ਗੁਰੂਹਰਸਹਾਏ, (ਆਵਲਾ)- ਬਾਘੂ ਵਾਲਾ ਰੋਡ ਸਥਿਤ ਕਿਸਾਨ ਟ੍ਰੇਡਿੰਗ ਕੰਪਨੀ ਤੋਂ ਬੀਤੀ ਰਾਤ 14 ਗੱਟੇ ਝੋਨਾ ਚੋਰੀ ਹੋ ਗਿਆ। ਇਸਦੀ ਜਾਣਕਾਰੀ ਦਿੰਦੇ ਸ਼ੈਲਰ ਦੇ ਪਾਟਨਰ ਦੀਪਕ ਆਵਲਾ ਨੇ ਦੱਸਿਆ ਕਿ ਜਦ ਉਹ ਸ਼ੈਲਰ ਗਏ ਤਾਂ ਦੇਖਿਆ ਗਿਆ ਕਿ ਝੋਨੇ ਦੇ ਕਰੀਬ 14 ਗੱਟੇ ਗਾਇਬ ਸਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਗੁਰੂਹਰਸਹਾਏ ਦੀ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਤੇ ਪੁਲਸ ਤੋਂ ਮੰਗ ਕੀਤੀ ਗਈ ਕਿ ਚੋਰਾਂ ਨੂੰ ਜਲਦ ਤੋਂ ਜਲਦ ਫਡ਼ ਕੇ ਚੋਰੀ ਕੀਤੀਆਂ ਝੋਨੇ ਦੀਆਂ ਬੋਰੀਆਂ ਬਰਾਮਦ ਕਰਵਾਈਆਂ ਜਾਣ।
750 ਗ੍ਰਾਮ ਅਫੀਮ ਸਣੇ ਕਾਬੂ
NEXT STORY