ਲੁਧਿਆਣਾ— ਨੀਦਰਲੈਂਡ ਵਿੱਚ ਕਾਰਜ ਕਰ ਰਹੀ ਮਾਹਿਰ ਕਿਸਾਨਾਂ ਦੀ ਇੱਕ ਕੌਂਸਲ ਪੰਮ ਨੀਦਰਲੈਂਡ ਦੇ ਮਾਹਿਰ ਕਿਸਾਨਾਂ ਦੇ ਇੱਕ ਵਫ਼ਦ ਨੇ ਅੱਜ ਪੀ.ਏਯੂ ਦਾ ਦੌਰਾ ਕੀਤਾ। ਇੱਥੇ ਧਿਆਨਯੋਗ ਹੈ ਕਿ ਪੰਮ ਇੱਕ ਪ੍ਰਬੰਧਕ ਤੈਨਾਤੀ ਪ੍ਰੋਗਰਾਮ ਹੈ ਜਿਹੜਾ ਵੱਖ-ਵੱਖ ਖੇਤਰਾਂ ਵਿੱਚ ਮਾਹਿਰਾਂ ਨੂੰ ਉਚਤਮ ਸਿਖਲਾਈ ਤੋਂ ਜਾਣੂ ਕਰਵਾ ਕੇ ਪ੍ਰਬੰਧਕ ਤੈਨਾਤ ਕਰਦਾ ਹੈ । ਪੰਮ ਨੀਦਰਲੈਂਡ ਦੇ ਸੰਯੋਜਕ ਡਾ. ਲਿਉਨ ਹੁਸੋਨ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਭਾਵੇਂ ਪੰਜਾਬ ਅਤੇ ਨੀਦਰਲੈਂਡ ਆਕਾਰ ਅਤੇ ਜਨਸੰਖਿਆ ਦੇ ਪੱਖ ਤੋਂ ਇੱਕੋ ਜਿਹੇ ਹਨ ਪਰ ਨੀਦਰਲੈਂਡ ਦੁਨੀਆਂ ਵਿੱਚ ਖੇਤੀ ਉਤਪਾਦਨਾਂ ਦੇ ਨਿਰਯਾਤ ਦੇ ਮਾਮਲੇ ਵਿੱਚ ਦੂਜੇ ਸਥਾਨ ਤੇ ਹੈ । ਇਸ ਦਾ ਕਾਰਨ ਉਥੋਂ ਦੇ ਕਿਸਾਨਾਂ ਵੱਲੋਂ ਖੇਤੀ ਨਾਲ ਸੰਬੰਧਤ ਮੰਡੀਕਰਨ ਵਿੱਚ ਸਰਗਰਮ ਭਾਗੀਦਾਰੀ ਕਰਨਾ ਹੈ । ਪੰਮ ਨੀਦਰਲੈਂਡ ਬਾਰੇ ਬੋਲਦਿਆਂ ਉਨ•ਾਂ ਨੇ ਕਿਹਾ ਕਿ ਇਹ ਸਰਕਾਰੀ ਸਹਾਇਤਾ ਪ੍ਰਾਪਤ ਅਜਿਹਾ ਸੰਗਠਨ ਹੈ ਜਿਹੜਾ ਛੋਟੇ ਅਤੇ ਮਧਲੇ ਦਰਜੇ ਦੇ ਉਤਪਾਦਕਾਂ ਦੇ ਨਿਰੰਤਰ ਵਿਕਾਸ ਲਈ ਪੂਰੀ ਦੁਨੀਆਂ ਵਿੱਚ ਕਾਰਜਸ਼ੀਲ ਰਹਿੰਦਾ ਹੈ।
ਡਾ. ਹੁਸੋਨ ਨੇ ਪੰਮ ਦੇ ਸਹਿਯੋਗ ਨਾਲ ਕਰਨਾਟਕ ਅਤੇ ਉਤਰ ਪ੍ਰਦੇਸ਼ ਦੇ ਚਮੜੇ ਅਤੇ ਡੇਅਰੀ ਉਦਯੋਗ ਨਾਲ ਸੰਬੰਧਤ ਹਜ਼ਾਰਾਂ ਕਿਸਾਨਾਂ ਵੱਲੋਂ ਤਿਆਰ ਉਤਪਾਦਾਂ ਨੂੰ ਸਿੱਧੇ ਗਾਹਕਾਂ ਤੱਕ ਪਹੁੰਚਾਉਣ ਦੀ ਯੋਜਨਾ ਬਾਰੇ ਗੱਲ ਕੀਤੀ । ਡਾ. ਹੁਸੋਨ ਨੇ ਅੱਗੇ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਨੂੰ ਇਹ ਜਾਣਨ ਦੀ ਲੋੜ ਹੈ ਕਿ ਉਨ ਦਾ ਵਰਤਮਾਨ ਖੇਤੀ ਢਾਂਚਾ ਬਹੁਤਾ ਟਿਕਾਊ ਨਹੀਂ ਹੈ । ਪੰਜਾਬ ਦੇ ਕਿਸਾਨਾਂ ਨੂੰ ਸੰਸਾਰ ਪੱਧਰ ਦੇ ਖੇਤੀ ਮਾਡਲ ਨੂੰ ਅਪਨਾਉਣ ਦੀ ਲੋੜ ਹੈ । ਉਨ ਇਹ ਵੀ ਕਿਹਾ ਕਿ ਵੱਖ-ਵੱਖ ਸਹਾਇਕ ਸਮਝੇ ਜਾਣ ਵਾਲੇ ਖੇਤੀ ਖੇਤਰਾਂ ਜਿਵੇਂ ਬਾਗਬਾਨੀ, ਮੱਛੀ ਪਾਲਣ, ਮਧੂ ਮੱਖੀ ਪਾਲਣ, ਭੋਜਨ ਪਦਾਰਥਾਂ ਅਤੇ ਪਸ਼ੂ-ਪਾਲਣ ਨਾਲ ਸੰਬੰਧਤ ਕਿਸਾਨਾਂ ਨੂੰ ਪਰਸਪਰ ਸਹਿਯੋਗ ਅਤੇ ਨਿਵੇਸ਼ ਲਈ ਉਤਸ਼ਾਹਿਤ ਕਰਨ ਦੀ ਲੋੜ ਹੈ । ਉਨ ਨੇ ਫੂਡ ਪ੍ਰੋਸੈਸਿੰਗ ਉਦਯੋਗ ਵੱਲੋਂ ਨੌਜਵਾਨਾਂ ਲਈ ਕੀਤੇ ਜਾਣ ਵਾਲੇ ਉਤਸ਼ਾਹਵਰਧਕ ਕਾਰਜਾਂ ਬਾਰੇ ਵਿਸਥਾਰ ਨਾਲ ਗੱਲ ਕੀਤੀ । ਇਸ ਮੌਕੇ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਦੀਦਾਰ ਸਿੰਘ ਭੱਟੀ, ਸਹਾਇਕ ਨਿਰਦੇਸ਼ਕ ਖੋਜ ਡਾ. ਅਸ਼ੋਕ ਕੁਮਾਰ ਵਿਸ਼ੇਸ਼ ਤੌਰ ਤੇ ਹਾਜਰ ਸਨ । ਸਹਾਇਕ ਪ੍ਰੋਫੈਸਰ ਫ਼ਸਲ ਵਿਗਿਆਨ ਡਾ. ਸਿਮਰਜੀਤ ਕੌਰ ਨੇ ਸਮੁੱਚੇ ਸਮਾਗਮ ਦੀ ਕਾਰਵਾਈ ਨੂੰ ਸੁਚਾਰੂ ਢੰਗ ਨਾਲ ਚਲਾਇਆ।
ਫ਼ਲਾਂ ਦੇ ਸਿਰਕੇ ਦੀ ਤਕਨੀਕ ਦੇ ਵਪਾਰੀਕਰਨ ਲਈ ਪੀਏਯੂ ਨੇ ਕੀਤੀ ਇੱਕ ਹੋਰ ਸੰਧੀ
NEXT STORY