ਭਗਤਾ ਭਾਈ (ਪਰਵੀਨ): ਰਾਜ ’ਚ ਕਾਂਗਰਸੀਆਂ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਆਉਣ ਵਾਲੀ ਅਕਾਲੀ ਸਰਕਾਰ ਸਮੇਂ ਕਾਨੂੰਨ ਦੇ ਹਿਸਾਬ ਨਾਲ ਰਿਟਾਇਰਡ ਜੱਜਾਂ ਦਾ ਕਮਿਸ਼ਨ ਸਥਾਪਤ ਕਰ ਕੇ ਧੱਕੇਸ਼ਾਹੀ ਕਰਨ ਵਾਲਿਆਂ ਨੂੰ ‘ਟੰਗਿਆ’ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਅਤੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਅੱਜ ਮਲੂਕਾ ਦੀ ਦਾਣਾ ਮੰਡੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਸਮੇਂ ਹਲਕੇ ਦੇ ਆਗੂਆਂ ਅਤੇ ਵਰਕਰਾਂ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਪਣੇ ਰਾਜ ਭਾਗ ਦੌਰਾਨ ਸੂਬੇ ਦੇ ਵਿਕਾਸ ਲਈ ਕੱਖ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਹਲਕੇ ’ਚ ਕਾਂਗਰਸੀਆਂ ਵਲੋਂ ਅਕਾਲੀ ਦਲ ਦੇ ਵਰਕਰਾਂ ਨਾਲ ਧੱਕੇਸ਼ਾਹੀ ਅਤੇ ਤਸ਼ੱਦਦ ਕਰ ਕੇ ਉਨ੍ਹਾਂ ਨੂੰ ਕਾਂਗਰਸ ’ਚ ਰਲਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਫਿਰ ਤੁਰਿਆ ਖਨੌਰੀ ਬਾਰਡਰ ਤੋਂ 3000 ਟਰੈਕਟਰਾਂ ਦਾ ਕਾਫਲਾ, ਕਿਸਾਨਾਂ ਦੀ ਕੇਂਦਰ ਨੂੰ ਵੱਡੀ ਚੇਤਾਵਨੀ (ਵੀਡੀਓ)
ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਕਿਸਾਨੀ ਸੰਘਰਸ਼ ਲਈ ਲਕੜਾਂ ਇਕੱਤਰ ਕਰ ਰਹੇ ਪਿੰਡ ਕੋਠਾ ਗੁਰੂ ਦੀ ਨਗਰ ਪੰਚਾਇਤ ਦੇ ਸਾਬਕਾ ਮੀਤ ਪ੍ਰਧਾਨ ਅਤੇ ਉਸ ਦੇ ਸਾਥੀਆਂ ਉੱਪਰ ਮੁਕੱਦਮਾ ਦਰਜ ਕਰਨ ਉਪਰੰਤ ਉਨ੍ਹਾਂ ਉੱਪਰ ਅਣਮਨੁੱਖੀ ਤਸ਼ੱਦਦ ਕੀਤਾ ਗਿਆ ਅਤੇ ਇਸੇ ਤਸ਼ੱਦਦ ਸਦਕਾ ਦਲ ਦਾ ਇਕ ਸਿਪਾਹੀ ਪੰਜਾਬ ਪੁਲਸ ਦੀ ਕਥਿਤ ਧੱਕੇਸ਼ਾਹੀ ਸਦਕਾ ਜ਼ਿੰਦਗੀ ਅਤੇ ਮੌਤ ਵਿਚਕਾਰ ਝੂਲ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਸ ਵਿਅਕਤੀ ਦਾ ਕਿਸੇ ਕਿਸਮ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਪੂਰਨ ਰੂਪ ’ਚ ਜ਼ਿੰਮੇਵਾਰੀ ਥਾਣਾ ਮੁਖੀ ਦਿਆਲਪੁਰਾ, ਡੀ. ਐੱਸ. ਪੀ. ਫੂਲ ਅਤੇ ਸੱਤਾਧਾਰੀ ਮੰਤਰੀ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਹਲਕੇ ’ਚ ਡੈਮੋਕ੍ਰੇਸੀ ਨਹੀਂ ਬਲਕਿ ‘ਡਾਂਗੋਕ੍ਰੇਸੀ’ ਤਹਿਤ ਰਾਜ ਪ੍ਰਬੰਧ ਚਲਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਦੁਬਈ ਤੋਂ ਪਰਤੀ ਧੀ ਨੇ ਰੋ-ਰੋ ਸੁਣਾਈ ਦਰਦਭਰੀ ਕਹਾਣੀ, ਕਿਹਾ- ਭੁੱਖੇ ਰਹਿ ਕੇ ਲੰਘਾਏ ਮਹੀਨੇ
ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀਆਂ ਵਧੀਕੀਆਂ ਦਾ ਮੁਕਾਬਲਾ ਬਹਾਦਰੀ ਅਤੇ ਠਰੰਮੇ ਨਾਲ ਕਰਨ। ਆਪਣੇ ਨਗਰ ’ਚ ਸੋਸਾਇਟੀ ਚੋਣਾਂ ਸਮੇਂ ਹੋਈ ਗੜਬੜ ਦਾ ਜਿਕਰ ਕਰਦਿਆਂ ਸਾਬਕਾ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਦਾ ਰਿਕਾਰਡ ਹੈ ਕਿ ਅੱਜ ਤਕ ਉਨ੍ਹਾਂ ਦੇ ਪਿੰਡ ’ਚ ਕਦੇ ਗੜਬੜ ਨਹੀਂ ਸੀ ਹੋਈ ਅਤੇ ਹੁਣ ਕੇਵਲ ਸਿਆਸੀ ਸ਼ਹਿ ਉੱਪਰ ਪੁਲਸ ਵਲੋਂ ਆਪਣੇ ਫਰਜ਼ਾਂ ਨੂੰ ਛਿੱਕੇ ਟੰਗ ਕੇ ਸ਼ਰੇਆਮ ਧੱਕੇਸ਼ਾਹੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਾਰੇ ਕੁੱਝ ਦੇ ਉਨ੍ਹਾਂ ਕੋਲ ਪੁਖ਼ਤਾ ਸਬੂਤ ਹਨ ਅਤੇ ਇਸ ਗੜਬੜ ਲਈ ਉਨ੍ਹਾਂ ਨੇ ਹਾਈਕੋਰਟ ’ਚ ਰਿੱਟ ਦਾਇਰ ਕਰ ਦਿੱਤੀ ਹੈ, ਜਿਸ ਦੀ ਸੁਣਵਾਈ ਸੋਮਵਾਰ ਨੂੰ ਹੋ ਰਹੀ ਹੈ।
ਇਹ ਵੀ ਪੜ੍ਹੋ: ਨੌਜਵਾਨ ਨੇ ਦਿੱਲੀ ਟਰੈਕਟਰ ਪਰੇਡ ’ਚ ਲਿਜਾਣ ਲਈ ਸ਼ਿੰਗਾਰੀ ਕਾਰ, ਵੇਖ ਲੋਕਾਂ ’ਚ ਆਵੇਗਾ ਜੋਸ਼(ਤਸਵੀਰਾਂ)
ਇਸ ਮੀਟਿੰਗ ਨੂੰ ਨਿਰਮਲ ਸਿੰਘ ਮਹਿਰਾਜ, ਸੁਰਿੰਦਰ ਜੌੜਾ, ਜਸਪਾਲ ਸਿੰਘ ਸਰਕਲ ਪ੍ਰਧਾਨ, ਅਜੈਬ ਸਿੰਘ ਹਮੀਰਗੜ੍ਹ ਅਤੇ ਗੁਲਾਬ ਚੰਦ ਸਿੰਗਲਾ ਨੇ ਵੀ ਸੰਬੋਧਨ ਕੀਤਾ। ਇਸ ਸਮੇਂ ਜਥੇਦਾਰ ਸਤਨਾਮ ਸਿੰਘ ਭਾਈਰੂਪਾ, ਗੁਰਮੀਤ ਸਿੰਘ ਸਾਬਕਾ ਚੇਅਰਮੈਨ, ਗਗਨਦੀਪ ਸਿੰਘ ਗਰੇਵਾਲ, ਰਾਕੇਸ਼ ਕੁਮਾਰ ਗੋਇਲ, ਸੁਲੱਖਣ ਸਿੰਘ ਵੜਿੰਗ, ਮਨਜੀਤ ਸਿੰਘ ਧੁੰਨਾ, ਮਹੰਤ ਸੰਤੋਖ ਸਿੰਘ ਦਿਆਲਪੁਰਾ ਮਿਰਜਾ, ਕੁਲਵੰਤ ਸਿੰਘ ਘੰਡਾਬੰਨਾ, ਰਾਮ ਸਿੰਘ ਭੋਡੀਪੁਰਾ, ਅਮਰਜੀਤ ਸਿੰਘ ਸਿੱਧੂ, ਕਰਮਜੀਤ ਸਿੰਘ ਕਾਂਗੜ, ਸੀਰਾ ਪਨੂੰ, ਲਖਵੀਰ ਸਿੰਘ ਮੌੜ, ਪਿੰਦਰ ਸਿੱਧੂ ਭਗਤਾ, ਜਗਦੀਸ਼ ਸਿੰਘ ਜਲਾਲ, ਭੁਪਿੰਦਰ ਸਿੰਘ ਗੁਰੂਸਰ, ਗੁਰਬਚਨ ਸਿੰਘ ਜਲਾਲ, ਸੁਖਦੇਵ ਸਿੰਘ ਧਾਲੀਵਾਲ, ਸੁਖਜਿੰਦਰ ਸਿੰਘ ਖਾਨਦਾਨ, ਨਾਇਬ ਸਿੰਘ ਹਮੀਰਗੜ੍ਹ, ਰਘਬੀਰ ਸਿੰਘ ਖਾਨਾਪੱਤੀ, ਸੇਮੀ ਭਾਈਰੂਪਾ, ਗੋਗੀ ਬਰਾੜ, ਮਨਪ੍ਰੀਤ ਸਿੰਘ ਗੁਰੂਸਰ, ਗੁਰਪਾਲ ਸਿੰਘ ਦਿਆਲਪੁਰਾ, ਸੁਖਮੰਦਰ ਸਿੰਘ ਭੋਲਾ ਅਾਦਿ ਹਾਜ਼ਰ ਸਨ।
ਕੋਰੋਨਾ ਵੈਕਸੀਨ ਲਗਵਾਉਣ ਵਾਲਾ ਡਾਕਟਰ ਹੋਇਆ ਕੋਰੋਨਾ ਪਾਜ਼ੇਟਿਵ
NEXT STORY