ਲੁਧਿਆਣਾ, (ਸਲੂਜਾ)- ਮੰਗਾਂ ਨੂੰ ਅਣਦੇਖਿਅਾਂ ਕੀਤੇ ਜਾਣ ਨੂੰ ਲੈ ਕੇ ਅੱਜ ਇਥੇ ਮਿਡ-ਡੇ ਮੀਲ ਵਰਕਰਾਂ ਨੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਆਪਣੀ ਅਾਵਾਜ਼ ਬੁਲੰਦ ਕੀਤੀ। ਪ੍ਰਧਾਨ ਮਨਜੀਤ ਕੌਰ ਅਤੇ ਇੰਟਕ ਪੰਜਾਬ ਦੇ ਜਨਰਲ ਸਕੱਤਰ ਸਵਰਨ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਮੂਲੀ ਜਿਹਾ ਭੱਤਾ ਮਿਲਦਾ ਹੈ। ਇਸਨੂੰ ਘੱਟ ਤੋਂ ਘੱਟ ਡਬਲ ਕੀਤਾ ਜਾਵੇ ਤਾਂ ਜੋ ਇਸ ਮਹਿੰਗਾਈ ਦੇ ਜ਼ਮਾਨੇ ਵਿਚ ਮਿਡ-ਡੇ ਮੀਲ ਵਰਕਰ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾ ਸਕਣ। ਇਸ ਸਬੰਧ ਵਿਚ ਕਈ ਵਾਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਮੰਗ-ਪੱਤਰ ਸੌਂਪ ਕੇ ਜਾਣੂ ਕਰਵਾ ਚੁੱਕੇ ਹਨ ਪਰ ਕਿਤੇ ਕੋਈ ਸੁਣਵਾਈ ਨਾ ਹੋਣ ਕਾਰਨ ਮਿਡ-ਡੇ ਮੀਲ ਵਰਕਰਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜੇਕਰ ਸਰਕਾਰ ਨੇ ਮੰਗਾਂ ਨੂੰ ਨਾ ਮੰਨੀਅਾਂ ਤਾਂ ਸੂਬੇ ਭਰ ਵਿਚ ਅਰਥੀ ਫੂਕ ਪ੍ਰਦਰਸ਼ਨ ਕਰ ਕੇ ਅੰਦੋਲਨ ਦੀ ਅਗਲੀ ਰਣਨੀਤੀ ਦਾ ਬਿਗੁਲ ਵਜਾ ਦਿੱਤਾ ਜਾਵੇਗਾ। ਇਸ ਤੋਂ ਨਿਕਲਣ ਵਾਲੇ ਨਤੀਜਿਆਂ ਲਈ ਸਰਕਾਰ ਅਤੇ ਸਬੰਧਤ ਵਿਭਾਗ ਸਿਧੇ ਤੌਰ ’ਤੇ ਜ਼ਿੰਮੇਵਾਰ ਹੋਣਗੇ।
ਰੋਸ ਪ੍ਰਦਰਸ਼ਨ ’ਚ ਸੁਨੀਤਾ ਰਾਣੀ, ਅਮਨਦੀਪ, ਰੁਪਿੰਦਰ ਕੌਰ, ਸਿਮਰਨ, ਪਰਮਜੀਤ ਕੌਰ, ਕੌਰ ਚੰਦ, ਕੰਵਰ ਚੰਦ, ਜਸਬੀਰ ਸਿੰਘ, ਗੁਲਾਬ ਸਿੰਘ ਅਤੇ ਮਨਪ੍ਰੀਤ ਸਿੰਘ ਆਦਿ ਸ਼ਾਮਲ ਹੋਏ।
ਲੁੱਟ ਦੇ ਸਾਮਾਨ ਸਮੇਤ 2 ਗ੍ਰਿਫਤਾਰ
NEXT STORY