ਫ਼ਰੀਦਕੋਟ, (ਰਾਜਨ)- ਠੇਕੇ ’ਤੇ ਜ਼ਮੀਨ ਦੇ ਕੇ ਕਬਜ਼ਾ ਨਾ ਦੇਣ ਦੇ ਦੋਸ਼ ਤਹਿਤ ਥਾਣਾ ਸਦਰ ਵਿਖੇ ਪਿੰਡ ਘੁਗਿਆਣਾ ਨਿਵਾਸੀ ਇਕ ਵਿਅਕਤੀ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੇ ਤਫਤੀਸ਼ੀ ਸਹਾਇਕ ਥਾਣੇਦਾਰ ਹਰਦੇਵ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਸੁਖਦੀਪ ਸਿੰਘ ਪੁੱਤਰ ਮੋਦਨ ਸਿੰਘ ਵਾਸੀ ਪਿੰਡ ਮਿੱਡੂਮਾਨ ਨੇ ਜ਼ਿਲੇ ਦੇ ਸੀਨੀਅਰ ਪੁਲਸ ਕਪਤਾਨ ਨੂੰ ਕੀਤੀ ਗਈ ਸ਼ਿਕਾਇਤ ’ਚ ਦੱਸਿਆ ਸੀ ਕਿ ਉਸ ਨੇ ਸੁਖਦੀਪ ਸਿੰਘ ਪੁੱਤਰ ਪ੍ਰਿਥੀ ਸਿੰਘ ਵਾਸੀ ਪਿੰਡ ਘੁਗਿਆਣਾ ਹਾਲ ਆਬਾਦ ਹਰਿੰਦਰਾ ਨਗਰ, ਫਰੀਦਕੋਟ ਕੋਲੋਂ 16 ਕਨਾਲਾਂ ਜ਼ਮੀਨ 3 ਸਾਲ ਲਈ 2,28,000 ਰੁਪਏ ਵਿਚ ਇਕਰਾਰਨਾਮਾ ਕਰ ਕੇ ਠੇਕੇ ’ਤੇ ਲਈ ਸੀ ਪਰ ਨਾ ਤਾਂ ਉਸ ਨੇ ਜ਼ਮੀਨ ਦਾ ਕਬਜ਼ਾ ਦਿੱਤਾ ਅਤੇ ਨਾ ਹੀ ਉਸ ਦੇ ਰੁਪਏ ਵਾਪਸ ਕੀਤੇ।
ਸੀਨੀਅਰ ਪੁਲਸ ਕਪਤਾਨ ਵੱਲੋਂ ਇਸ ਮਾਮਲੇ ਦੀ ਪਡ਼ਤਾਲ ਉੱਚ ਅਧਿਕਾਰੀਆਂ ਕੋਲੋਂ ਕਰਵਾਏ ਜਾਣ ਉਪਰੰਤ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਗਏ ਸਨ, ਜਿਸ ’ਤੇ ਥਾਣਾ ਸਦਰ ਵਿਖੇ ਉਕਤ ਘੁਗਿਆਣਾ ਨਿਵਾਸੀ ਵਿਅਕਤੀ ਖਿਲਾਫ਼ ਕੇਸ ਦਰਜ ਕਰ ਲਿਆ ਹੈ।
ਗੁੜ ਬਾਜ਼ਾਰ ’ਚ ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ਿਆਂ ਕਾਰਨ ਲੋਕ ਪ੍ਰੇਸ਼ਾਨ
NEXT STORY