ਸ਼ੇਰਪੁਰ (ਸਿੰਗਲਾ) : ਸਥਾਨਕ ਬੱਸ ਅੱਡੇ ’ਤੇ ਨਿੱਜੀ ਕੰਪਨੀਆਂ ਦੀਆਂ ਬੱਸਾਂ ਲਈ ਹਾਕਰ ਵਜੋਂ ਕੰਮ ਕਰਦੇ ਇਕ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫ਼ਸਰ ਹੌਲਦਾਰ ਜਸਜੋਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਗੁਰਮੀਤ ਸਿੰਘ ਦੇ ਬਿਆਨ ਅਨੁਸਾਰ ਬਲਦੇਵ ਸਿੰਘ ਉਰਫ਼ ਦੇਵ (43) ਵਾਸੀ ਪਿੰਡ ਖੇੜੀ ਕਲਾਂ, ਸ਼ੇਰਪੁਰ ਬੱਸ ਸਟੈਂਡ ’ਤੇ ਹਾਕਰ ਵਜੋਂ ਡਿਊਟੀ ਕਰਦਾ ਸੀ। ਉਹ ਇਕ ਬਾਂਹ ਤੋਂ ਅੰਗਹੀਣ ਸੀ ਅਤੇ ਰੋਜ਼ਾਨਾ ਦੀ ਤਰ੍ਹਾਂ ਸ਼ੇਰਪੁਰ ਕਾਤਰੋਂ ਰੋਡ ਵਾਲੇ ਬੱਸ ਸਟੈਂਡ ਤੋਂ ਨਿੱਜੀ ਕੰਪਨੀ ਦੀ ਬੱਸ ’ਚ ਸਵਾਰ ਹੋ ਕੇ ਸ਼ਹੀਦ ਗੁਰਪ੍ਰੀਤ ਸਿੰਘ ਰਾਜੂ ਬੱਸ ਸਟੈਂਡ ਨੇੜੇ ਛੰਨਾ ਚੌਕ ’ਚ ਉਸ ਵੇਲੇ ਹਾਦਸੇ ਦਾ ਸ਼ਿਕਾਰ ਹੋ ਗਿਆ ਜਦੋਂ ਉਹ ਬੱਸ ਦੀ ਤਾਕੀ ’ਚ ਖੜ੍ਹਾ ਸੀ। ਅਚਾਨਕ ਬੱਸ ਅੱਗੇ ਕੋਈ ਹੋਰ ਵਾਹਨ ਦੇ ਆ ਜਾਣ ਕਰ ਕੇ ਬੱਸ ਚਾਲਕ ਵੱਲੋਂ ਬ੍ਰੇਕ ਮਾਰਨ ’ਤੇ ਅੰਗਹੀਣ ਹੋਣ ਕਾਰਨ ਨਾ ਸੰਭਲਦੇ ਹੋਏ ਤਾਕੀ ’ਚੋਂ ਹੇਠਾਂ ਡਿੱਗ ਗਿਆ।
ਇਹ ਵੀ ਪੜ੍ਹੋ- ਨਿਯੁਕਤੀ ਪੱਤਰ ਵੰਡ ਸਮਾਰੋਹ ਦੌਰਾਨ CM ਮਾਨ ਨੇ ਪਿਛਲੀਆਂ ਸਰਕਾਰਾਂ 'ਤੇ ਵਿੰਨ੍ਹਿਆ ਨਿਸ਼ਾਨਾ
ਇਸ ਦੌਰਾਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਬਰਨਾਲਾ ਵਿਖੇ ਇਲਾਜ ਲਈ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਦੇਵ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ ਜਿੱਥੇ ਜ਼ਖਮਾਂ ਦੀ ਤਾਬ ਨਾ ਸਹਾਰਦਿਆਂ ਉਸਦੀ ਮੌਤ ਹੋ ਗਈ। ਹੌਲਦਾਰ ਜਸਜੋਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਬਲਦੇਵ ਸਿੰਘ ਦੇ ਭਰਾ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ ਤੇ ਲਾਸ਼ ਦਾ ਪੋਸਟਮਾਰਟਮ ਕਰਾਉਣ ਉਪਰੰਤ ਵਾਰਿਸਾਂ ਹਵਾਲੇ ਕਰ ਦਿੱਤੀ ਜਾਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en&pli=1
For IOS:- https://apps.apple.com/in/app/id538323711
ਨਸ਼ੇ ਦੀ ਓਵਰਡੋਜ਼ ਕਾਰਨ ਤਿੰਨ ਸਾਲਾਂ 'ਚ 266 ਮੌਤਾਂ, ਪੰਜਾਬ-ਹਰਿਆਣਾ ਹਾਈ ਕੋਰਟ ਨੇ ਜਤਾਈ ਚਿੰਤਾ
NEXT STORY