ਫਿਰੋਜ਼ਪੁਰ (ਮਲਹੋਤਰਾ) : ਦੇਸ਼ ਵਿਚ 10 ਫਰਵਰੀ ਤੋਂ ਪਹਿਲੇ ਗੇੜ ਦੀਆਂ ਚੋਣਾਂ ਸ਼ੁਰੂ ਹੋਣ ਦੇ ਨਾਲ ਹੀ ਚੋਣ ਕਮਿਸ਼ਨ ਨੇ ਐਗਜ਼ਿਟ ਪੋਲ ’ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਜ਼ਿਲ੍ਹਾ ਚੋਣ ਅਧਿਕਾਰੀ ਗਿਰੀਸ਼ ਦਿਆਲਨ ਨੇ ਚੋਣ ਕਮਿਸ਼ਨ ਦੇ ਹੁਕਮ ਸਬੰਧੀ ਵਿਸਤਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ 10 ਫਰਵਰੀ ਤੋਂ 7 ਮਾਰਚ ਸ਼ਾਮ 6:30 ਵਜੇ ਤੱਕ ਪੂਰੇ ਦੇਸ਼ ਵਿਚ ਕੋਈ ਵੀ ਪ੍ਰਿੰਟ, ਇਲੈਕਟ੍ਰੋਨਿਕ ਮੀਡੀਆ ਜਾਂ ਸੰਚਾਰ ਦੇ ਹੋਰ ਕਿਸੇ ਸਾਧਨ ਰਾਹੀਂ ਚੋਣਾਂ ਸਬੰਧੀ ਐਗਜ਼ਿਟ ਪੋਲ ਨਹੀਂ ਦਿਖਾਈ ਜਾ ਸਕਦੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕਿਸੇ ਵੀ ਚੋਣ ਵਾਲੇ ਇਲਾਕੇ ਵਿਚ ਚੋਣਾਂ ਤੋਂ 48 ਘੰਟੇ ਪਹਿਲਾਂ ਕਿਸੇ ਕਿਸਮ ਦੇ ਮੀਡੀਆ ਐਗਜ਼ਿਟ ਪੋਲ, ਸਰਵੇਖਣ ਜਾਂ ਸੰਭਾਵਤ ਨਤੀਜੇ ਦਿਖਾਉਣ ’ਤੇ ਵੀ ਪਾਬੰਦੀ ਰਹੇਗੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਵੋਟਾਂ ਵਾਲੇ ਦਿਨ ਤਨਖ਼ਾਹ ਸਮੇਤ ਛੁੱਟੀ ਦਾ ਐਲਾਨ
ਕਰਜ਼ੇ ਤੋਂ ਤੰਗ ਆ ਕੇ ਜਨਾਨੀ ਨੇ ਕੀਤੀ ਖ਼ੁਦਕੁਸ਼ੀ
NEXT STORY