Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUL 31, 2026

    7:00:53 AM

  • anti paper leak bill also passed in rajya sabha

    'ਐਂਟੀ ਪੇਪਰ ਲੀਕ ਬਿੱਲ' ਰਾਜ ਸਭਾ 'ਚ ਵੀ ਪਾਸ,...

  • power cut in punjab

    ਪੰਜਾਬ 'ਚ ਲੱਗੇਗਾ 8 ਘੰਟਿਆਂ ਦਾ POWER CUT! ਬੰਦ...

  • easy connect air service launched from amritsar

    ਅੰਮ੍ਰਿਤਸਰ ਤੋਂ ਅੰਤਰਰਾਸ਼ਟਰੀ ਸ਼ਹਿਰਾਂ ਲਈ ਸ਼ੁਰੂ...

  • youth dies in tragic accident

    ਪੰਜਾਬ 'ਚ ਰੂਹ ਕੰਬਾਊ ਹਾਦਸਾ: ਨੌਜਵਾਨ ਦੀ ਦਰਦਨਾਕ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • Sangrur
  • ਸਾਹਿਬਜ਼ਾਦਿਆਂ ਦੀ ਸ਼ਹਾਦਤ ਮੌਕੇ 'ਹਾਅ ਦਾ ਨਾਅਰਾ' ਮਾਰਨ ਵਾਲਾ ਮਲੇਰਕੋਟਲਾ ਦਾ ਅਣਖ਼ੀਲਾ ਨਵਾਬ ਸ਼ੇਰ ਮੁਹੰਮਦ ਖ਼ਾਂ

MERI AWAZ SUNO News Punjabi(ਨਜ਼ਰੀਆ)

ਸਾਹਿਬਜ਼ਾਦਿਆਂ ਦੀ ਸ਼ਹਾਦਤ ਮੌਕੇ 'ਹਾਅ ਦਾ ਨਾਅਰਾ' ਮਾਰਨ ਵਾਲਾ ਮਲੇਰਕੋਟਲਾ ਦਾ ਅਣਖ਼ੀਲਾ ਨਵਾਬ ਸ਼ੇਰ ਮੁਹੰਮਦ ਖ਼ਾਂ

  • Updated: 28 May, 2021 09:52 AM
Sangrur
nawab sher mohammad khan haa da naara on sahibzada s martyrdom
  • Share
    • Facebook
    • Tumblr
    • Linkedin
    • Twitter
  • Comment

ਨਵਾਬ ਸ਼ੇਰ ਮੁਹੰਮਦ ਖ਼ਾਂ ਦਾ ਜਨਮ ਪਿਤਾ ਨਵਾਬ ਫਿਰੋਜ਼ ਖਾਨ ਦੇ ਘਰ 1640 ਈ. ਵਿਚ ਹੋਇਆ। ਨਵਾਬ ਸ਼ੇਰ ਖ਼ਾਨ ਦਾ ਪਿਛੋਕੜ ਇਤਿਹਾਸਕ ਤੌਰ ’ਤੇ ਉੱਘੀ ਸ਼ਖ਼ਸੀਅਤ ਹਜ਼ਰਤ ਸ਼ੇਖ਼  ਸਦਰ-ਉਦ-ਦੀਨ ‘ਸਦਰ-ਏ-ਜਹਾਂ’ (ਰਹਿ) ਨਾਲ ਜੁੜਦਾ ਹੈ ਜਿਨ੍ਹਾਂ ਨੂੰ ਮਲੇਰਕੋਟਲਾ ਰਿਆਸਤ ਦੇ ਮੋਢੀ ਵਜੋਂ ਜਾਣਿਆ ਜਾਂਦਾ ਹੈ।

ਪਿਤਾ ਨਵਾਬ ਫਿਰੋਜ਼ ਖ਼ਾਨ ਦੀ ਮੌਤ ਪਿੱਛੋਂ ਨਵਾਬ ਸ਼ੇਰ ਮੁਹੰਮਦ ਖ਼ਾਂ 1672 ਈ. ਵਿਚ ਰਿਆਸਤ ਦਾ ਸ਼ਾਸਕ ਬਣਿਆ। ਇਤਿਹਾਸਕ ਤੱਥਾਂ ਅਨੁਸਾਰ ਸ਼ੇਰ ਖ਼ਾਨ ਦੇ ਛੋਟੇ ਭਰਾ ਨੇ ਆਪਣੇ ਭਰਾ ਪ੍ਰਤੀ ਮੁਹੱਬਤ ਦਾ ਸਬੂਤ ਦਿੰਦਿਆਂ ਆਪਣੇ ਹਿੱਸੇ ਦੀ ਜਗੀਰ ਲਈ ਕੋਈ ਮੰਗ ਨਾ ਰੱਖੀ। ਉਸ ਸਮੇਂ ਦੌਰਾਨ ਔਰੰਗਜ਼ੇਬ ਪ੍ਰਤੀ ਸਾਰੇ ਪਾਸੇ ਬਾਗ਼ੀ ਸੁਰਾਂ ਉੱਠ ਰਹੀਆਂ ਸਨ। ਸ਼ੇਰ ਮੁਹੰਮਦ ਖ਼ਾਂ ਨੇ ਆਪਣੇ ਰਿਆਸਤੀ ਫ਼ਾਇਦਿਆਂ ਨੂੰ ਦੇਖਦਿਆਂ ਬਾਦਸ਼ਾਹ ਔਰੰਗਜ਼ੇਬ ਨੂੰ ਮਦਦ ਦੇਣ ਦੀ ਪਹਿਲ ਕੀਤੀ। ਜਿਸ ਦੀ ਸ਼ੇਰ ਮੁਹੰਮਦ ਖ਼ਾਂ ਨੇ ਆਪ ਅਗਵਾਈ ਕੀਤੀ ਸੀ। ਜਿਸ ਮਦਦ ਬਦਲੇ ਔਰੰਗਜ਼ੇਬ ਨੇ ਸ਼ੇਰ ਮੁਹੰਮਦ ਖ਼ਾਨ ਨੂੰ 70 ਪਿੰਡਾਂ ਦੀ ਜਗੀਰ ਦੀ ਮਾਲਕੀ ਇਨਾਮ ਵਜੋਂ ਦਿੱਤੀ। ਇਨ੍ਹਾਂ ਪਿੰਡਾਂ ਵਿੱਚੋਂ ਹੀ ਇਕ ਪਿੰਡ ‘‘ਜਬਾਲ’’ (ਹਬੀਬਵਾਲ) ਵਿਚ ਇਕ ਆਪਣੇ ਨਾਂ ਦਾ ਸ਼ਾਹੀ ਕਿਲ੍ਹਾ ਬਣਵਾਇਆ।

PunjabKesari'ਸ਼ਾਹੀ ਮਕਬਰਾ' ਮਲੇਰਕੋਟਲਾ

ਥੋੜ੍ਹੇ ਸਮੇਂ ਮਗਰੋਂ ਹੀ ਬਦਾਯੂੰ ਦੇ ਅਲੀ ਮੁਹੰਮਦ ਰੁਹੇਲਾ ਦੇ ਵਿਦਰੋਹ ਦੀ ਖ਼ਬਰ ਆਣ ਲੱਗੀ। ਜਿਸ ਨੇ ਅੱਤ ਮਚਾਈ ਹੋਈ ਸੀ ਜਿਹੜਾ ਭੋਲ਼ੇ, ਨਿਹੱਥੇ ਲੋਕਾਂ ਨੂੰ ਲੁੱਟਦਾ ਸੀ। ਇਸ ਤੋਂ ਪਹਿਲਾਂ ਕਿ ਕੋਈ ਸਮੱਸਿਆ ਜਨਮ ਲਵੇ ਉਸ ਤੋਂ ਪਹਿਲਾਂ ਮੁਗ਼ਲ ਬਾਦਸ਼ਾਹ ਨੇ ਇਸ ਬਗ਼ਾਵਤ ਨੂੰ ਕੁਚਲਣ ਦਾ ਹੁਕਮ ਦਿੱਤਾ। ਮੁਗ਼ਲ ਸਰਕਾਰ ਵੱਲੋਂ ਨਵਾਬ ਖ਼ਾਂ ਨੂੰ ਆਪਣੀ ਫੌਜ ਸਮੇਤ ਬਦਾਯੂੰ ਵੱਲ ਮਾਰਚ ਕਰਨ ਲਈ ਕਿਹਾ ਤਾਂ ਜੋ ਰੁਹੇਲ ਅਲੀ ਮੁਹੰਮਦ ਦੇ ਵਿਦਰੋਹ ਨੂੰ ਨੱਥ ਪਾਈ ਜਾ ਸਕੇ। ਇਸ ਯੁੱਧ ਦੀ ਅਗਵਾਈ ਵੀ ਨਵਾਬ ਸ਼ੇਰ ਮੁਹੰਮਦ ਖ਼ਾਂ ਨੇ ਕੀਤੀ। ਨਵਾਬ ਖ਼ਾਂ ਨੇ ਅਲੀ ਮੁਹੰਮਦ ਰੁਹੇਲੇ ਨੂੰ ਤੇ ਉਸ ਦੇ ਸਾਥੀਆਂ ਨੂੰ ਬੰਦੀ ਬਣਾ ਕੇ ਦਿੱਲੀ ਲਿਆਂਦਾ ਗਿਆ। ਔਰੰਗਜ਼ੇਬ ਨੇ ਇਸ ਕਾਮਯਾਬੀ ਤੋਂ ਖ਼ੁਸ਼ ਹੋ ਕੇ ਇਨਾਮ ਵਜੋਂ ਮਲੇਰਕੋਟਲਾ ਦੀ ਰਿਆਸਤ ’ਚ ਚੋਖਾ ਵਾਧਾ ਕੀਤਾ ਜਿਸ ਵਿਚ ਮਾਛੀਵਾੜਾ, ਈਸੜੂ, ਰਾਣੂ, ਜਰਗ, ਪਾਇਲ, ਰੋਪੜ ਅਤੇ ਬਨੂੰੜ ਸ਼ਾਮਲ ਕੀਤੇ ਗਏ ਤੇ ਸਨਮਾਨ ਚਿੰਨ੍ਹ ਤਲਵਾਰ ਵਜੋਂ ਇਕ ਘੋੜਾ ਅਤੇ ‘ਸ਼ੇਰ ਬਹਾਦਰ’ ਦਾ ਖ਼ਿਤਾਬ ਦਿੱਤਾ ਤੇ ਸਰਹਿੰਦ ਦਾ ਡਿਪਟੀ ਚਲਕਦਾਰ ਵੀ ਨਿਯੁਕਤ ਕੀਤਾ ਗਿਆ।

ਔਰੰਗਜ਼ੇਬ ਸ਼ੇਰ ਮੁਹੰਮਦ ਖ਼ਾਂ ਦੀ ਕਾਬਲੀਅਤ ਤੋਂ ਜਾਣੂੰ ਸੀ ਇਸ ਲਈ ਉਸ ਨੇ ਦੁਬਾਰਾ ਫੇਰ ਆਪਣੇ ਨਵਾਬਾਂ ਅਤੇ ਜਗੀਰਦਾਰਾਂ ਨੂੰ ਮਰਾਠਿਆਂ ਵਿਰੁੱਧ ਲੜਨ ਲਈ ਸੱਦਿਆ। ਇਸ ਵਾਰ ਨਵਾਬ ਸ਼ੇਰ ਮੁਹੰਮਦ ਖ਼ਾਂ ਵੱਲੋਂ ਭੇਜੀ ਫ਼ੌਜ ਦੀ ਅਗਵਾਈ ਨਵਾਬ ਸ਼ੇਰ ਮੁਹੰਮਦ ਖ਼ਾਂ ਦਾ ਚਾਚਾ ਇਖ਼ਤਿਆਰ ਖ਼ਾਂ ਕਰ ਰਿਹਾ ਸੀ ਜਿਹੜਾ ਇਸ ਲੜਾਈ ਵਿਚ ਅੱਲ੍ਹਾ ਨੂੰ ਪਿਆਰਾ ਹੋ ਗਿਆ। ਇਸ ਕਾਮਯਾਬੀ (ਜਿੱਤ) ਤੋਂ ਖ਼ੁਸ਼ ਹੋ ਕੇ ਔਰੰਗਜ਼ੇਬ ਨੇ ਉਸ ਨੂੰ ‘ਚੌਧਰੀ ਦਾ ਖ਼ਿਤਾਬ’ ਦੇ ਕੇ ਨਿਵਾਜਿਆ। ਸਮੇਂ-ਸਮੇਂ ਮੁਗ਼ਲਾਂ ਦੀ ਮਦਦ ਕਰਨ ਕਰਕੇ ਇਹ ਪਰਿਵਾਰ ਔਰੰਗਜ਼ੇਬ ਦੇ ਬੇਅੰਤ ਕਰੀਬ ਹੋ ਗਿਆ।

ਮੁਗ਼ਲ ਸਰਕਾਰ ਖ਼ਿਲਾਫ਼ ਬਗਾਵਤ 
ਵਕਤ ਦੇ ਨਾਲ-ਨਾਲ ਮੁਗ਼ਲ ਰਾਜ ਪਤਨ ਵੱਲ ਵਧਿਆ ਅਤੇ ਹੋਰ ਸ਼ਕਤੀਸ਼ਾਲੀ ਸੂਬੇਦਾਰ ਆਪਣੀ ਆਜ਼ਾਦ ਹਕੂਮਤ ਬਣਾਉਣ ਵੱਲ ਵਧਣ ਲੱਗੇ। ਦੱਖਣ ਦੇ ਮਰਾਠੇ ਸ਼ਿਵਾ ਜੀ ਦੀ ਅਗਵਾਈ ਵਿਚ ਇਕ ਵਿਸ਼ਾਲ ਮਰਾਠਾ ਹਕੂਮਤ ਦੇ ਸੁਪਨੇ ਲੈ ਰਿਹਾ ਸੀ। ਦੇਸ਼ ਵਿਚਲੀਆਂ ਕਈ ਰਿਆਸਤਾਂ ਨੇ ਮੁਗ਼ਲ ਸਰਕਾਰ ਨੂੰ ਲਗਾਨ ਦੇਣੋਂ ਇਨਕਾਰ ਕਰ ਦਿੱਤਾ ਸੀ। ਅਜਿਹੇ ਹਾਲਾਤ ਵਿਚ ਸਿੱਖ ਜਥੇਬੰਦੀ ਵਧੇਰੇ ਮਜ਼ਬੂਤ ਹੋਣ ਲੱਗੀ ਕਿਉਂਕਿ ਉਹ ਪਹਿਲਾਂ ਹੀ ਮੁਗ਼ਲਾਂ ਦੀ ਉਨ੍ਹਾਂ ਦੇ ਧਰਮ ਪ੍ਰਤੀ ਅਸਹਿਣਸ਼ੀਲਤਾ ਤੋਂ ਨਿਰਾਸ਼ ਸਨ। ਉਹ ਵੀ ਮੁਗ਼ਲ ਸਲਤਨਤ ਦੀ ਕਮਜ਼ੋਰੀ ਦਾ ਫਾਇਦਾ ਉਠਾਂਦੇ ਹੋਏ ਆਪਣੇ ਜੰਗਜੂਆਂ ਨੂੰ ਜਮ੍ਹਾਂ ਕਰਨ ਲੱਗੇ ਅਤੇ ਉਨ੍ਹਾਂ ਨੇ ਉੱਤਰੀ ਭਾਰਤ ਦੇ ਇਲਾਕਿਆਂ ਉੱਪਰ ਆਪਣਾ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ। ਮੁਗ਼ਲ ਰਾਜ ਆਪਣੇ ਪ੍ਰਤੀ ਉੱਠ ਰਹੀ ਇਸ ਬਾਗ਼ੀ ਸੁਰ ਨੂੰ ਕਿਵੇਂ ਬਰਦਾਸ਼ਤ ਕਰ ਸਕਦੇ ਸਨ। ਇਸ ਲਈ ਮੁਗ਼ਲ ਬਾਦਸ਼ਾਹ ਨੇ ਇਸ ਉਭਰਦੀ ਤਾਕਤ ਨੂੰ ਦਬਾਉਣਾ ਮੁਨਾਸਿਬ ਸਮਝਿਆ। ਔਰੰਗਜ਼ੇਬ ਨੇ ਇਸ ਨੂੰ ਧਿਆਨ ਹਿੱਤ ਰੱਖਦਿਆਂ ਨਵਾਬ ਸ਼ੇਰ ਮੁਹੰਮਦ ਖ਼ਾਂ ਦੀ ਇਸ ਕਾਰਵਾਈ ਲਈ ਜ਼ਿੰਮੇਵਾਰੀ ਲਾਈ। ਨਵਾਬ ਮਲੇਰਕੋਟਲਾ ਨੇ ਔਰੰਗਜ਼ੇਬ ਦੇ ਹੁਕਮ ਨੂੰ ਮੰਨਦਿਆਂ ਚਮਕੌਰ ਸਾਹਿਬ ਉੱਤੇ ਫ਼ੌਜੀ ਹਮਲਾ ਕੀਤਾ। ਇੱਥੋਂ ਦੇ ਇਕੱਤਰ ਸਿੱਖ ਜੰਗ-ਜੂ ਆਪਣੀ ਵਿਉਂਤਬੰਦੀ ਬਣਾ ਰਹੇ ਸਨ। ਇਸ ਕਾਰਵਾਈ ਨੇ ਸਿੱਖਾਂ ਦੇ ਤਨ-ਬਦਨ ਨੂੰ ਅੱਗ ਲਾਈ ਜਿਸ ਨਾਲ ਸਿੱਖ ਹੋਰ ਵੀ ਭੜਕ ਉੱਠੇ। ਇਹ ਜ਼ਮਾਨਾ ਸ੍ਰੀ ਗੁਰੂ ਤੇਗ਼ ਬਹਾਦਰ ਦੀ ਗੁਰਿਆਈ ਦਾ ਸੀ। ਇਸ ਲੜਾਈ ’ਚ ਜਿਥੇ ਸਿੱਖਾਂ ਨੂੰ ਨੁਕਸਾਨ ਝੱਲਣਾ ਪਿਆ ਉੱਥੇ ਰਿਆਸਤ ਮਲੇਰਕੋਟਲਾ ਵੀ ਨੁਕਸਾਨੀ ਗਈ।

PunjabKesari'ਮੁਬਾਰਕ ਮਹਿਲ', ਰਾਣੀ ਦਾ ਬਾਗ ਮਲੇਰਕੋਟਲਾ

ਡਾ. ਤਾਰਿਕ ਕਿਫਾਇਤਉੱਲਾ ਅਨੁਸਾਰ, ‘‘ਸ਼ੇਰ ਮੁਹੰਮਦ ਖ਼ਾਂ ਦੇ ਜ਼ਮਾਨੇ ਵਿਚ ਹੀ ਦਿੱਲੀ ਸਲਤਨਤ ਨਾਲ ਸਿੱਖਾਂ ਦੀ ਲੜਾਈ ਸ਼ੁਰੂ ਹੋਈ ਜਿਸ ਵਿਚ ਗੁਰੂ ਸਾਹਿਬਾਨ (ਗੁਰੂ ਤੇਗ਼ ਬਹਾਦਰ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ) ਨੇ ਮੁਗ਼ਲ ਫ਼ੌਜਾਂ ਨਾਲ ਟੱਕਰ ਲਈ ਅਤੇ ਇਸ ਦਾ ਸਿਲਸਿਲਾ ਕਾਫ਼ੀ ਬਾਅਦ ਤੱਕ ਚਲਦਾ ਰਿਹਾ। ਗੁਰੂ ਸਾਹਿਬ (ਤੇਗ਼ ਬਹਾਦਰ) ਗਿ੍ਰਫਤਾਰ ਹੋਏ ਅਤੇ ਉਨ੍ਹਾਂ ਨੂੰ ਦਿੱਲੀ ਲਿਜਾਇਆ ਗਿਆ। ਇਨ੍ਹਾਂ ਲੜਾਈਆਂ ਵਿਚ ਰਿਆਸਤ ਨੂੰ ਕਾਫ਼ੀ ਭਾਰੀ ਨੁਕਸਾਨ ਉਠਾਉਣਾ ਪਿਆ।’’

ਇਸ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਸੁਰੱਖਿਆ ਲਈ ਬਹੁਤ ਸਾਰੀ ਫ਼ੌਜੀ ਤਾਕਤ ਇਕੱਠੀ ਕੀਤੀ ਅਤੇ ਪੰਜਾਬ ਦੇ ਨੇੜਲੇ ਪਹਾੜੀ ਖੇਤਰ ਵਿਚ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਨੇ ਅਨੰਦਪੁਰ ਨੂੰ ਆਪਣਾ ਗੜ੍ਹ ਬਣਾ ਲਿਆ। ਜਦੋਂ ਔਰੰਗਜ਼ੇਬ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦਪੁਰ ਵਿਖੇ ਹੋਣ ਦਾ ਪਤਾ ਲੱਗਿਆ ਤਾਂ ਉਸ ਨੇ ਆਪਣੇ ਪੁੱਤਰ ਸ਼ਹਿਜ਼ਾਦਾ ਮੁਰਾਦ (ਸ਼ਹਿਜ਼ਾਦਾ ਮੁਅੱਜ਼ਮ) ਦੀ ਅਗਵਾਈ ਹੇਠ ਦਸ ਹਜ਼ਾਰ ਫ਼ੌਜੀ ਭੇਜੇ ਅਤੇ ਸਰਹਿੰਦ ਅਤੇ ਜਲੰਧਰ ਦੇ ਚਕਲਦਾਰਾਂ ਨੂੰ ਮੁਗ਼ਲ ਫ਼ੌਜ ਦੀ ਮਦਦ ਲਈ ਕਿਹਾ ਤੇ ਨਵਾਬ ਸ਼ੇਰ ਮੁਹੰਮਦ ਖ਼ਾਂ ਨੂੰ ਵੀ ਇਸ ਲੜਾਈ ਵਿਚ ਸਾਥ ਦੇਣ ਦਾ ਹੁਕਮ ਦਿੱਤਾ।

ਗੁਰੂ ਗੋਬਿੰਦ ਸਿੰਘ ਜੀ ਦਾ ਚਮਕੌਰ ਸਾਹਿਬ ਆਉਣਾ 
ਨਵਾਬ ਸ਼ੇਰ ਮੁਹੰਮਦ ਖ਼ਾਂ ਨੇ ਆਪਣੇ ਚਚੇਰੇ ਭਰਾ ਨਾਹਰ ਖ਼ਾਂ ਅਤੇ ਆਪਣੇ ਛੋਟੇ ਭਰਾ ਖ਼ਿਜ਼ਰ ਮੁਹੰਮਦ ਖ਼ਾਂ ਦੀ ਅਗਵਾਈ ਵਿਚ 5 ਹਜ਼ਾਰ ਫ਼ੌਜੀ ਸ਼ਹਿਜ਼ਾਦਾ ਮੁਰਾਦ ਦੀ ਮਦਦ ਲਈ ਭੇਜੇ। ਇਹ ਲੜਾਈ ਲੰਮਾ ਸਮਾਂ ਚਲਦੀ ਰਹੀ। ਅਨੰਦਪੁਰ ਨੂੰ ਹਰ ਪਾਸਿਓਂ ਘੇਰ ਕੇ ਬਾਹਰੀ ਮੇਲ-ਮਿਲਾਪ ਤੋਂ ਕੱਟ ਦਿੱਤਾ ਗਿਆ। ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਫ਼ੌਜੀ ਭੁੱਖ ਤੋਂ ਪ੍ਰੇਸ਼ਾਨ ਹੋਣ ਲੱਗੇ। ਬਹੁਤ ਸਾਰੇ ਸਾਥੀ ਗੁਰੂ ਜੀ ਦਾ ਸਾਥ ਛੱਡ ਗਏ ਸਨ। ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ‘‘ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਜਿਹੀ ਨਾਜ਼ੁਕ ਹਾਲਤ ਵਿਚ ਵੀ ਬਚ ਕੇ ਨਿਕਲਣਾ ਨਹੀਂ ਸਨ ਚਾਹੁੰਦੇ ਪਰ ਬਾਕੀ ਸਾਥੀਆਂ ਦੀ ਰਾਇ ਨਾਲ ਉੱਥੋਂ ਰਾਤ ਦੇ ਹਨ੍ਹੇਰੇ ਵਿਚ ਨਿਕਲੇ।’’ ਕੁਝ ਇਤਿਹਾਸਕਾਰ ਇਸ ਤਰ੍ਹਾਂ ਵੀ ਲਿਖਦੇ ਹਨ ਕਿ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਭੁੱਖ ਨਾਲ ਮਾਰੇ ਗਏ। ਬਚੇ ਸਾਥੀਆਂ ਨਾਲ ਅਨੰਦਪੁਰ ਸਾਹਿਬ ਤੋਂ ਚੱਲ ਕੇ ਸਰਸਾ ਨਦੀ ਪਾਰ ਕਰ ਚਮਕੌਰ ਸਾਹਿਬ ਆਣ ਪੁੱਜੇ।
ਜਦੋਂ ਮੁਗ਼ਲ ਫੌਜਾਂ ਨੂੰ ਗੁਰੂ ਜੀ ਦੇ ਉਥੋਂ ਨਿਕਲ ਜਾਣ ਦੀ ਖ਼ਬਰ ਹੋਈ ਤਾਂ ਉਨ੍ਹਾਂ ਨੇ ਗੁਰੂ ਜੀ ਦੀ ਪੈੜ ਦੱਬਣੀ ਸ਼ੁਰੂ ਕਰ ਦਿੱਤੀ ਅਤੇ ਉਹ ਚਮਕੌਰ ਸਾਹਿਬ ਦੀ ਅੰਦਰੂਨੀ ਸਥਿਤੀ ਬਾਰੇ ਬੇਖ਼ਬਰ ਸਨ। ਜਿੱਥੇ ਮੁਗ਼ਲ ਫੌਜਾਂ ਨੂੰ ਕਾਫੀ ਔਕੜ ਦਾ ਸਾਹਮਣਾ ਕਰਨਾ ਪਿਆ ਸੀ। ਅੰਤ ਨੂੰ ਸ਼ਾਹੀ ਫ਼ੌਜਾਂ ਨੇ ਚਮਕੌਰ ਦੇ ਕਿਲ੍ਹੇ ਨੂੰ ਘੇਰ ਲਿਆ ਜਿੱਥੇ ਗੁਰੂ ਜੀ ਨੇ ਠਹਿਰ ਕੀਤੀ ਹੋਈ ਸੀ। ਉੱਥੇ ਆਪਸੀ ਭੇੜ ’ਚ ਸ਼ੇਰ ਮੁਹੰਮਦ ਖ਼ਾਂ ਦਾ ਚਚੇਰਾ ਭਰਾ ਨਾਹਰ ਖ਼ਾਂ ਮਾਰਿਆ ਗਿਆ। ਚਚੇਰੇ ਭਰਾ ਦੀ ਮੌਤ ਨੇ ਸ਼ੇਰ ਮੁਹੰਮਦ ਖ਼ਾਂ ਨੂੰ ਡਾਢਾ ਦੁੱਖ ਦਿੱਤਾ। ਮੁਗ਼ਲ ਫ਼ੌਜਾਂ ਗੁਰੂ ਜੀ ਦੀ ਤਲਾਸ਼ ਵਿਚ ਸਨ। ਦੂਜੇ ਪਾਸੇ ਮਾਤਾ ਗੁਜਰ ਕੌਰ, ਸਾਹਿਬਜ਼ਾਦਾ ਫ਼ਤਿਹ ਸਿੰਘ ਅਤੇ ਜ਼ੋਰਾਵਰ ਸਿੰਘ ਨੇ ਪਿੰਡ ਖੇੜੀ ਵਿਚ ਇਕ ਗੰਗੂ ਬ੍ਰਾਹਮਣ ਦੇ ਘਰ ਸ਼ਰਨ ਲਈ ਹੋਈ ਸੀ ਤਾਂ ਉਸ ਨੇ ਮੁਗ਼ਲ ਬਾਦਸ਼ਾਹ ਤੋਂ ਇਨਾਮ ਹਾਸਲ ਕਰਨ ਦੇ ਚੱਕਰ ’ਚ ਮੋਰਿੰਡੇ ਦੇ ਰੰਘੜ ਗਵਰਨਰ ਨੂੰ ਪਰਿਵਾਰ ਦੀ ਸੂਹ ਦਿੱਤੀ। ਮੁਗ਼ਲ ਫ਼ੌਜਾਂ ਨੇ ਪਰਿਵਾਰ ਨੂੰ ਗਿ੍ਰਫ਼ਤਾਰ ਕਰ ਲਿਆ।

PunjabKesari'ਜਾਮਾ ਮਸਜਿਦ' ਮਲੇਰਕੋਟਲਾ

ਵਜ਼ੀਰ ਖ਼ਾਂ ਦੀ ਖੁੱਲ੍ਹੀ ਕਚਹਿਰੀ 'ਚ ਨਵਾਬ ਦਾ ਜਵਾਬ
ਵਜ਼ੀਰ ਖ਼ਾਂ ਦੇ ਹੁਕਮ ’ਤੇ ਉਨ੍ਹਾਂ ਨੂੰ ਇਕ ਬੁਰਜ ਵਿਚ ਕੈਦ ਕਰ ਦਿੱਤਾ ਗਿਆ। ਪਰਿਵਾਰ ਦੀ ਗਿ੍ਰਫ਼ਤਾਰੀ ਵੇਲੇ ਨਵਾਬ ਸ਼ੇਰ ਮੁਹੰਮਦ ਖ਼ਾਂ ਵੀ ਸਰਹਿੰਦ ਵਿਖੇ ਮੌਜੂਦ ਸੀ। ਕੁਝ ਦਿਨਾਂ ਪਿਛੋਂ ਜਦੋਂ ਉਨ੍ਹਾਂ ਨੂੰ ਵਜ਼ੀਰ ਖ਼ਾਂ ਦੀ ਖੁੱਲ੍ਹੀ ਕਚਹਿਰੀ ਵਿਚ ਹਾਜ਼ਰ ਕੀਤਾ ਗਿਆ ਤਾਂ ਸਰਹਿੰਦ ਦੇ ਹੁਕਮਰਾਨਾਂ ਨੇ ਸ਼ੇਰ ਮੁਹੰਮਦ ਖ਼ਾਂ ਨੂੰ ਕਿਹਾ ਕਿ, ‘‘ਇਨ੍ਹਾਂ ਦਾ ਪਿਤਾ ਤੇਰੇ ਭਰਾਵਾਂ ਦਾ ਕਾਤਲ ਹੈ, ਤੂੰ ਹੁਣ ਉਨ੍ਹਾਂ ਦੀ ਮੌਤ ਦਾ ਬਦਲਾ ਲੈ ਸਕਦਾ ਏਂ...।’’ ਨਵਾਬ ਸ਼ੇਰ ਮੁਹੰਮਦ ਖ਼ਾਂ ਨੇ ਇਸ ਸਵਾਲ ਦਾ ਜਵਾਬ ਬਹੁਤ ਦਲੇਰੀ ਨਾਲ ਦਿੱਤਾ ਕਿ, ‘‘ਮੇਰੇ ਭਰਾ ਗੁਰੂ ਸਾਹਿਬ ਹੱਥੋਂ ਖੁੱਲ੍ਹੀ ਜੰਗ ਵਿਚ ਮਾਰੇ ਗਏ ਹਨ ਤੇ ਮੈਂ ਉਨ੍ਹਾਂ ਤੋਂ ਖੁੱਲ੍ਹੀ ਜੰਗ ਵਿਚ ਹੀ ਬਦਲਾ ਲੈਣਾ ਚੰਗਾ ਸਮਝਦਾ ਹਾਂ ਪਰ! ਮੈਂ ਕਿਸੇ ਵੀ ਹਾਲਤ ਵਿਚ ਵੀ ਇਨ੍ਹਾਂ ਮਾਸੂਮ ਜਿੰਦਾਂ ਤੋਂ ਬਦਲਾ ਲੈਣ ਦੀ ਸੋਚ ਨਹੀਂ ਸਕਦਾ। ਮੈਂ ਕੋਈ ਬੁਜ਼ਦਿਲ ਨਹੀਂ ਕਿ ਬੱਚਿਆਂ ’ਤੇ ਜ਼ੁਲਮ ਕਮਾ ਕੇ ਬਦਲਾ ਲਵਾਂ। ਕੈਦੀਆਂ ਨਾਲ ਮਾੜਾ ਨਹੀਂ ਚੰਗਾ ਸਲੂਕ ਕਰਨਾ ਬਹਾਦਰੀ ਹੈ, ਇਹੋ ਹੀ ਇਸਲਾਮ ਦੇ ਪੈਗ਼ੰਬਰ ਹਜ਼ੂਰ-ਏ-ਪਾਕ ਸੱਲਲ-ਲਾਹੋ-ਅੱਲਹ ਵਸੱਲਮ ਦੀ ਸਿੱਖਿਆ ਹੈ। ਮੈਂ ਇਨ੍ਹਾਂ ਮਾਸੂਮ ਜਿੰਦਾਂ ’ਤੇ ਜ਼ੁਲਮ ਕਰਕੇ ਇਸਲਾਮ ਨੂੰ ਦਾਗ਼ ਨਹੀਂ ਲਾਉਣਾ ਚਾਹੁੰਦਾ। ਜੇਕਰ ਇਨ੍ਹਾਂ ਦੇ ਅੱਬਾ ਜਾਨ ਨੂੰ ਵੀ ਕੈਦ ਕਰ ਲਿਆ ਜਾਵੇ ਮੈਂ ਤਾਂ ਵੀ ਬਦਲਾ ਨਹੀਂ ਲਵਾਂਗਾ...।’’

ਸਰਹਿੰਦ ਦੇ ਚਲਕਦਾਰ ਵਜ਼ੀਰ ਖ਼ਾਂ ਉੱਤੇ ਨਵਾਬ ਸ਼ੇਰ ਮੁਹੰਮਦ ਖ਼ਾਂ ਦੀਆਂ ਦਲੀਲਾਂ ਦਾ ਕੋਈ ਅਸਰ ਨਾ ਹੋਇਆ। ਸਗੋਂ ਵਜ਼ੀਰ ਖ਼ਾਂ ਨੇ ਨਵਾਂ ਸਵਾਲ ਖੜ੍ਹਾ ਕਰ ਦਿੱਤਾ ਕਿ ‘‘ਜੇ ਕਰ ਇਹ ਇਸਲਾਮ ਕਬੂਲ ਕਰ ਲੈਂਦੇ ਹਨ ਤਾਂ ਇਨ੍ਹਾਂ ਨੂੰ ਛੱਡ ਦਿੱਤਾ ਜਾਵੇਗਾ...।’’ ਇਸ ਵਿਚ ਵੀ ਵਜ਼ੀਰ ਖ਼ਾਂ ਦੀ ਚਲਾਕੀ ਸੀ ਕਿ ਬੱਚਿਆਂ ਨੂੰ ਇਸਲਾਮ ਧਾਰਨ ਕਰਵਾਉਣ। ਪਰ ਉਸ ਦੀ ਦਿਲੀ ਧਾਰਨਾ ਤਾਂ ਮਾਸੂਮ ਬੱਚਿਆਂ ਨੂੰ ਕਤਲ ਕਰਨਾ ਸੀ।

ਨਵਾਬ ਸ਼ੇਰ ਖ਼ਾਂ ਦਾ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੂੰ ਖ਼ਤ 
ਜਦੋਂ ਬੱਚਿਆਂ ਨੇ ਇਸਲਾਮ ਕਬੂਲ ਕਰਨੋਂ ਇਨਕਾਰ ਕਰ ਦਿੱਤਾ ਤਾਂ ਉਸ ਨੂੰ ਹੋਰ ਬਹਾਨਾ ਲੱਭ ਪਿਆ ਬੱਚਿਆਂ ਨੂੰ ਕਤਲ ਕਰਨ ਦਾ। ਜਦੋਂ ਵਜ਼ੀਰ ਖ਼ਾਂ ਦੀ ਕੋਈ ਗੱਲ ਮੰਨੀ ਨਾ ਗਈ ਤਾਂ ਉਸ ਨੇ ਨਿੱਕੀਆਂ ਜਿੰਦਾਂ ਨੂੰ ਜਿਉਂਦੇ ਹੀ ਨੀਂਹਾਂ ਵਿਚ ਚਿਣਨ ਦਾ ਹੁਕਮ ਦੇ ਦਿੱਤਾ। ਉਸ ਦੇ ਇਸ ਫ਼ੈਸਲੇ ਵਿਰੁੱਧ ਨਵਾਬ ਸ਼ੇਰ ਮੁਹੰਮਦ ਖ਼ਾਂ ਨੇ ਆਵਾਜ਼ ਉਠਾਈ ਕਿ ਪਿਤਾ ਦਾ ਬਦਲਾ ਬੱਚਿਆਂ ਤੋਂ ਲੈਣਾ ਬਿਲਕੁਲ ਜਾਇਜ਼ ਨਹੀਂ। ਵਜ਼ੀਰ ਖ਼ਾਂ ਆਪਣੇ ਫ਼ੈਸਲੇ ਤੋਂ ਪਿੱਛੇ ਨਾ ਹਟਿਆ ਤਾਂ ਨਵਾਬ ਸ਼ੇਰ ਖ਼ਾਂ ਨੇ ਉਸ ਸਮੇਂ ਇਕ ਖ਼ਤ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੂੰ ਲਿਖਿਆ ਜਿਸ ਵਿਚ ਉਸ ਨੇ ਬੱਚਿਆਂ ਨੂੰ ਬਚਾਉਣ ਲਈ ਬੇਨਤੀ ਕੀਤੀ। ‘‘ਪੰਦਰਾ ਰੋਜ਼ਾ ‘‘ਸ਼ਮਸ਼ੀਰ-ਏ-ਦਸਤ’’ ਅਨੁਸਾਰ ਪੰਜਾਬੀ ਅਨੁਵਾਦ ਹੋਇਆ ਖ਼ਤ’’ ਕੁਝ ਇਸ ਤਰ੍ਹਾਂ ਸੀ:
ਐ ਆਲਮ ਪਨਾਹ! ਜ਼ਮਾਨੇ ਦੇ ਅਜ਼ੀਮ ਰੁਤਬਿਆਂ ਅਤੇ ਜਾਹੋ ਹਸ਼ਮਤ ਵਾਲ਼ੇ ਸ਼ਹਿਨਸ਼ਾਹ ਖ਼ੁਦਾ ਤੁਹਾਨੂੰ ਸੱਤ ਅਸਮਾਨਾਂ ਦੀ ਹਕੂਮਤ ਨਸੀਬ ਫਰਮਾਵੇ, ਤੁਹਾਡੇ ਜਾਹੋ ਜਲਾਲ ਨੂੰ ਕਦੇ ਗ੍ਰਹਿਣ ਨਾ ਲੱਗੇ ਅਤੇ ਤੁਹਾਡੀ ਫ਼ਤਹਿ ਤੇ ਕਾਮਯਾਬੀ ਦੇ ਚੰਨ ਹਮੇਸ਼ਾ ਕਾਇਨਾਤ ਉੱਤੇ ਜਗਮਗਾਉਂਦੇ ਰਹਿਣ। ਮੈਂ ਨਿਮਾਣਾ ਦਾਸ ਉਸ ਸੁਹਣੇ ਰੱਬ ਅੱਗੇ ਬਹੁਤ ਹੀ ਅਦਬ, ਅਹਿਤਰਾਮ  ਅਤੇ ਸਿਰ ਨਿਵਾਉਂਦਾ ਹੋਇਆ ਦੁਆ ਕਰਦਾ ਹਾਂ ਕਿ ਉਹ (ਅੱਲ੍ਹਾ) ਤੁਹਾਨੂੰ ਆਪਣੀ ਛਤਰ ਛਾਇਆ ਹੇਠ ਮਹਿਫੂਜ਼ ਰੱਖੇ ਜੋ ਕਿ ਪੂਰੀ ਕਾਇਨਾਤ ਨੂੰ ਆਪਣੀ ਆਗ਼ੋਸ਼ ਵਿਚ ਲੈਣ ਵਾਲ਼ਾ ਹੈ, ਜਿਸ ਨੇ ਮਨੁੱਖੀ ਜਿੰਦ ਜਾਨ ਦੀ ਹਮੇਸ਼ਾ ਹਿਫ਼ਾਜ਼ਤ ਫਰਮਾਈ ਹੈ ਅਤੇ ਜੋ ਹਮੇਸ਼ਾ ਰਹਿਮ ਦਿਲ ਵਾਲ਼ਾ ਤੇ ਰਹੀਮ ਹੈ। ਉਸੇ ਮੁਕੱਦਸ ਤੇ ਸਰਵ ਉੱਚ ਰੱਬ ਅਤੇ ਰਹਿਮਾਨ ਤੇ ਰਹੀਮ ਦਾ ਵਾਸਤਾ ਦੇ ਕੇ ਜਿਸ ਦੇ ਕਬਜ਼ੇ ਵਿਚ ਪੂਰੀ ਕਾਇਨਾਤ ਦੀ ਜਾਨ ਹੈ ਇਹ ਦਾਸ ਤੁਹਾਡੀ ਸੇਵਾ ’ਚ ਬੇਨਤੀ ਕਰਦਾ ਹੈ ਕਿ ਇਹ ਕਿੰਨਾ ਚੰਗਾ ਹੋਵੇ ਜੇਕਰ ਗੁਰੂ ਗੋਬਿੰਦ ਸਿੰਘ (ਸਿੱਖਾਂ ਦੇ ਦਸਵੇਂ ਗੁਰੂ) ਦੇ ਬੱਚਿਆਂ ਨੂੰ ਮਾਫ਼ ਕਰ ਦਿੱਤਾ ਜਾਵੇ।

ਆਲੀਜਾਹ! ਕੀ ਸੂਬੇਦਾਰ ਸਰਹਿੰਦ ਨੂੰ ਕਿਸੇ ਤਰ੍ਹਾਂ ਵੀ ਇਸ ਗੱਲ ਦਾ ਅਧਿਕਾਰ ਹੈ ਕਿ ਉਹ ਗੁਰੂ ਗੋਬਿੰਦ ਸਿੰਘ ਦੀਆਂ ਹੁਕਮ ਅਦੂਲੀਆਂ ਦੀ ਸਜ਼ਾ ਉਸ ਦੇ ਮਾਸੂਮ ਬੱਚਿਆਂ ਨੂੰ ਦੇਵੇ ? ਕੇਵਲ ਇਸ  ਲਈ ਕਿ ਉਹ ਉਸ ਦੇ ਬੱਚੇ ਹਨ ਅਤੇ ਉਨ੍ਹਾਂ ਨੂੰ ਜ਼ਿੰਦਾ ਦੀਵਾਰਾਂ ਵਿਚ ਚਿਣਵਾ ਦੇਵੇ, ਇੱਥੋਂ ਤੱਕ ਕਿ ਉਹ ਆਪਣੀ ਜਾਨ ਤੋਂ ਹੱਥ ਧੋ ਬੈਠਣ।ਆਲਮ ਪਨਾਹ! ਭਾਵੇਂ ਸੂਬੇਦਾਰ ਦੇ ਹੁਕਮ ਦੀ ਨਿੰਦਾ ਕਰਨ ਦਾ ਕੋਈ ਹੌਸਲਾ ਨਹੀਂ ਰੱਖਦਾ, ਜਿਸ ਦਾ ਹੁਕਮ ਮੌਤ ਦੀ ਤਰ੍ਹਾਂ ਅਟੱਲ ਹੈ, ਪਰ ਤੁਹਾਡਾ ਇਹ ਖ਼ਾਦਿਮ ਅਤੇ ਖ਼ੈਰ ਖ਼ੁਆਹ ਉਸ ਦੇ ਇਸ ਨਾਪਾਕ ਅਤੇ ਨਾ ਦੂਰ ਅੰਦੇਸ਼ੀ ਵਾਲ਼ੇ ਫੈਸਲੇ ਦੀ ਨਿੰਦਾ ਕਰਦਾ ਹੈ ਅਤੇ ਸਲਤਨਤ ਦਾ ਇਕ ਨਿਮਾਣਾ ਖ਼ਾਦਿਮ ਅਤੇ ਖ਼ੈਰ ਖ਼ੁਆਹ ਹੋਣ ਦੇ ਨਾਤੇ ਆਂ-ਜਨਾਬ ਦੀ ਸਲਤਨਤ ਦੀ ਖ਼ੈਰ ਖ਼ੁਆਹੀ ਲਈ ਬੇਨਤੀ ਕਰਦਾ ਹੈ ਕਿ ਹਾਲਾਤ ਨੂੰ ਮੁੱਖ ਰੱਖਦਿਆਂ ਸਿੱਖ ਕੌਮ ਦੀ ਹੁਕਮ ਅਦੂਲੀ ’ਤੇ ਕੋਈ ਮੁਨਾਸਬ ਸਜ਼ਾ ਤਜਵੀਜ਼ ਫ਼ਰਮਾਉਣ। ਇਨਸਾਫ਼ ਵੀ ਇਸੇ ਗੱਲ ਦਾ ਤਕਾਜ਼ਾ ਕਰਦਾ ਹੈ। ਤੁਹਾਡੇ ਇਸ ਨਿਮਾਣੇ ਖ਼ਾਦਿਮ ਦੇ ਖ਼ਿਆਲ ਅਨੁਸਾਰ ਕਿਸੇ ਤਰ੍ਹਾਂ ਵੀ ਇਹ ਗੱਲ ਤਾਕਤ ਤੇ ਹਕੂਮਤ ਦੀ ਸ਼ਾਯਾਨੇ ਸ਼ਾਨ ਨਹੀਂ ਕਿ ਕਿਸੇ ਵੀ ਕੌਮ ਦੀਆਂ ਹੁਕਮ ਅਦੂਲੀਆਂ ਦਾ ਬਦਲਾ ਉਸ ਦੇ ਮਾਸੂਮ ਬੱਚਿਆਂ ਤੋਂ ਲਿਆ ਜਾਵੇ, ਅਜਿਹੇ ਬੱਚਿਆਂ ਤੋ ਜੋ ਕਿ ਮਾਸੂਮ ਹੀ ਨਹੀਂ, ਨਾਜ਼ੁਕ ਅਤੇ ਕਮਸਿਨ ਵੀ ਹਨ ਅਤੇ ਜੋ ਕਿਸੇ ਸੂਰਤ ’ਚ ਵੀ ਇਕ ਮਜ਼ਬੂਤ ਅਤੇ ਤਾਕਤਵਰ ਸੂਬੇਦਾਰ ਦੀਆਂ ਬੇਪਨਾਹ ਤਾਕਤਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਇਹ ਹਰਕਤ ਸਪੱਸ਼ਟ ਤੌਰ ’ਤੇ ਹਜ਼ਰਤ ਮੁਹੰਮਦ (ਸ.) ਦੀਆਂ ਸਿੱਖਿਆਵਾਂ ਅਤੇ ਇਸਲਾਮੀ ਅਸੂਲਾਂ ਦੇ ਖ਼ਿਲਾਫ਼ ਹੈ।

PunjabKesari

ਨਵਾਬ ਸ਼ੇਰ ਖ਼ਾਂ ਵੱਲੋਂ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੂੰ ਲਿਖਿਆ ਖ਼ਤ 

ਜ਼ਿੱਲੇ ਸੁਬਹਾਨੀ! ਜਹਾਂ ਪਨਾਹ ਦੇ ਇਸ ਨਿਮਾਣੇ ਖ਼ਾਦਿਮ ਨੂੰ ਡਰ ਹੈ ਕਿ ਸੂਬੇਦਾਰ ਸਰਹਿੰਦ ਦਾ ਇਹ ਗ਼ੈਰ ਇਸਲਾਮੀ ਅਤੇ ਗ਼ੈਰ ਇਨਸਾਨੀ ਕਦਮ ਕਿਤੇ ਆਲਮ ਪਨਾਹ ਦੇ ਜਾਹੋ ਜਲਾਲ, ਸ਼ਾਨੋ ਸ਼ੌਕਤ, ਇੱਜ਼ਤੋ ਵਕਾਰ ਅਤੇ ਇਨਸਾਫ ਤੇ ਸੱਚਾਈ ਉੱਤੇ ਹਮੇਸ਼ਾ ਦੇ ਲਈ ਧੱਬਾ ਨਾ ਬਣ ਜਾਵੇ। ਉਂਝ ਵੀ ਇਸ ਕਿਸਮ ਦੀ ਸਜ਼ਾ ਅਤੇ ਅਜ਼ੀਅਤ ਤੁਹਾਡੀ ਹਕੂਮਤ ਦੇ ਕਾਨੂੰਨ ਅਤੇ ਹੱਕ ਤੇ ਇਨਸਾਫ ਦੇ ਬਿਲਕੁਲ ਉਲਟ ਹੈ। ਉਪਰੋਕਤ ਗੁਜ਼ਾਰਿਸ਼ ਦੇ ਨਾਲ ਵਿਚਾਰਾਂ ਦੀ ਆਜ਼ਾਦੀ ਦਾ ਇਸਤੇਮਾਲ ਕਰਦਿਆਂ ਦਾਸ ਬੇਨਤੀ ਕਰਦਾ ਹੈ ਕਿ ਜੇਕਰ ਜਹਾਂ ਪਨਾਹ ਦੇ ਮਿਜ਼ਾਜ ਦੇ ਅਨੁਕੂਲ ਹੋਵੇ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਨੂੰ ਹਿਰਾਸਤ ਵਿਚ ਰੱਖਿਆ ਜਾ ਸਕਦਾ ਹੈ ਤਾਂ ਜੋ ਉਹ ਅਗਾਂਹ ਲਈ ਅਜਿਹੀਆਂ ਸਰਗਰਮੀਆਂ ਤੋਂ ਬਾਜ਼ ਰਹਿਣ ਜੋ ਹਜ਼ੂਰ ਨੂੰ ਨਾ ਮੁਨਾਸਿਬ ਲੱਗਦੀਆਂ ਹੋਣ। ਇਹ ਹੋਰ ਵੀ ਮੁਨਾਸਿਬ ਹੋਵੇਗਾ, ਜੇਕਰ ਉਨ੍ਹਾਂ ਨੂੰ ਰਾਜਧਾਨੀ ਦਿੱਲੀ ਵਿਚ ਰੱਖਿਆ ਜਾਵੇ, ਜਦੋਂ ਤੱਕ ਕਿ ਉਨ੍ਹਾਂ ਵਿਚ ਤਬਦੀਲੀ ਨਾ ਆ ਜਾਵੇ ਅਤੇ ਤਖ਼ਤ ਦੀ ਆਗਿਆਕਾਰੀ ਅਤੇ ਵਫ਼ਾਦਾਰੀ ਕਬੂਲ ਨਾ ਲੈਣ। ਜੇ ਕਰ ਜ਼ਿੱਲੇ ਇਲਾਹੀ ਮੁਨਾਸਿਬ ਖ਼ਿਆਲ ਫਰਮਾਉਣ ਤਾਂ ਦੋਵੇਂ ਬੱਚਿਆਂ ਨੂੰ ਆਪਣੇ ਇਸ ਅਦਨਾ ਗ਼ੁਲਾਮ ਦੀ ਨਿਗਰਾਨੀ ਵਿਚ ਦੇਣ ਦਾ ਹੁਕਮ ਵੀ ਫ਼ਰਮਾ ਸਕਦੇ ਹਨ ਤਾਂ ਜੋ ਉਨ੍ਹਾਂ ’ਤੇ ਨਜ਼ਰ ਰਹੇ ਅਤੇ ਉਨ੍ਹਾਂ ਨੂੰ ਹਰੇਕ ਪ੍ਰਕਾਰ ਦੀਆਂ ਸਰਗਰਮੀਆਂ ਤੋਂ ਬਾਜ਼ ਰੱਖਿਆ ਜਾ ਸਕੇ।

ਜ਼ਿੱਲੇ ਸੁਬਹਾਨੀ! ਨਿਮਾਣੇ ਖ਼ਾਦਿਮ ਨੂੰ ਡਰ ਹੈ ਕਿ ਜਜ਼ਬਾਤ ਅਤੇ ਵਫ਼ਾਦਾਰੀ ’ਚ ਡੁੱਬੀ ਹੋਈ ਇਹ ਲਿਖਤ ਕਿਤੇ ਸ਼ਾਹੀ ਆਦਾਬ ਦੇ ਬੰਨੇ ਪਾਰ ਨਾ ਕਰ ਗਈ ਹੋਵੇ, ਪਰ ਰੱਬੀ ਖ਼ੌਫ਼ ਅਤੇ ਆਲਾ ਹਜ਼ਰਤ ਨਾਲ ਵਫਾਦਾਰੀ ਦਾ ਤਕਾਜ਼ਾ ਦਾਸ ਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੇ ਕਿ ਮੈਂ ਹੱਕ ਗੱਲ ਕਹਿਣ ਤੋਂ ਗੁਰੇਜ਼ ਕਰਾਂ। ਮੇਰੇ ਨਿਮਾਣੇ ਦਾਸ ਦੀ ਗੁਜ਼ਾਰਿਸ਼ ’ਤੇ ਸ਼ਾਹੀ ਫੁੱਲ ਚੜ੍ਹਾਏ ਗਏ ਤਾਂ ਮੈਂ ਖ਼ੁਦ ਨੂੰ ਜ਼ਮਾਨੇ ਦਾ ਖ਼ੁਸ਼ਕਿਸਮਤ ਇਨਸਾਨ ਸਮਝਾਂਗਾ ਅਤੇ ਜੇ ਕਰ ਦਾਸ ਦੀ ਇਹ ਇਲਤਿਜ਼ਾ ਤਬੀਅਤ ਉੱਤੇ ਗਰਾਂ (ਭਾਨੀ) ਗੁਜ਼ਰੇ ਤਾਂ ਬੰਦਾ ਆਪਣਾ ਫਰਜ਼ ਨਿਭਾਉਂਦਿਆਂ ਹੱਕ ਤੇ ਇਨਸਾਫ਼ ਦੇ ਸਾਹਮਣੇ ਸਿਰਫ਼ ਆਪਣੇ ਨਿੱਜੀ ਵਿਚਾਰਾਂ ਦਾ ਇਜ਼ਹਾਰ ਕਰਦਾ ਹੈ, ਪਰ ਸੱਚ ਦੀ ਰਾਹ ਤੋਂ ਉਸ ਦਾ ਕਦਮ ਕਦੇ ਪਿੱਛੇ ਨਹੀਂ ਹਟੇਗਾ।
ਦਸਤਖ਼ਤ/-
ਨਵਾਬ ਸ਼ੇਰ ਮੁਹੰਮਦ ਖ਼ਾਂ
ਰਿਆਸਤ ਮਲੇਰਕੋਟਲਾ।

ਸਾਹਿਬਜ਼ਾਦਿਆਂ ਦੀ ਸ਼ਹੀਦੀ
ਨਵਾਬ ਸ਼ੇਰ ਮੁਹੰਮਦ ਖ਼ਾਂ ਨੇ ਭਾਵੇਂ ਮਾਸੂਮਾਂ ਦੀ ਜਾਨ ਬਚਾਉਣ ਲਈ ਸੰਭਵ ਕੋਸ਼ਿਸ਼ ਵੀ ਕੀਤੀ ਔਰੰਗਜ਼ੇਬ ਤੱਕ ਪਹੁੰਚ ਵੀ ਪਰ ਉਹ ਵਜ਼ੀਰ ਖ਼ਾਂ ਦੀਆਂ ਸਾਜ਼ਿਸ਼ਾਂ ਅੱਗੇ ਨਾਕਾਮ ਰਿਹਾ। ਇਤਿਹਾਸਕਾਰਾਂ ਅਨੁਸਾਰ 27 ਦਸੰਬਰ 1704 ਈ. ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਿਗਰ ਦੇ ਟੋਟੇ ਫ਼ਤਿਹ ਸਿੰਘ ਅਤੇ ਜ਼ੋਰਾਵਰ ਸਿੰਘ ਨੂੰ ਸਰਹਿੰਦ ਦੇ ਸੂਬੇਦਾਰ ਵਜ਼ੀਰ ਖ਼ਾਂ ਨੇ ਸ਼ਹੀਦ ਕਰ ਦਿੱਤਾ।

ਇਸ ਘਟਨਾ ਬਾਰੇ ਸਾਡੇ ਇਤਿਹਾਸਕਾਰ ਇਉਂ ਵੀ ਲਿਖਦੇ ਹਨ ਕਿ ਸਾਹਿਬਜ਼ਾਦਿਆਂ ਨੂੰ ਜਿਉਂਦਿਆਂ ਕੰਧਾਂ ਵਿਚ ਚਿਣਵਾ ਦਿੱਤਾ ਗਿਆ। ਇਸੇ ਤਰ੍ਹਾਂ ਕੁਝ ਪੁਸਤਕਾਂ ਵਿਚ ਇਤਿਹਾਸਕਾਰ ਇਸ ਸਾਕੇ ਨੂੰ 25 ਦਸੰਬਰ ਵੀ ਦੱਸਦੇ ਹਨ। ਮਾਸੂਮ ਬਾਲਾਂ ਦੀ ਸ਼ਹੀਦੀ ਪਿੱਛੋਂ ਗੁਰੂ ਜੀ ਪਰਬਤਾਂ ਵਿਚ ਜਾ ਪਹੁੰਚੇ। ਜਦੋਂ ਮੁਗ਼ਲ ਸਿਪਾਹੀਆਂ ਨੂੰ ਗੁਰੂ ਜੀ ਦੇ ਜੰਗਲਾਂ ਵਿਚ ਹੋਣ ਦੀ ਖ਼ਬਰ ਮਿਲੀ ਤਾਂ ਸਰਹਿੰਦ ਦੇ ਸੂਬੇਦਾਰ ਨੂੰ ਫੇਰ ਨਵਾਬ ਸ਼ੇਰ ਖ਼ਾਂ ਦੀਆਂ ਸੇਵਾਵਾਂ ਦੀ ਲੋੜ ਜਾਪੀ ਪਰ ਸ਼ੇਰ ਮੁਹੰਮਦ ਖ਼ਾਂ ਸਿੱਧੇ ਰੂਪ ਵਿਚ ਸਿੱਖਾਂ ਵਿਰੁੱਧ ਆਉਣ ਤੋਂ ਕੰਨੀਂ ਕਤਰਾਉਣ ਲੱਗਾ। ਉਂਝ ਹਾਜੀ ਅੱਬਾਸ ਖ਼ਾਂ ਸ਼ਰਵਾਨੀ ਆਪਣੀ ਉਰਦੂ ਦੀ ਇਕ ਕਿਤਾਬ ‘‘ਸ਼ਰਵਾਨੀ ਨਾਮਾ’’ ’ਚ ਲਿਖਦੇ ਹਨ—
‘‘ਸਿੱਖੋਂ ਕੇ ਹਾਥੋਂ ਨਵਾਬ ਸ਼ੇਰ ਮੁਹੰਮਦ ਖ਼ਾਨ ਕੇ ਕਈ ਅਫ਼ਰਾਦ ਸ਼ਹੀਦ ਹੋ ਗਏ। ਗੁਰੂ ਤੇਗ਼ ਬਹਾਦੁਰ ਗਿ੍ਰਫ਼ਤਾਰ ਹੂਏ ਤੋ ਨਵਾਬ ਨੇ ਉਨ ਕੋ ਦਿੱਲੀ ਭੇਜ ਦੀਆ; ਯੇ ਲੜਾਈ ਸਿਖੋਂ ਕੀ ਤਰਫ ਸੇ ਮਹਜ਼ ਰਿਆਸਤ (ਮਲੇਰਕੋਟਲਾ) ਸੇ ਨਾ ਥੀ ਬਲਕਿ ਦਰਅਸਲ ਔਰੰਗਜ਼ੇਬ ਕੇ ਖਿਲਾਫ ਥੀ...।’’

1706 ਈ. ਨੂੰ ਸਿੱਖਾਂ ਨੇ ਗੁਰੂ ਜੀ ਦੇ ਪਰਿਵਾਰ ਉੱਤੇ ਹੋਏ ਜ਼ੁਲਮ ਦਾ ਬਦਲਾ ਲੈਣ ਲਈ ਪੰਜਾਬ ਦੀਆਂ ਲਗਭਗ ਸਾਰੀਆਂ ਮੁਸਲਿਮ ਰਿਆਸਤਾਂ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਬੈਰਾਗੀ ਨੂੰ ਆਪਣਾ ਉੱਤਰਾਧਿਕਾਰੀ ਥਾਪਿਆ ਅਤੇ ਸਾਰੇ ਪੈਰੋਕਾਰਾਂ ਨੂੰ ਉਸ ਦੀ ਅਧੀਨਗੀ ਸੌਂਪੀ ਤੇ ਆਪਣੇ ਪਰਿਵਾਰ ਦੀ ਮੌਤ ਦਾ ਬਦਲਾ ਲੈਣ ਦਾ ਐਲਾਨ ਕਰ ਦਿੱਤਾ। ਪਰ ਸਿੱਖ ਫ਼ੌਜਾਂ ਨੂੰ ਮਲੇਰਕੋਟਲਾ ਰਿਆਸਤ ਉੱਤੇ ਹਮਲਾ ਨਾ ਕਰਨ ਦੀ ਹਦਾਇਤ ਵੀ ਕੀਤੀ। ਕਿਉਂਕਿ ਨਵਾਬ ਸ਼ੇਰ ਮੁਹੰਮਦ ਖ਼ਾਨ ਨੇ ਗੁਰੂ ਜੀ ਦੇ ਪੁੱਤਰਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ ਸੀ।

PunjabKesariਗੁਰਦੁਆਰਾ ਸਾਹਿਬ 'ਹਾਅ ਦਾ ਨਾਅਰਾ' ਮਲੇਰਕੋਟਲਾ ਦਾ ਬਾਹਰੀ ਦ੍ਰਿਸ਼

ਬੰਦਾ ਸਿੰਘ ਬਹਾਦਰ ਦਾ ਸਰਹਿੰਦ ਦੇ ਸੂਬੇਦਾਰ ਨੂੰ ਅਲਟੀਮੇਟਮ
ਬੰਦਾ ਸਿੰਘ ਬਹਾਦਰ ਨੇ ਪੂਰੀ ਤਿਆਰੀ ਕਰਨ ਤੋਂ ਪਹਿਲਾਂ ਸਰਹਿੰਦ ਦੇ ਸੂਬੇਦਾਰ ਨੂੰ 25 ਦਿਨ ਪਹਿਲਾਂ ਅਲਟੀਮੇਟਮ ਦੇ ਦਿੱਤਾ ਕਿ ਅਪ੍ਰੈਲ 1707 ਨੂੰ ਫੱਗਣ ਦੇ ਮਹੀਨੇ ਸਰਹਿੰਦ ਲੁੱਟਿਆ ਜਾਵੇਗਾ। ਗੁਰੂ ਜੀ ’ਤੇ ਢਾਈਆਂ ਮੁਸੀਬਤਾਂ ਦੇ ਅਸਲ ਦੋਸ਼ੀ ਸੂਬੇਦਾਰ ਵਜ਼ੀਰ ਖ਼ਾਂ ਤੋਂ ਬਦਲਾ ਲਿਆ ਜਾਵੇਗਾ। ਪਰ ਹੰਕਾਰੇ ਵਜ਼ੀਰ ਖ਼ਾਂ ਨੇ ਇਸ ਖੁੱਲ੍ਹੇ ਚੈਲੰਜ ਨੂੰ ਮਹਿਜ਼ ਇਕ ਫੋਕੀ ਧਮਕੀ ਹੀ ਸਮਝਿਆ, ਕੋਈ ਵਿਸ਼ੇਸ਼ ਤਿਆਰੀ ਨਾ ਅਰੰਭੀ ਜਿਹੜੀ ਉਸ ਦੀ ਵੱਡੀ ਭੁੱਲ ਸਾਬਤ ਹੋਈ। ਅੰਤ ਨੂੰ ਸਮਾਂ ਆਉਣ ’ਤੇ ਵਜ਼ੀਰ ਖ਼ਾਂ ਨੂੰ ਬੰਦੀ ਬਣਾ ਲਿਆ ਗਿਆ। ਇਤਿਹਾਸਕਾਰਾਂ ਦੀ ਮੱਤ ਅਨੁਸਾਰ, ‘‘ਗੁਰੂ ਜੀ ਦੇ ਬੱਚਿਆਂ ਦਾ ਬਦਲਾ ਲੈਣ ਲਈ ਉਸ ਨੂੰ ਇਕ ਬਲਦ ਪਿੱਛੇ ਬੰਨ੍ਹ ਕੇ ਸਾਰੇ ਸ਼ਹਿਰ ਦੀਆਂ ਗਲੀਆਂ, ਮੁਹੱਲਿਆਂ ਅਤੇ ਸੜਕਾਂ ਉੱਤੇ ਘਸੀਟਿਆ ਗਿਆ ਅਤੇ ਫਿਰ ਜਿਉਂਦਾ ਜਲ਼ਾ ਦਿੱਤਾ ਗਿਆ। ਉਸ ਦੁਆਰਾ ਬਣਾਏ ਕਈ ਕਿਲਿ੍ਹਆਂ ਨੂੰ ਢਹਿ-ਢੇਰੀ ਕਰ ਦਿੱਤਾ ਗਿਆ।’’ ਇਸ ਘਟਨਾ ਬਾਰੇ ਡਾ. ਹਰਚੰਦ ਸਿੰਘ ਸਰਹਿੰਦੀ ਕੁਝ ਇਸ ਤਰ੍ਹਾਂ ਜ਼ਿਕਰ ਕਰਦੇ ਹਨ ਕਿ, ‘‘ਸੰਨ 1710 ਈ. ਵਿਚ ਸਿੱਖਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ ਸਰਹਿੰਦ ਤੋਂ 12 ਕੋਹ ਦੀ ਵਿੱਥ ’ਤੇ ਚੱਪੜਚਿੜੀ ਦੇ ਮੈਦਾਨ ਵਿਚ ਇਕ ਫ਼ੈਸਲਾਕੁੰਨ ਜੰਗ ਲੜੀ, ਇਸ ਜੰਗ ਵਿਚ ਸੂਬੇਦਾਰ ਵਜ਼ੀਰ ਖ਼ਾਂ ਮਾਰਿਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦੇ ਇਕ ਉਘੇ ਜਰਨੈਲ ਫ਼ਤਿਹ ਸਿੰਘ ਨੇ ਖੰਡੇ ਦੇ ਇੱਕੋ ਵਾਰ ਨਾਲ ਸੂਬੇਦਾਰ ਵਜ਼ੀਰ ਖ਼ਾਂ ਨੂੰ ਗਰਦਨ ਤੋਂ ਲੈ ਕੇ ਲੱਕ ਤੱਕ ਦੋਫਾੜ ਕਰ ਦਿੱਤਾ...।’’

ਔਰੰਗਜ਼ੇਬ ਦੀ ਮੌਤ ਤੋਂ ਬਾਅਦ ਗੱਦੀ ਉਸ ਦੇ ਪੁੱਤਰ ਬਹਾਦਰ ਸ਼ਾਹ ਦੇ ਹੱਥ ਆਈ ਤੇ ਉਸ ਨੇ ਸਿੱਖਾਂ ਦੀ ਦਿਨੋਂ-ਦਿਨ ਵਧ ਰਹੀ ਚੜ੍ਹਤ ਨੂੰ ਰੋਕਣ ਲਈ ਕਈ ਕੋਸ਼ਿਸ਼ਾਂ ਕੀਤੀਆਂ, ਭਾਵੇਂ ਜਿੱਤ ਵੀ ਮਿਲਦੀ ਰਹੀ ਪਰ ਇਸੇ ਸੰਬੰਧ ’ਚ ਨਵਾਬ ਸ਼ੇਰ ਮੁਹੰਮਦ ਖ਼ਾਂ ਨੇ ਕਦੇ ਸਿੱਖਾਂ ਵਿਰੁੱਧ ਉਸ ਦਾ ਸਾਥ ਨਾ ਦਿੱਤਾ। ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਨਵਾਬ ਸ਼ੇਰ ਮੁਹੰਮਦ ਖ਼ਾਂ ਜਿੱਥੇ ਬਹਾਦਰ ਸੀ ਉੱਥੇ ਉਹ ਬਹੁਤ ਸਮਝਦਾਰ ਵੀ ਸੀ।

ਬਹੁਤ ਸਾਰੀਆਂ ਜਿੱਤਾਂ ਮਗਰੋਂ ਸਿੱਖ ਬਹੁਤ ਸ਼ਕਤੀਸ਼ਾਲੀ ਹੋ ਚੁੱਕੇ ਸਨ। ਉਨ੍ਹਾਂ ਨੂੰ ਕਈ ਵਾਰ ਮਲੇਰਕੋਟਲਾ ’ਤੇ ਹਮਲਾ ਕਰਨ ਲਈ ਉਕਸਾਇਆ ਵੀ ਗਿਆ ਪਰ ਗੁਰੂ ਜੀ ਦੇ ਬੱਚਿਆਂ ਲਈ ਨਵਾਬ ਸ਼ੇਰ ਮੁਹੰਮਦ ਖ਼ਾਂ ਵੱਲੋਂ ਮਾਰਿਆ ‘‘ਹਾਅ ਦਾ ਨਾਅਰਾ’’ ਨੂੰ ਧਿਆਨ ਗੋਚਰ ਰੱਖ ਕੇ ਕੋਈ ਅਜਿਹਾ ਕਦਮ ਨਾ ਚੁੱਕਿਆ ਗਿਆ। ਉਂਝ ਇਸ ਘਟਨਾ ਬਾਰੇ ਕਈ ਤਰ੍ਹਾਂ ਦੀਆਂ ਦੰਦ ਕਥਾਵਾਂ ਜੁੜੀਆਂ ਹਨ ਜਿਨ੍ਹਾਂ ਬਾਰੇ ਕੋਈ ਪੱਕਾ ਸਬੂਤ ਨਹੀਂ ਮਿਲਦਾ। ਪਰ ਇਹ ਗੱਲ ਬਿਲਕੁਲ ਸੱਚ ਹੈ ਕਿ ਸਿੱਖਾਂ ਦੇ ਹੱਥ ਤਾਕਤ ਆਉਣ ’ਤੇ ਵੀ ਉਨ੍ਹਾਂ ਨੇ ਮਲੇਰਕੋਟਲਾ ਨੂੰ ਹਮੇਸ਼ਾ ਮੁਸਲਿਮ ਰਿਆਸਤ ਹੋਣ ਦੇ ਬਾਵਜੂਦ ਮਾਣ-ਸਤਿਕਾਰ ਬਖ਼ਸ਼ਿਆ।

ਇਸੇ ਤਰ੍ਹਾਂ ਰਿਆਸਤ ਮਲੇਰਕੋਟਲਾ ਦੇ ਸ਼ਾਹੀ ਖ਼ਾਨਦਾਨ ਨਾਲ ਸੰਬੰਧ ਰੱਖਣ ਵਾਲੇ ਨਵਾਬ ਇਨਾਇਤ ਅਲੀ ਖ਼ਾਂ ਨੇ ਵੀ ਆਪਣੀ ਪੁਸਤਕ, ‘‘ਪਰਿੰਸ ਕੋਟਲਾ ਅਫ਼ਗਾਨਜ਼’’ ਵਿਚ ਨਵਾਬ ਸ਼ੇਰ ਮੁਹੰਮਦ ਖ਼ਾਂ ਬਾਰੇ ਖ਼ਿਆਲ ਰੱਖੇ ਹਨ। ਪਰ! ਲਗਭਗ ਸਾਰੀਆਂ ਪੁਸਤਕਾਂ ਇਸ ਗੱਲ ਨੂੰ ਮਨਘੜਤ ਸਾਬਤ ਕਰਦੀਆਂ ਹਨ। ਇਸ ਤਰ੍ਹਾਂ ਦਾ ਦਾਅਵਾ ਕਰਨ ਵਾਲੀ ਇਸ ਮਨਘੜਤ ਕਹਾਣੀ ਦਾ ਕੋਈ ਠੋਸ ਸਬੂਤ ਨਹੀਂ ਲੱਭਦਾ। ਮੌਜੂਦਾ ਸਮੇਂ ਵੀ ਮਲੇਰਕੋਟਲਾ ਵਿਚ ਕਿਸੇ ਅਜਿਹੀ ਬੇਗ਼ਮ ਦੀ ਕਬਰ ਨਹੀਂ ਲੱਭਦੀ ਜਿਸ ਬਾਰੇ ਕਿਹਾ ਜਾਵੇ ਕਿ ਉਹ ਸਿੱਖ ਧਰਮ ਨੂੰ ਛੱਡ ਕੇ ਇਸਲਾਮ ਵਿਚ ਆਈ ਹੋਵੇ।

ਨਵਾਬ ਸ਼ੇਰ ਮੁਹੰਮਦ ਖ਼ਾਂ ਬਾਰੇ ਇਤਿਹਾਸਕ ਹਵਾਲੇ
ਜਦੋਂ ਅਸੀਂ ਨਵਾਬ ਸ਼ੇਰ ਮੁਹੰਮਦ ਖ਼ਾਂ ਬਾਰੇ ਇਤਿਹਾਸਕ ਤੌਰ ’ਤੇ ਪੜ੍ਹਦੇ ਹਾਂ ਤਾਂ ਸਾਡੇ ਸਾਹਮਣੇ ਉਹ ਇਕ ਚੰਗੇ ਆਚਰਣ ਵਾਲ਼ਾ, ਸੂਝਵਾਨ, ਨਿਡਰ, ਯੋਗ ਅਤੇ ਦੂਰ-ਅੰਦੇਸ਼ੀ ਵਿਅਕਤੀ ਨਜ਼ਰ ਆਉਂਦਾ ਹੈ। ਉਸ ਦੇ ਦੋ ਭਰਾ ਸਿੱਖਾਂ ਵੱਲੋਂ ਜੰਗ ਦੇ ਮੈਦਾਨ ਵਿਚ ਮਾਰੇ ਗਏ ਪਰ ਫੇਰ ਵੀ ਗੁਰੂ ਜੀ ਦੇ ਬੱਚਿਆਂ ਪ੍ਰਤੀ ਉਸ ਦਾ ਹਮਦਰਦ ਹੋਣਾ ਉਸ ਦੇ ਨੇਕ ਅਤੇ ਧਾਰਮਿਕ ਸੋਚ ਵਾਲ਼ਾ ਹੋਣ ਦੀ ਨਿਸ਼ਾਨੀ ਹੈ। ਅਜਿਹੀ ਸੋਚ ਰੱਖਣ ਵਾਲ਼ਾ ਵਿਅਕਤੀ ਕਦੇ ਵੀ ਅਜਿਹਾ ਕੰਮ ਨਹੀਂ ਕਰ ਸਕਦਾ ਜਿਸ ਦੀ ਇਜਾਜ਼ਤ ਉਸ ਦਾ ਧਰਮ ਨਾ ਦਿੰਦਾ ਹੋਵੇ।

ਨਵਾਬ ਸ਼ੇਰ ਮੁਹੰਮਦ ਖ਼ਾਂ ਵੱਲੋਂ ਦਸੰਬਰ 1704 ਈ. ਨੂੰ ਜ਼ੁਲਮ ਵਿਰੁੱਧ ਉਠਾਈ ਗਈ ਆਵਾਜ਼ ਦੀ ਇਸ ਘਟਨਾ ਨੂੰ ਮੁਕਾਮੀ ਇਤਿਹਾਸ ਵਿਚ ‘‘ਹਾਅ ਦਾ ਨਾਅਰਾ’’ ਕਰਕੇ ਯਾਦ ਕੀਤਾ ਜਾਂਦਾ ਹੈ। ‘‘ਹਾਅ ਦਾ ਨਾਅਰਾ’’ ਅਸਲ ਵਿਚ ‘‘ਆਹ ਦਾ ਨਾਅਰਾ’’ ਹੈ। ਉਰਦੂ ਫ਼ਾਰਸੀ ਦੀਆਂ ਪੁਰਾਣੀਆਂ ਇਤਿਹਾਸਕ ਪੁਸਤਕਾਂ ਵਿੱਚ ‘‘ਹਾਅ’’ ਸ਼ਬਦ ਦੀ ਥਾਂ ‘‘ਆਹ’’ ਸ਼ਬਦ ਪ੍ਰਯੋਗ ਕੀਤਾ ਮਿਲਦਾ ਹੈ। ‘ਆਹ’ ਸ਼ਬਦ ਦੁੱਖ ਪ੍ਰਗਟ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ। ਪੰਜਾਬੀ ਕੋਸ਼ ਅਨੁਸਾਰ ਇਸ ਦਾ ਮਤਲਬ ‘ਹਾਉਕਾ’ ਜਾਂ ‘ਹਾਏ’ ਨਿਕਲਦਾ ਹੈ। ਕਹਿਣ ਦਾ ਭਾਵ ਇਹ ਹੈ ਕਿ ਨਵਾਬ ਸ਼ੇਰ ਮੁਹੰਮਦ ਖ਼ਾਂ ਦੁਆਰਾ ਸਾਹਿਬਜ਼ਾਦਿਆਂ ਲਈ ਉਠਾਈ ਗਈ ਹੱਕ ਦੀ ਆਵਾਜ਼ ਅਸਲ ਵਿਚ ‘‘ਆਹ ਦਾ ਨਾਅਰਾ’’ ਹੈ ਜੋ ਸਮੇਂ ਨਾਲ ਬਦਲ ਕੇ ‘‘ਹਾਅ ਦਾ ਨਾਅਰਾ’’ ਕਿਹਾ ਜਾਣ ਲੱਗਾ।

ਉਰਦੂ ਦੀਆਂ ਦੂਜੀਆਂ ਪੁਸਤਕਾਂ ਵਿਚ ਵੀ ਇਸੇ ਤਰ੍ਹਾਂ ‘ਹਾਅ’ ਸ਼ਬਦ ਦੀ ਥਾਂ ‘ਆਹ’ ਸ਼ਬਦਾਂ ਦਾ ਪ੍ਰਯੋਗ ਕੀਤਾ ਗਿਆ ਹੈ। ਇਸ ਤੋਂ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਨਵਾਬ ਸ਼ੇਰ ਮੁਹੰਮਦ ਖ਼ਾਂ ਨੂੰ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਦਾ ਕਿੰਨਾ ਜ਼ਿਆਦਾ ਦੁੱਖ ਸੀ। ਇਸ ਲਈ ਸਿੱਖ ਕੌਮ ਵਿਚ ਰਿਆਸਤ ਮਲੇਰਕੋਟਲਾ ਦੇ ਇਸ ਅਣਖ਼ੀਲੇ ਨਵਾਬ ਨੂੰ ਹਮੇਸ਼ਾ ਆਦਰ ਅਤੇ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ।

ਨਵਾਬ ਸ਼ੇਰ ਮੁਹੰਮਦ ਖ਼ਾਂ 1712 ਈ. ਵਿਚ ਅੱਲ੍ਹਾ ਨੂੰ ਪਿਆਰਾ ਹੋ ਗਿਆ। ਇਹ ਇਕ ਸੁਲਝਿਆ ਹੋਇਆ ਸੈਨਿਕ, ਮੁਨਸਫ਼ ਅਤੇ ਪੱਕੇ ਇਰਾਦੇ ਦਾ ਧਾਰਨੀ, ਦਿਆਲੂ ਅਤੇ ਆਪਣੀ ਜਨਤਾ ਦਾ ਦਰਦ ਪਛਾਨਣ ਵਾਲ਼ਾ ਸੀ। ਉਸ ਨੇ ਇਕ ਮੁਸਲਿਮ ਰਿਆਸਤ ਦਾ ਹਾਕਮ ਹੁੰਦਿਆਂ ਹੋਇਆਂ ਵੀ ਆਪਣੀ ਰਿਆਸਤ ਵਿਚ ਮੁਸਲਮਾਨਾਂ ਦੇ ਨਾਲ-ਨਾਲ ਅਨੇਕਾਂ ਹਿੰਦੂਆਂ ਤੇ ਸਿੱਖਾਂ ਨੂੰ ਜ਼ਮੀਨਾਂ ਤੇ ਜਾਗੀਰ ਵੀ ਦਿੱਤੀ ਸੀ। ਗੁਰੂ ਸਾਹਿਬ ਦੇ ਮਾਸੂਮ ਬੱਚਿਆਂ ਲਈ ਪ੍ਰਗਟਾਈ ਹਮਦਰਦੀ ਉਸ ਦੇ ਇਨਸਾਨੀ ਕੱਦ ਨੂੰ ਕਈ ਗੁਣਾਂ ਉੱਚਾ ਕਰਦੀ ਹੈ। ਇਤਿਹਾਸ ਨੂੰ ਅਸੀਂ ਕਦੇ ਵਿਸਾਰ ਨਹੀਂ ਸਕਦੇ...। ਮਲੇਰਕੋਟਲਾ ਵਿਚ ‘ਹਾਅ ਦਾ ਨਾਅਰਾ’ ਗੁਰੂ ਘਰ ਉਸਾਰਿਆ ਗਿਆ ਹੈ।
 

ਲੇਖਕ: ਅਲੀ ਰਾਜਪੁਰਾ  'ਸਟੇਟ ਐਵਾਰਡੀ'
+91 94176 79302

ਤਸਵੀਰਾਂ: ਰਵੀ ਰਵਿੰਦਰ ਲੁਧਿਆਣਾ

  • Nawab Sher Mohammad Khan
  • Sahibzade
  • martyrdom
  • Malerkotla
  • ਨਵਾਬ ਸ਼ੇਰ ਮੁਹੰਮਦ ਖ਼ਾਂ
  • ਸਾਹਿਬਜ਼ਾਦਿਆਂ ਦੀ ਸ਼ਹਾਦਤ
  • ਮਲੇਰਕੋਟਲਾ

ਬਚਪਨ ਦੇ ਸਬਕ

NEXT STORY

Stories You May Like

  • flipkart ordered to compensate shopkeeper
    iPhone ਦੀ ਜਗ੍ਹਾ ਮਿਲਿਆ ਦਾੜ੍ਹੀ ਵਧਾਉਣ ਵਾਲਾ ਤੇਲ, Flipkart ਤੇ ਦੁਕਾਨਦਾਰ ਨੂੰ ਮੁਆਵਜ਼ਾ ਦੇਣ ਦਾ ਹੁਕਮ
  • road accident near jhaneri gate
    ਝਨੇੜੀ ਗੇਟ ਨੇੜੇ ਸੜਕ ਹਾਦਸਾ: ਭੱਠਾ ਮਜ਼ਦੂਰ ਦੀ ਮੌਕੇ 'ਤੇ ਮੌਤ, ਟੱਕਰ ਮਾਰਨ ਵਾਲਾ ਮੋਟਰਸਾਈਕਲ ਸਵਾਰ ਫ਼ਰਾਰ
  • prominent sunni cleric
    ਈਰਾਨ 'ਚ ਸੀਨੀਅਰ ਸੁੰਨੀ ਮੌਲਵੀ ਮੁਹੰਮਦ ਅਨਵਰ ਰਿਗੀ ਦਾ ਕਤਲ
  • akali leader  gangster encounter
    ਅਕਾਲੀ ਆਗੂ ਨੂੰ ਗੋਲੀਆਂ ਮਾਰਨ ਵਾਲੇ ਗੈਂਗਸਟਰ ਦਾ ਐਨਕਾਊਂਟਰ
  • mohammad kaif  s big statement
    ਮੁਹੰਮਦ ਕੈਫ ਦਾ ਵੱਡਾ ਬਿਆਨ: ਰੋਹਿਤ ਸ਼ਰਮਾ ਨੂੰ ਆਪਣੀਆਂ ਸ਼ਰਤਾਂ 'ਤੇ ਸੰਨਿਆਸ ਲੈਣ ਦਾ ਫੈਸਲਾ ਕਰਨ ਦਾ ਹੱਕ
  • jaspreet jassa who shot himself in a moving scorpio case
    ਚਲਦੀ ਸਕਾਰਪੀਓ 'ਚ ਖੁਦ ਨੂੰ ਗੋਲੀ ਮਾਰਨ ਵਾਲਾ ਜਸਪ੍ਰੀਤ ਜੱਸਾ ਈਸੇਵਾਲ ਗੈਂਗਰੇਪ ਕਾਂਡ ਦਾ ਸੀ ਮੁੱਖ ਗਵਾਹ
  • man dies due to electric shock
    ਧੱਕਾ ਮਾਰਨ ’ਤੇ ਤਾਰ ਦੀ ਲਪੇਟ ’ਚ ਆਉਣ ਕਾਰਨ ਵਿਅਕਤੀ ਦੀ ਮੌਤ
  • imf reduces india  s gdp growth estimate  surge in crude oil
    IMF ਨੇ ਭਾਰਤ ਦੀ GDP ਗ੍ਰੋਥ ਦਾ ਅੰਦਾਜ਼ਾ ਘਟਾਇਆ, ਕਰੂਡ ’ਚ ਉਛਾਲ ਦਾ ਇਕਨਾਮੀ ’ਤੇ ਪੈ ਰਿਹਾ ਅਸਰ
  • long queues of people at jalandhar sewa kendra
    1076 ਦੇ ਦਾਅਵਿਆਂ ਦੀ ਖੁੱਲ੍ਹੀ ਪੋਲ, ਜਲੰਧਰ ਸੇਵਾ ਕੇਂਦਰ ’ਚ ਲੋਕਾਂ ਦੀਆਂ ਲੰਮੀਆਂ...
  • power cut in punjab
    ਪੰਜਾਬ 'ਚ ਲੱਗੇਗਾ 8 ਘੰਟਿਆਂ ਦਾ POWER CUT! ਬੰਦ ਰਹੇਗੀ ਇਨ੍ਹਾਂ ਇਲਾਕਿਆਂ ਦੀ...
  • thar vehicle stuck in potholes on road in jalandhar
    ਜਲੰਧਰ ਵਿਚ ਸੜਕ 'ਤੇ ਪਏ ਟੋਇਆਂ ਵਿਚ ਫਸੀ ਥਾਰ ਗੱਡੀ
  • daughter dead on road accident
    ਗੋਰਾਇਆ ਵਿਖੇ ਮਾਂ-ਧੀ ਨਾਲ ਵਾਪਰਿਆ ਹਾਦਸਾ, ਧੀ ਦੀ ਦਰਦਨਾਕ ਮੌਤ
  • fugitive accused of theft arrested
    ਚੋਰੀ ਦੀਆਂ ਵਾਰਦਾਤਾਂ ਕਰਨ ਵਾਲਾ ਭਗੌੜਾ ਮੁਲਜ਼ਮ ਗ੍ਰਿਫ਼ਤਾਰ
  • stray dogs attacked mother and son child injured
    ਜਲੰਧਰ 'ਚ ਆਵਾਰਾ ਕੁੱਤਿਆਂ ਦਾ ਮਾਂ-ਪੁੱਤ 'ਤੇ ਹਮਲਾ
  • big action against sarvodaya hospital of jalandhar
    ਜਲੰਧਰ ਦੇ ਇਸ ਹਸਪਤਾਲ 'ਚ ਨਹੀਂ ਹੋਵੇਗਾ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਇਲਾਜ
  • amritsar police seizes 111 559 kg heroin in 7 months
    ਅੰਮ੍ਰਿਤਸਰ : 7 ਮਹੀਨਿਆਂ ’ਚ 2 ਹਜ਼ਾਰ ਤੋਂ ਵੱਧ ਮੁਲਜ਼ਮ ਗ੍ਰਿਫ਼ਤਾਰ
Trending
Ek Nazar
imran khan sister grant bail

ਪਾਕਿਸਤਾਨ : ਅਦਾਲਤ ਨੇ ਇਮਰਾਨ ਖਾਨ ਦੀ ਭੈਣ ਨੂੰ ਦਿੱਤੀ ਜ਼ਮਾਨਤ

migrants reach britain from france

ਫਰਾਂਸ ਤੋਂ ਬ੍ਰਿਟੇਨ ਜਾਣ ਦੀ ਕੋਸ਼ਿਸ਼ 'ਚ ਚਾਰ ਪ੍ਰਵਾਸੀਆਂ ਦੀ ਮੌਤ

workers abducted

ਪਾਕਿਸਤਾਨ 'ਚ ਅਗਵਾ ਕੀਤੇ ਛੇ ਮਜ਼ਦੂਰਾਂ ਦੀਆਂ ਮਿਲੀਆਂ ਲਾਸ਼ਾਂ

high court stays rajesh khanna s old bungalow from being called bhutia

ਰਾਜੇਸ਼ ਖੰਨਾ ਦੇ ਪੁਰਾਣੇ ਬੰਗਲੇ ‘ਆਸ਼ੀਰਵਾਦ’ ਨੂੰ ‘ਭੂਤੀਆ’ ਕਹਿਣ ’ਤੇ ਹਾਈ ਕੋਰਟ...

russia  s ukraine conflict

ਯੂਕਰੇਨ 'ਤੇ ਰੂਸ ਦਾ ਵੱਡਾ ਹਮਲਾ;  ਸੱਤ ਮੌਤਾਂ, ਕਈ ਜ਼ਖਮੀ

out of control container truck crashes into house in mirzapur

ਘਰ ਅੰਦਰ ਸੌਂ ਰਹੇ ਸਨ ਪਿਓ-ਪੁੱਤ, ਅਚਾਨਕ ਅੰਦਰ ਆ ਵੜਿਆ ਟਰੱਕ, ਮਿਰਜ਼ਾਪੁਰ 'ਚ...

security personnel

ਪਾਕਿਸਤਾਨ 'ਚ ਇਕ ਮੁਹਿੰਮ ਦੌਰਾਨ ਨੌਂ ਸੁਰੱਖਿਆ ਕਰਮਚਾਰੀ, 15 ਅੱਤਵਾਦੀ ਢੇਰ

imran khan  situtation

ਇਮਰਾਨ ਖਾਨ 33 ਮਹੀਨਿਆਂ ਤੋਂ ਇਕਾਂਤਵਾਸ 'ਚ ਕੈਦ, ਸੰਯੁਕਤ ਰਾਸ਼ਟਰ ਮਾਹਰ ਨੇ ਕੀਤੀ...

christian community in pakistan

ਪਾਕਿਸਤਾਨ: ਅਗਵਾਕਾਰ ਨੂੰ ਦੇ'ਤੀ ਈਸਾਈ ਕੁੜੀ ਦੀ ਕਸਟਡੀ, ਮਾਪਿਆਂ ਨੇ ਲਾਈ ਇਨਸਾਫ...

curfew extended

ਨੇਪਾਲ ਦੇ ਸਰਹੱਦੀ ਇਲਾਕਿਆਂ ਵਿੱਚ ਚੌਥੇ ਦਿਨ ਵੀ ਕਰਫਿਊ ਜਾਰੀ

netanyahu proposed increasing aid

ਨੇਤਨਯਾਹੂ ਨੇ ਅਮਰੀਕੀ ਫੌਜੀ ਸਹਾਇਤਾ 16 ਬਿਲੀਅਨ ਡਾਲਰ ਤੱਕ ਵਧਾਉਣ ਦਾ ਰੱਖਿਆ...

famous actress cheated of rs 2 44 lakh

ਥਿਏਟਰ 'ਚ ਫਿਲਮ ਵੇਖ ਰਹੀ ਸੀ ਮਸ਼ਹੂਰ ਅਦਾਕਾਰਾ, ਖਾਤੇ 'ਚੋਂ ਅਚਾਨਕ ਉੱਡ ਗਏ 2.44...

famous singer dies in road accident

ਮਿਊਜ਼ਿਕ ਇੰਡਸਟਰੀ 'ਚ ਪਸਰਿਆ ਮਾਤਮ, ਸੜਕ ਹਾਦਸੇ 'ਚ ਮਸ਼ਹੂਰ ਗਾਇਕ ਦੀ ਮੌਤ,...

whoever finds missing actor raj kiran will get a reward of rs 4 78 lakh

ਲਾਪਤਾ Actor ਰਾਜ ਕਿਰਨ ਨੂੰ ਲੱਭਣ ਵਾਲੇ ਨੂੰ ਮਿਲੇਗਾ 4.78 ਲੱਖ ਰੁਪਏ ਦਾ ਇਨਾਮ !...

silver price falls

ਮੁੱਧੇ ਮੂੰਹ ਡਿੱਗੀ ਚਾਂਦੀ, 6 ਮਹੀਨਿਆਂ 'ਚ ਕੀਮਤ ਹੋਈ ਅੱਧੀ; ਜਾਣੋ ਨਵੇਂ ਰੇਟ

missile attack on american

ਅਮਰੀਕੀ ਫੌਜਾਂ 'ਤੇ  ਈਰਾਨ ਦੇ ਮਿਜ਼ਾਈਲ ਹਮਲਾ ਕੀਤੇ ਨਾਕਾਮ

fine imposed on indian origin

ਭਾਰਤੀ ਮੂਲ ਦੇ ਵਿਅਕਤੀ 'ਤੇ ਆਪਣੇ ਪੁੱਤਰਾਂ ਦੀ ਜਾਨ ਨੂੰ ਖ਼ਤਰੇ 'ਚ ਪਾਉਣ ਲਈ...

missiles shot down

ਈਰਾਨ ਤੋਂ ਦਾਗੀਆਂ ਪੰਜ ਮਿਜ਼ਾਈਲਾਂ ਕੀਤੀਆਂ ਢੇਰ : ਜਾਰਡਨ ਦਾ ਦਾਅਵਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਨਜ਼ਰੀਆ ਦੀਆਂ ਖਬਰਾਂ
    • india and european summer
      50° ਗਰਮੀ 'ਚ ਵੀ ਭਾਰਤੀ ਨਹੀਂ ਕਰਦੇ ਪਰਵਾਹ ! ਫ਼ਿਰ 'ਗੋਰਿਆਂ' ਦੀ 35°-40° 'ਤੇ...
    • venezuela mother son
      18 ਦਿਨਾਂ ਦੇ ਜਵਾਕ ਨੂੰ ਛਾਤੀ ਨਾਲ ਲਾਈ ਮਲਬੇ 'ਚ ਦੱਬੀ ਰਹੀ ਮਾਂ ! ਇੰਝ ਦਿੱਤੀ...
    • village with no crime in 100 years
      100 ਸਾਲ ਤੋਂ ਨਾ ਕੋਈ ਲੜਾਈ-ਝਗੜਾ, ਨਾ ਕੋਈ FIR ! ਪੂਰੀ ਦੁਨੀਆ ਲਈ ਮਿਸਾਲ ਬਣ...
    • punjab floods in syllabus
      ਹੁਣ ਸਕੂਲਾਂ 'ਚ ਪੜ੍ਹਾਏ ਜਾਣਗੇ ਪੰਜਾਬ ਦੇ ਹੜ੍ਹ ! NCERT ਨੇ ਸਿਲੇਬਸ 'ਚ ਕੀਤਾ...
    • fake books in market
      ਵਿਦਿਆਰਥੀਆਂ ਦੇ ਭਵਿੱਖ ਨਾਲ ਵੱਡਾ ਖਿਲਵਾੜ ! ਬਾਜ਼ਾਰ 'ਚ ਵਿਕ ਰਹੀਆਂ ਨਕਲੀ ਕਿਤਾਬਾਂ
    • phone snatcher cardiac arrest
      ਫ਼ੋਨ ਖੋਹ ਕੇ ਭੱਜਦੇ ਸਨੈਚਰ ਨੂੰ ਆ ਗਿਆ Heart Attack ! ਮੌਕੇ 'ਤੇ ਹੀ ਨਿਕਲੀ ਜਾਨ
    • bunjee jumping incident
      ਬੰਜੀ ਜੰਪਿੰਗ ਕਰਨ ਗਈ ਕੁੜੀ ਨੂੰ ਬਿਨਾਂ ਰੱਸੀ ਦੇ ਦੇ'ਤਾ ਧੱਕਾ ! ਹੋਈ ਦਰਦਨਾਕ ਮੌਤ
    • india s birth rate
      ਘਟਣ ਲੱਗੀ ਭਾਰਤ ਦੀ ਅਬਾਦੀ ! ਰਿਪਲੇਸਮੈਂਟ ਲੈਵਲ ਤੋਂ ਵੀ ਹੇਠਾਂ ਡਿੱਗੀ ਜਨਮ ਦਰ,...
    • pakistanis in japan
      ਪਾਕਿਸਤਾਨੀਆਂ ਨੇ ਜਾਪਾਨ 'ਚ ਕਰ'ਤਾ ਕਾਂਡ ! ਬਣਾ'ਤੀ ਗ਼ੈਰ-ਕਾਨੂੰਨੀ ਮਸਜਿਦ,...
    • husband wife love story
      ਡਾਕਟਰਾਂ ਨੇ ਖੜ੍ਹੇ ਕੀਤੇ ਹੱਥ, ਪਰ ਪਿਆਰ ਨੇ ਨਹੀਂ ਮੰਨੀ 'ਹਾਰ' ! ਭਾਵੁਕ ਕਰੇਗੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +