ਮਨੁੱਖੀ ਹੋਂਦ ਤਾਂ
ਸਿਰਫ ਇਕ ਬਿੰਦੂ ਹੈ
ਕਿਸੇ ਅਗਨੀ ਦਾ ਛਿਣ
ਕਿਸੇ ਰੇਤ ਦਾ ਕਿਣਕਾ
ਪਾਣੀ ਦਾ ਕੋਈ ਬੁਲਬੁਲਾ
ਹਵਾ ਦਾ ਕੋਈ ਬੁੱਲਾ
ਜੋ ਬੇਚੈਨ ਹੋ
ਸਮੇਂ ਦੇ ਚੱਕਰਾਂ 'ਚ ਘੁੰਮਦਾ ਹੈ!
ਹਰ ਅੰਸ਼ ਥੋੜ੍ਹਾ ਬਹੁਤ
ਸਕੂਨ ਚਾਹੁੰਦਾ ਹੈ ...
ਕੁੱਝ ਰੰਗਾਂ ਵਿਚ ਡੁੱਬੇ ਪਲ
ਕੁੱਝ ਧੁੱਪਾਂ ਵਿਚ ਖਿਲਦੀਆਂ
ਦੁਪਹਿਰ ਖਿੜੀਆਂ
ਕੁੱਝ ਨਿਰਮਲ ਸ਼ੋਭਾ
ਤ੍ਰੇਲ ਤੁਪਕਿਆਂ ਵਰਗੀ
ਕੁੱਝ ਠੰਡਕ
ਜਿਵੇਂ ਸ਼ਾਮ ਢਲਦੀ
ਪਰ ਇਕ ਗੁਮਨਾਮ
ਖ਼ਲਾਅ ਦੇ ਮੱਥੇ ਦੀ ਤਿਉੜੀ
ਸਭ ਉਦਾਸੀਨ ਕਰ ਦਿੰਦੀ ਹੈ!
ਧਰਤ ਉਦਾਸੀਨ ਹੈ!
ਮਨੁੱਖ ਉਦਾਸੀਨ ਹੈ!
ਫੁੱਲ ਤਾਰੇ ਵੀ ਮਨੁੱਖ ਨੂੰ
ਰੂਹ ਦੇ ਪੈਰੀਂ ਛਾਲੇ ਜਾਪਦੇ ਨੇ ਤੇ
ਫੁੱਲ, ਤਾਰੇ ਹੱਸ ਛੱਡਦੇ ਨੇ...!!
ਫੁੱਲ ਉਦਾਸੀਨ ਨੇ ...
ਤਾਰੇ ਉਦਾਸੀਨ ਨੇ ...
ਗਗਨਦੀਪ ਸਿੰਘ ਸੰਧੂ 917589431402
ਸੱਚੀ ਗੱਲ ਮੂੰਹ 'ਤੇ ਕਰਦੇ ਡਿਊਟ ਗੀਤ
NEXT STORY