ਲੁਧਿਆਣਾ (ਹਿਤੇਸ਼)- ਜ਼ੋਨ-ਬੀ ਅਤੇ ਸੀ. ਦੇ ਮੁਕਾਬਲੇ ਜ਼ੋਨ-ਏ ਦੇ ਏਰੀਆ ’ਚ ਨਾਜਾਇਜ਼ ਤੌਰ ’ਤੇ ਬਣ ਰਹੀਆਂ ਬਿਲਡਿੰਗਾਂ ਖਿਲਾਫ ਚਲਾਈ ਗਈ ਮੁਹਿੰਮ ਦੀ ਹਵਾ ਨਿਕਲ ਗਈ। ਜਾਣਕਾਰੀ ਮੁਤਾਬਕ ਨਗਰ ਨਿਗਮ ਦੀ ਟੀਮ ਵੱਲੋਂ ਨਾਜਾਇਜ਼ ਤੌਰ ’ਤੇ ਬਣੇ ਹੋਟਲਾਂ ਨੂੰ ਸੀਲ ਕਰਨ ਲਈ ਰੇਲਵੇ ਸਟੇਸ਼ਨ ਰੋਡ, ਭਦੌੜ ਹਾਊਸ, ਘੰਟਾਘਰ ਚੌਕ ਨੇੜੇ ਦੇ ਇਲਾਕੇ ’ਚ ਰੇਡ ਮਾਰੀ ਗਈ ਸੀ ਪਰ ਇਸ ਮੁਹਿੰਮ ਦੀ ਭਿਣਕ ਹੋਟਲ ਮਾਲਕਾਂ ਨੂੰ ਪਹਿਲਾਂ ਤੋਂ ਹੀ ਲੱਗ ਗਈ ਸੀ ਅਤੇ ਉਨ੍ਹਾਂ ਨੇ ਇਕੱਠੇ ਹੋ ਕੇ ਹੰਗਾਮਾ ਸ਼ੁਰੂ ਕਰ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਸਾਬਕਾ ਵਿਧਾਇਕ ਦੇ ਪੁੱਤ ਦਾ ਹੋਇਆ ਦੇਹਾਂਤ
ਜਦ ਨਗਰ ਨਿਗਮ ਅਫਸਰਾਂ ਨੇ ਕੋਰਟ ਦੇ ਆਰਡਰ ਦਾ ਹਵਾਲਾ ਦਿੱਤਾ ਤਾਂ ਹੋਟਲ ਮਾਲਕਾਂ ਨੇ ਸਿਆਸੀ ਸਿਫਾਰਿਸ਼ਾਂ ਦਾ ਸਹਾਰਾ ਲਿਆ, ਜਿਸ ਕਾਰਨ ਨਗਰ ਨਿਗਮ ਦੀ ਟੀਮ ਨੂੰ ਉਲਟੇ ਪੈਰ ਵਾਪਸ ਮੁੜਨਾ ਪਿਆ। ਭਾਵੇਂ ਨਗਰ ਨਿਗਮ ਦੇ ਅਫ਼ਸਰ ਹੋਟਲ ਮਾਲਕਾਂ ਵੱਲੋਂ ਨਾਜਾਇਜ਼ ਨਿਰਮਾਣ ਨੂੰ ਲੈ ਕੇ ਰੈਗੂਲਰ ਕਰਨ ਦੀ ਫੀਸ ਜਮ੍ਹਾ ਕਰਵਾਉਣ ਦਾ ਵਿਸ਼ਵਾਸ ਦਿਵਾਉਣ ਦੀ ਗੱਲ ਕਹਿ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਂਦਰੀ ਜੇਲ੍ਹ ’ਚੋਂ 3 ਮੋਬਾਇਲ ਤੇ ਨਸ਼ੀਲੇ ਪਦਾਰਥ ਬਰਾਮਦ, ਮਾਮਲਾ ਦਰਜ
NEXT STORY