ਮੋਗਾ—ਮੋਗਾ ਜਿਲੇ ਦੇ ਪਿੰਡ ਕਾਹਨ ਸਿੰਘ ਨਿਵਾਸੀ ਕਰਮਜੀਤ ਕੌਰ (28) ਦੁਆਰਾ ਮਾਨਸਿਕ ਪ੍ਰੇਸ਼ਾਨੀ ਦੇ ਚੱਲਦੇ ਆਪਣੇ ਘਰ 'ਚ ਹੀ ਖੁਦਕੁਸ਼ੀ ਕੀਤੇ ਜਾਣ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ 'ਚ ਥਾਣਾ ਸਦਰ ਦੇ ਥਾਣੇਦਾਰ ਵਜ਼ੀਰ ਚੰਦ ਦੁਆਰਾ ਮ੍ਰਿਤਕਾ ਦੇ ਭਰਾ ਜੁਗਰਾਜ ਸਿੰਘ ਮੋਗਾ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕੀਤੀ ਗਈ ਹੈ। ਪੁਲਸ ਸੂਤਰਾਂ ਮੁਤਾਬਕ ਕਰਮਜੀਤ ਕੌਰ ਦਾ ਵਿਆਹ 7 ਸਾਲ ਪਹਿਲਾ ਰੇਸ਼ਮ ਸਿੰਘ ਨਿਵਾਸੀ ਪਿੰਡ ਕਾਹਨ ਸਿੰਘ ਵਾਲਾ ਨਾਲ ਹੋਇਆ ਸੀ, ਜੋ ਤਲਵੰਡੀ ਭਾਈ ਦੀ ਇਕ ਵਰਕਸ਼ਾਪ 'ਚ ਕੰਮ ਕਰਦਾ ਹੈ ਅਤੇ ਇਸ ਦੇ ਤਿੰਨ ਬੱਚੇ ਹਨ। ਮ੍ਰਿਤਕਾ ਦੇ ਭਰਾ ਜੁਗਰਾਜ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦੀ ਸੀ। ਅਸੀਂ ਉਸ ਨੂੰ ਕਈ ਵਾਰ ਪੁੱਛਣ ਦੀ ਕੋਸ਼ਿਸ਼ ਵੀ ਕੀਤੀ ਪਰ ਉਸ ਨੇ ਕੁਝ ਨਹੀਂ ਦੱਸਿਆ। ਜੁਗਰਾਜ ਦਾ ਕਹਿਣਾ ਹੈ ਕਿ ਉਸ ਦੀ ਭੈਣ ਨੇ ਆਪਣੇ ਘਰ ਦਰਵਾਜਾ ਅੰਦਰ ਤੋਂ ਬੰਦ ਕਰ ਲਿਆ ਅਤੇ ਫਾਹਾ ਲਗਾ ਕੇ ਖੁਦਕੁਸ਼ ਕਰ ਲਈ। ਮ੍ਰਿਤਕਾ ਦੇ ਪਤੀ ਰੇਸ਼ਮ ਸਿੰਘ ਨੇ ਦਰਵਾਜਾ ਖੋਲਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਸ ਨੇ ਦਰਵਾਜ਼ਾ ਨਾ ਖੋਲਿਆ। ਜਿਸ ਕਾਰਨ ਨੇੜੇ-ਤੇੜੇ ਦੇ ਲੋਕ ਇਕੱਠੇ ਹੋ ਗਏ ਅਤੇ ਪੁਲਸ ਨੂੰ ਸੂਚਿਤ ਕੀਤਾ ਗਿਆ। ਜਿਸ 'ਤੇ ਥਾਣੇਦਾਰ ਵਜ਼ੀਰ ਚੰਦ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਨੇੜੇ-ਤੇੜੇ ਦੇ ਲੋਕਾਂ ਤੋਂ ਪੁੱਛ-ਗਿੱਛ ਤੋਂ ਬਾਅਦ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਗਿਆ। ਜਿਸ ਤੋਂ ਬਾਅਦ ਲਾਸ਼ ਨੂੰ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤਾ ਗਿਆ।
ਸਾਬਕਾ ਵਿਧਾਇਕ ਪਰਮਜੀਤ ਸਿੰਘ ਸੰਧੂ ਦਾ ਦਿਹਾਂਤ
NEXT STORY