ਤਲਵੰਡੀ ਸਾਬੋ, (ਮੁਨੀਸ਼)- ਸ਼ਹੀਦ ਬਾਬਾ ਜ਼ੋਰਾਵਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ ਪਿੰਡ ਜੋਧਪੁਰ ਪਾਖਰ ਵਿਖੇ ਆਯੋਜਿਤ ਕੀਤੀ ਗਈ। ਰੈਲੀ ਦਾ ਆਯੋਜਨ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹਰਬੰਤ ਸਿੰਘ ਮਾਨ ਤੇ ਮੁੱਖ ਸਲਾਹਕਾਰ ਰੂਪ ਸਿੰਘ ਜੱਸਲ ਦੇ ਯਤਨਾਂ ਸਦਕਾ ਕੀਤਾ ਗਿਆ। ਰੈਲੀ ਨੂੰ ਪ੍ਰਿੰ. ਮੱਖਣ ਸਿੰਘ ਖਾਲਸਾ ਨੇ ਨਸ਼ਿਆਂ ਵਿਰੋਧੀ ਭਾਸ਼ਣ ਦੇ ਕੇ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋਂ ਬੱਚਿਆਂ ਨੂੰ ਜਾਗਰੂਕ ਕੀਤਾ। ਮੈਡਮ ਬਲਜਿੰਦਰ ਕੌਰ ਵਾਈਸ ਪ੍ਰਿੰਸੀਪਲ ਤੇ ਸੀ-ਕੋਆਰਡੀਨੇਟਰ ਮੈਡਮ ਵੀਰਪਾਲ ਕੌਰ ਖਾਲਸਾ ਨੇ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਰੈੈਲੀ ਦੌਰਾਨ ਬੱਚਿਆਂ ਨੇ ਹੱਥਾਂ ’ਚ ਬੈਨਰ ਚੁੱਕ ਕੇ ਨਸ਼ਿਆਂ ਖਿਲਾਫ ਨਾਅਰੇ ਵੀ ਲਾਏ। ਸਕੂਲ ਤੋਂ ਸ਼ੁਰੂ ਹੋਈ ਰੈਲੀ ਪਿੰਡਾਂ ਦੀਆਂ ਗਲੀਆਂ ’ਚੋਂ ਹੁੰਦੀ ਹੋਈ ਸਕੂਲ ਵਿਖੇ ਹੀ ਸਮਾਪਤ ਕੀਤੀ ਗਈ। ਇਸ ਮੌਕੇ ਸੁਖਮੰਦਰ ਸਿੰਘ, ਜਸਵੰਤ ਸਿੰਘ, ਅੰਮ੍ਰਿਤਪਾਲ ਸਿੰਘ, ਗੁਰਪਿਆਰ ਸਿੰਘ, ਗੁਰਜੀਤ ਸਿੰਘ, ਮੈਡਮ ਨੇਮਪਾਲ, ਰਾਜਵੀਰ ਕੌਰ, ਗਗਨਦੀਪ ਕੌਰ, ਰਮਨਦੀਪ ਕੌਰ, ਮਨਜੀਤ ਕੌਰ ਤੇ ਵਰਿੰਦਰ ਕੌਰ ਵੀ ਮੌਜੂਦ ਸਨ।
ਸਿਰਸਾ ਤੋਂ ਬਠਿੰਡਾ ਦੌਡ਼ੇਗੀ ਇਲੈਕਟ੍ਰਿਕ ਰੇਲ ਗੱਡੀ
NEXT STORY