ਬਾਘਾਪੁਰਾਣਾ, (ਰਾਕੇਸ਼)- ਭਾਰਤੀ ਕਿਸਾਨ ਯੂਨੀਅਨ ਵੱਲੋਂ ਐੱਸ. ਡੀ. ਐੱਮ. ਦਫਤਰ ਮੂਹਰੇ ਧਰਨਾ ਦਿੱਤਾ ਗਿਆ। ਇਸ ਮੌਕੇ ਯੂਨੀਅਨ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਪਰਾਲੀ ਸਾਡ਼ਨ ਦੇ ਮੁੱਦੇ ’ਤੇ ਕਿਸਾਨਾਂ ਨਾਲ ਇਨਸਾਫ ਨਾ ਕੀਤਾ ਤਾਂ ਕਿਸਾਨ ਬਿਨਾਂ ਕਿਸੇ ਪ੍ਰਸ਼ਾਸਨ ਦੇ ਡਰ ਤੋਂ ਪਰਾਲੀ ਸਾਡ਼ਨਗੇ। ਕਿਸਾਨ ਯੂਨੀਅਨ ਦੇ ਆਗੂ ਨਿਰਮਲ ਸਿੰਘ ਮਾਣੂੰਕੇ, ਗੁਰਦਰਸ਼ਨ ਸਿੰਘ ਕਾਲੇਕੇ, ਸੁਖਮੰਦਰ ਸਿੰਘ ਉਗੋਕੇ ਨੇ ਕਿਹਾ ਕਿ ਝੋਨੇ ਦੇ ਸੀਜ਼ਨ ’ਚ ਪਰਾਲੀ ਦੀ ਸੰਭਾਲ ਲਈ ਨੈਸ਼ਨਲ ਗਰੀਨ ਟ੍ਰੀਬਿਊਨਲ ਦੇ ਸਰਕਾਰ ਨੂੰ ਦਿੱਤੇ ਗਏ ਹੁਕਮ ਮੁਤਾਬਕ ਕਿਸਾਨਾਂ ਨੂੰ ਬਣਦੀ ਸਹਾਇਤਾ ਰਾਸ਼ੀ ਦਿੱਤੀ ਜਾਵੇ।
ਇਸ ਦੌਰਾਨ ਕਿਸਾਨਾਂ ਨੇ ਐੱਸ. ਡੀ. ਐੱਮ. ਨੂੰ ਸਰਕਾਰ ਦੇ ਨਾਂ ’ਤੇ ਮੰਗ-ਪੱਤਰ ਵੀ ਸੌਂਪਿਆਂ। ਕਿਸਾਨ ਆਗੂਆਂ ਨੇ ਕਿਹਾ ਕਿ ਗਰੀਨ ਟ੍ਰੀਬਿਊਨਲ ਮੁਤਾਬਕ 2 ਤੋਂ 2-5 ਏਕਡ਼ ਵਾਲੇ ਕਿਸਾਨਾਂ ਦੀ ਪਰਾਲੀ ਦਾ ਪ੍ਰਬੰਧ ਸਰਕਾਰੀ ਤੌਰ ’ਤੇ ਕਰਨਾ ਹੈ, ਇਸ ਵਿਚ ਸਾਫ ਹੁਕਮ ਹੈ ਕਿ ਜ਼ਿਲੇ ’ਚ ਛੋਟੇ ਕਿਸਾਨਾਂ ਦੀ ਪਰਾਲੀ ਦਾ ਪ੍ਰਬੰਧ ਸਰਕਾਰੀ ਖਰਚੇ ’ਤੇ ਕੀਤਾ ਜਾਵੇਗਾ ਅਤੇ 5 ਏਕਡ਼ ਵਾਲੇ ਕਿਸਾਨਾਂ ਨੂੰ 5 ਹਜ਼ਾਰ ਰੁਪਏ ਅਤੇ 10 ਏਕਡ਼ ਵਾਲੇ ਕਿਸਾਨਾਂ ਨੂੰ 10 ਹਜ਼ਾਰ ਰੁੁਪਏ ਅਤੇ ਇਸ ਤੋਂ ਵੱਧ ਏਕਡ਼ ਵਾਲੇ ਕਿਸਾਨਾਂ ਨੂੰ 15 ਹਜ਼ਾਰ ਰੁਪਏ ਪਰਾਲੀ ਦੇ ਪ੍ਰਬੰਧ ਲਈ ਦਿੱਤੇ ਜਾਣਗੇ ਪਰ ਪਰਾਲੀ ਦੀ ਸੰਭਾਲ ਲਈ ਬਹੁਤ ਸਮਾਂ ਲੱਗਦਾ ਹੈ, ਜਿਸ ਕਾਰਨ ਸਬਜ਼ੀਆਂ ਤੇ ਕਣਕ ਬੀਜਣ ਲਈ ਕਿਸਾਨ ਬਹੁਤ ਲੇਟ ਹੋ ਜਾਂਦਾ ਹੈ ਅਤੇ ਝਾਡ਼ ’ਤੇ ਮਾਡ਼ਾ ਅਸਰ ਹੁੰਦਾ ਹੈ।
ਮਾਂ-ਧੀ ਦੀ ਬੇਰਹਿਮੀ ਨਾਲ ਕੁੱਟ-ਮਾਰ ਕਰਨ ਦੇ ਮਾਮਲੇ ’ਚ 2 ਖਿਲਾਫ ਕੇਸ ਦਰਜ
NEXT STORY