ਲੁਧਿਆਣਾ, (ਰਿਸ਼ੀ)- ਫੈਕਟਰੀ ’ਚੋਂ ਕੰਮ ਤੋਂ ਕੱਢੇ ਜਾਣ ਤੋਂ ਬਾਅਦ ਇਕ ਨੌਜਵਾਨ ਨੇ ਮੁਹੱਲੇ ਦੇ ਰਹਿਣ ਵਾਲੇ ਦੋ ਦੋਸਤਾਂ ਨਾਲ ਮਿਲ ਕੇ ਗੈਂਗ ਬਣਾ ਲਿਆ ਅਤੇ ਗਿਆਸਪੁਰਾ ਇਲਾਕੇ ਵਿਚ 12 ਚੋਰੀ ਦੀਆਂ ਵਾਰਦਾਤਾਂ ਕੀਤੀਆਂ। ਪੁਲਸ ਨੇ ਉਨ੍ਹਾਂ ਨੂੰ ਸੂਚਨਾ ਦੇ ਅਾਧਾਰ ’ਤੇ ਸ਼ਨੀਵਾਰ ਨੂੰ ਗ੍ਰਿਫਤਾਰ ਕਰ ਕੇ ਕੇਸ ਦਰਜ ਕੀਤਾ ਹੈ। ਪੁਲਸ ਨੂੰ ਉਨ੍ਹਾਂ ਕੋਲੋਂ ਕਾਫੀ ਰਿਕਵਰੀ ਹੋਈ ਹੈ। ਜਾਣਕਾਰੀ ਦਿੰਦੇ ਥਾਣਾ ਇੰਚਾਰਜ ਅਮਨਦੀਪ ਸਿੰਘ ਬਰਾਡ਼ ਨੇ ਦੱਸਿਆ ਕਿ ਗੈਂਗ ਦਾ ਸਰਗਣਾ ਇਕ ਫੈਕਟਰੀ ਵਿਚ ਕੰਮ ਕਰਦਾ ਸੀ ਪਰ ਕੰਮ ਤੋਂ ਕੱਢੇ ਜਾਣ ਤੋਂ ਬਾਅਦ ਬੇਰੋਜ਼ਗਾਰ ਹੋ ਗਿਆ। ਇਸ ਤੋਂ ਬਾਅਦ ਮੁਹੱਲੇ ਦੇ ਹੀ ਰਹਿਣ ਵਾਲੇ 2 ਦੋਸਤਾਂ ਨਾਲ ਮਿਲ ਕੇ ਗੈਂਗ ਬਣਾਇਆ ਅਤੇ ਰਾਤ 12 ਵਜੇ ਦੇ ਬਾਅਦ ਘਰੋਂ ਪੈਦਲ ਨਿਕਲ ਜਾਂਦੇ ਅਤੇ ਸਿਰਫ ਗਿਆਸਪੁਰਾ ਇਲਾਕੇ ਵਿਚ ਰਹਿ ਰਹੇ ਪ੍ਰਵਾਸੀਆਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸਨ। ਜਿਸ ਕੁਆਰਟਰ ਦਾ ਦਰਵਾਜ਼ਾ ਖੁੱਲ੍ਹਾ ਮਿਲਦਾ ਸੀ, ਉਥੋਂ ਸਾਮਾਨ ਚੋਰੀ ਕਰ ਲੈਂਦੇ।
ਫਡ਼ੇ ਗਏ ਦੋਸ਼ੀਆਂ ਦੀ ਪਛਾਣ
lਅਸ਼ੀਸ਼ ਕੁਮਾਰ (18) ਨਿਵਨ ਨਗਰ (ਸਰਗਣਾ)
lਕ੍ਰਿਸ਼ਨਾ (17) ਨਿਵਾਸੀ ਜੀਵਨ ਨਗਰ
lਅਭਿਮੰਨਿਊ (17) ਨਿਵਾਸੀ ਜੀਵਨ ਨਗਰ
ਮੁਨਾਫੇ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਹਡ਼ੱਪੇ
NEXT STORY