ਲੁਧਿਆਣਾ, (ਵਰਮਾ)- ਦਾਜ ਖਾਤਰ ਜ਼ੁਲਮ ਦੀਆਂ ਸ਼ਿਕਾਰ ਦੋ ਅੌਰਤਾਂ ਦੀ ਸ਼ਿਕਾਇਤ ’ਤੇ ਥਾਣਾ ਵੂਮੈਨ ਸੈੱਲ ਦੀ ਪੁਲਸ ਨੇ ਉਨ੍ਹਾਂ ਦੇ ਸਹੁਰੇ ਵਾਲਿਆਂ ਖਿਲਾਫ ਦਾਜ ਖਾਤਰ ਕੁੱਟ-ਮਾਰ ਦੇ ਪਰਚੇ ਦਰਜ ਕੀਤੇ ਹਨ। ਪਹਿਲੇ ਕੇਸ ਵਿਚ ਸੁਨੀਤਾ ਨਿਵਾਸੀ ਬਾਬਾ ਸ਼੍ਰੀ ਚੰਦ ਕਾਲੋਨੀ, ਜਮਾਲਪੁਰ ਨੇ ਥਾਣਾ ਵੂਮੈਨ ਸੈੱਲ ਦੀ ਪੁਲਸ ਨੂੰ 8 ਫਰਵਰੀ 2018 ਨੂੰ ਲਿਖਤੀ ਸ਼ਿਕਾਇਤ ’ਚ ਆਪਣੇ ਪਤੀ, ਸੱਸ, ਦਿਓਰ ’ਤੇ ਦੋਸ਼ ਲਾਇਆ ਸੀ ਕਿ ਉਹ ਦਾਜ ਲਈ ਉਸ ਨੂੰ ਮਾਨਸਿਕ ਤੇ ਸਰੀਰਕ ਤੌਰ ’ਤੇ ਤੰਗ-ਪ੍ਰੇਸ਼ਾਨ ਕਰਦੇ ਸਨ। ਸੁਨੀਤਾ ਨੇ ਦੱਸਿਆ ਕਿ ਉਸ ਦਾ ਵਿਆਹ ਸਵਰਨ ਸਿੰਘ ਨਿਵਾਸੀ ਜਲਾਲਾਬਾਦ, ਫਾਜ਼ਿਲਕਾ ਦੇ ਨਾਲ 4 ਸਤੰਬਰ 2013 ਨੂੰ ਹੋਇਆ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਮੇਰੇ ਸਹੁਰੇ ਵਾਲੇ ਮੈਨੂੰ ਦਾਜ ਘੱਟ ਲਿਆਉਣ ਲਈ ਤਾਅਨੇ-ਮਿਹਣੇ ਮਾਰਦੇ ਸਨ, ਜਦੋਂਕਿ ਮੇਰੇ ਪੇਕੇ ਵਾਲਿਆਂ ਨੇ ਮੇਰੇ ਵਿਆਹ ’ਚ ਆਪਣੀ ਹੈਸੀਅਤ ਤੋਂ ਜ਼ਿਆਦਾ ਦਾਜ ਦਿੱਤਾ ਸੀ ਪਰ ਦਾਜ ਦੇ ਲੋਭੀ ਸਹੁਰੇ ਵਾਲਿਆਂ ਦੀ ਇਸ ਨਾਲ ਪਿਆਸ ਨਹੀਂ ਬੁਝੀ। ਮੇਰੇ ਪੇਕੇ ਵਾਲਿਆਂ ਨੇ ਮੇਰੀ ਖੁਸ਼ੀ ਖਾਤਰ ਕਈ ਵਾਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਪਰ ਉਹ ਹਰ ਵਾਰ ਆਪਣੀ ਕੋਈ ਨਾ ਕੋਈ ਮੰਗ ਰੱਖ ਦਿੰਦੇ। ਅਸੀਂ ਉਨ੍ਹਾਂ ਦੇ ਨਾਲ ਕਈ ਵਾਰ ਪੰਚਾਇਤੀ ਫੈਸਲੇ ਵੀ ਕੀਤੇ ਪਰ ਉਹ ਹਰ ਵਾਰ ਮੁੱਕਰ ਜਾਂਦੇ ਸਨ। ਸੁਨੀਤਾ ਨੇ ਦੱਸਿਆ ਕਿ ਜਦੋਂ ਉਸ ਨੇ ਬੇਟੀ ਨੂੰ ਜਨਮ ਦਿੱਤਾ ਤਾਂ ਮੇਰੇ ਸਹੁਰੇ ਵਾਲੇ ਕਹਿਣ ਲੱਗੇ ਕਿ ਸਾਨੂੰ ਤਾਂ ਬੇਟਾ ਚਾਹੀਦਾ ਸੀ, ਤੂੰ ਬੇਟੀ ਨੂੰ ਜਨਮ ਦੇ ਦਿੱਤਾ ਹੈ। ਉਸ ਤੋਂ ਬਾਅਦ ਉਹ ਮੈਨੂੰ ਤੰਗ-ਪ੍ਰੇਸ਼ਾਨ ਕਰਨ ਲੱਗੇ ਤੇ ਮੇਰੇ ਨਾਲ ਬੁਰਾ ਵਿਵਹਾਰ ਕਰਨ ਲੱਗੇ ਅਤੇ ਮੈਨੂੰ ਪੇਕੇ ਘਰੋਂ ਹੋਰ ਰੁਪਏ ਲਿਆਉਣ ਦੀ ਮੰਗ ਕਰਨ ਲੱਗੇ। ਜਦੋਂ ਮੈਂ ਪੇਕੇ ਘਰੋਂ ਹੋਰ ਰੁਪਏ ਲਿਆਉਣ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਨੇ ਕੁੱਟ-ਮਾਰ ਕਰ ਕੇ ਘਰੋਂ ਬਾਹਰ ਕੱਢ ਦਿੱਤਾ। ਜਾਂਚ ਅਧਿਕਾਰੀ ਮੀਤ ਰਾਮ ਨੇ ਦੱਸਿਆ ਕਿ ਪੀਡ਼ਤਾ ਵਲੋਂ ਦਿੱਤੀ ਸ਼ਿਕਾਇਤ ’ਤੇ ਜਾਂਚ ਕਰਨ ’ਤੇ ਪੀਡ਼ਤਾ ਦੇ ਪਤੀ ਸਵਰਨ ਸਿੰਘ, ਸੱਸ ਸੁਮਿੱਤਰਾ ਨੂੰ ਦੋਸ਼ੀ ਪਾਇਆ ਗਿਆ, ਜਿਸ ’ਤੇ ਉਨ੍ਹਾਂ ਖਿਲਾਫ ਦਾਜ ਖਾਤਰ ਕੁੱਟ-ਮਾਰ ਕਰਨ ਦਾ ਪਰਚਾ ਕਰਜ ਕਰ ਲਿਆ ਹੈ। ਦੂਜੇ ਕੇਸ ਵਿਚ ਥਾਣਾ ਵੂਮੈਨ ਸੈੱਲ ਦੀ ਪੁਲਸ ਨੇ ਸਪਨਾ ਨਿਵਾਸੀ ਈ. ਡਬਲਿਊ. ਕਾਲੋਨੀ ਦੀ ਸ਼ਿਕਾਇਤ ’ਤੇ ਜਾਂਚ ਅਧਿਕਾਰੀ ਮੱਖਣ ਰਾਮ ਨੇ ਉਸ ਦੇ ਪਤੀ ਮਨੂ, ਸੱਸ ਫੂਲਵੰਤੀ ਨਿਵਾਸੀ ਮਾਨਸਾ ਖਿਲਾਫ ਦਾਜ ਖਾਤਰ ਕੁੱਟ-ਮਾਰ ਦਾ ਕੇਸ ਦਰਜ ਕੀਤਾ ਹੈ। ਦਾਜ ਦੇ ਜ਼ੁਲਮ ਦੀ ਸ਼ਿਕਾਰ ਸਪਨਾ ਨੇ ਪੁਲਸ ਨੂੰ 12 ਜੁਲਾਈ 2018 ਨੂੰ ਆਪਣੇ ਸਹੁਰੇ ਵਾਲਿਆਂ ਖਿਲਾਫ ਲਿਖਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦਾ ਵਿਆਹ 23 ਅਪ੍ਰੈਲ 2017 ਨੂੰ ਗੁਰਪ੍ਰੀਤ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਕੁਝ ਸਮਾਂ ਬਾਅਦ ਹੀ ਦਾਜ ਲਈ ਸਹੁਰੇ ਵਾਲੇ ਉਸ ਨੂੰ ਮਾਨਸਿਕ ਤੇ ਸਰੀਰਕ ਤੌਰ ’ਤੇ ਪ੍ਰੇਸ਼ਾਨ ਕਰਨ ਲੱਗੇ। ਮੇਰੇ ਪੇਕੇ ਵਾਲਿਆਂ ਨੇ ਮੇਰਾ ਘਰ ਵਸਾਉਣ ਲਈ ਉਨ੍ਹਾਂ ਦੀਆਂ ਕਈ ਵਾਰ ਮੰਗਾਂ ਪੂਰੀਆਂ ਵੀ ਕੀਤੀਆਂ। ਇਸ ਨਾਲ ਦਾਜ ਦੇ ਲਾਲਚੀ ਸਹੁਰਿਆਂ ਦੀ ਪਿਆਸ ਨਹੀਂ ਬੁਝੀ ਅਤੇ ਕੁਝ ਸਮੇਂ ਬਾਅਦ ਉਹ ਮੈਨੂੰ ਆਪਣੇ ਪੇਕੇ ਘਰੋਂ ਲੱਖਾਂ ਰੁਪਏ ਲਿਆਉਣ ਦੀ ਮੰਗ ਕਰਨ ਲੱਗ ਜਾਂਦੇ ਸਨ। ਜਦੋਂ ਮੈਂ ਆਪਣੇ ਪੇਕਿਅਾਂ ਤੋਂ ਹੋਰ ਰੁਪਏ ਲਿਆਉਣ ਤੋਂ ਅਸਮਰਥਤਾ ਜਤਾਈ ਤਾਂ ਉਨ੍ਹਾਂ ਨੇ ਮੇਰੇ ਨਾਲ ਕੁੱਟ-ਮਾਰ ਸ਼ੁਰੂ ਕਰ ਦਿੱਤੀ ਤੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ।
ਸਡ਼ਕ ਹਾਦਸੇ ’ਚ 3 ਵਿਅਕਤੀ ਫੱਟਡ਼
NEXT STORY