ਸ੍ਰੀ ਮੁਕਤਸਰ ਸਾਹਿਬ,(ਪਵਨ ਤਨੇਜਾ, ਰਿਣੀ)- ਡੀ. ਐਸ. ਪੀ. (ਐਚ) ਹੇਮੰਤ ਕੁਮਾਰ ਦੀ ਕੋਰੋਨਾ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਹੁਣ ਡੀ.ਸੀ. ਐਮਕੇ ਅਰਵਿੰਦ ਕੁਮਾਰ, ਸਿਵਲ ਸਰਜਨ ਡਾ: ਹਰੀ ਨਰਾਇਣ ਸਿੰਘ, ਐਸ.ਪੀ. ਐਚ. ਗੁਰਮੇਲ ਸਿੰਘ, ਡੀ.ਐਸ.ਪੀ. ਹਰਵਿੰਦਰ ਸਿੰਘ ਚੀਮਾ ਸਮੇਤ ਕੁੱਲ 17 ਅਧਿਕਾਰੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕਰ ਦਿੱਤਾ ਗਿਆ ਹੈ। ਪਿਛਲੇ ਸੋਮਵਾਰ ਨੂੰ ਇੰਨ੍ਹਾਂ ਸਾਰੇ ਅਧਿਕਾਰੀਆਂ ਨੇ ਮਿੱਨੀ ਸਕੱਤਰੇਤ 'ਚ ਇੱਕ ਮੀਟਿੰਗ ਕੀਤੀ ਸੀ, ਜਿਸ 'ਚ ਡੀ. ਐਸ. ਪੀ. (ਐਚ) ਵੀ ਸ਼ਾਮਲ ਸੀ। ਇਸ ਤੋਂ ਬਾਅਦ ਪ੍ਰਸ਼ਾਸ਼ਨ ਵਿੱਚ ਭੱਜਦੜ ਮੱਚ ਗਈ ਹੈ। ਵੀਰਵਾਰ ਨੂੰ ਸਿਵਲ ਸਰਜਨ ਦਫ਼ਤਰ ਤੋਂ ਜਾਰੀ ਹੋਏ ਇੱਕ ਪੱਤਰ ਵਿੱਚ ਡੀ.ਸੀ, ਖ਼ੁਦ ਸਿਵਲ ਸਰਜਨ, ਐਸ.ਪੀ. ਗੁਰਮੇਲ ਸਿੰਘ, ਡੀ.ਐਸ.ਪੀ. ਹਰਵਿੰਦਰ ਚੀਮਾ, ਏ.ਐਸ.ਆਈ. ਜਸਪਾਲ ਸਿੰਘ, ਡੀ. ਪੀ. ਆਰ. ਓ. ਸਮੇਤ ਕਈ ਅਧਿਕਾਰੀ ਤੇ ਕਰਮਚਾਰੀ ਸ਼ਾਮਲ ਹਨ, ਜੋ ਇਕਾਂਤਵਾਸ ਹੋਏ ਹਨ। ਉਥੇ ਹੀ ਡੀ. ਐਸ. ਪੀ. (ਐਚ ) ਦੇ ਪਰਿਵਾਰ 'ਚੋਂ ਉਸ ਦੀ ਪਤਨੀ ਤੇ ਬੇਟਾ ਵੀ ਸ਼ਾਮਲ ਹਨ। ਉਧਰ ਜਦੋਂ ਡਿਪਟੀ ਕਮਿਸ਼ਨਰ ਐਮ. ਕੇ. ਅਰਵਿੰਦ ਕੁਮਾਰ ਨਾਲ ਇਸ ਬਾਬਤ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹਾਂਲਾਕਿ ਉਨ੍ਹਾਂ ਵਿੱਚ ਕੋਰੋਨਾ ਦਾ ਕੋਈ ਲੱਛਣ ਨਹੀਂ ਹੈ ਪਰ ਫ਼ਿਰ ਵੀ ਅਹਿਤਿਆਤ ਵਜੋਂ ਉਨ੍ਹਾਂ ਨੇ ਖੁਦ ਨੂੰ ਇਕਾਂਤਵਾਸ ਕਰ ਲਿਆ ਹੈ। ਜਦਕਿ ਕਈ ਅਧਿਕਾਰੀ ਤੇ ਕਰਮਚਾਰੀ ਘਰਾਂ ਵਿੱਚ ਇਕਾਂਤਵਾਸ ਕੀਤੇ ਗਏ ਹਨ।
ਸਿਹਤ ਵਿਭਾਗ 'ਚ 2984 ਅਸਾਮੀਆਂ ਲਈ 31 ਅਗਸਤ ਤੱਕ ਅਰਜ਼ੀਆਂ ਲਈਆਂ ਜਾਣਗੀਆਂ : ਬਲਬੀਰ ਸਿੱਧੂ
NEXT STORY