ਕੁਦਰਤ ਕੀ ਕਹਿੰਦੀ ਹੈ, ਮਨੁੱਖ ਨੇ ਕਦੇ ਨਹੀਂ ਸਮਝਿਆ। ਕੁਦਰਤ ਤੋਂ ਸਾਨੂੰ ਬਹੁਤ ਕੁਝ ਮਿਲਿਆ ਹੋਇਆ ਹੈ। ਕੀ ਵਜ਼ੂਦ ਹੈ ਸਾਡਾ ਕੁਦਰਤ ਤੋਂ ਬਿਨਾਂ, ਕੁਦਰਤ ਸਾਡੀ ਹਮੇਸ਼ਾ ਜੀਵਣ ਦਾਤੀ ਰਹੀ ਹੈ ਪਰ ਇਨਸਾਨ ਨੇ ਕੀ ਕੀਤਾ। ਬਿਨਾਂ ਸੋਚਦੇ ਇਸ ਨੂੰ ਬਰਬਾਦ ਕਰਦਾ ਗਿਆ। ਸਮੇਂ ਸਮੇਂ ਇਸ ਨੇ ਮਨੁੱਖ ਨੂੰ ਸੁਚੇਤ ਵੀ ਕੀਤਾ। ਕੁਦਰਤੀ ਆਫਤਾਂ ਆਈਅ, ਪਰ ਇਨਸਾਨ ਨਹੀਂ ਸਮਝਿਆ। ਸਗੋਂ ਰੱਜ ਕੇ ਕੁਦਰਤ ਨਾਲ ਖਿਲਵਾੜ ਕੀਤਾ। ਜੰਗਲ ਕੱਟ ਸੁੱਟੇ, ਵਾਤਾਵਰਣ ਵਿੱਚ ਪ੍ਰਦੂਸ਼ਣ ਪੈਦਾ ਕਰ ਦਿੱਤਾ। ਧਰਤੀ ਤੇ ਵਸਦੇ ਜੀਵਾਂ ਨੂੰ ਮਾਰ ਮਕਾਇਆ। ਅੱਜ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਹਾਂ। ਇਹਨਾਂ ਦੇ ਜ਼ਿੰਮੇਵਾਰ ਵੀ ਅਸੀਂ ਹੀ ਹਾਂ, ਕਿਉਂਕਿ ਅਸੀਂ ਰੱਜ ਕੇ ਕੁਦਰਤ ਨਾਲ ਛੇੜ ਛਾੜ ਕੀਤੀ ਹੈ। ਕੁਦਰਤ ਨਾਲ ਛੇੜ ਛਾੜ ਕਰਨ ਦਾ ਖਮਿਆਜ਼ਾ ਹਮੇਸ਼ਾ ਇਨਸਾਨ ਨੂੰ ਭੁਗਤਨਾ ਪੈਂਦਾ ਹੈ। ਜੇ ਮਨੁੱਖ ਕੁਦਰਤ ਨਾਲ ਛੇੜ ਛਾੜ ਨਾਂ ਕਰੇ ਤਾਂ ਅਸੀਂ ਕੁਦਰਤੀ ਆਫਤਾਂ ਤੋਂ ਬਚ ਜਾਈਏ, ਪਰ ਨਹੀਂ। ਇਨਸਾਨ ਆਪਣੀਆਂ ਲੋੜਾਂ ਦੀ ਪੂਰਤੀ ਲਈ ਇਹ ਸਭ ਕਰਦਾ ਜਾ ਰਿਹਾ ਹੈ। ਧਰਤੀ ਤੇ ਪਾਪ ਇੰਨਾ ਵਧ ਗਿਆ ਹੈ ਕਿ ਇਨਸਾਨ ਕੁਦਰਤ ਨਾਲ ਤਾਂ ਛੇੜ ਛਾੜ ਕਰਦਾ ਹੀ ਹੈ, ਇਨਸਾਨ ਇਨਸਾਨ ਦਾ ਵੀ ਵੈਰੀ ਬਣ ਗਿਆ ਹੈ।
ਸਿਆਣੇ ਕਹਿੰਦੇ ਹਨ ਕਿ ਜਦੋਂ ਧਰਤੀ ਤੇ ਪਾਪ ਵਧ ਜਾਂਦਾ ਹੈ ਤਾਂ ਉਸ ਦਾ ਹਿਸਾਬ ਕਿਤਾਬ ਕਰਨ ਲਈ ਕੋਈ ਜ਼ਰੂਰ ਆਉਂਦਾ ਹੈ। ਸ਼ਾਇਦ ਇਸਦਾ ਹੀ ਪ੍ਰਕੋਪ ਹੈ, ਜੋ ਅਸੀਂ ਝੱਲ ਰਹੇ ਹਾਂ। ਇੱਕ ਨਿੱਕਾ ਜਿਹਾ ਜੀਵ ਵਾਇਰਸ, ਜਿਸਨੇ ਸਾਰਾ ਸੰਸਾਰ ਬਿਪਤਾ ਵਿੱਚ ਪਾਇਆ ਹੋਇਆ ਹੈ। ਜਿਸ ਅੱਗੇ ਅਸੀਂ ਸਾਰੇ ਲਾਚਾਰ ਹਾਂ, ਸਿਰਫ ਪ੍ਰੇਜ਼ ਹੀ ਕੰਮ ਆ ਰਿਹਾ ਹੈ। ਸਾਨੂੰ ਆਪਣਾ ਵਾਤਾਵਰਣ ਸਾਫ ਰੱਖਣਾ ਚਾਹੀਦਾ ਹੈ ਅਤੇ ਕੁਦਰਤ ਨਾਲ ਛੇੜ ਛਾੜ ਨਹੀਂ ਕਰਨੀ ਚਾਹੀਦੀ।ਕੁਦਰਤ ਹਰੀ ਭਰੀ ਹੀ ਸੋਹਣੀ ਲੱਗਦੀ ਹੈ। ਹੁਣ ਇਹ ਸੋਚੋ ਕਿ ਕੁਦਰਤ ਸਬਕ ਸਖਾਉਣ ਲਈ ਆਈ ਹੈ। ਉਸੀਂ ਕੁਦਰਤ ਤੋਂ ਸਬਕ ਸਿੱਖੀਏ ਅਤੇ ਆਉਣ ਵਾਲੀਆਂ ਹੋਰ ਕੁਦਰਤੀ ਆਫਤਾਂ ਤੋਂ ਬਚੀਏ।
ਕੁਦਰਤ ਦਾ ਇਹੀ ਸੁਨੇਹਾ ਹੈ ਕਿ ਹੇ ਮਨੁੱਖ ਮੇਰੇ ਨਾਲ ਛੇੜ ਛਾੜ ਨਾ ਕਰ। ਬਹੁਤ ਸਾਰੀਆਂ ਕੁਦਰਤੀਆਂ ਆਫਤਾਂ ਆਈਆਂ, ਪਰ ਇਨਸਾਨ ਆਪਣੇ ਕੰਮ ਕਾਰ ਵਿੱਚ ਮਸਤ ਸੀ। ਉਹ ਆਪਣਾ ਕੰਮ ਕਰਦਾ ਰਿਹਾ ਤੇ ਹੁਣ ਆਪਣਿਆਂ ਨਾਲੋਂ ਵੀ ਛੁੱਟ ਗਿਆ। ਹੁਣ ਉਸਨੂੰ ਉਸਦੇ ਨਤੀਜੇ ਭੁਗਤਣੇ ਪੈਂਦੇ ਹਨ। ਇਨਸਾਨ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਕੁਦਰਤ ਨਾਲ ਪਿਆਰ ਕਰਨਾ ਚਾਹੀਦਾ ਹੈ ਕਿਉਂਕਿ ਜਿਸ ਮਾਹੌਲ ਵਿੱਚ ਅਸੀਂ ਗੁਜ਼ਰ ਰਹੇ ਹਾਂ , ਸਾਡੇ ਕੋਲ ਸਮਾਂ ਤਾਂ ਹੈ, ਪਰ ਅਸੀਂ ਕਿਤੇ ਆ ਜਾ ਨਹੀਂ ਸਕਦੇ। ਅੱਜ ਪੰਛੀ ਆਜ਼ਾਦ ਤੇ ਮਨੁੱਖ ਘਰ ਅੰਦਰ ਬੰਦ ਹੈ। ਇਹ ਕੁਦਰਤ ਦਾ ਹੀ ਖੇਲ ਹੈ। ਇਸ ਲਈ ਕੁਦਰਤ ਦੇ ਸੁਨੇਹੇ ਨੂੰ ਸਮਝੋ ਤੇ ਕੁਦਰਤ ਨਾਲ ਪਿਆਰ ਕਰੋ।
ਪੰਜਾਬ ਦੇ ਖੇਤੀਬਾੜੀ ਧੰਦੇ 'ਤੇ ਜਾਣੋ ਤਾਲਾਬੰਦੀ ਦਾ ਕਿੰਨਾ ਕੁ ਪਿਆ ਅਸਰ (ਵੀਡੀਓ)
NEXT STORY