ਜ਼ਿੰਦਗੀ ਵਿੱਚ ਆਪਣਾ ਪਸੰਦੀਦਾ ਕੰਮ ਇੱਕ ਵਾਰ ਮਿਲ ਜਾਵੇ, ਇਹ ਬਹੁਤ ਹੀ ਵੱਡੀ ਗੱਲ ਹੁੰਦੀ ਹੈ। ਪਰ ਬਹੁਤ ਹੀ ਘੱਟ ਲੋਕ ਹੁੰਦੇ ਹਨ, ਜਿਨ੍ਹਾਂ ਨੂੰ ਇੱਕ ਵਾਰ ਗਵਾਉਣ ਤੋਂ ਬਾਅਦ ਆਪਣਾ ਸ਼ੌਂਕ ਜਿਊਣ ਨੂੰ ਮਿਲਦਾ ਹੈ। ਇਸ ਲਈ ਜਦੋਂ ਵੀ ਆਪਣਾ ਸ਼ੌਂਕ ਜੀਣ ਲਈ ਮਿਲੇ ਹਮੇਸ਼ਾ ਖੁੱਲ ਕੇ ਜੀਣਾ ਚਾਹੀਦਾ ਹੈ ਅਤੇ ਉਸ ਦੇ ਬਾਰੇ ਪੂਰੀ ਜਾਣਕਾਰੀ ਰੱਖਣੀ ਚਾਹੀਦੀ ਹੈ।
ਅੱਜ ਦੀ ਨੌਜਵਾਨ ਪੀੜ੍ਹੀ 'ਚ ਕੁਕਿੰਗ ਕਰਨ ਦਾ ਇੱਕ ਨਵਾਂ ਹੀ ਸ਼ੌਂਕ ਪੈਦਾ ਹੋ ਰਿਹਾ ਹੈ। ਜਿਸਦੀ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾ ਵਿੱਚ ਵੀ ਬਹੁਤ ਜ਼ਿਆਦਾ ਮੰਗ ਹੈ। ਆਪਣੇ ਸ਼ੌਂਕ ਨੂੰ ਆਪਣਾ ਕੰਮ ਬਣਾਉਣ ਲਈ ਜ਼ਰੂਰੀ ਹੈ ਕਿ ਤੁਸੀਂ ਉਸ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਹਾਸਲ ਕਰ ਲਓ। ਇੱਕ ਚੰਗਾ ਸ਼ੈੱਫ ਬਣਨ ਲਈ ਤੁਹਾਨੂੰ ਉਹ ਸਾਰੀਆਂ ਗੱਲਾਂ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ, ਜੋ ਉਸ ਦੇ ਲਈ ਜ਼ਰੂਰੀ ਹਨ। ਜੇਕਰ ਤੁਸੀਂ ਵੀ ਇਕ ਚੰਗਾ ਸ਼ੈੱਫ ਬਣਨਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਖਾਸ ਗੱਲਾਂ ਦੇ ਬਾਰੇ ਦੱਸਾਂਗੇ, ਜਿਸ ਨੂੰ ਤੁਸੀਂ ਹਮੇਸ਼ਾ ਧਿਆਨ ਵਿੱਚ ਰੱਖੋ। ਜਿਸ ਵਿਚ...
ਜੇਕਰ ਤੁਸੀਂ ਵੀ ਹੋ ਤਣਾਓ ਦੇ ਸ਼ਿਕਾਰ ਤਾਂ ਜਾਣੋ ਕਿਵੇਂ ਪਾਈਏ ਇਸ ਤੋਂ ਮੁਕਤੀ
ਧਿਆਨ ਰੱਖੋ ਖਾਣੇ ਦੀ ਪੌਸ਼ਟਿਕਤਾ
ਖਾਣਾ ਬਣਾਉਣ ਲੱਗੇ ਖਾਣੇ ਦਾ ਸੁਆਦ ਹੀ ਨਹੀਂ, ਸਗੋਂ ਇਸਦੀ ਪੌਸ਼ਟਿਕਤਾ ਅਤੇ ਪੇਸ਼ਕਾਰੀ ਵੀ ਬਹੁਤ ਹੀ ਜ਼ਰੂਰੀ ਹੁੰਦੀ ਹੈ। ਇਸ ਲਈ ਭੋਜਨ ਬਣਾਉਣ ਲੱਗੇ ਯਾਦ ਰੱਖੋ ਕਿ ਕਿਹੜੀ ਸਬਜ਼ੀ ਵਿੱਚ ਵਿਟਾਮਿਨ, ਪ੍ਰੋਟੀਨ ਅਤੇ ਖਣਿਜ ਪਾਇਆ ਜਾਂਦਾ ਹੈ। ਇਸ ਦੇ ਨਾਲ ਹੀ ਜਿਨ੍ਹਾਂ ਲਈ ਤੁਸੀਂ ਖਾਣਾ ਬਣਾ ਰਹੇ ਹੋ ਉਨ੍ਹਾਂ ਦੇ ਸਰੀਰ ਦੀ ਕੀ ਲੋੜ ਹੈ। ਉਨ੍ਹਾਂ ਨੂੰ ਕਿੰਨੀ ਕੈਲੋਰੀ ਅਤੇ ਪ੍ਰੋਟੀਨ ਦੀ ਜ਼ਰੂਰਤ ਹੈ। ਇੱਕ ਕੁੱਕ ਲਈ ਇਹ ਕੰਮ ਬਹੁਤਾ ਮੁਸ਼ਕਲ ਨਹੀਂ ਹੁੰਦਾ, ਸਗੋਂ ਸੌਖਾ ਹੁੰਦਾ ਹੈ। ਇਸ ਦੇ ਬਾਰੇ ਜਾਣਨ ਲਈ ਤੁਹਾਨੂੰ ਬਾਜ਼ਾਰ 'ਚੋਂ ਕਈ ਤਰ੍ਹਾਂ ਦੀਆਂ ਕਿਤਾਬਾਂ ਸੌਖੇ ਤਰੀਕੇ ਨਾਲ ਮਿਲ ਜਾਣਗੀਆਂ। ਇਸ ਦੇ ਨਾਲ ਹੀ ਤੁਸੀਂ ਆਨਲਾਈਨ ਕੋਰਸ ਕਰ ਸਕਦੇ ਹੋ। ਜਿਸ ਨਾਲ ਭੋਜਨ ਦੇ ਨਾਲ ਜੁੜੀਆਂ ਚੀਜਾਂ ਨੂੰ ਸਮਝਣ ਵਿੱਚ ਤੁਹਾਨੂੰ ਬਹੁਤ ਮਦਦ ਮਿਲੇਗੀ।
ਆਓ ਕਾਮਯਾਬੀ ਦਾ ਸਵਾਗਤ ਕਰੀਏ, ਹੋਟਲ ਮੈਨੇਜਮੈਂਟ ’ਚ ਬਣਾਈਏ ਆਪਣਾ ਕਰੀਅਰ
ਪਕਵਾਨਾਂ ਨੂੰ ਦੇਵੋਂ ਨਵਾਂਪਨ
ਇੱਕ ਚੰਗੇ ਸ਼ੈੱਫ ਲਈ ਬਹੁਤ ਜ਼ਰੂਰੀ ਹੁੰਦਾ ਹੈ ਕਿ ਉਸ ਵਲੋਂ ਪੁਰਾਣੀ ਚੀਜਾਂ ਨੂੰ ਨਵਾਂਪਨ ਦਿੱਤਾ ਜਾਵੇ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਨਵੀਆਂ ਚੀਜਾਂ ਨੂੰ ਦੇਖਦੇ ਰਹੋ ਅਤੇ ਉਨ੍ਹਾਂ ਦਾ ਸਵਾਦ ਚੱਖਦੇ ਰਹੋ। ਆਪਣੇ ਪੁਰਾਣੇ ਪੁਕਵਾਨਾਂ ਨੂੰ ਨਵਾਂ ਰੂਪ ਦੇਣਾ ਚਹੀਦਾ ਹੈ। ਇਸ ਤਰ੍ਹਾਂ ਤੁਹਾਡੇ ਨਾਲ-ਨਾਲ ਦੂਜਿਆਂ ਨੂੰ ਵੀ ਖਾਣ ਦਾ ਮਜਾ ਆਏਗਾ।
ਜਾਣੋ ਵੰਨ-ਸੁਵੰਨੇ ਪਕਵਾਨਾਂ ਦੀ ਅਜਬ ਕਹਾਣੀ
ਚੰਗੇ ਸ਼ੈੱਫ ਲਈ ਧਿਆਨ ਦੇਣ ਯੋਗ ਗੱਲਾਂ
- ਖਾਣਾ ਬਣਾਉਣ ਦੇ ਨਾਲ ਜ਼ਰੂਰੀ ਹੈ ਕਿ ਤੁਹਾਨੂੰ ਚੰਗੀ ਤਰ੍ਹਾਂ ਚਾਕੂ ਚਲਾਉਣਾ ਆਉਂਦਾ ਹੋਵੇ। ਕਿਉਂਕਿ ਤਾਂ ਹੀ ਤੁਸੀਂ ਆਪਣੇ ਆਪ ਨੂੰ ਸੁਰੱਖਿਅਤ ਰੱਖ ਕੇ ਚੀਜਾਂ ਕੱਟ ਸਕਦੇ ਹੋ।
- ਖਾਣ ਵਾਲੀ ਚੀਜਾਂ ਦੀ ਪਰਖ ਹੋਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ, ਜਿਵੇਂ ਬਾਜ਼ਾਰ ਤੋਂ ਸਬਜ਼ੀ ਖਰੀਦਦੇ ਸਮੇਂ ਧਿਆਨ ਰੱਖਣਾ ਕਿ ਕਿਹੜੀ ਸਬਜ਼ੀ ਸਹੀ ਹੈ ਅਤੇ ਕਿਹੜੀ ਨਹੀਂ।
- ਤੁਹਾਨੂੰ ਦੇਸ਼ ਦੇ ਹੀ ਨਹੀਂ ਸਗੋਂ ਵਿਦੇਸ਼ੀ ਪਕਵਾਨਾਂ ਦਾ ਵੀ ਗਿਆਨ ਹੋਣਾ ਜ਼ਰੂਰੀ ਹੈ।
- ਘੱਟ ਤੋਂ ਘੱਟ ਸਮੱਗਰੀ ਨਾਲ ਵਧੀਆ ਪਕਵਾਨ ਬਣਾਉਣ ਵਿਚ ਮੁਹਾਰਤ ਹੋਵੇ।
- ਖਾਣਾ ਬਣਾਉਣ ਦੇ ਨਾਲ ਪਰੋਸਨ ਦੀ ਵੀ ਕਲਾ ਨੂੰ ਸਮਝਣਾ ਚਾਹੀਦਾ ਹੈ।
- ਦੁਜੀਆਂ ਦੀ ਸਿਹਤ ਦਾ ਧਿਆਨ ਰੱਖਣ ਦੇ ਨਾਲ ਆਪ ਵੀ ਤੰਦਰੁਸਤ ਹੋਣਾ ਜਰੂਰੀ ਹੁੰਦਾ ਹੈ।
- ਬਿਨਾਂ ਦੇਖੇ ਸਵਾਦ ਅਤੇ ਖੁਸ਼ਬੂ ਤੋਂ ਹੀ ਪਕਵਾਨਾਂ ਨੂੰ ਪਛਾਨਣ ਦੀ ਕਲਾ ਹੋਣੀ ਚਾਹੀਦੀ ਹੈ।
- ਖਾਣ ਦੇ ਨਾਲ ਸਰੀਰ ਦੀ ਲੋੜ ਅਤੇ ਮੌਸਮ ਅਨੁਸਾਰ ਖਾਣਾ ਬਣਾਉਣ ਦੀ ਕਲਾ ਆਉਣੀ ਚਾਹੀਦੀ ਹੈ।
- ਚੰਗੇ ਸ਼ੈੱਫ ਲਈ ਜਰੂਰੀ ਹੈ ਕਿ ਤੁਸੀਂ ਮਾਸਟਰਸ਼ੈੱਫ ਵਰਗੇ ਸ਼ੋਅ ਦੇਖੋ ਅਤੇ ਵੱਖ-ਵੱਖ ਭੋਜਨ ਮੁਕਾਬਲਿਆਂ ਵਿੱਚ ਭਾਗ ਲਵੋ।
ਕੀ ਤੁਸੀਂ ਵੀ ਟਾਇਲਟ ਜਾਣ ਸਮੇਂ ਕਰਦੋ ਹੋ ਮੋਬਾਇਲ ਫੋਨ ਦੀ ਵਰਤੋਂ, ਤਾਂ ਪੜ੍ਹੋ ਇਹ ਖ਼ਬਰ
ਜਾਣੋ ਵੰਨ-ਸੁਵੰਨੇ ਪਕਵਾਨਾਂ ਦੀ ਅਜਬ ਕਹਾਣੀ
NEXT STORY