ਬਟਾਲਾ/ਘੁਮਾਣ (ਗੋਰਾਇਆ) : ਮੀਂਹ ਕਾਰਨ ਪਿੰਡ ਸ਼ਾਹਬਾਦ ਦੇ ਸੁਖਜਿੰਦਰ ਸਿੰਘ ਪੁੱਤਰ ਪੂਰਨ ਸਿੰਘ ਦੀ ਆਟੇ ਦੀ ਚੱਕੀ ਦੀ ਛੱਤ ਡਿੱਗਣ ਕਰ ਕੇ ਕਣਕ ਪੀਸ਼ਣ ਵਾਲੀ ਮਸ਼ੀਨ, ਵੱਡੀ ਸਾਫਟ ਅਤੇ ਪੁਲੀਆਂ ਆਦਿ ਟੁੱਟ ਗਈਆਂ ਹਨ।ਇਸ ਸਬੰਧੀ ਮਾਲਕ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਪਰ ਤੱਕ ਇਸ ਹੋਏ ਨੁਕਸਾਨ ਤੋਂ ਇਲਾਵਾ ਬਿਜਲੀ ਵਾਲੀ ਮੋਟਰ, ਕਣਕ ਅਤੇ ਆਟੇ ਦੀਆਂ ਬੋਰੀਆਂ ਦਾ ਵੀ ਛੱਤ ਦੇ ਸਾਰੇ ਮਲਬੇ ਦੇ ਹੇਠ ਗਈਆਂ ਹਨ। ਉਹ ਪਹਿਲਾਂ ਹੀ ਮੰਦਹਾਲੀ ਦੇ ਦੌਰ ’ਚੋਂ ਲੰਘ ਰਿਹਾ ਸੀ ਕਿ ਹੁਣ ਕੁਦਰਤੀ ਕਰੋਪੀ ਨਾਲ ਉਸ ਅਤੇ ਪਰਿਵਾਰ ਦਾ ਵੱਡਾ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ- ਜਾਅਲੀ ਸ਼ਨਾਖ਼ਤੀ ਕਾਰਡ ਤੇ ਪੁਲਸ ਦੀ ਵਰਦੀ ਰਾਹੀਂ ਵਿਅਕਤੀ ਨੇ ਕੀਤੀ ਜਾਲਸਾਜ਼ੀ, ਪਤਨੀ ਦੇ ਬਿਆਨਾਂ ’ਤੇ ਮਾਮਲਾ ਦਰਜ
ਇਸ ਸਬੰਧੀ ਪੀੜਤ ਸੁਖਜਿੰਦਰ ਸਿੰਘ, ਪਿੰਡ ਦੇ ਸਾਬਕਾ ਸਰਪੰਚ ਹਰਵਿੰਦਰ ਸਿੰਘ ਕਾਹਲੋਂ, ਮੈਂਬਰ ਕੁਲਵੰਤ ਸਿੰਘ, ਅਰਸ਼ਦੀਪ ਸਿੰਘ ਆਦਿ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਰਕਾਰ ਇਸ ਗਰੀਬ ਵਿਅਕਤੀ ਦੀ ਸਾਰ ਲੈਂਦੇ ਹੋਏ ਇਸਦੇ ਹੋਏ ਨੁਕਸਾਨ ਪੂਰਤੀ ਲਈ ਵੱਡੀ ਪੱਧਰ 'ਤੇ ਮਾਲੀ ਮਦਦ ਕਰੇ।
ਇਹ ਵੀ ਪੜ੍ਹੋ- ਦਾਰੂ ਪੀਣੀ ਪੈ ਗਈ ਭਾਰੀ, ਖੋਖੇ ’ਤੇ ਬੇਸੁੱਧ ਪਿਆ ਸੀ ਖ਼ਜ਼ਾਨਾ ਅਧਿਕਾਰੀ, ਹੋਈ ਵੱਡੀ ਕਾਰਵਾਈ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਵੀ ਦਰਿਆ ’ਚ ਟਲਿਆ ਹੜ੍ਹ ਦਾ ਖਤਰਾ, ਪਾਰ ਦੇ ਇਲਾਕੇ ’ਚ ਛੱਡ ਗਿਆ ਤਬਾਹੀ ਦੇ ਨਿਸ਼ਾਨ
NEXT STORY