ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ, (ਸੁਖਪਾਲ, ਪਵਨ)- ਇਕ ਪਾਸੇ ਸਰਕਾਰ ਪੇਂਡੂ ਖੇਤਰ ਦੇ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਾਵਉਣ ਬਾਰੇ ਦਾਅਵੇ ਕਰ ਰਹੀ ਹੈ ਪਰ ਦੂਜੇ-ਪਾਸੇ ਇਸ ਖੇਤਰ ਦੇ ਕਈ ਪਿੰਡ ਅਜਿਹੇ ਹਨ, ਜਿੱਥੇ ਲੋਕ ਅਨੇਕਾਂ ਸਹੂਲਤਾਂ ਤੋਂ ਵਾਂਝੇ ਹਨ। ਪਿੰਡਾਂ ਵਿਚ ਕਈ ਤਰ੍ਹਾਂ ਦੀਆ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ।
ਅਜਿਹੀ ਹੀ ਇਕ ਉਦਾਹਰਨ ਇਸ ਖੇਤਰ ਦੇ ਪਿੰਡ ਖੁੰਡੇ ਹਲਾਲ ਤੋਂ ਮਿਲਦੀ ਹੈ, ਜਿੱਥੋਂ ਦੇ ਵਾਸੀ ਅਾਜ਼ਾਦੀ ਦੇ 71 ਸਾਲ ਬੀਤਣ ਦੇ ਬਾਵਜੂਦ ਸਰਕਾਰ ਦੇ ਮੂੰਹ ਵੱਲ ਵੇਖ ਰਹੇ ਹਨ ਕਿ ਉਨ੍ਹਾਂ ਤੱਕ ਸਰਕਾਰੀ ਸਹੂਲਤਾਂ ਕਦੋਂ ਪੁੱਜਣਗੀਆਂ ਤੇ ਕਦੋ ਹੋਵੇਗਾ ਇਸ ਪਿੰਡ ਦਾ ਵਿਕਾਸ। ਇਸੇ ਵਿਸ਼ੇ ਨੂੰ ਮੁੱਖ ਰੱਖ ਕੇ ‘ਜਗ ਬਾਣੀ’ ਵੱਲੋਂ ਇਸ ਹਫਤੇ ਦੀ ਇਹ ਵਿਸ਼ੇਸ਼ ਰਿਪੋਰਟ ਤਿਆਰ ਕੀਤੀ ਗਈ ਹੈ।
4 ਸਾਲਾਂ ਤੋਂ ਆਰ. ਓ. ਸਿਸਮਟ ਪਿਆ ਹੈ ਬੰਦ ਛ ਅਨੇਕਾਂ ਸਹੂਲਤਾਂ ਤੋਂ ਵਾਂਝੇ ਇਸ ਪਿੰਡ ਵਿਚ ਸਭ ਤੋਂ ਵੱਡੀ ਘਾਟ ਪੀਣ ਵਾਲੇ ਸਾਫ ਪਾਣੀ ਦੀ ਰਡ਼ਕ ਰਹੀ ਹੈ। ਪਿੰਡ ਵਿਚ ਲੋਕਾਂ ਨੂੰ ਸ਼ੁੱਧ ਤੇ ਸਾਫ-ਸੁਥਰਾ ਪਾਣੀ ਮੁਹੱਈਆ ਕਰਵਾਉਣ ਲਈ ਜੋ ਆਰ. ਓ. ਸਿਸਟਮ ਲਾਇਆ ਗਿਆ ਸੀ, ਉਹ ਆਰ. ਓ. ਸਿਸਟਮ ਪਿਛਲੇ 4 ਸਾਲਾਂ ਤੋਂ ਬੰਦ ਪਿਆ ਹੈ। ਇਸ ਕਰ ਕੇ ਲੋਕ ਆਰ. ਓ. ਵਾਲਾ ਸਾਫ ਪਾਣੀ ਪੀਣ ਤੋਂ ਵਾਂਝੇ ਹੋ ਗਏ ਹਨ। ਪਿੰਡ ਵਿਚ ਧਰਤੀ ਹੇਠਲਾ ਪਾਣÎੀ ਵੀ ਪੀਣ ਯੋਗ ਨਹੀਂ ਹੈ ਅਤੇ ਮਾਡ਼ਾ ਹੈ। ਬਹੁਤੇ ਲੋਕ ਪਿੰਡ ਤੋਂ ਬਾਹਰ ਲੱਗੇ ਨਲਕਿਆਂ ਅਤੇ ਹੋਰ ਥਾਵਾਂ ਤੋਂ ਪੀਣ ਲਈ ਪਾਣੀ ਲੈ ਕੇ ਆਉਂਦੇ ਹਨ।
ਪਿੰਡ ਦੇ ਲੋਕ ਕਈ ਬੀਮਾਰੀਆਂ ਦਾ ਹਨ ਸ਼ਿਕਾਰ : ਖਰਾਬ ਪਾਣੀ ਪੀਣ ਨਾਲ ਪਿੰਡ ਦੇ ਅਨੇਕਾਂ ਲੋਕ ਕਈ ਬੀਮਾਰੀਆਂ ਦਾ ਸ਼ਿਕਾਰ ਹੋ ਚੁੱਕੇ ਹਨ। ਪਿੰਡ ਵਿਚ ਜਿੱਥੇ ਕੈਂਸਰ ਨੇ ਕਈ ਪਿੰਡ ਵਾਸੀਆਂ ਨੂੰ ਆਪਣੀ ਲਪੇਟ ਵਿਚ ਲਿਆ ਹੈ, ਉੱਥੇ ਕਾਲੇ ਪੀਲੀਏ ਦੀ ਬੀਮਾਰੀ ਨਾਲ ਵੀ ਕਈ ਲੋਕ ਪੀੜਤ ਹਨ। ਇਸ ਤੋਂ ਇਲਾਵਾ ਮਾਡ਼ਾ ਪਾਣੀ ਪੀਣ ਨਾਲ ਹੱਡੀਆਂ ਦੇ ਰੋਗ, ਗੁਰਦਿਅਾਂ ਅਤੇ ਦਿਲ ਦੀਆਂ ਬੀਮਾਰੀਆਂ ਤੋਂ ਵੀ ਕਈ ਲੋਕ ਪੀੜਤ ਹਨ।
ਪਿੰਡ ’ਚ ਨਹੀਂ ਹੈ ਪਸ਼ੂ ਹਸਪਤਾਲ : ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਇਸ ਪਿੰਡ ਨੂੰ ਅੱਖੋਂ-ਪਰੋਖੇ ਕੀਤਾ ਹੋਇਆ ਹੈ ਕਿਉਂਕਿ ਪਸ਼ੁੂਆਂ ਦੇ ਇਲਾਜ ਲਈ ਪਿੰਡ ਵਿਚ ਪਸ਼ੂ ਹਸਪਤਾਲ ਹੀ ਨਹੀਂ ਹੈ। ਜਦੋਂ ਕੋਈ ਪਸ਼ੂ ਬੀਮਾਰ ਹੁੰਦਾ ਹੈ ਤਾਂ ਫਿਰ ਪ੍ਰਾਈਵੇਟ ਡਾਕਟਰਾਂ ਨੂੰ ਬੁਲਾਉਣਾ ਪੈਂਦਾ ਹੈ।
ਹੋਰ ਘਾਟਾਂ : ਕਿਸਾਨਾਂ ਦੀਆਂ ਫ਼ਸਲਾਂ ਵੇਚਣ ਲਈ ਪਿੰਡ ਵਿਚ ਦਾਣਾ ਮੰਡੀ ਨਹੀਂ ਹੈ। ਪੈਸਿਆਂ ਦੇ ਲੈਣ-ਦੇਣ ਲਈ ਕੋਈ ਬੈਂਕ ਨਹੀਂ ਹੈ। ਪਿੰਡ ਵਿਚ ਨਾ ਡਾਕਘਰ ਹੈ ਅਤੇ ਨਾ ਹੀ ਨੌਜਵਾਨਾਂ ਦੇ ਖੇਡਣ ਲਈ ਖੇਡ ਸਟੇਡੀਅਮ ਹੈ। ਸਰਕਾਰੀ ਸਕੂਲ ਵੀ ਦਸਵੀਂ ਕਲਾਸ ਤੱਕ ਹੀ ਚੱਲ ਰਿਹਾ ਹੈ ਤੇ ਉਸ ਤੋਂ ਅੱਗੇ ਲਡ਼ਕਿਅਾਂ-ਲਡ਼ਕੀਆਂ ਨੂੰ ਪਡ਼੍ਹਨ ਲਈ ਹੋਰ ਪਿੰਡਾਂ ਦੇ ਸਕੂਲਾਂ ਵਿਚ ਜਾਣਾ ਪੈਂਦਾ ਹੈ। ਪਿੰਡ ’ਚ ਕਈ ਗਲੀਆਂ-ਨਾਲੀਆਂ ਕੱਚੀਅਾਂ ਹਨ। ਸੀਵਰੇਜ ਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨ ਦੀ ਲੋਡ਼ ਹੈ। ਸਵੱਛ ਭਾਰਤ ਮੁਹਿੰਮ ਦੀ ਲਹਿਰ ਵੀ ਪਿੰਡ ਵਿਚ ਕਿਤੇ ਨਜ਼ਰ ਨਹੀਂ ਆਉਂਦੀ। ਪਿੰਡ ਵਿਚ ਬੱਸ ਸਟਾਫ ਬਣਾਉਣ ਦੀ ਵੀ ਲੋਡ਼ ਹੈ। ਕਈਅਾਂ ਦੀਆਂ ਬੁਢਾਪਾ ਪੈਨਸ਼ਨਾਂ ਵੀ ਅਜੇ ਲੱਗਣ ਵਾਲੀਆਂ ਹਨ।
ਆਵਾਜਾਈ ਸਹੂਲਤਾਂ ਦੀ ਘਾਟ : ਆਵਾਜਾਈ ਦੀ ਸਹੂਲਤ ਤੋਂ ਵੀ ਇਕ ਤਰ੍ਹਾਂ ਨਾਲ ਪਿੰਡ ਸੱਖਣਾ ਹੀ ਹੈ ਕਿਉਂਕਿ ਇਸ ਰੂਟ ’ਤੇ ਸਿਰਫ ਇਕ ਹੀ ਬੱਸ ਚੱਲਦੀ ਹੈ। ਇਸ ਕਰ ਕੇ ਲੋਕਾਂ ਨੂੰ ਆਉਣ-ਜਾਣ ਵਿਚ ਭਾਰੀ ਦਿੱਕਤ ਆਉਂਦੀ ਹੈ।
ਕਈ ਰਸਤੇ ਹਨ ਕੱਚੇ : ਪਿੰਡ ਖੁੰਡੇ ਹਲਾਲ ਤੋਂ ਦੱਬਡ਼ਾ, ਭੰਗਚਡ਼੍ਹੀ ਅਤੇ ਨਾਨਕਪੁਰਾ ਨੂੰ ਜਾਣ ਵਾਲੇ ਰਸਤੇ ਅਜੇ ਤੱਕ ਕੱਚੇ ਹੀ ਪਏ ਹਨ। ਪਿੰਡ ਵਾਸੀਅਾਂ ਜਗਦੇਵ ਸਿੰਘ, ਅੰਗਰੇਜ ਸਿੰਘ, ਨਛੱਤਰ ਸਿੰਘ ਤੇ ਹਰਪ੍ਰੀਤ ਸਿੰਘ ਆਦਿ ਨੇ ਮੰਗ ਕੀਤੀ ਹੈ ਕਿ ਅਨੇਕਾਂ ਘਾਟਾਂ ਨਾਲ ਜੂਝ ਰਹੇ ਇਸ ਪਿੰਡ ਵੱਲ ਸਰਕਾਰ ਧਿਆਨ ਦੇਵੇ ਤਾਂ ਕਿ ਲੋਕ ਪ੍ਰੇਸ਼ਾਨ ਨਾ ਹੋਣ।
ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੇੇਵੇ ਧਿਆਨ : ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਤਰਸੇਮ ਸਿੰਘ ਖੁੰਡੇ ਹਲਾਲ, ਕਾਕਾ ਸਿੰਘ ਖੁੰਡੇ ਹਲਾਲ ਅਤੇ ਡਾ. ਗੁਰਸੇਵਕ ਸਿੰਘ ਨੇ ਪੰਜਾਬ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਪਿੰਡ ਖੁੰਡੇ ਹਲਾਲ ਵਿਚ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਿਆ ਜਾਵੇ ਅਤੇ ਇੱਥੋ ਦੇ ਲੋਕਾਂ ਨੂੰ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।
ਚੋਰੀ ਦੇ 2 ਮੋਟਰਸਾਈਕਲਾਂ ਸਣੇ 6 ਕਾਬੂ, 1 ਫਰਾਰ
NEXT STORY