ਇਕ ਵਾਰ ਮੇਰੇ ਕੋਲ ਇਕ ਆਦਮੀ ਆਇਆ ਅਤੇ ਉਹ ਕਹਿਣ ਲੱਗਿਆ, “ਸਰ ਮੈਂ ਬਹੁਤ ਸਮੱਸਿਆ ਵਿਚ ਹਾਂ ਮੈਨੂੰ ਆਪਣੀ ਕੁੜੀ ਨੂੰ ਛੇ ਮਹੀਨੇ ਤੁਹਾਡੀ ਜਮਾਤ ਵਿਚੋਂ ਹਟਾਉਣਾ ਪੈ ਗਿਆ ਸੀ ਕਿਉਂਕਿ ਮੇਰੀ ਪਤਨੀ ਦੀ ਮੇਰੇ ਨਾਲ ਲੜਾਈ ਹੋ ਗਈ ਸੀ ਮੇਰੀ ਪਤਨੀ ਜਬਰਨ ਮੇਰੀ ਕੁੜੀ ਨੂੰ ਆਪਣੇ ਪੇਕੇ ਲੈ ਕੇ ਆਪਣੇ ਪਿੰਡ ਚਲੀ ਗਈ ਸੀ ਮੈਂ ਉਸਦੀ ਸਾਰੀ ਸਮੱਸਿਆ ਸੁਣੀ ਅਤੇ ਉਸਦੀ ਕੁੜੀ ਨੂੰ ਆਪਣੀ ਜਮਾਤ ਵਿਚ ਦਾਖਲ ਕਰ ਲਿਆ |
ਗੱਲਾਂ ਹੋਰ ਚੱਲਣ ਲੱਗੀਆਂ ਮੈਂ ਪੁਛਿਆ ਕਿ ਅਸਲ ਵਿਚ ਤੁਹਾਡੇ ਘਰ ਵਿਚ ਮਸਲਾ ਕੀ ਹੈ ਤੁਹਾਡੇ ਦੋਹਾਂ ਦੇ ਆਪਸੀ ਝਗੜਿਆਂ ਕਾਰਨ ਇਹਨਾਂ ਬੱਚਿਆਂ ਦਾ ਜੀਵਨ ਖਰਾਬ ਹੋ ਰਿਹਾ ਹੈ ਫਿਰ ਉਸਨੇ ਆਪਣੀਆਂ ਨਿਝੀ ਗੱਲਾਂ ਦਸਣੀਆਂ ਸ਼ੁਰੂ ਕਰ ਦਿੱਤੀਆਂ ਉਸਨੇ ਕਿਹਾ, “ਮੇਰੀ ਪਤਨੀ ਨੇ ਮੈਨੂੰ ਕਿਹਾ ਕਿ ਉਹ ਉਸ ਲਈ ਅਤੇ ਉਸ ਦੇ ਘਰ ਦੀਆਂ ਲਈ ਖਾਣਾ ਬਣਾਉਣਾ ਨਹੀਂ ਚਾਹੁੰਦੀ ਮੈਂ ਕਿਹਾ ਕੋਈ ਗੱਲ ਨਹੀਂ, ਜੇ ਤੂੰ ਨਹੀਂ ਖਾਣਾ ਬਣਾਉਣਾ ਚਾਹੁੰਦੀ ਤਾਂ ਅਸੀਂ ਆਪਣੇ ਖਾਣੇ ਦਾ ਆਪ ਹੀ ਇੰਤਜ਼ਾਮ ਕਰ ਦਿਆਂਗੇ |”
ਮੈਂ ਉਸਨੂੰ ਕਿਹਾ, “ਤੂੰ ਬਹੁਤ ਠੀਕ ਕੀਤਾ ਜੇ ਤੇਰੀ ਜਗ੍ਹਾ ਮੈਂ ਹੁੰਦਾ ਮੈਂ ਵੀ ਏਹੋ ਹੀ ਕਰਦਾ ਫਿਰ ਉਸਨੇ ਕਿਹਾ ਕਿ ਇਸ ਤੋਂ ਬਾਅਦ ਵੀ ਸਾਡੀ ਬਿਲਕੁਲ ਨਾ ਬਣੀ ਫਿਰ ਮੇਰੀ ਪਤਨੀ ਨੇ ਕਿਹਾ ਕਿ ਉਹ ਉਸਦੀ ਮਾਂ ਦਾ ਮੂੰਹ ਵੀ ਨਹੀਂ ਤਕਣਾ ਚਾਹੁੰਦੀ ਉਸਨੇ ਕਿਹਾ ਕਿ ਕੋਈ ਗੱਲ ਨਹੀਂ | ਉਸਨੇ ਆਪਣੇ ਹੀ ਘਰ ਵਿਚ ਕੰਧ ਕੱਢਵਾ ਲਈ ਅਤੇ ਆਪਣੀ ਮਾਂ ਨੂੰ ਏਕ ਪਾਸੇ ਕਰ ਦਿੱਤਾ ਅਤੇ ਆਪਣੀ ਪਤਨੀ ਨੂੰ ਦੂਜੇ ਪਾਸੇ |
ਮੈਂ ਉਸਦੀ ਸਾਰੀ ਗੱਲ ਸੁਣਦਾ ਗਿਆ ਮੈਂ ਕਿਹਾ ਚਲੋ ਇਹ ਵੀ ਠੀਕ ਹੈ ਅਤੇ ਪੁਛਿਆ ਫਿਰ ਅੱਗੋਂ ਕੀ ਹੋਇਆ ਉਸਨੇ ਕਿਹਾ ਮੇਰੀ ਪਤਨੀ ਨੇ ਫਿਰ ਵੀ ਮੇਰੇ ਨਾਲ ਨਹੀਂ ਬਣਾਈ ਅਤੇ ਉਹ ਫਿਰ ਆਪਣੇ ਪੇਕੇ ਚਲੀ ਗਈ ਹੈ ਉਸਨੇ ਕਿਹਾ ਕਿ ਉਹ ਇਕ ਮਜ਼ਦੂਰ ਹੈ ਅਤੇ ਉਸਦੀ ਘਰ ਵਾਲੀ ਵੀ ਮਜ਼ਦੂਰੀ ਕਰਦੀ ਹੈ ਉਸਦੀ ਪਤਨੀ ਆਪਣੀ ਸਾਰੀ ਕਮਾਈ ਵੀ ਆਪਣੇ ਪੇਕਿਆਂ ਨੂੰ ਦਿੰਦੀ ਹੈ ਇਹਨਾਂ ਸਭ ਕੁਝ ਕਰਨ ਤੋਂ ਬਾਅਦ ਵੀ ਉਹ ਏਹੋ ਕਹਿੰਦੀ ਹੈ ਕਿ ਉਹ ਉਸਦੇ ਘਰ ਰਹਿਣਾ ਨਹੀਂ ਚਾਹੁੰਦੀ ਉਹ ਆਪਣੇ ਸਾਮਾਨ ਦੇ ਨਾਲ-ਨਾਲ ਉਸਦੇ ਘਰ ਦਾ ਸਮਾਨ ਵੀ ਨਾਲ ਲੈ ਕੇ ਚਲੀ ਗਈ ਹੈ |
ਇਹ ਸਭ ਸੁਣਦਿਆਂ ਹੀ ਮੇਰੇ ਮਨ ਨੇ ਪ੍ਰਮਾਤਮਾ ਨੂੰ ਕਿਹਾ,ਹੇ ਪ੍ਰਮਾਤਮਾ ਇਹ ਤੁਸੀਂ ਕਿਹੋ ਜਿਹੀ ਹਵਾ ਚਲਾ ਦਿੱਤੀ ਹੈ ਇਸ ਦੁਨੀਆ ਦਾ ਸਭ ਤੋਂ ਪਵਿੱਤਰ ਰਿਸ਼ਤਾ ਹੀ ਭ੍ਰਿੱਸ਼ਟਿਆ ਪਿਆ ਹੈ ਪਿਛਲੇ ਪੰਜ ਸਾਲਾਂ ਤੋਂ ਮੈਂ ਏਹੋ ਹੀ ਗੱਲਾਂ ਸੁਣਦਾ ਆ ਰਿਹਾ ਹਾਂ ਚਾਹੇ ਗੱਲ ਪੜ੍ਹੇ ਲਿਖੀਆਂ ਦੀ ਹੋਵੇ, ਜਾਂ ਅਨਪੜ੍ਹਾਂ ਦੀ, ਨਤੀਜਾ ਹਰ ਕਿਸੇ ਦਾ ਏਹੋ ਹੀ ਨਿਕਲ ਰਿਹਾ ਹੈ ਅੱਜਕਲ ਦੀਆਂ ਕੁੜੀਆਂ, ਪਤਨੀਆਂ ਨੂੰ ਪ੍ਰਮਾਤਮਾ ਕਦੋਂ ਉਹਨਾਂ ਨੂੰ ਤਮੀਜ ਅਤੇ ਅਕਲ ਬਖਸ਼ੇਗਾ ਕਿਉਂ ਇੰਨੀਆਂ ਸਵਾਰਥੀ ਹੋ ਗਈਆਂ ਹਨ ਅੱਜ ਦੀਆਂ ਔਰਤਾਂ।
ਅਮਨਪ੍ਰੀਤ ਸਿੰਘ
ਘਰ ਦਾ ਹਰ ਜੀਅ ਕਮਾਊ ਬਨਾਉਣਾ ਹੈ
NEXT STORY