ਪਟਿਆਲਾ (ਪਰਮੀਤ): ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਸਥਿਤ ਨਾਭਾ ਪਾਵਰ ਲਿਮਟਿਡ (ਐਨ ਪੀ ਐਲ) ਵਿਚ ਲੰਘੀ ਸ਼ਾਮ ਪਾਣੀ ਵੜ੍ਹ ਗਿਆ ਜਿਸ ਕਾਰਨ ਇਕ ਯੂਨਿਟ ਬੰਦ ਕਰਨਾ ਪਿਆ। 1200 ਏਕੜ ਵਿਚ ਫੈਲੇ ਇਸ ਪਲਾਂਟ ਵਿਚ ਡੇਢ-ਡੇਢ ਫੁੱਟ ਪਾਣੀ ਭਰਿਆ ਹੈ ਪਰ ਦਫ਼ਤਰ ਚਾਲੂ ਹੈ। ਪਲਾਂਟ ਦਾ ਇਕ ਯੂਨਿਟ ਇਸ ਵੇਲੇ ਅੱਧੀ ਸਮਰਥਾ ਨਾਲ ਕੰਮ ਕਰ ਰਿਹਾ ਹੈ।
ਇਹ ਵੀ ਪੜ੍ਹੋ- 3 ਦਿਨਾਂ ਤੋਂ ਲਾਪਤਾ 14 ਸਾਲਾ ਬੱਚੇ ਦੀ ਛੱਪੜ 'ਚੋਂ ਮਿਲੀ ਲਾਸ਼, ਇਲਾਕੇ 'ਚ ਫੈਲੀ ਸਨਸਨੀ
ਜ਼ਿਕਰਯੋਗ ਹੈ ਕਿ ਪੰਜਾਬ 'ਚ ਪੈ ਰਹੀ ਭਾਰੀ ਬਾਰਸ਼ ਨੇ ਹਰ ਪਾਸੇ ਤਬਾਹੀ ਮਚਾਈ ਹੋਈ ਹੈ। ਇਸ ਦੇ ਮੱਦੇਨਜ਼ਰ ਘੱਗਰ ਦਰਿਆ ਆਪਣੇ ਖ਼ਤਰੇ ਦੇ ਲੈਵਲ ਤੋਂ 4 ਫੁੱਟ ਜ਼ਿਆਦਾ ਚੱਲ ਰਿਹਾ ਹੈ। ਮਾਰਕੰਡਾ ਆਪਣੇ ਖ਼ਤਰੇ ਦੇ ਲੈਵਲ ਤੋਂ 2 ਫੁੱਟ ਜ਼ਿਆਦਾ, ਪਚੀਸਦਰਾ ਆਪਣੇ ਖ਼ਤਰੇ ਦੇ ਲੈਵਲ ਤੋਂ 3 ਫੁੱਟ ਜ਼ਿਆਦਾ, ਨਰਵਾਣਾ ਆਪਣੇ ਖ਼ਤਰੇ ਦੇ ਲੈਵਲ ਦੇ ਬਰਾਬਰ, ਐੱਸ. ਵਾਈ. ਐੱਲ. ਆਪਣੇ ਮੈਕਸੀਮਮ ਡਿਸਚਾਰਜ, ਟਾਂਗਰੀ ਨਦੀ ਆਪਣੇ ਖ਼ਤਰੇ ਦੇ ਲੈਵਲ ਅਤੇ ਪਟਿਆਲਾ ਨਦੀ ਆਪਣੇ ਖ਼ਤਰੇ ਦੇ ਲੈਵਲ ਤੋਂ 1 ਫੁੱਟ ਜ਼ਿਆਦਾ ਚੱਲ ਰਹੀ ਹੈ। ਇਸ ਕਾਰਨ ਇਨ੍ਹਾਂ ਨਦੀਆਂ ਦਾ ਡਿਸਚਾਰਜ ਬਹੁਤ ਵੱਧ ਗਿਆ ਹੈ। ਇਨ੍ਹਾਂ ਨਦੀਆਂ ਦੇ ਨਾਲ ਲੱਗਦੇ ਪਿੰਡਾਂ/ਖੇਤਰਾਂ 'ਚ ਹੜ੍ਹ ਦੇ ਹਾਲਾਤ ਪੈਦਾ ਹੋਣ ਦਾ ਖ਼ਦਸ਼ਾ ਬਣ ਗਿਆ ਹੈ। ਪਟਿਆਲਾ ਅਤੇ ਆਸ-ਪਾਸ ਦੇ ਇਲਾਕੇ 'ਚ ਭਾਰੀ ਮੀਂਹ ਪੈਣ ਕਾਰਨ ਹਾਲਾਤ ਹੋਰ ਖ਼ਰਾਬ ਹੋ ਸਕਦੇ ਹਨ।
ਇਹ ਵੀ ਪੜ੍ਹੋ- ਵਿਜੀਲੈਂਸ ਦੀ ਵੱਡੀ ਕਾਰਵਾਈ, 8 ਲੱਖ ਰੁਪਏ ਰਿਸ਼ਵਤ ਲੈਂਦਿਆਂ ਸਰਕਾਰੀ ਵਕੀਲ ਕਾਬੂ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਭਾਰੀ ਬਾਰਸ਼ ਦਰਮਿਆਨ ਬੁਲਾਈ ਗਈ ਹੰਗਾਮੀ ਬੈਠਕ, ਐਕਸ਼ਨ ਮੋਡ 'ਚ ਹੈ ਸਰਕਾਰ
NEXT STORY