Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, OCT 15, 2026

    10:48:13 AM

  • punjab chemists association has issued orders to 27 000 chemists

    ਪਰਵਿੰਦਰ ਝੋਟਾ ਦੇ ਕਤਲ ਮਗਰੋਂ ਪੰਜਾਬ ਕੈਮਿਸਟ...

  • bathinda chandigarh highway blocked markets did not open

    ਬਠਿੰਡਾ-ਚੰਡੀਗੜ੍ਹ ਹਾਈਵੇਅ ਜਾਮ, ਨਹੀਂ ਖੁੱਲ੍ਹੇ...

  • nana patekar is alive        claims famous bollywood actress

    'ਜ਼ਿੰਦਾ ਨੇ ਨਾਨਾ ਪਾਟੇਕਰ..!', ਬਾਲੀਵੁੱਡ ਦੀ...

  • trump statement on canada

    ਅਮਰੀਕਾ ਦਾ 51ਵਾਂ ਸੂਬਾ ਹੈ ਕੈਨੇਡਾ ! Trump ਨੇ ਇਕ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • Jalandhar
  • ਭਾਰਤੀ ਸੰਵਿਧਾਨ ਦਿਹਾੜੇ ’ਤੇ ਵਿਸ਼ੇਸ਼: ਜਾਣੋ ਕਿਨ੍ਹਾਂ ਪੜਾਵਾਂ 'ਚੋਂ ਲੰਘਿਆ ਵਰਤਮਾਨ ਸੰਵਿਧਾਨ

MERI AWAZ SUNO News Punjabi(ਨਜ਼ਰੀਆ)

ਭਾਰਤੀ ਸੰਵਿਧਾਨ ਦਿਹਾੜੇ ’ਤੇ ਵਿਸ਼ੇਸ਼: ਜਾਣੋ ਕਿਨ੍ਹਾਂ ਪੜਾਵਾਂ 'ਚੋਂ ਲੰਘਿਆ ਵਰਤਮਾਨ ਸੰਵਿਧਾਨ

  • Edited By Rajwinder Kaur,
  • Updated: 26 Nov, 2020 11:41 AM
Jalandhar
november 26 indian constitution day
  • Share
    • Facebook
    • Tumblr
    • Linkedin
    • Twitter
  • Comment

ਅੱਜ 26 ਨਵੰਬਰ, 2020 ਨੂੰ ਪਿਛਲੇ ਕਈ ਸਾਲਾਂ ਵਾਂਗ ਅਸੀਂ ਭਾਰਤੀ ਸੰਵਿਧਾਨ ਦਿਹਾੜਾ ਮਨਾ ਰਹੇ ਹਾਂ। ਭਾਰਤ ਦਾ ਸੰਵਿਧਾਨ ਜੋ ਕਿ ਦੁਨੀਆ ਦਾ ਸਭ ਤੋਂ ਵੱਡਾ ਲਿਖਤੀ ਸੰਵਿਧਾਨ ਹੈ, ਜਿਸ ਵਿੱਚ ਹੁਣ 465 ਅਨੁਛੇਦ, 12 ਅਨੁਸੂਚੀਆਂ ਹਨ ਅਤੇ ਇਹ 22 ਭਾਗਾਂ ਵਿੱਚ ਵੰਡਿਆ ਹੋਇਆ ਹੈ। ਸ਼ੁਰੂ ਵਿੱਚ ਇਸ ਵਿੱਚ 395 ਅਨੂਛੇਦ ਸਨ ਅਤੇ ਇਸ ਵਿੱਚ ਸਿਰਫ਼ 08 ਅਨੁਸੂਚੀਆਂ ਹੀ ਸਨ ਅਤੇ ਇਹ 22 ਭਾਗਾਂ ਵਿੱਚ ਵੰਡਿਆ ਹੋਇਆ ਸੀ। ਜੇਕਰ ਭਾਰਤੀ ਸੰਵਿਧਾਨ ਦਾ ਇਤਿਹਾਸ ਵੇਖੀਏ ਤਾਂ ਸੰਵਿਧਾਨ ਬਣਾਉਣ ਦਾ ਵਿਚਾਰ ਸਭ ਤੋਂ ਪਹਿਲਾਂ ਅੰਤਰਰਾਸ਼ਟਰੀ ਮਸ਼ਹੂਰ ਕ੍ਰਾਂਤੀਕਾਰੀ ਕਾਮਰੇਡ ਐੱਮ.ਐੱਨ.ਰਾਓ ਨੇ 1934 ਵਿੱਚ ਦਿੱਤਾ ਸੀ, ਜਿਸਨੂੰ ਕਾਂਗਰਸ ਨੇ 1935 ਵਿੱਚ ਸਵਿਕਾਰ ਕਰ ਲਿਆ। 1940 ਵਿੱਚ ਬਰਤਾਨੀਆ ਸਰਕਾਰ ਨੇ ਇੱਕ ਪ੍ਰਸਤਾਵ ਪੇਸ਼ ਕੀਤਾ, ਜਿਸ ਨੂੰ ਅਗਸਤ ਆਫ਼ਰ ਵੀ ਕਿਹਾ ਜਾਂਦਾ ਹੈ, ਜਿਸ ਵਿੱਚ ਭਾਰਤ ਵਾਸੀਆਂ ਵਲੋਂ ਆਪਣਾ ਸੰਵਿਧਾਨ ਬਣਾਉਣ ਨੂੰ ਮਾਨਤਾ ਦੇਣਾ ਵੀ ਸ਼ਾਮਲ ਸੀ। 

ਭਾਰਤ ਦੀ ਸੰਵਿਧਾਨ ਸਭਾ ਦੇ ਨਿਰਮਾਣ ਬਾਰੇ
ਦੂਜੇ ਵਿਸ਼ਵ ਯੁੱਧ ਵਿੱਚ ਭਾਰਤੀਆਂ ਨੇ ਬਰਤਾਨੀਆ ਸਰਕਾਰ ਦੀ ਮਦਦ ਕੀਤੀ ਅਤੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਜੁਲਾਈ 1945 ਵਿੱਚ ਬਰਤਾਨੀਆ ਸਰਕਾਰ ਨੇ ਭਾਰਤ ਦੀ ਸੰਵਿਧਾਨ ਸਭਾ ਦੇ ਨਿਰਮਾਣ ਲਈ ਇੱਕ ਕੈਬਿਨਟ ਮਿਸ਼ਨ, ਜਿਸ ਵਿੱਚ 03 ਮੰਤਰੀ ਸ਼ਾਮਲ ਸਨ, ਭਾਰਤ ਭੇਜਿਆ। ਸੰਵਿਧਾਨ ਸਭਾ ਦੇ ਮੈਂਬਰ ਭਾਰਤ ਦੇ ਰਾਜਾਂ ਦੀਆਂ ਸਭਾਵਾਂ ਦੇ ਚੁਣੇ ਹੋਏ ਮੈਂਬਰਾਂ ਦੁਆਰਾ ਬਣਾਏ ਗਏ ਸਨ। ਇਸ ਸਬੰਧੀ ਕੁੱਲ 12 ਸੈਸ਼ਨ ਹੋਏ, ਜਿਸ ਵਿੱਚ ਪਹਿਲਾ ਸੈਸ਼ਨ 09 ਤੋਂ 23 ਦਸੰਬਰ 1946 ਤੱਕ, ਦੂਜਾ ਸੈਸ਼ਨ 20 ਤੋਂ 25 ਜਨਵਰੀ 1947, ਤੀਜਾ ਸੈਸ਼ਨ 28 ਅਪ੍ਰੈਲ ਤੋਂ 02 ਮਈ 1947, ਚੋਥਾ ਸੈਸ਼ਨ 13-14 ਜੁਲਾਈ 1947, ਪੰਜਵਾਂ ਸੈਸ਼ਨ 14 ਤੋਂ 30 ਅਗਸਤ 1947, ਛੇਵਾਂ ਸੈਸ਼ਨ 27 ਜਨਵਰੀ 1948 ਨੂੰ, ਸੱਤਵਾਂ ਸੈਸ਼ਨ 04 ਨਵੰਬਰ 1948 ਤੋਂ 08 ਜਨਵਰੀ 1949, ਅੱਠਵਾਂ ਸੈਸ਼ਨ 16 ਮਈ ਤੋਂ 16 ਜੂਨ 1949, ਨੌਵਾਂ ਸੈਸ਼ਨ 30 ਜੁਲਾਈ ਤੋਂ 18 ਸਤੰਬਰ 1949, ਦਸਵਾਂ ਸੈਸ਼ਨ 6 ਤੋਂ 17 ਅਕਤੂਬਰ 1949 ਤੱਕ, ਗਿਆਰਵਾਂ ਸੈਸ਼ਨ 14 ਤੋਂ 26 ਨਵੰਬਰ 1949 ਤੱਕ ਅਤੇ ਬਾਰਵਾਂ ਸੈਸ਼ਨ 24 ਜਨਵਰੀ 1950 ਨੂੰ ਹੋਇਆ। 

ਸੰਵਿਧਾਨ ਨੂੰ ਤਿਆਰ ਕਰਨ ਲਈ ਬਣਾਈ ਗਈ ਸੀ ਇਕ ਕਮੇਟੀ
ਸੰਵਿਧਾਨ ਨੂੰ ਤਿਆਰ ਕਰਨ ਲਈ ਇੱਕ ਕਮੇਟੀ ਬਣਾਈ ਗਈ, ਜਿਸ ਵਿੱਚ ਕੁੱਲ 389 ਮੈਂਬਰ ਸਨ। ਇਸ ਕਮੇਟੀ ’ਚ ਪੰਡਿਤ ਜਵਾਹਰ ਲਾਲ ਨਹਿਰੂ, ਡਾਕਟਰ ਰਾਜਿੰਦਰ ਪ੍ਰਸਾਦ, ਸੰਜੇ ਫਾਕੇ, ਸੰਦੀਪ ਕੁਮਾਰ ਪਟੇਲ, ਨਲਿਨੀ ਰੰਜਨ ਘੋਸ਼, ਬਲਵੰਤ ਰਾਏ ਮਹਿਤਾ, ਸਰਦਾਰ ਵੱਲਭ ਭਾਈ ਪਟੇਲ, ਸ਼ਿਆਮਾ ਪ੍ਰਸਾਦ ਮੁਖਰਜੀ, ਮੌਲਾਨਾ ਅਬਦੁਲ ਕਲਾਮ ਆਜ਼ਾਦ ਆਦਿ ਇਸ ਸਭਾ ਦੇ ਪ੍ਰਮੁੱਖ ਮੈਂਬਰ ਸ਼ਾਮਲ ਸਨ। ਇਸ ਸਭਾ ਵਿੱਚ ਕਰੀਬ 30 ਮੈਂਬਰ ਅਨੁਸੂਚਿਤ ਜਾਤਾਂ ਨਾਲ ਸਬੰਧਿਤ ਸਨ। ਫਰਾਂਕ ਐਂਥੋਨੀ ਐਂਗਲੋਂ-ਇੰਡੀਅਨ ਕਮਿਉਨਿਟੀ ਦੀ ਪ੍ਰਤੀਨਿਧਤਾ ਕਰ ਰਹੇ ਸਨ। ਐੱਚ.ਪੀ.ਮੋਦੀ ਪਾਰਸੀਆਂ ਦੀ ਪ੍ਰਤੀਨਿਧਤਾ ਕਰ ਰਹੇ ਸਨ। ਮਾਇਨਾਰਿਟੀ ਕਮੇਟੀ ਦੇ ਚੇਅਰਮੈਨ ਹਰਿੰਦਰ ਕੂਮਰ ਮੁਕਰਜੀ ਇਸਾਈਆਂ ਦੀ ਪ੍ਰਤੀਨਿਧਤਾ ਕਰ ਰਹੇ ਸਨ। ਅਰੀ ਬਹਾਦੁਰ ਗੁਰਰੰਗ ਗੋਰਖਿਆਂ ਦੀ ਪ੍ਰਤੀਨਿਧਤਾ ਕਰ ਰਹੇ ਸਨ। 

ਸਰਦਾਰ ਹੁਕਮ ਸਿੰਘ ਵਲੋਂ ਸੰਵਿਧਾਨ ਡਰਾਫਟ ’ਤੇ ਦਸਤਖ਼ਤ ਨਾ ਕਰਨਾ 
ਸਿੱਖਾਂ ਦੀ ਪ੍ਰਤੀਨਿਧਤਾ ਕਰ ਰਹੇ ਸਰਦਾਰ ਹੁਕਮ ਸਿੰਘ ਨੇ ਇਹ ਕਹਿਕੇ ਸੰਵਿਧਾਨ ਡਰਾਫਟ ’ਤੇ ਦਸਤਖ਼ਤ ਨਹੀਂ ਕੀਤੇ ਸਨ ਕਿ ਇਸ ਵਿੱਚ ਸਿੱਖਾਂ ਦੀ ਵੱਖਰੀ ਪਹਿਚਾਣ ਅਤੇ ਅਧਿਕਾਰ ਸੁਰੱਖਿਅਤ ਨਹੀਂ ਹਨ। ਇਸ ਕਮੇਟੀ ਵਿੱਚ ਸਰੋਜਿਨੀ ਨਾਇਡੂ, ਹਾਂਸਾ ਮਹਿਤਾ, ਦੁਰਗਾਬਾਈ ਦੇਸ਼ਮੁਖ, ਰਾਜ ਕੁਮਾਰੀ ਅਮ੍ਰਿਤ ਕੌਰ, ਵਿਜੈਲਕਸ਼ਮੀ ਪੰਡਿਤ ਵਗਗੀਆਂ ਉੱਘੀਆਂ ਮਹਿਲਾ ਆਗੂ ਸ਼ਾਮਲ ਸਨ। ਇਸ ਕਮੇਟੀ ਦੀ ਪਹਿਲੇ ਦੋ ਦਿਨ ਦੀ ਅਸਥਾਈ ਮੀਟਿੰਗ ਦੀ ਪ੍ਰਧਾਨਗੀ ਡਾਕਟਰ ਸਚਿੰਦਾ ਨੰਦਾ ਸਿਨਹਾ ਨੇ ਕੀਤੀ ਅਤੇ ਫਿਰ ਰਾਜਿੰਦਰ ਪ੍ਰਸਾਦ ਨੂੰ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ। ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ 9 ਦਸੰਬਰ 1946 ਨੂੰ ਹੋਈ। 14 ਅਗਸਤ 1947 ਨੂੰ ਸੰਵਿਧਾਨ ਸਭਾ ਦੀ ਹੋਈ ਮੀਟਿੰਗ ਵਿੱਚ ਵੱਖ-ਵੱਖ ਕਮੇਟੀਆਂ ਬਣਾਉਣ ਦਾ ਫ਼ੈਸਲਾ ਕੀਤਾ ਗਿਆ, ਜਿਸ ਵਿੱਚ ਮੌਲਿਕ ਅਧਿਕਾਰਾਂ ਸਬੰਧੀ ਕਮੇਟੀ, ਸੰਘੀ ਸ਼ਕਤੀ ਕਮੇਟੀ ਅਤੇ ਸੰਘੀ ਸੰਵਿਧਾਨ ਕਮੇਟੀ ਸ਼ਾਮਲ ਸੀ। 

ਸੰਵਿਧਾਨ ਦੀ ਡਰਾਫਟਿੰਗ ਕਮੇਟੀ
29 ਅਗਸਤ 1947 ਨੂੰ ਸੰਵਿਧਾਨ ਦੀ ਡਰਾਫਟਿੰਗ ਕਮੇਟੀ ਬਣਾਈ ਗਈ, ਜਿਸਦੇ ਚੇਅਰਮੈਨ ਡਾਕਟਰ ਭੀਮ ਰਾਓ ਅੰਬੇਡਕਰ ਨੂੰ ਬਣਾਇਆ ਗਿਆ। ਇਸ ਕਮੇਟੀ ਵਿੱਚ 6 ਹੋਰ ਮੈਂਬਰ ਪੰਡਿਤ ਗੋਬਿੰਦ ਵਲਭ ਪੰਤ, ਕੇ.ਐੱਮ ਮੁਨਸ਼ੀ ਸਾਬਕਾ ਗ੍ਰਹਿ ਮੰਤਰੀ ਬੰਬੇ, ਅਲਾਦੀ ਕ੍ਰਿਸ਼ਨਾਸਵਾਮੀ ਅਈਅਰ ਸਾਬਕਾ ਐਡਵੋਕੇਟ ਜਨਰਲ ਮਦਰਾਸ ਰਾਜ, ਐੱਨ ਗੋਪਾਲਾਸਵਾਮੀ ਐਂਇਗਰ ਸਾਬਕਾ ਪ੍ਰਧਾਨ ਮੰਤਰੀ ਜੰਮੂ ਕਸ਼ਮੀਰ, ਬੀ.ਐੱਲ ਮਿਤਰ ਸਾਬਕਾ ਐਡਵੋਕੇਟ ਜਨਰਲ, ਮੁਹੰਮਦ ਸਾਦਉੱਲਾ ਸਾਬਕਾ ਮੁੱਖ ਮੰਤਰੀ ਅਸਾਮ ਅਤੇ ਮੁਸਲਿਮ ਲੀਗ ਮੈਂਬਰ ਅਤੇ ਡੀ.ਪੀ. ਖੈਤਾਨ ਉੱਘੇ ਵਕੀਲ ਅਤੇ ਖੈਤਾਨ ਵਪਾਰਿਕ ਘਰਾਣੇ ਦੇ ਮੈਂਬਰ ਸਨ। ਆਈ.ਸੀ.ਐੱਸ ਅਧਿਕਾਰੀ ਸਰ ਬੈਨੇਗਲ ਨਾਰਸਿੰਗ ਰਾਓ, ਜੋ ਬੰਗਾਲ ਹਾਈ ਕੌਰਟ ਦੇ ਜੱਜ ਰਹੇ, ਨੂੰ ਸੰਵਿਧਾਨਿਕ ਸਲਾਹਕਾਰ ਬਣਾਇਆ ਗਿਆ। ਬਾਅਦ ਵਿੱਚ ਇੱਕ ਮੈਂਬਰ ਬੀ.ਐੱਲ. ਮਿਤਰ ਸਾਬਕਾ ਐਡਵੋਕੇਟ ਜਨਰਲ ਨੇ ਅਸਤੀਫ਼ਾ ਦੇ ਦਿੱਤਾ ਤੇ ਉਨ੍ਹਾਂ ਦੀ ਥਾਂ ਮਾਧਵ ਰਾਓ ਕਾਨੂੰਨੀ ਸਲਾਹਕਾਰ ਮਹਾਰਾਜਾ ਬੜੋਦਾ ਨੂੰ ਮੈਂਬਰ ਲਿਆ ਗਿਆ। ਡੀ.ਪੀ. ਖੈਤਾਨ ਉੱਘੇ ਵਕੀਲ ਅਤੇ ਖੈਤਾਨ ਵਪਾਰਿਕ ਘਰਾਣੇ ਦੇ ਮੈਂਬਰ ਦੀ ਮੌਤ ਹੋਣ ਕਾਰਨ ਟੀ.ਟੀ. ਕ੍ਰਿਸ਼ਨਾਮਾਚਾਰੀ ਨੂੰ ਕਮੇਟੀ ਮੈਂਬਰ ਬਣਾਇਆ ਗਿਆ। 

ਭਾਰਤੀ ਸੰਵਿਧਾਨ ’ਤੇ ਦੂਜੇ ਸੰਵਿਧਾਨਾਂ ਦਾ ਪ੍ਰਭਾਵ
ਸੰਵਿਧਾਨ ਸਭਾ ਨੇ 2 ਸਾਲ, 11 ਮਹੀਨੇ ਅਤੇ 18 ਦਿਨ ਵਿੱਚ ਲੱਗਭਗ 166 ਦਿਨ ਵੱਖ-ਵੱਖ ਵਰਗਾਂ ਦੇ ਲੋਕਾਂ ਨਾਲ ਮੀਟਿੰਗਾਂ ਕੀਤੀਆਂ। ਇਸ ਦੀਆਂ ਬੈਠਕਾਂ ਵਿੱਚ ਪ੍ਰੈੱਸ ਅਤੇ ਜਨਤਾ ਨੂੰ ਭਾਗ ਲੈਣ ਦੀ ਅਜ਼ਾਦੀ ਸੀ। ਡਰਾਫਟਿੰਗ ਕਮੇਟੀ ਵਲੋਂ ਡਰਾਫਟ ਸੰਵਿਧਾਨ ਤਿਆਰ ਕਰਕੇ 04 ਨਵੰਬਰ, 1947 ਨੂੰ ਸਭਾ ਨੂੰ ਪੇਸ਼ ਕੀਤਾ ਗਿਆ। ਡਰਾਫਟ ਸਬੰਧੀ ਸੰਵਿਧਾਨ ਸਭਾ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ 2 ਸਾਲਾਂ ਦੌਰਾਨ ਲੱਗਭੱਗ 2000 ਸੋਧ ਕੀਤੇ ਗਏ। ਭਾਰਤੀ ਸੰਵਿਧਾਨ ਵਿੱਚ ਦੂਜੇ ਦੇਸ਼ਾਂ ਦੇ ਸੰਵਿਧਾਨਾਂ ਤੋਂ ਕਾਫੀ ਕੁਝ ਲਿਆ ਗਿਆ ਹੈ। ਇਸ ਤਰਾਂ ਭਾਰਤੀ ਸੰਵਿਧਾਨ ’ਤੇ ਦੂਜੇ ਸੰਵਿਧਾਨਾਂ ਦਾ ਕਾਫ਼ੀ ਪ੍ਰਭਾਵ ਪਿਆ, ਜਿਨ੍ਹਾਂ ਵਿੱਚ ਬਿਟ੍ਰਿਸ਼ ਸੰਵਿਧਾਨ, ਆਸਟ੍ਰੇਲੀਆ ਦਾ ਸੰਵਿਧਾਨ, ਸੰਯੁਕਤ ਰਾਜਾਂ ਦਾ ਸੰਵਿਧਾਨ, ਸੋਵੀਅਤ ਯੂਨੀਅਨ ਦਾ ਸੰਵਿਧਾਨ, ਕੈਨੇਡਾ ਦਾ ਸੰਵਿਧਾਨ, ਫਰਾਂਸ ਦਾ ਸੰਵਿਧਾਨ, ਜਰਮਨ ਦਾ ਸੰਵਿਧਾਨ, ਦੱਖਣੀ ਅਫਰੀਕਾ ਅਤੇ ਜਪਾਨ ਦੇ ਸੰਵਿਧਾਨ ਪ੍ਰਮੁੱਖ ਹਨ। 

26 ਨਵੰਬਰ 1949 ਨੂੰ ਮੁਕੰਮਲ ਹੋਈ ਭਾਰਤੀ ਸੰਵਿਧਾਨ ਸਬੰਧੀ ਸਾਰੀ ਕਾਰਵਾਈ 
ਅੱਜ ਦੇ ਦਿਨ 26 ਨਵੰਬਰ 1949 ਨੂੰ ਭਾਰਤੀ ਸੰਵਿਧਾਨ ਸਬੰਧੀ ਸਾਰੀ ਕਾਰਵਾਈ ਮੁਕੰਮਲ ਹੋ ਗਈ ਸੀ ਅਤੇ ਸਵਿੰਧਾਨ ਸਭਾ ਨੇ ਭਾਰਤੀ ਸੰਵਿਧਾਨ ਨੂੰ ਸਵਿਕਾਰ ਕਰ ਲਿਆ ਸੀ। ਭਾਰਤੀ ਸੰਵਿਧਾਨ 26 ਨਵੰਬਰ 1949 ਨੂੰ ਪਾਸ ਹੋਇਆ ਅਤੇ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ। ਭਾਰਤ ਦੇ ਸੰਵਿਧਾਨ ਨੂੰ ਤਿਆਰ ਕਰਨ ਵਿੱਚ 2 ਸਾਲ, 11 ਮਹੀਨੇ ਅਤੇ 18 ਦਿਨ ਲੱਗੇ। ਭਾਰਤ ਦਾ ਸੰਵਿਧਾਨ ਤਿਆਰ ਕਰਨ ਤੇ ਉਸ ਸਮੇਂ ਲੱਗਭੱਗ 6 ਕਰੋੜ ਰੁਪਏ ਖ਼ਰਚ ਹੋਏ। ਭਾਰਤ ਦਾ ਸੰਵਿਧਾਨ ਇੰਗਲੈਂਡ ਦੇ ਸੰਵਿਧਾਨ ਨਾਲ ਬਿਲਕੁੱਲ ਮਿਲਦਾ ਜੁਲਦਾ ਹੈ। ਇਸ ਵਿੱਚ 80 ਹਜ਼ਾਰ ਸ਼ਬਦ ਹਨ। ਭਾਰਤੀ ਸੰਵਿਧਾਨ ਦੇ ਆਰਟੀਕਲ 5, 6, 7, 8, 9, 60, 324, 366, 367, 379, 380, 388, 391, 392, 393, 394 ਆਦਿ 26 ਨਵੰਬਰ, 1949 ਨੂੰ ਹੀ ਲਾਗੂ ਕੀਤੇ ਗਏ ਅਤੇ ਬਾਕੀ ਭਾਗ 26 ਜਨਵਰੀ, 1950 ਨੂੰ ਲਾਗੂ ਕੀਤਾ ਗਿਆ ਸੀ। ਇਸ ’ਤੇ ਕੁੱਲ 284 ਮੈਂਬਰਾਂ ਨੇ ਦਸਤਖ਼ਤ ਕੀਤੇ ਅਤੇ ਸੰਵਿਧਾਨ ਬਣਾਉਣ ਦੀ ਕਾਰਵਾਈ ਮੁਕੰਮਲ ਹੋ ਗਈ। 

ਭਾਰਤੀ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਸੀ 26 ਜਨਵਰੀ ਦਾ ਦਿਨ 
24 ਜਨਵਰੀ 1950 ਨੂੰ ਸਭਾ ਦੇ 308 ਮੈਂਬਰਾਂ ਨੇ ਸੰਵਿਧਾਨ ਦੀਆਂ ਦੋ ਕਾਪੀਆਂ ਅੰਗਰੇਜੀ ਅਤੇ ਹਿੰਦੀ ਵਿੱਚ ਆਪਣੇ ਦਸਤਖ਼ਤ ਕੀਤੇ। ਭਾਰਤੀ ਸੰਵਿਧਾਨ ਦੀ ਅਸਲੀ ਕਾਪੀ ਹੱਥ ਲਿਖਿਤ ਹੈ ਅਤੇ ਇਸਤੇ ਸ਼ਾਂਤੀ ਨਿਕੇਤਨ ਦੇ ਕਲਾਕਾਰਾਂ, ਜਿਨ੍ਹਾਂ ਵਿੱਚ ਰਾਮ ਮਨੋਹਰ ਸਿਨਹਾ ਅਤੇ ਨੰਦ ਲਾਲ ਬੋਸ ਸ਼ਾਮਲ ਸਨ, ਨੇ ਸਜ਼ਾਵਟ ਕੀਤੀ ਸੀ। 26 ਜਨਵਰੀ, 1950 ਨੂੰ ਭਾਰਤੀ ਸੰਵਿਧਾਨ ਮੁਕੰਮਲ ਰੂਪ ਵਿੱਚ ਲਾਗੂ ਕੀਤਾ ਗਿਆ। 26 ਜਨਵਰੀ ਦਾ ਦਿਨ ਭਾਰਤੀ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਸੀ, ਕਿਉਂਕਿ 26 ਜਨਵਰੀ 1930 ਨੂੰ ਹੀ ਕਾਂਗਰਸ ਨੇ ਸੰਪੂਰਨ ਸਵੈਰਾਜ ਦਿਹਾੜਾ ਮਨਾਇਆ ਸੀ ਅਤੇ ਮੁਕੰਮਲ ਅਜ਼ਾਦੀ ਦੀ ਲੜਾਈ ਸ਼ੁਰੂ ਕੀਤੀ ਸੀ। 26 ਜਨਵਰੀ ਦਾ ਦਿਨ ਭਾਰਤ ਵਿੱਚ ਗਣਤੰਤਰ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 2015 ’ਚ ਐਲਾਨ
ਸਾਲ 2015 ਵਿੱਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੀ 125ਵੀਂ ਜਯੰਤੀ ਮਨਾਉਣ ਦਾ ਐਲਾਨ ਕੀਤਾ ਤਾਂ ਨਾਲ ਹੀ 26 ਨਵੰਬਰ ਦਾ ਦਿਨ ਵੀ ਸੰਵਿਧਾਨ ਦਿਹਾੜੇ ਦੇ ਤੌਰ ’ਤੇ ਮਨਾਉਣ ਦਾ ਐਲਾਨ ਕੀਤਾ। ਭਾਰਤੀ ਸੰਵਿਧਾਨ ਅਤੇ ਡਾਕਟਰ ਅੰਬੇਡਕਰ ਨੂੰ ਸ਼ਰਧਾਂਜਲੀ ਦੇਣ ਲਈ 26 ਨਵੰਬਰ 2015 ਨੂੰ ਭਾਰਤੀ ਸੰਸਦ ਦਾ ਵਿਸ਼ੇਸ਼ ਸ਼ੈਸ਼ਨ ਹੋਇਆ ਅਤੇ ਸੰਸਦ ਭਵਨ ’ਤੇ ਵਿਸ਼ੇਸ਼ ਦੀਪਮਾਲਾ ਕੀਤੀ ਗਈ। ਖੇਡ ਵਿਭਾਗ ਨੇ ਰੱਨ ਫਾਰ ਇਕੁਆਲਿਟੀ ਦਾ ਆਯੋਜਨ ਕੀਤਾ। ਵਿਦੇਸ਼ ਮੰਤਰਾਲਿਆ ਨੇ ਵੀ ਸਮੂਹ ਵਿਦੇਸ਼ੀ ਭਾਰਤੀ ਸਕੂਲਾਂ ਨੂੰ ਸੰਵਿਧਾਨ ਦਿਹਾੜਾ ਮਨਾਉਣ ਦੀ ਹਦਾਇਤ ਕੀਤੀ ਅਤੇ ਸਮੂਹ ਦੂਤਘਰਾਂ ਨੂੰ ਭਾਰਤੀ ਸੰਵਿਧਾਨ ਨੂੰ ਉਸ ਦੇਸ਼ ਦੀ ਸਥਾਨਕ ਭਾਸ਼ਾ ਵਿੱਚ ਅਨੁਵਾਦ ਕਰਨ ਅਤੇ ਇਸਨੂੰ ਵੱਖ-ਵੱਖ ਅਕੈਡਮੀਆਂ, ਲਾਇਬ੍ਰੇਰੀਆਂ ਆਦਿ ਵਿੱਚ ਵੰਡਣ ਲਈ ਕਿਹਾ ਹੈ। ਭਾਰਤੀ ਸੰਵਿਧਾਨ ਦਾ ਅਰਬੀ ਵਿੱਚ ਅਨੁਵਾਦ ਮੁਕੰਮਲ ਹੋ ਗਿਆ ਹੈ ਅਤੇ ਹੋਰ ਕਈ ਭਾਸ਼ਾਵਾਂ ਵਿੱਚ ਇਹ ਕੰਮ ਤੇਜੀ ਨਾਲ ਚੱਲ ਰਿਹਾ ਹੈ। 

ਇਸ ਸਾਲ ਵੀ ਵੱਡੇ ਪੱਧਰ ’ਤੇ ਸੰਵਿਧਾਨ ਦਿਹਾੜਾ ਮਨਾਉਣ ਲਈ 25 ਅਤੇ 26 ਨਵੰਬਰ ਨੂੰ ਗੁਜਰਾਤ ਦੇ  ਕੇਵਦਿਆ ਵਿਖੇ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਇਸਨੂੰ ਰਾਸ਼ਟਰੀ ਕਾਨੂੰਨ ਦਿਹਾੜੇ ਵਜੋਂ ਮਨਾਇਆ ਜਾ ਰਿਹਾ। ਇਸ ਸਮਾਗਮ ਵਿੱਚ ਰਾਸ਼ਟਰਪਤੀ, ਉੱਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਕਈ ਹੋਰ ਪ੍ਰਮੁੱਖ ਵਿਅਕਤੀਆਂ ਸ਼ਾਮਲ ਹੋ ਰਹੇ ਹਨ। ਬੇਸ਼ੱਕ ਭਾਰਤੀ ਸੰਵਿਧਾਨ ਤਿਆਰ ਕਰਨ ਵਾਲਿਆਂ ਨੇ ਹਰ ਵਰਗ ਦਾ ਖ਼ਿਆਲ ਰੱਖਕੇ ਸੰਵਿਧਾਨ ਤਿਆਰ ਕੀਤਾ ਸੀ ਪਰ ਇਸਨੂੰ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਅਣਗਹਿਲੀ ਕਾਰਨ ਅਜੇ ਵੀ ਦੇਸ਼ ਦੇ ਕਈ ਘੱਟ ਗਿਣਤੀ ਵਰਗਾਂ ਵਿੱਚ ਬੇਚੈਨੀ ਅਤੇ ਅਸੰਤੁਸ਼ਟਤਾ ਪਾਈ ਜਾ ਰਹੀ ਹੈ। ਸਾਡੇ ਨੀਤੀ ਨਿਰਮਾਤਾਵਾਂ ਅਤੇ ਨੀਤੀਆਂ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਭਾਰਤੀ ਸੰਵਿਧਾਨ ਨੂੰ ਸਹੀ ਰੂਪ ਵਿੱਚ ਲਾਗੂ ਕਰਨਾ ਚਾਹੀਦਾ ਹੈ ਤਾਂ ਜੋ ਸੰਵਿਧਾਨ ਵਿੱਚ ਦੇਸ਼ ਦੇ ਵੱਖ-ਵੱਖ ਵਰਗਾਂ ਦੀ ਸੁਰੱਖਿਆ ਅਤੇ ਖੁਸ਼ਹਾਲੀ ਦਾ ਲਾਭ ਸਹੀ ਅਰਥਾਂ ਵਿੱਚ ਉਨ੍ਹਾਂ ਵਰਗਾਂ ਤੱਕ ਪਹੁੰਚ ਸਕੇ ਅਤੇ ਹਰ ਵਰਗ ਆਪਣੇ ਆਪ ਨੂੰ ਸੱਚਾ ਭਾਰਤੀ ਹੋਣ ’ਤੇ ਮਾਣ ਮਹਿਸੂਸ ਕਰ ਸਕੇ। 

ਕੁਲਦੀਪ ਚੰਦ 
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ    
ਤਹਿਸੀਲ ਨੰਗਲ
ਜ਼ਿਲ੍ਹਾ ਰੂਪਨਗਰ ਪੰਜਾਬ-140124
9417563054

  • November 26
  • Indian Constitution Day
  • 26 ਨਵੰਬਰ
  • ਭਾਰਤੀ ਸੰਵਿਧਾਨ ਦਿਹਾੜਾ
  • ਕੁਲਦੀਪ ਚੰਦ

ਕਿਤਾਬ ਘਰ 7 : ਅਦਾਲਤੀ ਢਾਂਚੇ ਨਾਲ ਜੁੜੀ ਜ਼ਿੰਦਗੀ ਨੂੰ ਬਿਆਨ ਕਰਦੀ ਜੀਵਨੀ "ਮੈਂ ਸਾਂ ਜੱਜ ਦਾ ਅਰਦਲੀ"

NEXT STORY

Stories You May Like

  • jewelery and cash worth lakhs stolen from home
    ਦਿਨ-ਦਿਹਾੜੇ ਘਰ 'ਚੋਂ ਲੱਖਾਂ ਦੇ ਗਹਿਣੇ ਤੇ ਕੈਸ਼ ਚੋਰੀ, ਸਾਰੀ ਜਮ੍ਹਾ ਪੂੰਜੀ ਲੈ ਗਏ ਚੋਰ
  • schools  prayer constitution  petition  court
    ਸਕੂਲਾਂ 'ਚ ਪ੍ਰਾਰਥਨਾ ਦੌਰਾਨ ਸੰਵਿਧਾਨ ਦੀ ਪ੍ਰਸਤਾਵਨਾ ਦਾ ਪਾਠ ਕਰਵਾਉਣ ਦੀ ਮੰਗ ਵਾਲੀ ਪਟੀਸ਼ਨ ਅਦਾਲਤ ਵਲੋਂ ਖਾਰਜ
  • name missing from the voter list
    ਵੋਟਰ ਲਿਸਟ 'ਚੋਂ ਨਾ ਗਾਇਬ? 10-11 ਤਾਰੀਖ਼ ਨੂੰ ਫਿਰ ਮਿਲੇਗਾ ਮੌਕਾ, ਚੰਡੀਗੜ੍ਹ 'ਚ ਲੱਗਣਗੇ ਵਿਸ਼ੇਸ਼ ਕੈਂਪ
  • special instructions issued by cp satinder singh jalandhar
    ਜਲੰਧਰ ਵਾਸੀਆਂ ਲਈ ਅਹਿਮ ਖ਼ਬਰ! CP ਵੱਲੋਂ ਵਿਸ਼ੇਸ਼ ਹਦਾਇਤਾਂ ਜਾਰੀ, ਸੋਸ਼ਲ ਮੀਡੀਆ 'ਤੇ...
  • discount of thousands of rupees is being available on 10gm gold  why
    10gm Gold 'ਤੇ ਮਿਲ ਰਿਹੈ ਹਜ਼ਾਰਾਂ ਰੁਪਏ ਦਾ Discount, ਜਾਣੋ ਕਿਉਂ ਮਿਲ ਰਹੀ ਹੈ ਭਾਰੀ ਛੋਟ
  • indians rescued from ship
    ਰਾਹਤ ਦੀ ਖ਼ਬਰ, ਜਹਾਜ਼ 'ਚੋਂ ਬਚਾਏ ਗਏ ਤਿੰਨ ਭਾਰਤੀ ਰੋਮਾਨੀਆ ਤੋਂ ਪਰਤੇ ਘਰ
  • panchayati raj elections in rajasthan to be held in four phases
    ਪੰਚਾਇਤੀ ਚੋਣਾਂ ਦਾ ਵੱਜ ਗਿਆ ਬਿਗੁਲ ! 4 ਪੜਾਵਾਂ 'ਚ ਪੈਣਗੀਆਂ ਵੋਟਾਂ, ਰਾਜਸਥਾਨ ਚੋਣ ਕਮਿਸ਼ਨ ਨੇ ਕੀਤਾ ਐਲਾਨ
  • foreign companies spend rs 95 000 crore on indian hospitals
    ਭਾਰਤੀ ਹਸਪਤਾਲਾਂ 'ਤੇ ਵਿਦੇਸ਼ੀ ਕੰਪਨੀਆਂ ਦਾ ਲੱਗਾ 95,000 ਕਰੋੜ, ਮੱਧ ਵਰਗ ਦੀ ਵਧੀ ਪਰੇਸ਼ਾਨੀ
  • surveillance to be increased at drug hotspots
    ਡਰੱਗਜ਼ ਹਾਟਸਪਾਟਸ ’ਤੇ ਵਧੇਗੀ ਨਿਗਰਾਨੀ, ਖਾਲੀ ਥਾਵਾਂ ’ਤੇ ਲੱਗਣਗੇ ਸੀ. ਸੀ. ਟੀ....
  • change in punjab weather warning of rain hailstorms and storms for two days
    ਪੰਜਾਬ ਦੇ ਮੌਸਮ 'ਚ ਬਦਲਾਅ! 2 ਦਿਨ ਮੀਂਹ, ਗੜੇਮਾਰੀ ਤੇ ਤੂਫ਼ਾਨ ਦੀ ਚਿਤਾਵਨੀ,...
  • activa stolen from outside a house near sheetla mandir in jalandhar
    ਜਲੰਧਰ 'ਚ ਨਹੀਂ ਰੁੱਕ ਰਹੀਆਂ ਚੋਰੀ ਦੀਆਂ ਵਾਰਦਾਤਾਂ, ਸ਼ੀਤਲਾ ਮੰਦਿਰ ਨੇੜੇ ਘਰ ਦੇ...
  • accused attacked a young man at a petrol pump in jalandhar
    ਜਲੰਧਰ ਵਿਖੇ ਪੈਟਰੋਲ ਪੰਪ 'ਤੇ ਨੌਜਵਾਨ 'ਤੇ ਹਮਲਾ ਕਰਨ ਵਾਲੇ ਮੁਲਜ਼ਮ ਗ੍ਰਿਫ਼ਤਾਰ
  • hooliganism at a petrol pump on jalandhar 120 foot road  two youths beaten up
    ਜਲੰਧਰ ਦੇ 120 ਫੁੱਟੀ ਰੋਡ 'ਤੇ ਪੈਟਰੋਲ ਪੰਪ 'ਤੇ ਗੁੰਡਾਗਰਦੀ! ਦੋ ਨੌਜਵਾਨਾਂ ਦੀ...
  • ladies   gymkhana club elections jalandhar
    ਲਗਭਗ 5 ਸਾਲਾਂ ਬਾਅਦ ਲੇਡੀਜ਼ ਜਿਮਖਾਨਾ ਕਲੱਬ ਦੀਆਂ ਚੋਣਾਂ ਹੋਣ ਦੀ ਉਮੀਦ ਬਣੀ, 24...
  • accident again at chander nagar underbridge
    ਚੰਦਰ ਨਗਰ ਅੰਡਰਬ੍ਰਿਜ ’ਤੇ ਫਿਰ ਹਾਦਸਾ, ਟਰੱਕ ਟਕਰਾਉਣ ਨਾਲ ਗਾਰਡਰ ਡਿੱਗਿਆ, ਔਰਤ...
  • locks of the 6th shop broken in 10 days at jalandhar  s mai hiran gate
    ਜਲੰਧਰ ਦੇ ਮਾਈ ਹੀਰਾਂ ਗੇਟ 'ਚ 10 ਦਿਨਾਂ ’ਚ 6ਵੀਂ ਦੁਕਾਨ ਦੇ ਤਾਲੇ ਟੁੱਟੇ
Trending
Ek Nazar
gangrape in ludhiana

ਲੁਧਿਆਣਾ 'ਚ ਕੁੜੀ ਨਾਲ ਗੈਂਗਰੇਪ! ਮਹਿਲਾ ਨੇ ਕੋਲਡ ਡਰਿੰਕ ਵਿਚ ਨਸ਼ੀਲੀ ਚੀਜ਼ ਘੋਲ...

golden period

ਇਨ੍ਹਾਂ 4 ਰਾਸ਼ੀਆਂ ਵਾਲਿਆਂ ਦਾ GOLDEN PERIOD ਸ਼ੁਰੂ! ਵਰ੍ਹੇਗਾ ਨੋਟਾਂ ਦਾ ਮੀਂਹ

interpol red notice

ਸ਼੍ਰੀਲੰਕਾ: ਬਾਸਿਲ ਰਾਜਪਕਸ਼ੇ ਵਿਰੁੱਧ ਇੰਟਰਪੋਲ ਦਾ ਰੈੱਡ ਨੋਟਿਸ ਹੋਵੇਗਾ ਜਾਰੀ

trump statement on oil

ਗ੍ਰੀਨਲੈਂਡ 'ਚ ਤੇਲ ਅਤੇ ਗੈਸ ਦੇ ਖੂਹਾਂ ਦੀ ਖੁਦਾਈ ਜਲਦੀ ਸ਼ੁਰੂ ਹੋਵੇਗੀ : ਟਰੰਪ...

russian diesel trump

ਰੂਸੀ ਡੀਜ਼ਲ ਸਾਡੇ ਲਈ ਨਹੀਂ, ਸਗੋਂ ਵਿਸ਼ਵ ਬਾਜ਼ਾਰਾਂ ਲਈ : ਟਰੰਪ

migrant worker in  saudi

ਸਾਊਦੀ ਅਰਬ ਨੇ ਸ਼੍ਰੀਲੰਕਾਈ ਪ੍ਰਵਾਸੀ ਮਜ਼ਦੂਰ ਦੀ ਮੌਤ ਦੀ ਸਜ਼ਾ ਨੂੰ ਪਲਟ'ਤਾ

us singer millben claims cockroach janata party receiving funds from us donors

'ਕੌਕਰੋਚ ਜਨਤਾ ਪਾਰਟੀ' ਨੂੰ ਅਮਰੀਕਾ ਤੋਂ ਮਿਲ ਰਹੀ ਹੈ ਫੰਡਿੰਗ; ਮਸ਼ਹੂਰ ਹਾਲੀਵੁੱਡ...

online harassment

ਪਾਕਿਸਤਾਨ 'ਚ 15 ਲੱਖ ਜਵਾਕ ਔਨਲਾਈਨ ਜਿਨਸੀ ਸ਼ੋਸ਼ਣ ਦੇ ਸ਼ਿਕਾਰ, ਅਧਿਐਨ 'ਚ...

greetings on navratri and durga puja

ਨਿਊਯਾਰਕ ਦੇ ਮੇਅਰ ਮਮਦਾਨੀ ਨੇ ਨਵਰਾਤਰੀ ਅਤੇ ਦੁਰਗਾ ਪੂਜਾ 'ਤੇ ਭਾਰਤੀ ਪ੍ਰਵਾਸੀਆਂ...

sara ali khan

100 ਕਿੱਲੋ ਭਾਰ, ਲਾਅ ਦੀ ਪੜ੍ਹਾਈ, ਫਿਰ ਕਿਵੇਂ ਹੋਈ ਸਾਰਾ ਦੀ ਬਾਲੀਵੁੱਡ 'ਚ...

launches ai avatar devi

ਇੰਡੋਨੇਸ਼ੀਆ 'ਚ ਭਾਰਤੀ ਦੂਤਾਵਾਸ ਨੇ AI ਅਵਤਾਰ "ਦੇਵੀ" ਕੀਤੀ ਲਾਂਚ, ਦੇਵੇਗੀ...

rubio visit uzbekistan and india

ਅਮਰੀਕੀ ਵਿਦੇਸ਼ ਮੰਤਰੀ ਰੂਬੀਓ 17 ਤੋਂ 22 ਅਕਤੂਬਰ ਤੱਕ ਕਰਨਗੇ ਉਜ਼ਬੇਕਿਸਤਾਨ ਅਤੇ...

actor shekhar suman

"ਪਾਪਾ ਮੈਨੂੰ ਬਚਾਅ ਲਓ...": 11 ਸਾਲਾ ਪੁੱਤ ਦੇ ਆਖਰੀ ਪਲ ਯਾਦ ਕਰ ਰੋ ਪਏ ਸ਼ੇਖਰ...

jalandhar opposition to firecracker market in raowali village

ਜਲੰਧਰ : ਪਿੰਡ ਰਾਓਵਾਲੀ 'ਚ ਪਟਾਕਾ ਮਾਰਕੀਟ ਦਾ ਵਿਰੋਧ ! ਪੰਚਾਇਤ ਨੇ ਦਿੱਤੀ...

major administrative reshuffle in punjab

ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ ! IAS ਤੇ PCS ਅਧਿਕਾਰੀਆਂ ਦੇ ਤਬਾਦਲੇ,...

robbery in post office

ਇਟਲੀ ਤੋਂ ਵੱਡੀ ਖ਼ਬਰ ;  2 ਬੰਦੂਕਧਾਰੀ ਚੋਰ ਚਿੱਟੇ ਦਿਨ ਡਾਕਘਰ ਤੋਂ 1 ਲੱਖ ਯੂਰੋ...

flood affected villages in nepal

ਨੇਪਾਲ :  ਹੜ੍ਹ ਪ੍ਰਭਾਵਿਤ ਪਿੰਡਾਂ ਤੱਕ ਪਹੁੰਚੇ ਫੌਜੀ ਕਰਮਚਾਰੀ, ਪਹੁੰਚਾਈ ਰਾਹਤ...

incident in shopping mall

ਦੱਖਣੀ ਕੋਰੀਆ : ਸ਼ਾਪਿੰਗ ਮਾਲ 'ਚ ਵਿਅਕਤੀ ਨੇ ਅੱਠ ਲੋਕਾਂ ਨੂੰ ਮਾਰ'ਤਾ ਚਾਕੂ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਨਜ਼ਰੀਆ ਦੀਆਂ ਖਬਰਾਂ
    • shameful act
      ਇਨਸਾਨੀਅਤ ਹੋਈ ਸ਼ਰਮਸਾਰ ! ਲੋਕ ਬਣਾਉਂਦੇ ਰਹੇ ਵੀਡੀਓ ਤੇ ਬੰਦੇ ਨੇ ਹੜ੍ਹ 'ਚ ਜਾਨ...
    • millions of indians are totally free
      ਨਾ ਪੜ੍ਹਾਈ ਨਾ ਕੋਈ ਕੰਮ-ਕਾਰ ! ਭਾਰਤ ਦੇ 8.7 ਕਰੋੜ ਨੌਜਵਾਨ ਹਨ 'ਨਿਰ੍ਹੇ ਵਿਹਲੇ',...
    • dog protest
      ਕੁੱਤਿਆਂ ਦੇ ਆਤੰਕ ਖ਼ਿਲਾਫ਼ ਅਨੋਖਾ ਪ੍ਰਦਰਸ਼ਨ ! 'ਡੌਗੀ' ਦਾ ਭੇਸ ਬਣਾ ਕੇ ਆ ਗਿਆ...
    • water clean  toxic  iit  electronic eye machine
      ਪਾਣੀ ਸਾਫ਼ ਜਾਂ ਜ਼ਹਿਰੀਲਾ! IIT ਦੀ ‘ਇਲੈਕਟ੍ਰਾਨਿਕ ਆਈ’ ਮਸ਼ੀਨ ਮੌਕੇ ’ਤੇ ਹੀ...
    • groom in sherwani food delivery video viral
      ਹੈਂ! ਲਾੜੀ ਨੂੰ ਮੰਡਪ 'ਚ ਛੱਡ ਫੂਡ ਡਿਲਵਰੀ ਦਾ ਕੰਮ ਕਰਨ ਤੁਰ ਪਿਆ ਲਾੜਾ! ਪੂਰੀ...
    • parents children transfers property
      ਕੀ ਮਾਤਾ-ਪਿਤਾ ਇਕ ਹੀ ਬੱਚੇ ਦੇ ਨਾਮ 'ਤੇ ਟ੍ਰਾਂਸਫਰ ਕਰ ਸਕਦੇ ਹਨ ਸਾਰੀ ਜਾਇਦਾਦ?...
    • cat became smuggler
      'ਬਿੱਲਾ' ਬਣ ਗਿਆ ਸਮੱਗਲਰ ! ਜੇਲ੍ਹ 'ਚ ਪਹੁੰਚਾਉਣ ਲੱਗਾ ਨਸ਼ਾ, ਹੈਰਾਨ ਕਰੇਗਾ...
    • mother own home property son daughter in law eviction
      ਕੀ ਮਾਂ ਆਪਣੇ ਪੁੱਤਰ-ਨੂੰਹ ਨੂੰ ਘਰ ਤੇ ਜਾਇਦਾਦ ਤੋਂ ਕਰ ਸਕਦੀ ਹੈ ਬੇਦਖ਼ਲ? ਜਾਣੋ...
    • australia gives pr to indian cab driver
      ਭਾਰਤੀ ਮੁੰਡੇ ਨੂੰ ਆਸਟ੍ਰੇਲਿਆ ਨੇ ਤੋਹਫੇ 'ਚ ਦਿੱਤੀ PR ! ਵਰ੍ਹਦੀਆਂ ਗੋਲ਼ੀਆਂ 'ਚ...
    • dubai invite scheme
      'ਰਿਸ਼ਤੇਦਾਰਾਂ ਨੂੰ ਬੁਲਾਓ, ਮੋਟਾ ਇਨਾਮ ਪਾਓ..!' ਦੁਬਈ 'ਚ ਰਹਿੰਦੇ ਲੋਕਾਂ ਲਈ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +