ਰਾਮਾਂ ਮੰਡੀ, (ਪਰਮਜੀਤ)- ਸ਼ਿਵ ਸੈਨਾ ਹਿੰਦੋਸਤਾਨ ਪਾਰਟੀ ਦੇ ਰਾਸ਼ਟਰੀ ਪ੍ਰਮੁੱਖ ਸ਼ੇਰੇ ਹਿੰਦ ਪਵਨ ਗੁਪਤਾ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੰਗਠਨ ਮੰਤਰੀ ਪੰਜਾਬ ਸ਼ੁਸ਼ੀਲ ਜਿੰਦਲ ਦੀ ਅਗਵਾਈ ’ਚ ਬਲਾਕ ਪ੍ਰਧਾਨ ਮੁਰਾਰੀ ਲਾਲ ਪੇਸ਼ੀਆ ਦੇ ਵਿਸ਼ੇਸ਼ ਸਹਿਯੋਗ ਦੁਆਰਾ ਅੱਤਵਾਦ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਰਾਮਾਂ ਮੰਡੀ ਬੱਸ ਸਟੈਂਡ ਕੋਲ ਅੱਤਵਾਦ ਦਾ ਪੁਤਲਾ ਫੂਕਿਆ ਗਿਆ। ਰੋਸ ਪ੍ਰਦਰਸ਼ਨ ਦੌਰਾਨ ਸੁਸ਼ੀਲ ਜਿੰਦਲ ਨੇ ਕਿਹਾ ਕਿ ਆਏ ਦਿਨ ਹੋ ਰਹੇ ਬੰਬ ਧਮਾਕੇ ਅਤੇ ਹਿੰਦੂ ਨੇਤਾਵਾਂ ’ਤੇ ਗੋਲੀਆਂ ਚੱਲਣਾ ਤੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੇ ਸੁਰੱਖਿਆ ਨੂੰ ਲੈ ਕੇ ਕੀਤੇ ਗਏ ਦਾਵਿਆਂ ਦੀ ਪੋਲ ਖੋਲ ਦੇ ਰੱਖ ਦਿੱਤੀ ਹੈ। ਪੰਜਾਬ ਸਰਕਾਰ ਅੱਤਵਾਦ ਨੂੰ ਰੋਕਣ ’ਚ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਹਾਈ ਅਲਰਟ ਦੇ ਬਾਵਜੂਦ ਮੋਟਰਸਾਈਕਲ ਸਵਾਰ ਬੰਬ ਬਲਾਸਟ ਕਰਕੇ ਭੱਜਣ ’ਚ ਸਫਲ ਹੋ ਗਏ। ਅੰਮ੍ਰਿਤਸਰ ਵਿਖੇ ਹੋਏ ਬੰਬ ਬਲਾਸਟ ਹੋਣ ਤੋਂ ਬਾਅਦ ਵੀ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਅੱਖਾਂ ਨਹੀਂ ਖੁੱਲ੍ਹੀਆਂ।
ਝਗਡ਼ੇ ਵਾਲੀ ਜ਼ਮੀਨ ’ਤੇ ਕਬਜ਼ਾ ਕਰ ਰਹੇ ਵਿਅਕਤੀਆਂ ਦੀ ਪੁਲਸ ਨਾਲ ਹੋਈ ਤਲਖ-ਕਲਾਮੀ
NEXT STORY