ਖਨੌਰੀ, (ਹਰਜੀਤ)- ਪੁਲਸ ਥਾਣਾ ਖਨੌਰੀ ਅਤੇ ਟਰੱਕ ਯੂਨੀਅਨ ਦੇ ਸਾਹਮਣੇ ਸਡ਼ਕ ’ਤੇ ਪਏ ਖੱਡਿਆਂ ਕਾਰਨ ਇਕ ਪ੍ਰਾਈਵੇਟ ਬੱਸ ਅਚਾਨਕ ਸੰਤੁਲਨ ਵਿਗਡ਼ ਜਾਣ ਕਾਰਨ ਪਲਟ ਗਈ। ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਥੇਡ਼੍ਹੀ ਬੱਸ ਕੰਪਨੀ ਦੀ ਇਕ ਬੱਸ ਖਨੌਰੀ ਤੋਂ ਟੋਹਾਣਾ (ਹਰਿਆਣਾ) ਜਾ ਰਹੀ ਸੀ, ਜਿਸ ਵਿਚ ਕਰੀਬ 25 ਸਵਾਰੀਆਂ ਸਨ। ਜਦੋਂ ਬੱਸ ਪੁਲਸ ਥਾਣਾ ਖਨੌਰੀ ਦੇ ਨਜ਼ਦੀਕ ਪੁੱਜੀ ਤਾਂ ਸਡ਼ਕ ਦੇ ਕਿਨਾਰੇ ਖਡ਼੍ਹੇ ਟਰੱਕ ਅਤੇ ਸਡ਼ਕ ਦੇ ਵਿਚ ਬਣੇ ਖੱਡਿਆਂ ਕਾਰਨ ਬੱਸ ਦਾ ਸੰਤੁਲਨ ਵਿਗਡ਼ ਗਿਆ ਅਤੇ ਬੱਸ ਸਡ਼ਕ ਦੇ ਨਾਲ ਚਾਰ ਫੁੱਟ ਹੇਠਾਂ ਜਾ ਡਿੱਗੀ। ਹਾਦਸੇ ਵਿਚ ਜ਼ਖਮੀ ਸਵਾਰੀਆਂ ਨੂੰ ਐੱਸ. ਐੱਚ. ਓ. ਖਨੌਰੀ ਦੀ ਹੱਲਾਸ਼ੇਰੀ ਅਤੇ ਖਨੌਰੀ ਪੁਲਸ ਤੇ ਰਾਹਗੀਰਾਂ ਦੀ ਮਦਦ ਨਾਲ ਤੁਰੰਤ ਬਾਹਰ ਕੱਢ ਕੇ ਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ, ਜਿਨ੍ਹਾਂ ’ਚੋਂ ਕਰੀਬ 10-12 ਸਵਾਰੀਆਂ ਨੂੰ ਹੀ ਜ਼ਿਆਦਾ ਸੱਟਾਂ ਵੱਜੀਆਂ ਹਨ। ਜ਼ਖਮੀਆਂ ਵਿਚੋਂ ਸ਼ਾਹਪੁਰ ਥੇਡ਼੍ਹੀ ਪਿੰਡ ਦੀ ਇਕ ਬਜ਼ੁਰਗ ਅੌਰਤ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਪਟਿਆਲਾ ਰੈਫਰ ਕਰ ਦਿੱਤੇ ਜਾਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਾਸਟਰ ਭੋਲਾ ਸਿੰਘ ਅਤੇ ਥੇਡ਼੍ਹੀ ਬੱਸ ਕੰਪਨੀ ਦੇ ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਸਥਾਨ ’ਤੇ ਟਰੱਕ ਯੂਨੀਅਨ ਦੇ ਨਾਲ ਨਗਰ ਪੰਚਾਇਤ ਖਨੌਰੀ ਦਾ ਇਕ ਪਾਣੀ ਵਾਲਾ ਬੋਰ ਹੈ ਅਤੇ ਪਾਣੀ ਦੀ ਨਿਕਾਸੀ ਵਾਲਾ ਨਾਲਾ ਸਡ਼ਕ ਦੇ ਪੱਧਰ ਤੋਂ ਉੱਪਰ ਹੋਣ ਕਾਰਨ ਸਾਰਾ ਪਾਣੀ ਸਡ਼ਕ ’ਤੇ ਆਉਂਦਾ ਹੈ ਅਤੇ ਇਸ ਥਾਂ ’ਤੇ ਸਡ਼ਕ ਬੁਰੀ ਤਰ੍ਹਾਂ ਟੁੱਟੀ ਪਈ ਹੈ ਅਤੇ ਦੂਜਾ ਸਡ਼ਕ ਦੇ ਕਿਨਾਰੇ ਗਲਤ ਸਾਈਡ ਯੂਨੀਅਨ ਦੇ ਨਾਲ ਹਰ ਸਮੇਂ ਟਰੱਕ ਖਡ਼੍ਹੇ ਹੋਣ ਕਾਰਨ ਸਡ਼ਕ ਤੋਂ ਵੱਡੇ ਵਾਹਨਾਂ ਦਾ ਲੰਘਣਾ ਬਹੁਤ ਹੀ ਮੁਸ਼ਕਲ ਹੈ। ਸਡ਼ਕ ਦੇ ਕਿਨਾਰੇ ਟਰੱਕ ਖਡ਼੍ਹੇ ਹੋਣ ਕਰਕੇ ਬੱਸ ਦਾ ਸੰਤੁਲਨ ਵਿਗਡ਼ ਗਿਆ ਅਤੇ ਇਹ ਹਾਦਸਾ ਵਾਪਰਿਆ ਹੈ ਤੇ ਬੱਸ ਸਡ਼ਕ ਦੇ ਨਾਲ ਖਾਈ ਵਿਚ ਡਿੱਗ ਗਈ। ਗੁਰਮੀਤ ਸਿੰਘ ਨੇ ਦੱਸਿਆ ਕਿ ਸਵਾਰੀਆਂ ਦੀ ਮਲ੍ਹੱਮ ਪੱਟੀ ਕਰਵਾ ਕੇ ਘਰ ਭੇਜਿਆ ਜਾ ਰਿਹਾ ਹੈ। ਇਸ ਸਬੰਧੀ ਐੱਸ. ਐੱਚ. ਓ. ਖਨੌਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਬੱਸ ਦਾ ਡਰਾਈਵਰ ਰੇਸ ਪੈਡਲ ਦੇ ਨਜ਼ਦੀਕ ਡਿੱਗੀ ਕੋਈ ਚੀਜ਼ ਚੁੱਕਣ ਲਈ ਹੇਠਾਂ ਝੁਕਿਆ ਸੀ ਕਿ ਬੱਸ ਸਡ਼ਕ ਤੋਂ ਹੇਠਾਂ ਜਾ ਡਿੱਗੀ।
24 ਬੋਤਲਾਂ ਸ਼ਰਾਬ ਸਣੇ ਕਾਬੂ
NEXT STORY