ਰਾਇ ਭੋਇ ਦੀ ਤਲਵੰਡੀ , ਗੁਰੂ ਨਾਨਕ ਜੀ ਨੇ ਆਏ ,
ਮੈਂ ਮੂਰਖ ਕੀ ਆਖਾਂ , ਤੇਰੀ ਮਹਿਮਾ ਕਥੀ ਨਾਂ ਜਾਏ।
ਪਾ ਦਰਸ਼ਨ ਸਚੇ ਗੁਰਾਂ ਦਾ , ਦਾਈ ਦੌਲਤਾਂ ਹੋਈ ਨਿਹਾਲ,
ਜੱਗ ਤਾਰਨ ਆਇਆ ਆਪ ਹੈ , ਇਹ ਤ੍ਰਿਪਤਾ ਮਾਂ ਦਾ ਲਾਲ।
ਪਿਤਾ ਮਹਿਤਾ ਕਾਲੂ ਵੀ , ਅੱਜ ਗੀਤ ਖ਼ੁਸ਼ੀ ਦੇ ਗਾਏ ,
ਮੈਂ ਮੂਰਖ ਕੀ ਆਖਾਂ, ਤੇਰੀ ਮਹਿਮਾ ਕਥੀ ਨਾਂ ਜਾਏ।
ਭੈਣ ਨਾਨਕੀ ਆਖਦੀ , ਇਹ ਵੀਰ ਨਹੀਂ ਮੇਰਾ ਪੀਰ ਹੈ ,
ਕਿਉਂ ਝਿੜਕੇਂ ਤੂੰ ਪਿਤਾ ਜੀ , ਨਾਨਕ ਤੇ ਗੁਣੀ ਗਹੀਰ ਹੈ।
ਜਦੋਂ ਬੇਬੇ ਆਖੇ ਨੀਂ , ਮੇਰੇ ਠੰਢ ਕਾਲਜੇ ਪਾਏ ,
ਮੈਂ ਮੂਰਖ ਕੀ ਆਖਾਂ , ਤੇਰੀ ਮਹਿਮਾ ਕਥੀ ਨਾਂ ਜਾਏ।
ਰਾਇ ਬੁਲਾਰ ਵੀ ਆਖਦਾ , ਇਹ ਬਾਲ ਕੋਈ ਅਵਤਾਰ ਹੈ,
ਕਾਲੂ ਤੈਨੂੰ ਪਛਾਣ ਨਾਂ , ਆਪ ਆਇਆ ਨਿਰੰਕਾਰ ਹੈ।
ਬਦਲ ਕੇ ਰਾਇ ਭੋਇ ਤੋਂ , ਨਨਕਾਣਾ ਸਾਹਿਬ ਸਦਾਏ,
ਮੈਂ ਮੂਰਖ ਕੀ ਆਖਾਂ, ਤੇਰੀ ਮਹਿਮਾ ਕਥੀ ਨਾਂ ਜਾਏ।
ਗੁਰੂ ਨਾਨਕ ਜੀ ਧੰਨ ਨੇ , ਜੈਰਾਮ ਸਦਾ ਇਹੁ ਕਹਿਣ,
ਨਾਨਕੀ ਤੂੰ ਵੀ ਧੰਨ ਈ ਓਂ , ਤੂੰ ਜੁ ਉਹਨਾਂ ਦੀ ਭੈਣ ।
ਧੰਨ ਅਸੀਂ ਵੀ ਥੋੜ੍ਹੇ ਹਾਂ , ਸਾਡਾ ਨਾਤਾ ਤੂੰ ਜੁੜਾਏ ,
ਮੈਂ ਮੂਰਖ ਕੀ ਆਖਾਂ, ਤੇਰੀ ਮਹਿਮਾ ਕਥੀ ਨਾਂ ਜਾਏ ।
ਸਿੱਧ ਚਰਚਾ ਵਿੱਚ ਹਾਰ ਕੇ , ਢਹਿ ਤੇਰੇ ਚਰਨੀਂ ਪੈ ਗਏ ,
ਨਾਨਕ ਵੱਡੀ ਕਮਾਈ ਤੇਰੀ , ਇਹ ਮੁੱਖੋਂ ਗੱਲ ਕਹਿ ਗਏ।
ਤੇਰੀ ਸ਼ੋਭਾ ਦੇ ਦਾਤਾ , ਸਦਾ ਗੀਤ “ਅਰਸ਼ “ ਪਿਆ ਗਾਏ ,
ਮੈਂ ਮੂਰਖ ਕੀ ਆਖਾਂ , ਤੇਰੀ ਮਹਿਮਾ ਕਥੀ ਨਾਂ ਜਾਏ ।
ਲੇਖਕ _ ਅਰਸ਼ਪ੍ਰੀਤ ਸਿੰਘ ਮਧਰੇ
ਪਿੰੰਡ-ਮਧਰਾ, ਡਾਕਖਾਨਾ ਊਧਨਵਾਲ,
ਤਹਿਸੀਲ ਬਟਾਲਾ, ਜ਼ਿਲ੍ਹਾ_ਗੁਰਦਾਸਪੁਰ
“ਆਉ ਪੰਜਾਬ 'ਚ ਹਰਿਆਵਲ ਤੇ ਖੁਸ਼ਹਾਲੀ ਲਿਆਈਏ“
NEXT STORY