ਭਲੀ ਭਾਂਤੀ ਜਾਣੂ ਹਾਂ ਮੈਂ ਖੇਤੀ 'ਚ ਕਿੰਨੀਆਂ ਕੁ ਕਮਾਈਆਂ ਨੇ,ਕਿੱਦਾਂ ਲੋਨ ਲਿਮਟਾਂ ਚੱਕ
ਕਰਾਈਆਂ ਤੁਸਾਂ ਮੈਨੂੰ ਪੜ੍ਹਾਈਆਂ ਨੇ ਪਰ ਭ੍ਰਿਸ਼ਟ ਸਿਸਟਮ ਨਾ ਕੋਈ ਵਿੱਦਿਆ ਦਾ ਮੁੱਲ
ਪਾਉਂਦਾ ਏ, ਬੇਬੇ ਮੇਰੇ ਸਿਰਹਾਣੇ ਰੱਖਦੀ ਗੜਵੀ ਪਾਣੀ ਦੀ,ਮੈਨੂੰ ਰਾਤੀਂ ਸੁਪਨੇ 'ਚ ਕਰਜ਼ਾ
ਬੜਾ ਡਰਾਉਂਦਾ ਏ ।
ਦੇਖ ਲਿਆ ਖੂਨ ਪਸੀਨਾ ਇਕ ਕਰਕੇ ਪਰ ਮੂਲ ਉਥੇ ਦਾ ਉਥੇ ਆ ,ਹੋਈ ਨਾ ਪੰਜੀ ਮੁਆਫ਼
ਸਾਡੀ, ਸਰਕਾਰੇ ਤੇਰੇ ਵਾਅਦੇ ਨਿਕਲੇ ਥੋਥੇ ਆ ਵਿਆਜ ਈ ਬੱਸ ਭਰ ਹੁੰਦਾ ਬੇਸ਼ੱਕ ਪੈਂਦੀਆਂ
ਤਰਕਾਲਾਂ ਤੱਕ ਬਾਪੂ ਹਲ ਮੇਰਾ ਵਾਹੁੰਦਾ ਏ, ਬੇਬੇ ਮੇਰੇ ਸਿਰਹਾਣੇ ਰੱਖਦੀ ਗੜਵੀ ਪਾਣੀ
ਦੀ,ਮੈਨੂੰ ਰਾਤੀਂ ਸੁਪਨੇ 'ਚ ਕਰਜ਼ਾ ਬੜਾ ਡਰਾਉਂਦਾ ਏ ।
ਸੀਨੇ 'ਚ ਚੀਸ ਉੱਠਦੀ ਕਾਲੇ ਦੇ ਦੇਖ ਕੇ ਹਾਲ ਕਿਸਾਨੀ ਦਾ ,ਦਿੱਲੀ ਦਾ ਰਵਈਆ ਪੰਜਾਬ ਲਈ
ਜਿਉਂ ਪੁੱਤ ਕੋਈ ਧਰਤ ਬੇਗ਼ਾਨੀ ਦਾ ।ਬਦਕਿਸਮਤੀ ਨਾਲ ਅੰਨ ਦਾਤਾ ਸੀ ਜੋ, ਮੰਗਤਾ ਅੱਜ
ਕਹਾਉਂਦਾ ਏ, ਬੇਬੇ ਮੇਰੇ ਸਿਰਹਾਣੇ ਰੱਖਦੀ ਗੜਵੀ ਪਾਣੀ ਦੀ,ਮੈਨੂੰ ਰਾਤੀਂ ਸੁਪਨੇ 'ਚ ਕਰਜ਼ਾ
ਬੜਾ ਡਰਾਉਂਦਾ ਏ ।
ਹਰ ਕੋਈ ਏ ਜੀਣਾ ਚਾਹੁੰਦਾ,ਜ਼ਰਾ ਸੋਚੋ ਫਿਰ ਕਿਸਾਨ ਕਿਉਂ ਮਰਦਾ ਏ? ਜਿੱਤਾਂ ਦਾ ਸ਼ੌਂਕੀ
ਖੀਵੇ ਕਿੰਝ ਹਾਲਾਤਾਂ ਅੱਗੇ ਹਰਦਾ ਏ ।ਟਾਹਲੀ ਤੇ ਲਮਕਦਾ ਫਿਰ ਫਿੱਟ ਲਾਣਨਤਾਂ ਸਰਕਾਰ ਨੂੰ
ਪਾਉਂਦਾ ਏ, ਬੇਬੇ ਮੇਰੇ ਸਿਰਹਾਣੇ ਰੱਖਦੀ ਗੜਵੀ ਪਾਣੀ ਦੀ,ਮੈਨੂੰ ਰਾਤੀਂ ਸੁਪਨੇ 'ਚ ਕਰਜ਼ਾ
ਬੜਾ ਡਰਾਉਂਦਾ ਏ ।
ਕਾਲਾ ਖੀਵਾ ਉਰਫ਼ ਅਮਨਦੀਪ ਸਿੰਘ
ਖੀਵਾ ਖੁਰਦ (ਮਾਨਸਾ)
ਸੰਪਰਕ: 9815875012