ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਪੁਲਸ ਨੇ ਦੋ ਵੱਖ-ਵੱਖ ਕੇਸਾਂ ’ਚ ਨਸ਼ੇ ਵਾਲੀਅਾਂ 450 ਗੋਲੀਆਂ ਅਤੇ ਇਕ ਕਿਲੋ 400 ਗ੍ਰਾਮ ਗਾਂਜਾ ਬਰਾਮਦ ਕਰਦਿਆਂ ਇਕ ਅੌਰਤ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿਦਿਆਂ ਥਾਣਾ ਸਿਟੀ 2 ਬਰਨਾਲਾ ਦੇ ਸਹਾਇਕ ਥਾਣੇਦਾਰ ਧਰਮਪਾਲ ਨੇ ਦੱਸਿਆ ਕਿ ਉਨ੍ਹਾਂ ਨੇ ਗਸ਼ਤ ਦੌਰਾਨ ਬਾਹੱਦ ਗ੍ਰੀਨ ਪੈਲੇਸ ਰੋਡ ਬਰਨਾਲਾ ਵੱਲ ਜਾਂਦੇ ਰੀਟਾ ਬੈਕ ਸਾਈਡ ਰਾਮਬਾਗ ਬਰਨਾਲਾ ਨੂੰ 450 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ। ਇਕ ਹੋਰ ਮਾਮਲੇ ’ਚ ਥਾਣਾ ਸਦਰ ਬਰਨਾਲਾ ਦੇ ਸਹਾਇਕ ਥਾਣੇਦਾਰ ਜਸਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਗਸ਼ਤ ਦੌਰਾਨ ਠੀਕਰੀਵਾਲਾ ਤੋਂ ਨਾਈਵਾਲਾ ਨੂੰ ਜਾਂਦਿਆਂ ਸਰਵਣ ਚੌਹਾਨ ਵਾਸੀ ਮਿਸ਼ਰੀ ਬਖਤਿਆਰਪੁਰ (ਬਿਹਾਰ) ਹਾਲ ਆਬਾਦ ਬਰਨਾਲਾ ਨੂੰ ਇਕ ਕਿਲੋ 400 ਗ੍ਰਾਮ ਗਾਂਜੇ ਸਮੇਤ ਕਾਬੂ ਕੀਤਾ।
ਵੱਖ-ਵੱਖ ਕੇਸਾਂ ’ਚ 71 ਬੋਤਲਾਂ ਸ਼ਰਾਬ ਬਰਾਮਦ, 2 ਕਾਬੂ, 2 ਫਰਾਰ
NEXT STORY