ਚੰਡੀਗੜ੍ਹ (ਸੁਸ਼ੀਲ) : ਕੁੱਲੂ ਤੋਂ ਚਰਸ ਲਿਆ ਕੇ ਟ੍ਰਾਈਸਿਟੀ ਵਿਚ ਵੇਚਣ ਵਾਲੇ ਯੂ.ਪੀ.ਐੱਸ.ਸੀ. ਦੀ ਕੋਚਿੰਗ ਲੈ ਰਹੇ ਨੌਜਵਾਨ ਨੂੰ ਡਿਸਟ੍ਰਿਕਟ ਕ੍ਰਾਈਮ ਸੈੱਲ ਦੀ ਟੀਮ ਨੇ ਸੈਕਟਰ-23 ਤੋਂ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਸੈਕਟਰ-22 ਸਥਿਤ ਪੀ.ਜੀ. ਵਾਸੀ ਅਮਨ ਠਾਕੁਰ ਵਜੋਂ ਹੋਈ ਹੈ। ਤਲਾਸ਼ੀ ਦੌਰਾਨ ਮੁਲਜ਼ਮ ਕੋਲੋਂ 236 ਗ੍ਰਾਮ ਚਰਸ ਬਰਾਮਦ ਹੋਈ। ਮੁਲਜ਼ਮ ਨੇ ਜੰਮੂ ਯੂਨੀਵਰਸਿਟੀ ਤੋਂ ਬੀ.ਟੈੱਕ ਕੀਤੀ ਹੈ ਅਤੇ ਉਹ ਮੂਲ ਰੂਪ ਤੋਂ ਹਿਮਾਚਲ ਦੇ ਚੰਬਾ ਦਾ ਰਹਿਣ ਵਾਲਾ ਹੈ। ਜ਼ਿਲ੍ਹਾ ਕ੍ਰਾਈਮ ਸੈੱਲ ਨੇ ਚਰਸ ਕਬਜ਼ੇ ਵਿਚ ਲੈ ਕੇ ਮੁਲਜ਼ਮ ਅਮਨ ਠਾਕੁਰ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ- Shaadi.Com 'ਤੇ ਜੀਵਨ ਸਾਥੀ ਭਾਲਣ ਵਾਲੀਆਂ ਕੁੜੀਆਂ ਹੋ ਜਾਣ ਸਾਵਧਾਨ!, ਪੜ੍ਹੋ ਪੂਰਾ ਮਾਮਲਾ
6 ਮਹੀਨਿਆਂ ਤੋਂ ਕਰ ਰਿਹਾ ਸੀ ਧੰਦਾ
ਜ਼ਿਲ੍ਹਾ ਕ੍ਰਾਈਮ ਸੈੱਲ ਦੇ ਡੀ.ਐੱਸ.ਪੀ. ਦਿਲਸ਼ੇਰ ਸਿੰਘ ਚੰਦੇਲ ਦੀ ਅਗਵਾਈ ਹੇਠ ਪੁਲਸ ਟੀਮ ਸੈਕਟਰ-23 ਵਿਚ ਗਸ਼ਤ ਕਰ ਰਹੀ ਸੀ। ਟੀਮ ਜਦੋਂ ਸੈਕਟਰ 16/23 ਦੇ ਛੋਟੇ ਚੌਕ ਨੇੜੇ ਪੁੱਜੀ ਤਾਂ ਸੈਕਟਰ-23 ਤੋਂ ਇਕ ਨੌਜਵਾਨ ਹੱਥ ਵਿਚ ਬੈਗ ਲੈ ਕੇ ਆਉਂਦਾ ਦਿਖਾਈ ਦਿੱਤਾ। ਪੁਲਸ ਨੂੰ ਦੇਖ ਕੇ ਨੌਜਵਾਨ ਵਾਪਸ ਜਾਣ ਲੱਗਾ। ਜਦੋਂ ਪੁਲਸ ਟੀਮ ਨੇ ਨੌਜਵਾਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਭੱਜਣ ਲੱਗਾ।
ਜਵਾਨਾਂ ਨੇ ਕੁਝ ਦੂਰੀ ’ਤੇ ਨੌਜਵਾਨ ਨੂੰ ਫੜ ਲਿਆ। ਪੁਲਸ ਨੇ ਅਮਨ ਠਾਕੁਰ ਦੇ ਬੈਗ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਚਰਸ ਬਰਾਮਦ ਹੋਈ।ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਅਮਨ ਠਾਕੁਰ 6 ਮਹੀਨਿਆਂ ਤੋਂ ਚਰਸ ਸਪਲਾਈ ਕਰਨ ਦਾ ਧੰਦਾ ਕਰ ਰਿਹਾ ਸੀ। ਉਹ ਹਿਮਾਚਲ ਦੇ ਕੁੱਲੂ ਤੋਂ ਚਰਸ ਖਰੀਦਦਾ ਸੀ ਅਤੇ ਮੁਨਾਫ਼ਾ ਕਮਾਉਣ ਲਈ ਇਸ ਨੂੰ ਟ੍ਰਾਈਸਿਟੀ ਵਿਚ ਵੇਚਦਾ ਸੀ।
ਇਹ ਵੀ ਪੜ੍ਹੋ- ਸੜਕ ਕੰਢੇ ਖੜ੍ਹੀ ਸਬਜ਼ੀ ਦੀ ਰੇਹੜੀ 'ਤੇ ਚੜ੍ਹੀ ਬੱਸ, 3 ਨੌਜਵਾਨਾਂ ਦੀ ਹੋਈ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਸਰਕਾਰ ਵੱਲੋਂ IAS ਤੇ PCS ਅਧਿਕਾਰੀਆਂ ਦੇ ਵੱਡੇ ਪੱਧਰ 'ਤੇ ਤਬਾਦਲੇ, ਪੜ੍ਹੋ ਪੂਰੀ ਲਿਸਟ
NEXT STORY