ਬਹਿਰਾਮਪੁਰ (ਗੋਰਾਇਆ)- ਭਾਵੇਂ ਕਿ ਪੁਲਸ ਪ੍ਰਸ਼ਾਸਨ ਵੱਲੋਂ ਸਰਹੱਦੀ ਖ਼ੇਤਰ ਹੋਣ ਦੇ ਮੱਦੇਨਜ਼ਰ ਥਾਂ-ਥਾਂ ਨਾਕੇ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਕਿ ਕੋਈ ਗਲਤ ਅਨਸਰ ਸਿਰ ਨਾ ਚੁੱਕ ਸਕੇ ਪਰ ਇਹ ਸਿਰਫ ਜ਼ਿਆਦਾਤਰਾਂ ਕਾਗਜ਼ਾਂ ਤੱਕ ਹੀ ਸੀਮਿਤ ਬਣਕੇ ਰਹਿ ਜਾਂਦਾ ਹੈ। ਉਧਰ ਦੂਜੇ ਪਾਸੇ ਬਹਿਰਾਮਪੁਰ ਪੁਲਸ ਪ੍ਰਸ਼ਾਸਨ ਵੱਲੋਂ ਵੀ ਇਲਾਕੇ ਅੰਦਰ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲਿਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਇਹ ਵੀ ਪੜ੍ਹੋ- BSF ਨੂੰ ਮਿਲੀ ਵੱਡੀ ਸਫ਼ਲਤਾ, ਪਾਕਿਸਤਾਨੀ ਡਰੋਨ 'ਤੇ 60 ਰਾਊਂਡ ਫ਼ਾਇਰ ਕਰ ਸੁੱਟਿਆ ਹੇਠਾਂ
ਜੱਦ ਇਲਾਕੇ ਵਾਸੀਆਂ ਦੀ ਮੰਗ 'ਤੇ ਇਲਾਕੇ ਅੰਦਰ ਦੌਰਾ ਕੀਤਾ ਗਿਆ ਤਾਂ ਸ਼ਰੇਆਮ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਆਮ ਦੇਖਿਆ ਗਿਆ। ਇਸੇ ਤਰ੍ਹਾਂ ਹੀ ਭਾਵੇਂ ਸਰਕਾਰ ਵੱਲੋਂ ਪੀਟਰ ਰੇਹੜਿਆਂ ’ਤੇ ਪਾਬੰਧੀ ਲਾਈ ਹੋਈ ਹੈ ਪਰ ਇਸ ਇਲਾਕੇ ਅੰਦਰ ਪੀਟਰ ਰੇਹੜਿਆਂ ਦੀ ਸੜਕਾਂ ’ਤੇ ਭਰਮਾਰ ਵੇਖੀ ਜਾ ਸਕਦੀ ਹੈ। ਓਵਰਲੋਡ ਵਾਹਨ ਬਿਨਾਂ ਕਿਸੇ ਡਰ ਤੋਂ ਸੜਕਾਂ ’ਤੇ ਧਮਾਲਾਂ ਪਾਈ ਫ਼ਿਰਦੇ ਹਨ। ਜਿਸ ਕਾਰਨ ਇਲਾਕੇ ਅੰਦਰ ਓਵਰਲੋਡ ਵਾਹਨਾਂ ਦਾ ਦਿਨ ਪ੍ਰਤੀ ਦਿਨ ਸੜਕੀ ਹਾਦਸੇ ਵਧਦੇ ਜਾ ਰਹੇ ਹਨ । ਅਜਿਹੇ ਓਵਰਲੋਡਾਂ ਕਾਰਨ ਆਏ ਦਿਨ ਕਿਸੇ ਨਾ ਕਿਸੇ ਹਾਦਸੇ ਦਾ ਕਾਰਨ ਬਣਦੇ ਹਨ ਪਰ ਪੁਲਸ ਪ੍ਰਸ਼ਾਸਨ ਸਿਰਫ਼ ਖਾਨਾ ਪੂਰਤੀ ਲਈ ਦੋ ਪਹੀਆ ਵਾਹਨਾਂ ਚਲਾਕਾਂ ਦੀ ਚੈਕਿੰਗ ਕਰ ਕੇ ਚਲਾਨ ਕਰਦੇ ਆਮ ਵੇਖੇ ਜਾਂਦੇ ਹਨ।
ਇਹ ਵੀ ਪੜ੍ਹੋ- ਸੈਸਰਾ ਕਲਾਂ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਬਜ਼ੁਰਗ ਔਰਤ ਦਾ ਕਤਲ
ਦੂਜੇ ਪਾਸੇ ਚੌਕਾਂ ਵਿਚ ਜੋ ਮੁਲਾਜ਼ਮਾਂ ਨੂੰ ਟ੍ਰੈਫ਼ਿਕ ਨੂੰ ਨਿਰੰਤਰ ਚਲਾਉਣ ਲਈ ਲਾਇਆ ਜਾਂਦਾ ਹੈ, ਉਹ ਵੀ ਸਿਰਫ਼ ਮੂਕ ਦਰਸ਼ਕ ਬਣਕੇ ਤਮਾਸ਼ਾ ਵੇਖਦੇ ਰਹਿੰਦੇ ਹਨ, ਜਿਸ ਕਾਰਨ ਓਵਰਲੋਡਾਂ ਵਾਹਨਾਂ ਦੇ ਕਾਰਨ ਆਮ ਆਉਣ ਜਾਣ ਵਾਲੇ ਰਾਹੀਗਰਾਂ ਨੂੰ ਕਈ ਪ੍ਰੇਸ਼ਾਨੀਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਲਾਕੇ ਵਾਸੀਆਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਅੰਦਰ ਦਿਨ ਪ੍ਰਤੀ ਦਿਨ ਵਿਗੜ ਰਹੀ ਕਾਨੂੰਨ ਦੀ ਸਥਿਤੀ ’ਤੇ ਕਾਬੂ ਪਾਉਣ ਲਈ ਅਜਿਹੇ ਓਵਰਲੋਡ ਵਾਹਨ ਚਾਲਕਾਂ ਖ਼ਿਲਾਫ਼ ਸ਼ਿਕੰਜਾ ਕੱਸਿਆ ਜਾਵੇ ਤਾਂ ਇਲਾਕੇ ਅੰਦਰ ਵੱਧ ਰਹੇ ਸੜਕ ਹਾਦਸਿਆਂ ’ਤੇ ਰੋਕ ਲੱਗ ਸਕੇ ।
ਇਹ ਵੀ ਪੜ੍ਹੋ- ਬਾਬੇ ਨੇ ਪੋਟਲੀ ਸੁੰਘਾ ਕੇ ਔਰਤ ਨਾਲ ਕੀਤਾ ਵੱਡਾ ਕਾਂਡ, ਫ਼ਿਰ ਜੋ ਹੋਇਆ ਸੁਣ ਹੋਵੋਗੇ ਹੈਰਾਨ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਸੁਖਬੀਰ ਬਾਦਲ ਨੈਤਿਕਤਾ ਦੇ ਆਧਾਰ ’ਤੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਵੇ : ਭੋਮਾ
NEXT STORY