ਕਲਮ ਦਾ ਸਿਪਾਹੀ ਹਾਂ,
ਕਲਮ ਨਾਲ ਕਤਲ ਕਰ ਦੇਣਾ,
ਮੇਰੇ ਸ਼ਬਦ 'ਚ ਧਾਰ ਵੀ ਹੈ ਮਲ੍ਹਮ ਵੀ,
ਕਿਤੇ ਜ਼ਖਮ ਕਰ ਦੇਣਾ,
ਕਿਤੇ ਜ਼ਖਮ ਭਰ ਦੇਣਾ ।
ਨਾ ਸਮਝਣਾ ਦੋਸਤ ਮੈਨੂੰ,
ਨਾ ਸਮਝਣਾ ਦੁਸ਼ਮਣ ਮੈਨੂੰ,
ਮੈਂ ਤਾਂ ਆਈਨਾ ਹਾਂ,
ਜੋ ਜੈਸਾ ਸਾਮਣੇ ਆਉਂਦਾ ਹੈ,
ਬੈਸਾ ਹੀ ਸਾਮਣੇ ਧਰ ਦੇਣਾ ।
ਨਾ ਸੁਭਾਅ 'ਚ ਚਾਪਲੂਸੀ ਹੈ,
ਨਾ ਨਿਯਤ 'ਚ ਖੋਟ,
ਤਾਹੀਓਂ ਸ਼ਬਦ ਨਾਲ ਕਰਦਾ ਦਿਲਾਂ 'ਤੇ ਚੋਟ,
ਸੱਚ ਲਿਖਣ ਦੀ ਆਦਤ ਕਾਰਨ,
ਹਰ ਦਿਲ 'ਚ ਆਪਣੇ ਲਈ ਨਫ਼ਰਤ ਭਰ ਦੇਣਾ,
ਕਦੇ ਦੋਸਤ ਵੀ ਦੂਰ ਹੋ ਜਾਂਦੇ ਨੇ,
ਕਦੇ ਵਿਰੋਧੀ ਨਜ਼ਦੀਕ ਆਉਂਦੇ ਨੇ,
ਸੱਚ ਦੀ ਕਲਮ ਹੀ ਐਸੀ ਹੈ,
ਸਭ ਨੂੰ ਲੱਗਦਾ ਮੈਂ ਉਨ੍ਹਾਂ ਨੂੰ ਡਰਾ ਦੇਣਾ,
ਕਲਮ ਦਾ ਸਿਪਾਹੀ ਹਾਂ,
ਕਲਮ ਨਾਲ ਕਤਲ ਕਰ ਦੇਣਾ,
ਕਿਤੇ ਜ਼ਖਮ ਕਰ ਦੇਣਾ,
ਕਿਤੇ ਜਖ਼ਮ ਭਰ ਦੇਣਾ।
ਕਵਿਤਾ : ਸੰਦੀਪ ਗਰਗ
ਲਹਰਾਗਾਗਾ (ਪੰਜਾਬ)
93161-88000
ਭੌਤਿਕਵਾਦ, ਕਦਰਾਂ-ਕੀਮਤਾਂ ਅਤੇ ਪਰਿਵਾਰਕ ਰਿਸ਼ਤੇ
NEXT STORY