ਵੈਸੇ ਤਾਂ ਪਰਜਾਤੰਤਰ ਦੇਸ਼ ਦੀ ਸਰਕਾਰ ਦਾ ਪਹਿਲਾ ਫਰਜ਼ ਇਹ ਬਣਦਾ ਹੈ ਕਿ ਉਹ ਮੁਲਕ ਵਿਚ ਪੈਦਾ ਹੋਏ ਹਰ ਆਦਮੀ ਉਤੇ ਨਜ਼ਰ ਰਖੇ ਅਤੇ ਇਹ ਯਕੀਨੀ ਬਣਾਏ ਕਿ ਇਹ ਆਦਮੀ ਆਪਣੇ ਪੈਰਾਂ ਉਤੇ ਖੜਾ ਹੋਦ ਜੋਗਾ ਬਣਨਾ ਚਾਹੀਦਾ ਹੈ।ਇਹ ਆਦਮੀ ਕਿਸੇ ਉਤੇ ਨਿਰਭਰ ਹੋਣ ਦੀ ਬਜਾਏ ਆਪਣੇ ਜੋਗਾ ਆਪ ਬਣ ਜਾਵੇ, ਮੁਲਕ ਦੇ ਵੀ ਕੰਮ ਆ ਸਕਦਾ ਹੋਵੇ ਅਤੇ ਆਪਣਾ ਘਰ ਚਲਾ ਸਕੇ ਅਤੇ ਇਸ ਲਈ ਇਹ ਲਾਜ਼ਮੀ ਹੁੰਦਾ ਹੈ ਕਿ ਹਰ ਆਦਮੀ ਦੀ ਸਿਹਤ ਸਹੀ ਹੋਵੇ, ਹਰ ਆਦਮੀ ਨੂੰ ਵਾਜਬ ਜਿਹੀ ਤਾਲੀਮ ਦਿੱਤੀ ਜਾਵੇ, ਹਰ ਆਦਮੀ ਪਾਸ ਵਾਜਬ ਜਿਹੀ ਕਿਤਾ ਸਿਖਲਾਈ ਹੋਵੇ, ਹਰ ਆਦਮੀ ਕਿਸੇ ਨਾ ਕਿਸੇ ਕੰਮ ਧੰਦੇ ਉਤੇ ਲਗਾ ਦਿੱਤਾ ਜਾਵੇ ਅਤੇ ਹਰ ਆਦਮੀ ਦੀ ਵਾਜਬ ਜਿਹੀ ਆਮਦਨ ਬਣ ਜਾਵੇ ਤਾਂ ਕਿ “ਬਹ ਆਪਣੀਆਂ ਅਤੇ ਆਪਣੇ ਟਬਰ ਦੀਆਂ ਮੁੱਢਲੀਆਂ ਜ਼ਰੂਰਤਾ ਪੂਰੀਆਂ ਕਰ ਸਕਦਾ ਹੋਵੇ, ਕਿਸੇ ਉਤੇ ਨਿਰਭਰ ਨਾ ਹੋਵੇ ਅਤੇ ਉਸਦੀ ਦਿਖ ਵੀ ਐਸੀ ਬਣ ਜਾਵੇ ਕਿ ਉਸਨੂੰ ਦੇਖਦਿਆ ਹੀ ਇਹ ਆਖਿਆ ਜਾ ਸਕੇ ਕਿ ਇਹ ਆਦਮੀ ਕਿਸੇ ਵਧੀਆ ਅਤੇ ਵਿਕਸਿਤ ਦੇਸ਼ ਦਾ ਵਾਸੀ ਹੈ। ਆਦਮੀ ਦੀ ਦਿਖ ਹੀ ਹੈ ਜਿਹੜੀ ਮੁਲਕ ਦਾ ਨਾਮ ਚਮਕਾਉਂਦੀ ਹੈ।
ਇਹ ਮੁੱਢਲੀਆਂ ਗੱਲਾਂ ਵਕਤ ਦੀਆਂ ਸਰਕਾਰਾਂ ਨੂੰ ਮਿਆਨ ਵਿਚ ਰਖਣੀਆਂ ਚਾਹੀਦੀਆਂ ਹਨ, ਪਰ ਸਾਡੇ ਮੁਲਕ ਦਾ ਇਤਿਹਾਸ ਤਾਂ ਇਹ ਦਰਸਾਉਂਦਾ ਹੈ ਕਿ ਇਸ ਮੁਲਕ ਦੇ ਰਾਜੇ-ਮਹਾਰਾਜੇ ਆਪਣੇ ਹੀ ਮਹਿਲ ਖੜੇ ਕਰਦੇ ਰਹੇ, ਕਈ-ਕਈ ਔਰਤਾ ਵਸਾਉਂਦੇ ਰਹੇ ਅਤੇ ਆਪਣੇ ਮਹਿਲਾਂ ਦੇ ਆਲੇ-ਦਵਾਲੇ ਕਿਲ੍ਹੇ ਉਸਾਰਦੇ ਰਹੇ ਅਤੇ ਜਨਤਾ ਦਾ ਕਿਸੇ ਨੇ ਕਦੀ ਖਿਆਲ ਹੀ ਨਹੀਂ ਰੱਖਿਆ ਅਤੇ ਇਹ ਤਾਂ ਬਾਅਦ ਵਿਚ ਜਾ ਕੇ ਕਿਧਰੇ ਅੰਗਰੇਜ਼ ਸਰਕਾਰ ਨੇ ਇਸ ਮੁਲਕ ਵਿਚ ਇਹ ਰੇਲਾਂ, ਇਹ ਸੜਕਾ, ਇਹ ਹਸਪਤਾਲ, ਇਹ ਸਕੂਲ, ਇਹ ਕਾਲਜ, ਇਹ ਸਿਖਲਾਈ ਕੇਂਦਰ,ਇਹ ਯੂਨੀਵਰਸਟੀਆਂ ਅਤੇ ਇਹ ਕਾਰਖਾਨੇ, ਇਹ ਵਿਉਪਾਰਿਕ ਅਦਾਰੇ ਅਤੇ ਇਹ ਨੌਕਰੀਆਂ ਦਾ ਸਿਲਸਿਲਾ ਸ਼ੁਰੂ ਕੀਤਾ ਤਾਂ ਕਿਧਰੇ ਜਾ ਕੇ ਪਤਾ ਲੱਗਾ ਕਿ ਵਕਤ ਦੀਆਂ ਸਰਕਾਰਾਂ ਨੇ ਲੋਕਾਂ ਲਈ ਵੀ ਕੰਮ ਕਰਨਾ ਹੁੰਦਾ ਹੈ।ਇਹ ਪੁਲਸ, ਇਹ ਅਦਾਲਤਾਂ,ਇਹ ਮਿਲਟਰੀ ਆਦਿ ਕਾਇਮ ਕੀਤੀਆਂ ਅਤੇ ਲੋਕਾਂ ਦੇ ਜੀਵਲ ਵਿਚ ਵੀ ਕੋਈ ਤਰਤੀਬ ਜਿਹੀ ਸ਼ੁਰੂ ਕੀਤੀ ਗਈ।
ਆਖਦੇ ਹਨ ਕਿ ਸਾਰਾ ਕੁਝ ਰੱਬ ਆਪ ਹੀ ਕਰਦਾ ਹੈ ਪਰ ਰਬ ਨੇ ਇਹ ਮਾਤਾ-ਪਿਤਾ ਦੀ ਹੋਂਦਖੜੀ ਕੀਤੀ ਹੈ ਅਤੇ ਮਾਂ-ਪਿਓ ਦੀਆਂ ਜ਼ਿੰਮੇਵਾਰੀਆਂ ਲਗਾ ਦਿੱਤੀਆਂ ਹਨ ਅਤੇ ਵਕਤ ਦੀਆਂ ਸਰਕਾਰਾਂ ਵੀ ਹਰ ਪਾਸੇ ਧਿਆਨ ਨਹੀਂ ਦੇ ਸਕਦੀਆਂ ਅਤੇ ਨਾ ਹੀ ਹਰ ਆਦਮੀ ਉਤੇ ਨਜ਼ਰ ਹੀ ਰੱਖ ਸਕਦੀਆਂ ਹਨ ਅਤੇ ਇਸ ਲਈ ਇਹ ਮੁੱਢਲੀਆਂ ਗੱਲਾਂ ਵੱਲ ਮਾਪਿਆਂ ਨੇ ਧਿਆਨ ਦੇਣਾ ਹੈ। ਅੱਜ ਦੀਆਂ ਇਹ ਪਰਜਾਤੰਤਰ ਸਰਕਾਰਾਂ ਵੀ ਨਾਮ ਦੀਆਂ ਹੀ ਪਰਜਾਤੰਤਰ ਹਨ ਅਤੇ ਇਹ ਵੀ ਆਮਆਦਮੀ ਉਤੇ ਧਿਆਨ ਨਹੀਂ ਦੇ ਪਾ ਰਹੀਆਂ ਅਤੇ ਇਸ ਕਰਕੇ ਅੱਜ ਵੀ ਮਾਤਾ-ਪਿਤਾ ਦਾ ਹੀ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਵੱਲ ਧਿਆਨ ਦੇਣ ਅਤੇ ਇਹ ਯਕੀਨੀ ਬਣਾ ਦੇਣ ਕਿ ਉਨ੍ਹਾਂ ਦੇ ਬਚਿਆਂ ਦੀ ਗਿਣਤੀ ਵਾਜਬ ਜਿਹੀ ਹੈ, ਅਰਥਾਤ ਕਿੱਧਰੇ ਇਤਨੀ ਹੀ ਵਧ ਤਾਂ ਨਹੀਂ ਰਹੀ ਕਿ ਉਹ ਆਪਣੇ ਬੱਚਿਆਂ ਵੱਲ ਧਿਆਨ ਹੀ ਨਹੀਂ ਦੇ ਪਾ ਰਹੇ। ਅੱਜ ਹਰ ਚੀਜ਼ ਮੁਲ ਆਉਂਦੀ ਹੈ ਅਤੇ ਬਚੇ ਦੀ ਪਾਲਣਾ ਉਤੇ ਵੀ ਪੈਸਾ ਖਰਚ ਕਰਨਾ ਹੁੰਦਾ ਹੈ। ਇਸ ਲਈ ਬੱਚਿਆਂ ਦੀ ਗਿਣਤੀ ਇਤਨੀ ਹੀ ਰੱਖਣੀ ਚਾਹੀਦੀ ਹੈ ਜਿਨ੍ਹਾਂ ਨੂੰ ਅਸੀਂ ਸਿਹਤ ਸਹੂਲਤਾ, ਵਿੱਦਿਆ, ਸਿਖਲਾਈ ਦੇ ਪਾਈਏ। ਅਗਰ ਅਸੀਂ ਜ਼ਿਆਦ ਬੱਚੇ ਪੈਦਾ ਕਰ ਬੈਠਦੇ ਹਾਂ ਤਾਂ ਘਰ ਵਿਚ ਰੋਟੀ ਹੀ ਨਹੀਂ ਚਲੇਗੀ ਅਤੇ ਸਾਡੇ ਬਚੇ ਸਿਹਤ, ਸਿੱਖਿਆ ਅਤੇ ਸਿਖਲਾਈ ਦੀਆਂ ਸਹੂਲਤਾ ਤੋਂ ਵਾਂਜਿਆਂ ਰਹਿ ਜਾਣਗੇ।ਇਸ ਲਈ ਇਹ ਦੇਖਿਆ ਗਿਆ ਹੈ ਕਿ ਸਾਡੇ ਮੁਲਕ ਦੇ ਮਾਪਿਆਂ ਨੇ ਆਪਣੀਆਂ ਜ਼ਿੰਮੇਵਾਰੀਆਂ ਕਦੀ ਵੀ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਲੱਗਦੀ ਅਤੇ ਇਸ ਮੁਲਕ ਵਿਚ ਤਰੱਕੀ ਵੀ ਰੁਕਦੀ ਰਹੀ ਹੈ ਅਤੇ ਕਾਰਨ ਇਹੀ ਰਿਹਾ ਹੈ ਕਿ ਇਸ ਮੁਲਕ ਦੀ ਆਬਾਦੀ ਬਹੁਤ ਹੀ ਤੇਜ਼ ਗਤੀ ਨਾਲ ਵਧਦੀ ਰਹੀ ਹੈ। ਇਸ ਮੁਲਕ ਵਿਚ ਗੁਰਬਤ ਵਧੀ ਹੈ ਅਤੇ ਇਸ ਕਰਕੇ ਇਸ ਮੁਲਕ ਦੇ ਲੋਕਾਂ ਦੀ ਸਿਹਤ, ਸਿੱਖਿਆ ਅਤੇ ਸਿਖਲਾਈ ਵਿਚ ਅਗਰ ਕਮੀ ਰਹਿ ਗਈ ਹੈ ਤਾਂ ਇਸ ਮੁਲਕਦੀਆਂ ਸਰਕਾਰਾਂ ਦੀ ਜ਼ਿੰਮੇਵਾਰੀ ਮਾਤਾ-ਪਿਤਾ ਇਨ੍ਹਾਂ ਘਾਟਾਂ ਲਈ ਜ਼ਿਆਦਾ ਜ਼ਿੰਮੇਵਾਰ ਹਨ।
ਅੱਜ ਸਾਡੇ ਮੁਲਕ ਦੀਆਂ ਸਰਕਾਰਾਂ ਨੇ ਆਪਣੇ ਹੱਥ ਖੜੇ ਕਰ ਦਿੱਤੇ ਹਨ ਅਤੇ ਇਹ ਵੀ ਆਖ ਦਿੱਤਾ ਹੈ ਕਿ ਇਸ ਮੁਲਕ ਦੀ ਆਬਾਦੀ ਬਹੁਤ ਹੀ ਵਧ ਗਈ ਹੈ ਅਤੇ ਸਰਕਾਰ ਪਾਸ ਕੋਈ ਵੀ ਤਰੀਕਾ ਨਹੀਂ ਹੈ ਜਿਸ ਨਾਲ ਹਰ ਆਦਮੀ ਦੀ ਸਿਹਤ, ਸਿੱਖਿਆ, ਸਿਖਲਾਈ,ਰੁਜ਼ਗਾਰ ਅਤੇ ਵਾਜਬ ਆਮਦਨ ਦਾ ਸਿਲਸਿਲਾ ਸ਼ੁਰੂ ਕੀਤਾ ਜਾ ਸਕੇ। ਇਹ ਮੁੱਢਲੀਆਂ ਗੱਲਾਂ ਸਨ ਜਿਨ੍ਹਾਂ ਵਲ ਸਭ ਤੋਂ ਪਹਿਲਾਂ ਧਿਆਨ ਦਿੱਤਾ ਜਾਣਾ ਚਾਹੀਦਾ ਸੀ ਅਤੇ ਮੁਲਕ ਦੇ ਲੋਕਾਂ ਉਤੇ, ਖਾਸ ਕਰਕੇ ਮਾਂ-ਬਾਪ ਉਤੇ ਇਹ ਜ਼ਿੰਮੇਵਾਰੀਆਂ ਲਗਾ ਦਿੱਤੀਆਂ ਜਾਂਦੀਆਂ ਤਾਂ ਹੋ ਸਕਦਾ ਸੀ ਇਹ ਆਬਾਦੀ ਦਾ ਵਾਧਾ ਰੋਕਿਆ ਜਾ ਸਕਦਾ। ਇਸ ਲਈ ਅੱਜ ਤਾਂ ਵਕਤ ਆ ਗਿਆ ਹੈ ਕਿ ਜਿੱਥੇ ਵੀ ਅਸੀਂ ਆ ਗਏ ਹਾਂ ਇਥੋਂ ਹੀ ਅੱਗੇ ਵਧਣ ਲਈ ਕੁਝ ਢੰਗ ਤਰੀਕੇ ਲਭੇ ਜਾਣ ਅਤੇ ਇਸ ਲਈ ਅਜ ਰੁਜ਼ਗਾਰ ਵਧਾਉਣ ਦੀ ਲੋੜ ਹੈ ਅਤੇ ਅੱਜ ਇਹ ਵੀ ਤਰੀਕਾ ਲੱਭਣਾ ਪਵੇਗਾ ਕਿ ਕਿਸ ਤਰ੍ਹਾਂ ਲੋਕਾਂ ਦੀ ਆਮਦਨ ਵਧਾਈ ਜਾਵੇ। ਅੱਜ ਹਰ ਸ਼ੈ ਅਸਾਂ ਪੈਦਾ ਕਰ ਲਈ ਹੈ ਅਤੇ ਵਧੀਆਂ ਜੀਵਨ ਦੀਆਂ ਸਾਰੀਆਂ ਨਿਆਮਤਾਂ ਸਾਡੇ ਦੇਸ਼ ਵਿਚ ਆ ਚੁਕੀਆਂ ਹਨ। ਪਰ ਲੋਕਾਂ ਪਾਸ ਪੈਸਾ ਨਹੀਂ ਪੁਜ ਰਿਹਾ ਅਤੇ ਇਸ ਲਈ ਲੋਕੀ ਆਪਣੀ ਲੋੜ ਦੀਆਂ ਚੀਜ਼ਾਂ ਬਾਜ਼ਾਰਾਂ ਪਿਈਆਂ ਹੋਦ ਦੇ ਬਾਵਜੂਦ ਖਰੀਦ ਨਹੀਂ ਸਕਦੇ। ਇਹ ਪੈਸੇ ਦੀ ਘਾਟ ਪੂਰੀ ਕਰਨ ਲਈ ਕੋਈ ਢੰਗ ਲਭਣੇ ਚਾਹੀਦੇ ਹਨ ਅਤੇ ਇਹ ਸਮੱਸਿਆ ਕੁਝ ਦੇਸ਼ਾਂ ਨੇ ਹਲ ਵੀ ਕਰ ਲਈ ਹੈ ਅਤੇ ਅਸੀਂ ਵੀ ਹਲ ਕਰਨੀ ਹੈ। ਸਾਡੇ ਦੇਸ਼ ਵਿਚ ਅਰਥ ਸ਼ਾਸਤਰੀਆਂ ਦੀ ਵੀ ਕਮੀ ਨਹੀਂ ਹੈ ਅਤੇ ਜਦਹਾ ਖਦਾ ਅੱਜ ਸਰਕਾਰਾਂ ਦੇ ਨੁਕਸ ਵੀ ਕੱਢੀ ਜਾ ਰਿਹਾ ਹੈ। ਹਰ ਆਦਮੀ ਪਾਸ ਜਿਹੜੀ ਵੀ ਸਲਾਹ ਹੈ ਉਹ ਬਾਹਰ ਕੱਢੇ ਅਤੇ ਮੁਲਕ ਦੀਆਂ ਸਰਕਾਰਾਂ ਲੋਕਾਂ ਦੀ ਵੀ ਸੁਣਨ ਮਾਹਿਰਾਂ ਦੀ ਵੀ ਸੁਣਨ ਅਤੇ ਉਹ ਢੰਗ ਤਰੀਕੇ ਲਭਣ ਜਿਸ ਨਾਲ ਲੋਕਾਂ ਦਾ ਜੀਵਨ ਪੱਧਰ ਉਚੇਰਾ ਹੋ ਆਵੇ ਅਤੇ ਲੋਕਾਂ ਦੀ ਸਮਝ ਵਿਚ ਵੀ ਆ ਜਾਵੇ ਕਿ ਬੱਚੇ ਉਤਨੇ ਹੀ ਪੈਦਾ ਕਰਨੇ ਹਨ ਜਿਨ੍ਹਾ ਦੀ ਸਿਹਤ, ਵਾਜਬ ਸਿੱਖਿਆ, ਸਿਖਲਾਈ,ਰੁਜ਼ਗਾਰ ਅਤੇ ਆਮਦਨ ਦਾ ਪ੍ਰਬੰਧ ਕੀਤਾ ਜਾ ਸਕੇ। ਹਰ ਆਦਮੀ ਦਾ ਆਪਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਵੀ ਆਪਣੀ ਸਿਹਤ, ਸਿੱਖਿਆ, ਸਿਖਲਾਈ ਰੁਜ਼ਗਾਰ ਅਤੇ ਆਮਦਨ ਦਾ ਖਿਆਲ ਰੱਖੇ। ਅੱਜ ਅਗਰ ਅਸੀਂ ਆਜ਼ਾਦ ਹਾਂ ਅਤੇ ਪਰਜਾਤੰਤਰ ਵੀ ਹਾਂ ਤਾਂ ਸਾਡੀ ਹਾਲਤ ਵੀ ਬੰਗਣਿਆ ਵਾਲੀ ਬਣ ਜਾਦੀ ਚਾਹਦੀ ਹੈ।
ਦਲੀਪ ਸਿੰਘ ਵਾਸਨ, ਐਡਵੋਕੇਟ
101-ਸੀ ਵਿਕਾਸ ਕਲੋਨੀ,ਪਟਿਆਲਾ-ਪੰਜਾਬ-ਭਾਰਤ-147001