ਖੁਸ਼ ਰਹਿਣਾ ਆਪਣੇ ਆਲੇ-ਦੁਆਲੇ ਦੀ ਸਤਿਥੀ ਤੇ ਬਹੁਤ ਘੱਟ ਨਿਰਭਰ ਕਰਦਾ ਹੈ ਅਤੇ ਆਪਣੇ ਮਨ ਨੂੰ ਕਾਬੂ ਕਰਨ ਦੀ ਤਾਕਤ ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ ਅਸਲ ਵਿਚ ਖੁਸ਼ ਰਹਿਣਾ ਇਕ ਕਲਾ ਹੈ ਪਰ ਲੋਕ ਆਪਣੀ ਖੁਸ਼ੀ ਅਤੇ ਉਦਾਸੀ ਦਾ ਕਾਰਨ ਹੋਰ ਲੋਕਾਂ ਨੂੰ ਮੰਨਦੇ ਹਨ ਜਿਸ ਕੋਲ ਇਹ ਹੁਨਰ ਹੈ, ਇਹ ਕਲਾ ਹੈ, ਉਹ ਕਿਤੇ ਵੀ ਖੁਸ਼ ਰਹਿ ਸਕਦਾ ਹੈ, ਚਾਹੇ ਪਰਿਸਤਿਥੀ ਕਿਹੋ ਜਿਹੀ ਵੀ ਹੋਵੇ |
ਅੱਜ ਤੁਹਾਨੂੰ ਮੈਂ ਇਕ ਵਿਆਹੇ ਜੋੜੇ ਦੀ ਸੱਚੀ ਘਟਨਾ ਸੁਣਾਵਾਂਗਾ ਜੋ ਅਮਰੀਕਾ ਦੇਸ਼ ਵਿਚ ਕੋਲਮਬੋ ਸ਼ਹਿਰ ਵਿਚ ਰਹਿ ਰਿਹਾ ਹੈ ਪਤੀ ਦਾ ਨਾਂ ਮਿਗੁਅਲ ਰੇਸਟ੍ਰੇਪੋ ਅਤੇ ਪਤਨੀ ਦਾ ਨਾਂ ਮਾਰਿਆ ਗਾਰਸੀਆ ਹੈ ਇਹ ਦੋਨੋਂ ਪਤੀ-ਪਤਨੀ ਇਕ ਦੂਜੇ ਨਾਲ ਬਹੁਤ ਪਿਆਰ ਕਰਦੇ ਸਨ ਪਰ ਇਹਨਾਂ ਦੋਹਾਂ ਨੂੰ ਨਸ਼ਾ ਕਰਨ ਦੀ ਆਦਤ ਪੈ ਗਈ |
ਨਸ਼ੇ ਦੀ ਇਨੀਂ ਬੁਰੀ ਲੱਤ ਲੱਗੀ ਕਿ ਇਹ ਆਪਣਾ ਸਾਰਾ ਪੈਸਾ ਹੀ ਨਸ਼ੇ ਵਿਚ ਉਡਾਉਣ ਲੱਗੇ ਹੌਲੀ-ਹੌਲੀ ਇਹਨਾਂ ਕੋਲ ਜਿਨ੍ਹਾਂ ਧਨ ਵੀ ਸੀ, ਉਹ ਸਾਰਾ ਖਤਮ ਹੋ ਗਿਆ ਫਿਰ ਇਨ੍ਹਾਂ ਦੋਹਾਂ ਨੇ ਫੈਸਲਾ ਕੀਤਾ ਕਿ ਉਹ ਦੋਨੇ ਨਸ਼ੇ ਦੀ ਬੁਰੀ ਲੱਤ ਤੋਂ ਮੁਕਤ ਹੋਣਗੇ ਅਤੇ ਆਪਣਾ ਜੀਵਨ ਸਹੀ ਢੰਗ ਨਾਲ ਬਿਤਾਉਣਗੇ |
ਇਹਨਾਂ ਦੋਹਾਂ ਨੇ ਆਪਣਾ ਇਲਾਜ ਕਰਵਾਇਆ ਪਰ ਹੁਣ ਇਹਨਾਂ ਨੂੰ ਆਪਣਾ ਜੀਵਨ ਜਿਉਣ ਵਾਸਤੇ ਪੈਸੇ ਦੀ ਜ਼ਰੂਰਤ ਸੀ ਉਹ ਆਪਨੇ ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਕੋਲ ਵਿੱਤੀ ਸਹਾਇਤਾ ਲੈਣ ਗਏ ਪਰ ਕਿਸੇ ਨੇ ਵੀ ਉਹਨਾਂ ਦੀ ਮਦਦ ਨਾ ਕੀਤੀ ਕਾਰਨ ਸਾਫ ਸੀ ਕਿ ਉਹਨਾਂ ਨੂੰ ਇੰਝ ਲੱਗਦਾ ਸੀ ਕਿ ਇਹ ਦੋਨੋਂ ਉਹਨਾਂ ਦਾ ਪੈਸਾ ਵੀ ਕਿਧਰੇ ਨਸ਼ੇ ਵਿਚ ਹੀ ਨਾ ਬਰਬਾਦ ਕਰ ਦੇਣ ਹੁਣ ਸਮੱਸਿਆ ਇਹ ਸੀ ਕਿ ਪਤੀ-ਪਤਨੀ ਕੋਲ ਰਹਿਣ ਲਈ ਘਰ ਹੀ ਨਹੀਂ ਸੀ ਇਕ ਦਿਨ ਉਹਨਾਂ ਨੂੰ ਇਕ ਗਟਰ ਦਿਖਾਈ ਦਿੱਤਾ ਅਤੇ ਉਹਨਾਂ ਨੇ ਫੈਸਲਾ ਕਰ ਲਿਆ ਕਿ ਹੁਣ ਉਹ ਦੋਨੋਂ ਆਪਣੇ ਪਾਲਤੂ ਕੁੱਤੇ ਦੇ ਨਾਲ ਉਸੇ ਗਟਰ ਵਿਚ ਹੀ ਰਹਿਣਗੇ ਉਹਨਾਂ ਨੇ ਉਸ ਗਟਰ ਵਿਚ ਹੀ ਟੀਵੀ ਵਗੈਰਾ ਰੱਖਕੇ, ਉਸ ਗਟਰ ਨੂੰ ਹੀ ਆਪਣਾ ਘਰ ਬਣਾ ਲਿਆ | ਪਿਛਲੇ 23 ਸਾਲਾਂ ਤੋਂ ਉਹ ਦੋਹੇਂ ਉਸੇ ਗਟਰ ਵਿਚ ਹੀ ਰਹਿ ਰਹੇ ਹਨ। |
ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਹ ਦੋਨੋਂ ਆਪਣੀ ਜ਼ਿੰਦਗੀ ਤੋਂ ਬਹੁਤ ਖੁਸ਼ ਹਨ ਤਿਉਹਾਰਾਂ ਵਾਲੇ ਦਿਨ ਉਹ ਆਪਨੇ ਗਟਰ ਘਰ ਨੂੰ ਸਜਾਉਂਦੇ ਵੀ ਹਨ ਬਿਲਕੁਲ ਕਮਾਲ ਦੀ ਗੱਲ ਹੈ ਜਿਸ ਗਟਰ ਤੋਂ ਲੋਕੀ ਨਫਰਤ ਕਰਦੇ ਹਨ, ਕੋਈ ਉਸੇ ਗਟਰ ਵਿਚ ਆਪਣਾ ਘਰ ਵਸਾ ਕੇ ਖੁਸ਼ ਵੀ ਰਹਿ ਸਕਦਾ ਹੈ ਇਸ ਤੋਂ ਇਹ ਗੱਲ ਸਾਬਿਤ ਹੁੰਦੀ ਹੈਂ ਕਿ ਕੋਈ ਵੀ ਕਿਸੇ ਵੀ ਹਾਲਤ ਵਿਚ ਖੁਸ਼ ਰਹਿ ਸਕਦਾ ਹੈ, ਜੇ ਉਹ ਚਾਹੇ |
ਅਮਨਪ੍ਰੀਤ ਸਿੰਘ
7658819651
ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਦੁਖੀ ਪੰਜਾਬ ਦੇ ਬੇਰੁਜ਼ਗਾਰ ਲੜਕੇ ਵੀ ਬਣਨ ਲੱਗੇ ਬੇਗਾਨਾ ਧੰਨ
NEXT STORY