ਸ਼ਾਂਤ ਜਿਹਾ ਮੈਂ,
ਸ਼ਾਂਤ ਚਿੱਤ ਸੀ,
ਖੜਕ ਜਿਹਾ,
ਹੁੰਦਾ ਨਿੱਤ ਸੀ।
ਇਸ ਖੜਕੇ ਨੇ,
ਮਨ ਸਤਾਇਆ,
ਅੰਦਰ ਮੇਰੇ,
ਲਾਂਭੂੰ ਲਾਇਆ,
ਦਿੱਸਿਆ ਨਾ ਮੈਨੂੰ,
ਕੋਈ ਮਿੱਤ ਸੀ,
ਸ਼ਾਂਤ ਜਿਹਾ ਮੈਂ,
ਸ਼ਾਂਤ ਚਿਤ ਸੀ,
ਖੜਕ ਜਿਹਾ,
ਹੁੰਦਾ ਨਿੱਤ ਸੀ।
ਭੇਜ ਵੇ ਰੱਬਾ,
ਕੋਈ ਫਰਿਸ਼ਤਾ,
ਟੁੱਟ ਜੇ ਨਫਰਤ,
ਜੁੜ ਜੇ ਰਿਸ਼ਤਾ,
ਤਾਈਉ ਰੱਬਾ,
ਤੇਰੇ ਵੱਲ ਖਿੱਚ ਸੀ,
ਸ਼ਾਂਤ ਜਿਹਾ ਮੈਂ,
ਸ਼ਾਂਤ ਚਿੱਤ ਸੀ,
ਖੜਕ ਜਿਹਾ,
ਹੁੰਦਾ ਨਿੱਤ ਸੀ।
ਸੁਰਿੰਦਰ 'ਮਾਣੂੰਕੇ ਗਿੱਲ'
ਸੰਪਰਕ:8872321000
ਵਿਸ਼ਵ ਪੰਜਾਬੀ ਪ੍ਰਚਾਰ ਸਭਾ ਵੱਲੋਂ ਬੀ.ਐਸ. ਟਿਵਾਣਾ ਦਾ ਸਨਮਾਨ
NEXT STORY