ਖਮਾਣੋਂ, (ਜਟਾਣਾ)- ਖਮਾਣੋਂ ਦੇ ਇਕ ਨੌਜਵਾਨ ਦੀ ਬੀਤੀ ਰਾਤ ਸਿੰਥੈਟਿਕ ਡਰੱਗਜ਼ ਦੀ ਡੋਜ਼ ਲੈਣ ਨਾਲ ਮੌਤ ਹੋ ਗਈ। ਸੂਤਰਾਂ ਅਨੁਸਾਰ ਉਕਤ ਨੌਜਵਾਨ ਨੇ ਬੀਤੀ ਰਾਤ ਸੌਣ ਤੋਂ ਪਹਿਲਾਂ ਕਥਿਤ ਸਿੰਥੈਟਿਕ ਡਰੱਗਜ਼ ਦੀ ਡੋਜ਼ ਲੈ ਲਈ, ਜਿਸ ਤੋਂ ਥੋਡ਼੍ਹੀ ਦੇਰ ਬਾਅਦ ਪਰਿਵਾਰਕ ਮੈਂਬਰਾਂ ਨੇ ਜਿਵੇਂ ਹੀ ਉਸ ਨੂੰ ਵੇਖਿਆ ਤਾਂ ਪਤਾ ਲੱਗਾ ਕਿ ਉਹ ਬੇਹੋਸ਼ੀ ਦੀ ਹਾਲਤ ’ਚ ਹੈ, ਜਿਸ ਤੋਂ ਬਾਅਦ ਪਿੰਡ ਵਿਚੋਂ ਹੀ ਕਿਸੇ ਪ੍ਰਾਈਵੇਟ ਡਾਕਟਰ ਨੂੰ ਬੁਲਾਇਆ ਗਿਆ ਤਾਂ ਉਸ ਨੇ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ ਪਰ ਇਸ ਗੱਲ ਦੀ ਅਧਿਕਾਰਤ ਤੌਰ ’ਤੇ ਕਿਸੇ ਵੀ ਪਰਿਵਾਰਕ ਮੈਂਬਰ ਨੇ ਪੁਸ਼ਟੀ ਨਹੀਂ ਕੀਤੀ ਕਿ ਨੌਜਵਾਨ ਦੀ ਮੌਤ ਸਿੰਥੈਟਿਕ ਡਰੱਗਜ਼ ਦੀ ਡੋਜ਼ ਲੈਣ ਨਾਲ ਹੋਈ ਹੈ।ਇਸ ਸਬੰਧੀ ਖਮਾਣੋਂ ਦੇ ਜਥੇਦਾਰ ਬਲਵਿੰਦਰ ਸਿੰਘ ਨੇ ਕਿਹਾ ਕਿ ਪੁਲਸ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇ ਕੇ ਇਸ ਗੱਲ ਦੀ ਪਡ਼ਤਾਲ ਕਰਨੀ ਚਾਹੀਦੀ ਹੈ ਕਿ ਇਹ ਸਿੰਥੈਟਿਕ ਡਰੱਗਜ਼ ਖਮਾਣੋਂ ’ਚ ਕੌਣ ਸਪਲਾਈ ਕਰ ਰਿਹਾ ਹੈ ਤੇ ਇਸ ਪਿੱਛੇ ਕਿਹਡ਼ੇ ਸਮੱਗਲਰਾਂ ਦਾ ਹੱਥ ਹੈ ਤਾਂ ਜੋ ਹੋਰਨਾਂ ਨੌਜਵਾਨਾਂ ਨੂੰ ਇਸ ਤੋਂ ਬਚਾਇਆ ਜਾ ਸਕੇ।'
ਫਲੈਟ ਨੂੰ ਅੱਗ ਲੱਗੀ, ਅੌਰਤ ਦੀ ਮੌਤ
NEXT STORY