੰ ਬਹਾਲ ਰੱਖਣ ’ਚ ਵਰਤੀ ਗਈ ਅਣਗਹਿਲੀ ਦਾ ਸਖਤ ਨੋਟਿਸ ਲਿਆ ਜਾਵੇਗਾ ਤੇ ਸਾਥੀ ਵਕੀਲ ਮੈਂਬਰਾਂ ਨੂੰ ਇਨਸਾਫ ਦਿਵਾਉਣ ਲਈ ਹਰ ਸੰਭਵ ਮਦਦ ਕੀਤੀ ਜਾਵੇਗੀ। ਇਸ ਮੌਕੇ ਐਡਵੋਕੇਟ ਜਤਿੰਦਰ ਸਿੰਘ ਚੌਹਾਨ, ਦਲਜੀਤ ਸਿੰਘ ਗਿੱਲ, ਪਰਵਿੰਦਰ ਸਿੰਘ, ਰਾਜਨ ਸਨਿਆਲ, ਪਲਵਿੰਦਰ ਸਿੰਘ, ਏ. ਪੀ. ਐੱਸ. ਔਲਖ, ਅਜੇ ਤ੍ਰੇਹਨ, ਡੀ. ਐੱਨ. ਹੀਰਾ, ਪ੍ਰੋ. ਬੀਰਜਸਕਰਨ ਸਿੰਘ, ਮਨਪ੍ਰੀਤ ਸਿੰਘ, ਪ੍ਰਦੀਪ ਕੁਮਾਰ, ਅਮਨਿੰਦਰ ਰੰਧਾਵਾ, ਯਾਦਵਿੰਦਰ ਸਿੰਘ ਭੁੱਲਰ, ਕਾਬਲ ਸਿੰਘ ਬਲੱਗਣ ਆਦਿ ਬਾਰ ਐਸੋਸੀਏਸ਼ਨ ਅਜਨਾਲਾ ਦੇ ਸਾਰੇੇ ਵਕੀਲ ਮੈਂਬਰ ਹਾਜ਼ਰ ਸਨ।
ਕੋਲੇ ਨਾਲ ਭਰੇ ਟਰਾਲੇ ਨੂੰ ਲੱਗੀ ਭਿਆਨਕ ਅੱਗ
NEXT STORY