ਇੱਕ ਨਵੀਂ ਰੁੱਤ ਸ਼ੁਰੂ ਹੋਈ
ਦੁਨੀਆ ਵਿਚ ਲੁੱਟ ਸ਼ੁਰੂ ਹੋਈ
ਵੱਸ ਦਿਖਾਵਾ ਕਰੀ ਜਾਂਦੇ ਨੇ
ਲੋੜ ਤੋਂ ਵੱਧ ਢਿੱਡ ਭਰੀ ਜਾਂਦੇ ਨੇ
ਮਨ ਵਿਚੋਂ ਖੋਟੇ, ਤੇ ਬਾਹਰੋਂ ਮੋਟੇ
ਅੰਦਰੋਂ-ਅਦਰੀਂ, ਕਰ ਗਏ ਖੂਨ, ਖੂਨ ਦੇ ਟੋਟੇ
ਇੱਜਤ ਮਾਣ ਇਹ ਸਭ ਖਾਈ ਜਾਂਦੇ ਨੇ
ਰੱਬ ਦਾ ਵੀ ਮੁੱਲ ਪਾਈ ਜਾਂਦੇ ਨੇ
ਇਮਾਨ ਦੇ ਵੀ ਸੋਦਾਗਰ
ਬੇਈਮਾਨ ਹੋਈ ਜਾਂਦੇ ਨੇ
ਅੱਖ ਇੱਕ ਨਾਲ ਵੇਖਣ ਵਾਲੇ
ਪਤਾ ਨੀ ਕਿਹੜੀ ਦੁਨੀਆਂ 'ਚ ਜਾਈ ਜਾਂਦੇ ਨੇ
ਪਖੰਡ ਦੀ ਇਹ 'ਲੋਕ ਰੀਤੀ'
ਬਣ ਗਈ ਆਮ ਜਿਹੀ
ਆਪਣੇ ਆਪ ਨੂੰ ਵੇਖ ਖੁਸ਼ ਹੋਣ ਵਾਲੇ
ਨਸੀਬਾ 'ਤੇ ਰੋਈ ਜਾਂਦੇ ਨੇ
ਕਈਆਂ ਦੇ ਚੁਲਿਆਂ 'ਚ, ਅੱਗ ਨੀ ਬਲਦੀ
ਤਦੂਰਾਂ ਵਾਲੇ ਅੱਗ ਨਾਲ ਸੜੀ ਜਾਂਦੇ ਨੇ
ਨੀਤ ਦੀ ਕੀ ਗੱਲ ਕਰਦੇ ਉਹ
ਚੰਗੇ ਭਲੇ ਬਦਨੀਤ ਹੋਈ ਜਾਂਦੇ ਨੇ
ਆਮ ਬੰਦੇ ਕੱਢ ਗਏ ਜਿੰਦਗੀ ਰਾਜਿਆਂ ਵਾਲੀ
ਅੱਜ ਰਾਜੇ ਵੀ ਜ਼ਮੀਰ ਦੇ ਫਕੀਰ ਹੋਈ ਜਾਂਦੇ ਨੇ
ਸੰਦੀਪ ਤੂੰ ਲੜ ਫੜ ਕਿਸੇ ਸੰਤ ਵਾਲਾ
ਝਾੜ-ਝੂੰਡਾ,
ਟੀਲੇ-ਟੱਬੇ ਤੇਰੇ ਮੱਥੇ ਦੀ ਲਕੀਰ ਬਣੀ ਜਾਂਦੇ ਨੇ
ਸੰਦੀਪ ਕੁਮਾਰ ਨਰ ਬਲਾਚੌਰ
ਮੋਬਾ: 9041543692
ਕਾਕਾ ਕੌਣੀ ਲੈ ਕੇ ਹਾਜ਼ਰ ਐ ਅਟਾਰੀ ਵਾਲਾ ਗੇਟ
NEXT STORY