ਸਿੱਖ ਮਿਸ਼ਨਰੀ ਕਾਲਜ ਲੁਧਿਆਣਾ 'ਚ ਪੜ੍ਹਦੀ ਬੀਬੀ ਨਰਿੰਦਰ ਕੌਰ ਜਿਸ ਨੂੰ ਅੱਜ ਆਪਣੇ ਭਰਾ ਪਵਿੱਤਰ ਸਿੰਘ ਦੀ ਕੈਨੇਡਾ ਤੋਂ ਦੂਸਰੀ ਚਿੱਠੀ ਮਿਲੀ ਪਹਿਲੀ ਚਿੱਠੀ ਵਿਚ ਪਵਿੱਤਰ ਸਿੰਘ ਨੇ ਆਪਣੀ ਭੈਣ ਨੂੰ ਆਪਣੀ ਜੌਬ ਵਿਚ ਬਣੀ ਆਪਣੀ ਸਾਬਤ ਸੂਰਤ ਨੂੰ ਅੜਿੱਕਾ ਹੋਣ ਕਰ ਕੇ ਕੇਸ ਕਤਲ ਕਰਾਉਣ ਦਸਤਾਰ ਲਾਹੁਣ ਤੇ ਕਲੀਨ ਸੇਵ ਹੋਣ ਬਾਰੇ ਦਸਿਆ ਸੀ ਤੇ ਜਵਾਬ ਵਿਚ ਭੈਣ ਨੇ ਇਹ ਲਿਖਿਆ ਸੀ ਕਿ ਜੋ ਆਪਣੇ ਗੁਰੂ ਦਾ ਨਹੀਂ ਰਿਹਾ ਜਿਸ ਨੇ ਆਪਣੇ ਮਾਂ ਦੀ ਕੁੱਖ ਤੇ ਬਾਪ ਦੀ ਪੱਗ ਰੋਲਣ ਵਾਲੇ ਭਰਾ ਦੀ ਮੌਤ ਤੇ ਪਾਏ ਕੀਰਨਿਆਂ ਬਾਰੇ ਲਿਖਿਆ ਸੀ ਤੇ ਨਰਿੰਦਰ ਨੇ ਇਹ ਵੀ ਲਿਖਿਆ ਸੀ, ਜੋ ਗੁਰੂ ਦੀ ਰੱਖ ਨਹੀਂ ਸਕਿਆ ਉਹ ਸਾਡੇ ਲਈ ਮਰ ਗਿਆ ਹੈ, ਬਾਪੂ ਜੀ ਨੇ ਤੇਰਾ ਨਾਂ 'ਪਵਿੱਤਰ ਸਿੰਘ' ਲਿਖਿਆ ਸੀ ਪਰ ਤੂੰ ਗੁਰੂ ਨੂੰ ਪਿੱਠ ਦਿਖਾ ਹੁਣ ਅਪਵਿੱਤਰ ਹੋ ਗਿਆ ਹੈ ਇਸ ਲਈ ਅੱਜ ਤੋਂ ਬਾਅਦ ਨਾ ਸਾਨੂੰ ਫੋਨ ਕਰੀ ਤੇ ਨਾ ਹੀ ਕੋਈ ਚਿੱਠੀ ਪਾਈ” ਪਰ ਅੱਜ ਤਿੰਨ ਸਾਲ ਬਾਅਦ ਪਵਿੱਤਰ ਸਿੰਘ ਦਾ ਖ਼ਤ ਫੇਰ ਆਇਆ ਜਿਸ ਵਿਚ ਉਸ ਨੇ ਲਿਖਿਆ ਸੀ ''ਪਿਆਰੀ ਭੈਣ ਨਰਿੰਦਰ ਮੈਂ ਤਾਂ ਤੁਹਾਡੇ ਲਈ ਉਸ ਦਿਨ ਹੀ ਮਰ ਗਿਆ ਸੀ, ਜਿਸ ਦਿਨ ਮੈਂ ਗੁਰੂ ਤੋਂ ਬੇਮੁਖ ਹੋ ਗਿਆ ਸੀ। ਮੇਰੇ ਸਿਰ ਵਿਚ ਦਰਦ ਰਹਿਣ ਕਰ ਕੇ ਮੈਂ ਆਪਣੇ ਟੈੱਸਟ ਕਰਵਾਏ ਤਾਂ ਡਾ. ਨੇ ਕਿਹਾ ਕਿ ਮੈਨੂੰ ਅਜਿਹੀ ਬੀਮਾਰੀ ਹੋ ਗਈ ਹੈ ਕਿ ਜਿਸ ਨਾਲ ਮੇਰੇ ਬਚਣ ਦੀ ਕੋਈ ਉਮੀਦ ਨਹੀਂ ਪਿਆਰੀ ਭੈਣ ਮੇਰੀ ਬੀਮਾਰੀ ਤੇ ਰਿਸਰਚ ਚੱਲ ਰਹੀ ਹੈ ਉਦੋਂ ਤਾਂ ਮੈਂ ਡਾਲਰਾਂ ਦੇ ਲਾਲਚ 'ਚ ਪੈ ਗੁਰੂ ਦੀ ਦਿੱਤੀ ਰਹਿਤ ਮਰਯਾਦਾ ਭੁੱਲ ਗਿਆ ਪਰ ਅੱਜ ਮੈਂ ਤੇਰੇ ਲਿਖਿਆ ਖ਼ਤ ਬੜੀ ਗਹਿਰਾਈ ਨਾਲ ਪੜ੍ਹ ਰਿਹਾ ਹਾਂ। ਜਿਸ ਵਿਚ ਤੂੰ ਲਿਖਿਆ ਸੀ ਕਿ ਮੈਨੂੰ ਕਲਗੀਆਂ ਵਾਲੇ ਸਤਿਗੁਰ ਦਾ ਚੇਤਾ ਨਾ ਆਇਆ ਛੋਟੇ ਸਾਹਿਬਜ਼ਾਦੇ ਨੀਂਹਾਂ 'ਚ ਚਿਣੇ ਨਾ ਵਿਖੇ, ਭਾਈ ਤਾਰੂ ਸਿੰਘ, ਭਾਈ ਮਨੀ ਸਿੰਘ, ਭਾਈ ਸੁਬੇਗ ਸਿੰਘ, ਭਾਈ ਦਿਆਲਾ ਸਿੰਘ, ਭਾਈ ਸ਼ਾਹਬਾਜ਼ ਸਿੰਘ ਤੇ ਮੀਰ ਮੰਨੂੰ ਦੀ ਜੇਲ•ਵਿਚ ਬੱਚਿਆਂ ਦੇ ਟੋਟੇ-ਟੋਟੇ ਕਰਵਾ ਸਵਾ-ਸਵਾ ਮਣ ਪੀਸਣ ਪੀਸਣੇ ਵਰਗੀਆਂ ਦਿਲ ਵਲੂੰਧਰ ਸਾਖੀਆਂ ਦੀ ਮੈਨੂੰ ਸਚੀ ਕੋਈ ਸਾਰ ਨਾ ਰਹੀ। ਸਿੱਖੀ ਨੂੰ ਕਾਇਮ ਰੱਖਣ ਵਾਸਤੇ ਕਲਗੀਆਂ ਵਾਲੇ ਨੇ ਆਪਣਾ ਸਾਰਾ ਵੰਸ਼ ਵਾਰ ਦਿੱਤਾ ਤੇ ਮੈਂ ਉਸੇ ਪਿਤਾ ਤੋਂ ਬੇਮੁਖ ਹੋ ਗਿਆ।”
15 ਦਿਨਾਂ ਬਾਅਦ ਪਵਿੱਤਰ ਸਿੰਘ ਦਾ ਖ਼ਤ ਫੇਰ ਭੈਣ ਨਰਿੰਦਰ ਦੇ ਨਾਂ ਸੀ ਜੋ ਆਪਣੇ ਭਰਾ ਦੀ ਭੁੱਲ ਬਖ਼ਸ਼ਾਉਣ ਲਈ ਦਿਨ ਰਾਤ ਅਰਦਾਸਾਂ ਕਰਦੀ ਸੀ। ਪਵਿੱਤਰ ਨੇ ਲਿਖਿਆ ਸੀ ਕਿ ਰਿਸਰਚ ਅਨੁਸਾਰ ''ਮੇਰੀ ਬੀਮਾਰੀ ਦਾ ਕਾਰਨ ਮੇਰੇ ਕੇਸਾਂ ਦਾ ਵਾਰ-ਵਾਰ ਕੱਟਣਾ ਹੈ। ਭੈਣ ਨਰਿੰਦਰ ਹੁਣ ਮੈਨੂੰ ਸਮਝ ਆ ਗਈ ਹੈ ਕਿ ਗੁਰੂ ਆਪਣੇ ਸਿੱਖ ਦੀ ਰੱਖਿਆ ਜ਼ਰੂਰ ਕਰਦਾ ਹੈ। ਡਾ: ਅਨੁਸਾਰ ਜੇਕਰ ਮੈਂ ਵਾਲ ਰੱਖ ਲਵਾ ਤਾਂ ਫੇਰ ਸ਼ਾਇਦ ਮੇਰੀ ਬੀਮਾਰੀ ਠੀਕ ਹੋ ਸਕਦੀ ਹੈ । ਡਾਕਟਰ ਤਾਂ ਸ਼ਾਇਦ ਆਖਦੇ ਹਨ ਪਰ ਮੈਨੂੰ ਪੂਰਾ ਯਕੀਨ ਹੈ ਕਿ ਮੇਰਾ ਕਲਗੀਆਂ ਵਾਲੇ ਆਪਣੇ ਇਸ ਭੁੱਲੇ ਪੁੱਤ ਦੀ ਭੁੱਲ ਨੂੰ ਜ਼ਰੂਰ ਬਖ਼ਸ਼ੇਗਾ। ਮੈਂ ਅੱਜ ਗੁਰੂ ਦੁਆਰੇ ਸਾਹਿਬ ਜਾ ਕੇ ਦੇਗ ਕਰਾ ਸੱਚੇ ਮਨ ਨਾਲ ਅਰਦਾਸਾਂ ਕਰ ਫੇਰ ਤੋ ਸੂਰਤ ਸਾਬਤ ਬਣਨ ਜਾ ਰਿਹਾ ਹਾਂ । ਤੁਹਾਡਾ ਕਾਕਾ ਪਵਿੱਤਰ ਸਿੰਘ ਫੇਰ ਤੋਂ ਤੁਹਾਡੇ ਵਿਹੜੇ ਆਪਣੇ ਲੰਮੇ ਵਾਲ ਸੁੱਕਾ ਆਪਣੀ ਮਾਂ ਤੋਂ ਸਹੀਦਾ ਦੀਆ ਕਥਾਵਾਂ ਸੁਣੇਗਾ ਉਨ੍ਹਾਂ ਵਿਚ ਤੇਲ ਲਗਾਵੇਗਾ ਤੇ ਅਸੀਂ ਦੋਵੇਂ ਭੈਣ-ਭਰਾ ਇਕੱਠੇ ਬੈਠ ਨਿੱਤ ਨੇਮ ਕਰਿਆ ਕਰਾਂਗੇ ਕਿਉਂਕਿ ਮੈਂ ਪਰਸੋਂ ਨੂੰ ਆਪਣੇ ਘਰ ਪਰਤ ਰਿਹਾ ਹਾਂ। ਤੇਰਾ ਨਿੱਕੜਾ ਜਿਹਾ ਵੀਰ ਜੋ ਅਪਵਿੱਤਰ ਹੋ ਗਿਆ ਸੀ ਪਰ ਹੁਣ ਉਸ ਨੂੰ ਆਪਣੇ ਨਾਂ ਦੀ ਸਮਝ ਆ ਗਈ ਹੈ।”
ਹਰਮਿੰਦਰ ਸਿੰਘ ਭੱਟ
ਬਿਸਨਗੜ• (ਬਈਏਵਾਲ)
ਸੰਗਰੂਰ
09914062205