ਚੰਡੀਗਡ਼੍ਹ, (ਸਾਜਨ)- ਯੂ. ਟੀ. ਟਰਾਂਸਪੋਰਟ ਡਿਪਾਰਟਮੈਂਟ ਨੂੰ ਬਜਟ ਨਾ ਮਿਲਣ ਕਾਰਨ ਸ਼ਹਿਰ ਦਾ ਇੰਟੈਲੀਜੈਂਟ ਟਰਾਂਸਪੋਰਟ ਸਿਸਟਮ ਪ੍ਰਾਜੈਕਟ ਵਿਚਕਾਰ ਹੀ ਲਟਕਿਆ ਹੈ। ਟਰਾਂਸਪੋਰਟ ਡਿਪਾਰਟਮੈਂਟ ਦੇ ਅਧਿਕਾਰੀਆਂ ਦੀ ਦਿੱਲੀ ’ਚ ਹੋਈ ਬੈਠਕ ’ਚ ਫੰਡ ਦੀ ਮੰਗ ਰੱਖੀ ਗਈ ਸੀ ਪਰ ਫੰਡ ਜਾਰੀ ਕਰਨ ’ਤੇ ਅਜੇ ਕੋਈ ਸੰਤੁਸ਼ਟੀ ਭਰਿਅਾ ਜਵਾਬ ਪ੍ਰਸ਼ਾਸਨ ਨੂੰ ਨਹੀਂ ਮਿਲਿਆ ਹੈ।
ਦੱਸਣਯੋਗ ਹੈ ਕਿ ਇੰਟੈਲੀਜੈਂਟ ਟਰਾਂਸਪੋਰਟ ਸਿਸਟਮ ਲਈ ਚੰਡੀਗਡ਼੍ਹ ਨੂੰ ਵਰਲਡ ਬੈਂਕ ਤੋਂ 17 ਕਰੋਡ਼ ਰੁਪਏ ਮਿਲਣੇ ਹਨ। ਇਸ ਨਾਲ ਸ਼ਹਿਰ ਦਾ ਟਰਾਂਸਪੋਰਟ ਸਿਸਟਮ ਬਿਹਤਰ ਹੋ ਸਕੇਗਾ। ਪਾਇਲਟ ਪ੍ਰਾਜੈਕਟ ਤਹਿਤ ਦੇਸ਼ ਦੇ ਕੁਝ ਸ਼ਹਿਰਾਂ ’ਚ ਇਸ ਨਵੇਂ ਸਿਸਟਮ ਨੂੰ ਅਪਣਾਇਆ ਜਾਣਾ ਹੈ। ਇਨ੍ਹਾਂ ਸ਼ਹਿਰਾਂ ’ਚ ਚੰਡੀਗਡ਼੍ਹ ਦਾ ਨਾਂ ਵੀ ਹੈ। ਪਿਛਲੇ ਡੇਢ ਸਾਲ ’ਚ ਇਸ ਸਬੰਧੀ ਕਈ ਮੀਟਿੰਗਾਂ ਵੀ ਹੋ ਚੁੱਕੀਆਂ ਹਨ। ਟਰਾਂਸਪੋਰਟ ਤੇ ਆਈ. ਟੀ. ਦੇ ਐਕਸਪਰਟ ਆਪਣੀ ਪ੍ਰੈਜੈਂਟੇਸ਼ਨ ਦੇ ਕੇ ਹਰ ਤਰ੍ਹਾਂ ਦੀ ਤਿਆਰੀ ਕਰ ਚੁੱਕੇ ਹਨ ਪਰ ਬਜਟ ਨਾ ਹੋਣ ਕਾਰਨ ਇਹ ਸਭ ਕਾਗਜ਼ਾਂ ’ਚ ਚੱਲ ਰਿਹਾ ਹੈ।
ਆਟੋ ਸੈਂਸ ਕਰ ਕੇ ਕੰਮ ਕਰੇਗਾ ਟ੍ਰੈਫਿਕ ਸਿਗਨਲ
ਇੰਟੈਲੀਜੈਂਟ ਟਰਾਂਸਪੋਰਟ ਸਿਸਟਮ ’ਚ ਸਭ ਤੋਂ ਜ਼ਿਆਦਾ ਫਾਇਦਾ ਟ੍ਰੈਫਿਕ ਸਿਸਟਮ ਮੈਨੇਜਮੈਂਟ ’ਚ ਹੋਣਾ ਹੈ। ਇਸ ਦੇ ਤਹਿਤ ਸਾਰੇ ਟ੍ਰੈਫਿਕ ਸਿਗਨਲ ਸਮਾਰਟ ਬਣਨੇ ਹਨ। ਇਸ ’ਚ ਵਾਹਨਾਂ ਦੀ ਗਿਣਤੀ ਦੇ ਹਿਸਾਬ ਨਾਲ ਟ੍ਰੈਫਿਕ ਸਿਗਨਲ ਆਟੋ ਮੋਡ ’ਤੇ ਆਪਣੇ ਆਪ ਹੀ ਸੈਂਸ ਕਰਕੇ ਬਦਲਣਗੇ। ਭਾਵ ਜਿਸ ਪਾਸੇ ਟ੍ਰੈਫਿਕ ਜ਼ਿਆਦਾ ਹੋਵੇਗਾ, ਉਸ ਨੂੰ ਜ਼ਿਆਦਾ ਸਮਾਂ ਗ੍ਰੀਨ ਸਿਗਨਲ ਮਿਲੇਗਾ ਤੇ ਜਿਸ ਪਾਸੇ ਟ੍ਰੈਫਿਕ ਘੱਟ ਹੋਵੇਗਾ, ਉਸ ਨੂੰ ਘੱਟ ਗ੍ਰੀਨ ਸਿਗਨਲ। ਅਜੇ ਸਿਗਨਲ ਦਾ ਟਾਈਮ ਫਿਕਸ ਹੈ, ਜਿਸ ਕਾਰਨ ਕਈ ਵਾਰ ਟ੍ਰੈਫਿਕ ਨਾ ਹੋਣ ਤੋਂ ਬਾਅਦ ਵੀ ਸਿਗਨਲ ਗ੍ਰੀਨ ਹੀ ਰਹਿੰਦਾ ਹੈ। ਦੂਜੇ ਪਾਸੇ ਦਾ ਟ੍ਰੈਫਿਕ ਇੰਤਜ਼ਾਰ ’ਚ ਰਹਿੰਦਾ ਹੈ। ਇਸ ਨਾਲ ਕਾਫੀ ਸਮਾਂ ਕਾਫ਼ੀ ਖ਼ਰਾਬ ਹੁੰਦਾ ਹੈ ਤੇ ਜਾਮ ਵੀ ਲਗਦਾ ਹੈ।
ਇਸ ਤੋਂ ਇਲਾਵਾ ਨਵੇਂ ਸਿਸਟਮ ’ਚ ਟਰੈਕਿੰਗ ਡਿਵਾਈਸ ਵੀ ਹੋਵੇਗੀ, ਜਿਸ ਨਾਲ ਪਬਲਿਕ ਟਰਾਂਸਪੋਰਟ ਨੂੰ ਆਸਾਨੀ ਨਾਲ ਟ੍ਰੈਕ ਕੀਤਾ ਜਾ ਸਕਦਾ ਹੈ। ਬੱਸ ਕਿਥੇ ਪਹੁੰਚੀ ਹੈ, ਡਰਾਈਵਰ ਨੇ ਕਿਹੜੇ ਸਟਾਪੇਜ ’ਤੇ ਬੱਸ ਨਹੀਂ ਰੋਕੀ ਜਾਂ ਰੂਟ ਨੂੰ ਮਰਜ਼ੀ ਨਾਲ ਬਦਲਿਆ ਤਾਂ ਨਹੀਂ, ਇਹ ਸਭ ਟ੍ਰੈਕ ਕੀਤਾ ਜਾ ਸਕਦਾ ਹੈ। ਉਥੇ ਹੀ ਪੈਦਲ ਚੱਲਣ ਵਾਲਿਆਂ ਲਈ ਸਿਗਨਲ ਕੰਟ੍ਰੋਲਰ ਵੀ ਹੋਵੇਗਾ। ਐਂਬੂਲੈਂਸ ਤੇ ਫਾਇਰ ਟੈਂਡਰ ਵਰਗੇ ਐਮਰਜੈਂਸੀ ਵਾਹਨਾਂ ਲਈ ਗ੍ਰੀਨ ਕਾਰੀਡੋਰ ਬਣਾਉਣ ਦੀ ਵਿਵਸਥਾ ਵੀ ਹੋਵੇਗੀ। ਅਜਿਹੇ ਵਾਹਨ ਜਿਹੜੀ ਸਡ਼ਕ ’ਤੇ ਹੋਣਗੇ, ਦੇ ਅੱਗੇ ਦੇ ਸਿਗਨਲ ਆਪਣੇ ਆਪ ਹੀ ਗ੍ਰੀਨ ਹੁੰਦੇ ਜਾਣਗੇ ਤੇ ਇਸ ਨਾਲ ਇਨ੍ਹਾਂ ਨੂੰ ਨਿਕਲਣ ’ਚ ਆਸਾਨੀ ਹੋਵੇਗੀ।
ਜਾਮ ਤੋਂ ਮਿਲੇਗੀ ਨਿਜਾਤ
ਨਵੇਂ ਸਿਸਟਮ ਨਾਲ ਵਾਹਨਾਂ ਨਾਲ ਪੈਦਾ ਹੋਣ ਵਾਲੇ ਕਾਰਬਨ, ਜਾਮ ਤੇ ਸਡ਼ਕ ਹਾਦਸਿਅਾਂ ’ਚ ਕਮੀ ਲਿਆਂਦੀ ਜਾ ਸਕੇਗੀ। ਇਸੇ ਤਰ੍ਹਾਂ ਰੈੱਡਲਾਈਟ ਦੀ ਉਲੰਘਣਾ ਕਰਨ ਵਾਲੇ ਨੂੰ ਟ੍ਰੈਕ ਕਰਕੇ ਤੁਰੰਤ ਫਡ਼ਿਆ ਜਾ ਸਕੇਗਾ। ਇਸ ’ਚ ਉਲੰਘਣਾ ਕਰਨ ਵਾਲੀ ਗੱਡੀ ਦੇ ਨੰਬਰ, ਗੱਡੀ ਦੇ ਮਾਡਲ ਸਮੇਤ ਹੋਰ ਜਾਣਕਾਰੀ ਅਗਲੇ ਰਸਤੇ ’ਤੇ ਖਡ਼੍ਹੇ ਟ੍ਰੈਫਿਕ ਪੁਲਸ ਨੂੰ ਆਪਣੇ ਆਪ ਮਿਲੇਗੀ। ਚਾਲਕ ਵਲੋਂ ਯਾਤਰਾ ਦੌਰਾਨ ਮੋਬਾਇਲ ’ਤੇ ਗੱਲ ਕਰਨ ਜਾਂ ਹੋਰ ਕਿਸੇ ਤਰ੍ਹਾਂ ਦੀ ਕੀਤੀ ਗਈ ਉਲੰਘਣਾ ਦੀ ਜਾਣਕਾਰੀ ਵੀ ਇਸ ਤੋਂ ਮਿਲੇਗੀ।
ਦੋ ਪੰਜਾਬੀ ਤੇ ਇਕ ਹਰਿਆਣਵੀ ਹੈਰੋਇਨ ਸਮੇਤ ਗ੍ਰਿਫਤਾਰ
NEXT STORY