ਜੈਤੋ (ਪਰਾਸ਼ਰ) - ਉੱਤਰੀ ਰੇਲਵੇ ਦੇ ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਦੇ ਅਧਿਕਾਰੀ ਨੇ ਦੱਸਿਆ ਕਿ ਡਵੀਜ਼ਨਲ ਰੇਲਵੇ ਮੈਨੇਜਰ ਸੰਜੇ ਸਾਹੂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੀਨੀਅਰ ਡਵੀਜ਼ਨਲ ਕਮਰਸ਼ੀਅਲ ਪਰਮਦੀਪ ਸਿੰਘ ਸੈਣੀ ਦੀ ਅਗਵਾਈ ਹੇਠ 18 ਅਗਸਤ ਨੂੰ ਰੇਲ ਗੱਡੀ ਨੰਬਰ 14673 (ਜੈਨਗਰ-ਅੰਮ੍ਰਿਤਸਰ ਸ਼ਹੀਦ ਐਕਸਪ੍ਰੈਸ) ਅਤੇ ਰੇਲਗੱਡੀ ਨੰਬਰ 13006 (ਅੰਮ੍ਰਿਤਸਰ-ਹਾਵੜਾ ਮੇਲ) ’ਚ ਤੀਬਰ ਟਿਕਟ ਜਾਂਚ ਮੁਹਿੰਮ ਚਲਾਈ ਗਈ।
ਇਸ ਟਿਕਟ ਚੈਕਿੰਗ ਮੁਹਿੰਮ ’ਚ ਉਨ੍ਹਾਂ ਦੇ ਨਾਲ ਕਮਰਸ਼ੀਅਲ ਇੰਸਪੈਕਟਰ ਜਲੰਧਰ ਨਿਤੇਸ਼ ਸਮੇਤ ਟਿਕਟ ਚੈਕਿੰਗ ਸਟਾਫ਼, ਆਰ.ਪੀ.ਐੱਫ. ਤੇ ਜੀ.ਆਰ.ਪੀ. ਦੇ ਜਵਾਨ ਹਾਜ਼ਰ ਸਨ। ਉਨ੍ਹਾਂ ਨੇ ਟਿਕਟ ਚੈਕਿੰਗ ਟੀਮ ਦੇ ਨਾਲ ਏ.ਸੀ., ਸਲੀਪਰ ਅਤੇ ਜਨਰਲ ਕੋਚਾਂ ’ਚ ਟਿਕਟਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ। ਬਿਨਾਂ ਟਿਕਟ ਅਤੇ ਬੇਨਿਯਮੀ ਨਾਲ ਸਫ਼ਰ ਕਰਨ ਵਾਲੇ 51 ਯਾਤਰੀਆਂ ਤੋਂ ਕਰੀਬ 24 ਹਜ਼ਾਰ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ।
ਕਲਕੱਤਾ ਵਿਖੇ ਹੋਈ ਦਰਦਨਾਕ ਘਟਨਾ ਨਾਲ ਸਮੁੱਚੀ ਮਾਨਵਤਾ ਦਾ ਮਨ ਵਲੂੰਧਰਿਆ ਗਿਆ : ਮੰਤਰੀ ਬਲਜੀਤ ਕੌਰ
NEXT STORY