ਤਪਾ ਮੰਡੀ, (ਸ਼ਾਮ, ਗਰਗ)- ਅੱਜ ਸਵੇਰੇ ਤਾਜੋਕੇ ਰੋਡ ’ਤੇ ਅਣਪਛਾਤੇ ਵਾਹਨ ਦੀ ਫੇਟ ਲੱਗਣ ਕਾਰਨ ਪੈਦਲ ਜਾ ਰਹੇ ਪ੍ਰਵਾਸੀ ਮਜ਼ਦੂਰ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਸਪਤਾਲ ’ਚ ਜ਼ੇਰੇ ਇਲਾਜ ਪ੍ਰਵਾਸੀ ਮਜ਼ਦੂਰ ਇੰਦਰ ਕੁਮਾਰ ਪੁੱਤਰ ਵਿਸ਼ਨੂੰ ਕੁਮਾਰ ਨੇ ਦੱਸਿਆ ਕਿ ਉਹ ਇਥੇ ਇਕ ਸ਼ੈਲਰ ’ਚ ਮਜ਼ਦੂਰੀ ਕਰਦਾ ਹੈ,ਜਦ ਉਹ ਪੈਦਲ ਜਾ ਰਿਹਾ ਸੀ ਤਾਂ ਅਣਪਛਾਤੇ ਵਾਹਨ ਨੇ ਉਸ ਨੂੰ ਫੇਟ ਮਾਰ ਦਿੱਤੀ, ਜਿਸ ਕਾਰਨ ਉਸ ਦੇ ਸਿਰ ’ਚ ਸੱਟ ਲੱਗੀ, ਮਿੰਨੀ ਸਹਾਰਾ ਕਲੱਬ ਦੇ ਵਲੰਟੀਅਰਾਂ ਉਸ ਨੂੰ ਹਸਪਤਾਲ ਤਪਾ ’ਚ ਭਰਤੀ ਕਰਵਾਇਆ।
ਅੌਰਤ ਤੇ ਵਿਅਕਤੀ ਦੀ ਕੁੱਟ-ਮਾਰ ਕਰਨ ’ਤੇ 3 ਵਿਰੁੱਧ ਕੇਸ ਦਰਜ
NEXT STORY