ਬੱਧਨੀ ਕਲਾਂ, (ਬੱਬੀ)- ਸ਼ਰਾਬ ਨਾਲ ਭਰੇ ਟਰੱਕ ਨੂੰ ਫ਼ਡ਼ਨ ਦੇ ਮਾਮਲੇ ’ਚ ਪਿੰਡ ਬੁੱਟਰ ਕਲਾਂ ਦੇ ਸਾਬਕਾ ਸਰਪੰਚ ਸਮੇਤ ਚਾਰ ਵਿਅਕਤੀਆਂ ਖਿਲਾਫ ਥਾਣਾ ਬੱਧਨੀ ਕਲਾਂ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਬੱਧਨੀ ਕਲਾਂ ਦੇ ਐੱਸ. ਐੱਚ. ਓ. ਪਲਵਿੰਦਰ ਸਿੰਘ, ਐਕਸਾਈਜ਼ ਵਿਭਾਗ ਦੇ ਈ. ਟੀ. ਓ. ਪਿਆਰਾ ਸਿੰਘ, ਈ. ਟੀ. ਓ. ਮੋਬਾਇਲ ਵਿੰਗ ਬਠਿੰਡਾ ਬਲਵਿੰਦਰ ਸਿੰਘ, ਈ.ਟੀ.ਓ. ਲਲਿਤ ਭੂਸ਼ਨ, ਐਕਸਾਈਜ਼ ਇੰਸਪੈਕਟਰ ਰਾਮ ਕ੍ਰਿਸ਼ਨ ਅਤੇ ਜੁਗਰਾਜ ਸਿੰਘ ਐਕਸਾਈਜ਼ ਇੰਸਪੈਕਟਰ ਹਲਕਾ ਨਿਹਾਲ ਸਿੰਘ ਵਾਲਾ ਆਦਿ ਅਧਿਕਾਰੀਆਂ ਦੀ ਟੀਮ ਨੇ ਇਸ ਮਾਮਲੇ ’ਚ ਅਗਲੀ ਕਾਰਵਾਈ ਕਰਦਿਆਂ ਫ਼ਡ਼ੇ ਗਏ ਟਰਾਲੇ ’ਚੋਂ ਬਰਾਮਦ ਹੋਈ ਸ਼ਰਾਬ ਦੇ ਬਰਾਂਡ ਅਤੇ ਮਾਰਕੇ ਚੈੱਕ ਕੀਤੇ। ਉਪਰੰਤ ਉਕਤ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਰੱਕ ’ਚੋਂ ਸ਼ਰਾਬ ਦੀਆਂ ਕੁਲ 1680 ਪੇਟੀਆਂ ਬਰਾਮਦ ਹੋਈਆਂ ਹਨ, ਜਿਨ੍ਹਾਂ ’ਚ 500 ਪੇਟੀਆਂ ਮਾਲਟਾ ਮਾਰਕੇ ਦੀਆਂ ਅਤੇ 1180 ਪੇਟੀਆਂ ਸੋਫੀਆ ਮਾਰ ਕੇ ਦੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਨਾਜਾਇਜ਼ ਸ਼ਰਾਬ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਸ਼ਰਾਬ ਦੇ ਬਲੈਕੀਆਂ ਵੱਲੋਂ ਪਿੰਡਾਂ ’ਚ ਵੋਟਰਾਂ ਨੂੰ ਵੰਡਣ ਲਈ ਦਿੱਤੀ ਜਾਣੀ ਸੀ ਪਰ ਇਸ ਦੀ ਭਿਣਕ ਲੱਗਣ ਕਾਰਨ ਉਕਤ ਟਰੱਕ ਨੂੰ ਕਾਬੂ ਕਰ ਲਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਟਰੱਕ ਛੱਡ ਕੇ ਮੌਕੇ ਤੋਂ ਭੱਜਣ ਵਾਲੇ ਚਾਰ ਵਿਅਕਤੀਆਂ ਰਾਮੇਸ਼ ਕੁਮਾਰ ਪੁੱਤਰ ਬਿਸ਼ੰਬਰ ਦਾਸ ਪੰਡਤ ਵਾਸੀ ਲੋਪੋਂ, ਜਸਕਰਨ ਸਿੰਘ ਉਰਫ ਜੱਸੀ ਪੁੱਤਰ ਸੋਹਨ ਸਿੰਘ ਵਾਸੀ ਮਾਣੂਕੇ ਗਿੱਲ, ਜਸਵਿੰਦਰ ਸਿੰਘ ਉਰਫ ਸ਼ਿੰਦਰ ਸਿੰਘ ਸਾਬਕਾ ਸਰਪੰਚ ਬੁੱਟਰ ਕਲਾਂ ਅਤੇ ਹਰਮਿੰਦਰ ਸਿੰਘ ਉਰਫ ਕਾਲਾ ਪੁੱਤਰ ਪ੍ਰਸ਼ੋਤਮ ਸਿੰਘ ਵਾਸੀ ਬੁੱਟਰ ਕਲਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਫਰਾਰ ਹੋਏ ਵਿਅਕਤੀਆਂ ਨੂੰ ਕਾਬੂ ਕਰਨ ਲਈ ਅਗਲੀ ਕਾਰਵਾਈ ਐੱਸ. ਐੱਚ. ਓ. ਪਲਵਿੰਦਰ ਸਿੰਘ ਵੱਲੋਂ ਖੁਦ ਅਮਲ ’ਚ ਲਿਆਂਦੀ ਜਾ ਰਹੀ ਹੈ।
ਘਰ ’ਚ ਦਾਖਲ ਹੋ ਕੇ ਅੱਧੀ ਦਰਜਨ ਵਿਅਕਤੀਆਂ ਵਲੋਂ ਨੌਜਵਾਨ ਦੀ ਲਾਠੀਆਂ ਨਾਲ ਕੁੱਟ-ਮਾਰ
NEXT STORY