ਪਟਿਆਲਾ- ਪਟਿਆਲਾ ਸ਼ਹਿਰ ਵਿੱਚ ਉਸ ਸਮੇਂ ਹਾਈ ਵੋਲਟੇਜ ਹੰਗਾਮਾ ਦੇਖਣ ਨੂੰ ਮਿਲਿਆ, ਜਦੋਂ ਇੱਕ ਵਕੀਲ ਅਤੇ ਬੱਸ ਡਰਾਈਵਰ ਆਹਮੋ-ਸਾਹਮਣੇ ਹੋ ਗਏ। ਮਾਮਲਾ ਪਟਿਆਲਾ ਦੇ ਤ੍ਰਿਪੜੀ ਇਲਾਕੇ ਦਾ ਹੈ, ਜਿੱਥੇ ਇੱਕ ਨਿੱਜੀ ਸਕੂਲ ਦੀ ਪ੍ਰਾਈਵੇਟ ਬੱਸ ਸਕੂਲ ਤੋਂ ਛੁੱਟੀ ਹੋਣ ਮਗਰੋਂ ਸਕੂਲ ਦੀ ਇੱਕ ਮੈਡਮ ਨੂੰ ਘਰ ਛੱਡਣ ਦੇ ਲਈ ਜਾ ਰਹੀ ਸੀ।
ਇਸ ਦੌਰਾਨ ਬੱਸ ਡਰਾਈਵਰ ਸਕੂਲ ਦੀ ਮੈਡਮ ਨੂੰ ਜਿਵੇਂ ਹੀ ਘਰ ਉਤਾਰਦਾ ਹੈ ਤੇ ਬੱਸ ਵਾਪਸ ਮੋੜਦਾ ਹੈ ਤਾਂ ਉਸ ਦੀ ਬੱਸ ਰਸਤੇ 'ਚ ਇੱਕ ਵਕੀਲ ਦੀ ਗੱਡੀ ਦੇ ਵਿੱਚ ਜਾ ਵੱਜੀ, ਜਿਸ ਕਾਰਨ ਗੱਡੀ ਤੇ ਬੱਸ ਚਾਲਕ ਵਿਚਾਲੇ ਤਿੱਖੀ ਬਹਿਸਬਾਜ਼ੀ ਹੋ ਗਈ ਤੇ ਲੰਬਾ ਜਾਮ ਲੱਗ ਗਿਆ।
ਇਹ ਵੀ ਪੜ੍ਹੋ- ''12 ਘੰਟਿਆਂ 'ਚ ਦੇ 75 ਲੱਖ, ਨਹੀਂ ਤਾਂ ਕੱਟ ਦਿਆਂਗੇ ਉੱਪਰ ਦੀ ਟਿਕਟ...''
ਇਨੋਵਾ ਗੱਡੀ 'ਚ ਸਵਾਰ ਵਕੀਲ ਦੇ ਡਰਾਈਵਰ ਦਾ ਕਹਿਣਾ ਹੈ ਕਿ ਬੱਸ ਦੇ ਡਰਾਈਵਰ ਨੇ ਬੱਸ ਮੋੜਦਿਆਂ ਹੋਇਆਂ ਪਿੱਛੇ ਤੱਕ ਨਹੀਂ ਦੇਖਿਆ ਤੇ ਅਸੀਂ ਇਸ ਨੂੰ ਅਪੀਲ ਕਰਦੇ ਰਹੇ ਕਿ ਬੱਸ ਗੱਡੀ 'ਚ ਵੱਜ ਜਾਵੇਗੀ, ਪਰ ਇਸ ਨੇ ਸਾਡੀ ਇੱਕ ਨਾ ਸੁਣੀ ਅਤੇ ਬੱਸ ਗੱਡੀ ਦੇ ਵਿੱਚ ਮਾਰ ਦਿੱਤੀ। ਇਸ ਹੰਗਾਮੇ ਕਾਰਨ ਸੜਕ 'ਤੇ ਲੰਬਾ ਜਾਮ ਲੱਗ ਗਿਆ ਤੇ ਲੋਕਾਂ ਨੂੰ ਵੀ ਨਿਕਲਣ ਸਮੇਂ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ- ਅਮਰੀਕਾ ਤੋਂ ਆਈ ਬੇਹੱਦ ਮੰਦਭਾਗੀ ਖ਼ਬਰ, ਦੋਸਤ ਦੀ B'Day ਪਾਰਟੀ 'ਤੇ ਜਾ ਰਹੇ 2 ਮੁੰਡਿਆਂ ਦੀ ਹੋਈ ਦਰਦਨਾਕ ਮੌ/ਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
''ਆਮ ਆਦਮੀ ਪਾਰਟੀ ਦਾ ਮੇਅਰ ਬਣਾਓ, ਅਸੀਂ ਪਟਿਆਲਾ ਦੀ ਸੁੰਦਰਤਾ ਨੂੰ ਮੁੜ ਬਹਾਲ ਕਰਾਂਗੇ'' : CM ਮਾਨ
NEXT STORY