ਹਰਪ੍ਰੀਤ ਸਿੰਘ ਸਿੱਧੜ ਮੰਡੀ ਗੋਬਿੰਦਗੜ੍ਹ ਕਿਸੇ ਜਾਣ ਦਾ ਮੋਹਤਾਜ ਨਹੀਂ। ਕਿਉਂਕਿ ਜੋ ਕਲਾ ਨੂੰ ਪਿਆਰ ਕਰਨ ਵਾਲੇ ਉਸਦੀ ਹੱਥੀ ਬਣਾਈ ਤਸਵੀਰ ਇੱਕ ਵਾਰ ਵੇਖ ਲੈਂਦਾ ਹੈ ਤਾਂ ਉਸਦਾ ਦੀਵਾਨਾ ਹੋ ਜਾਂਦਾ ਹੈ। ਉਹ ਆਪਣੀ ਪੈਨਸ਼ਲ ਆਰਟ ਨਾਲ ਦੇਸ਼ਾਂ-ਵਿਦੇਸ਼ਾਂ ਵਿਚ ਆਪਣੀ ਕਲਾਂ ਦਾ ਲੋਹਾ ਮਨਾ ਚੁੱਕਾ ਹੈ। ਹਰਪ੍ਰੀਤ ਦਾ ਜਨਮ 2 ਜੂਨ 1985 ਵਿਚ ਉਹਨ ਪਿਤਾ ਪ੍ਰੀਤਮ ਸਿੰਘ ਮਾਤਾ ਪਰਮਜੀਤ ਕੌਰ ਦੀ ਕੁਖੋ ਹੋਇਆ।ਹਰਪ੍ਰੀਤ ਨੂੰ ਬਚਪਨ ਤੋਂ ਹੀ ਪੜ੍ਹਾਈ ਦੇ ਨਾਲ ਨਾਲ ਆਪਣੀ ਕਲਾ ਨੂੰ ਸਮਰਪਿਤ ਸੀ। ਉਹ ਫਰੀ ਸਮੇਂ ਕਾਗਜ ਉਪਰ ਪੈਨਸ਼ਲ ਨਾਲ ਤਸਵੀਰ ਉਲੀਕਣਾਂ ਸ਼ੁਰੂ ਕਰ ਦਿੰਦਾ।ਜਿਵੇਂ ਹੀ ਪੈਨਸ਼ਲ ਉਸ ਦੇ ਹੱਥਾਂ ਵਿਚ ਆ ਜਾਂਦੀ ਹੈ, ਉਸ ਦੇ ਹੱਥਾਂ ਵਿਚ ਜਿਵੇਂ ਜਾਦੂ ਹੈ, ਉਹ ਕਿਸੇ ਵੀ ਤਰ੍ਹਾਂ ਦੀ ਤਸਵੀਰ ਬਿਲਕੁਲ ਉਸੇ ਤਰ੍ਹਾਂ ਦੀ ਬਣਾ ਦਿੰਦਾ ਹੈ।ਕਈ ਵਾਰੀ ਤਾਂ ਦਰਸ਼ਕ ਧੌਖਾ ਖਾ ਕੇ ਕਹਿ ਦਿੰਦੇ ਹਨ, ਕਿ ਇਹ ਕੰਪਿਊਟਰ ਨਾਲ ਬਣਾਈ ਤਸਵੀਰ ਹੈ ਜੋ ਪਿੰ੍ਰਟ ਕੱਢਵਾਈ ਕਾਪੀ ਹੈ ਪਰ ਜਦੋ ਉਸ ਨੂੰ ਤਸਵੀਰ ਬਣਾਉਦੇ ਨੂੰ ਦੇਖਦੇ ਹਨ, ਤਾਂ ਇੱਕੋ ਸ਼ਬਦ ਮੂੰਹੋ ਨਿਕਲਾ ਹੈ।ਵਾਹ ਜੀ ਵਾਹ ਹਰਪ੍ਰੀਤ ਕਮਾਲ ਕਰ ਦਿੱਤੀ। ਹਰਪ੍ਰੀਤ ਨੇ ਆਪਣੀ ਪੜ੍ਹਾਈ ਬੀ.ਏ.ਦੀ ਸਿੱਖਿਆਂ ਮੰਡੀ ਗੋਬਿੰਦਗੜ ਤੋਂ ਹੀ ਪੂਰੀ ਕੀਤੀ ਸ਼ੁਰੂਆਤ ਵਿਚ ਹਰਪ੍ਰੀਤ ਆਪਣੀ ਮੋਬਾਈਲਾਂ ਦੀ ਦੁਕਾਨ ਕਰਦਾ ਸੀ।ਪਰ ਕੁਝ ਸਮਾਂ ਦੁਕਾਨ ਕਰਨ ਤੋਂ ਬਾਅਦ ਉਸ ਨੂੰ ਮਹਿਸੂਸ ਹੋਇਆ ਕਿ ਜੋ ਕਲਾਂ ਪ੍ਰਮਾਤਮਾ ਨੇ ਉਸ ਦਿੱਤੀ ਹੈ, ਉਹ ਉਸ ਨੂੰ ਆਪਣੇ ਆਪ ਤੋਂ ਦੂਰ ਕਰਦਾ ਜਾ ਰਿਹਾ ਹੈ। ਜਿਸ ਦੇ ਚਲਦਿਆ ਉਸ ਨੇ ਦੁਕਾਨ ਛੱਡ ਦਿੱਤੀ।ਇਸ ਪੰਜਾਬ ਵਿਚ ਜੋ ਕਲਾ ਦੇ ਜੌਹਰੀ ਬਹੁਤ ਘੱਟ ਮਿਲਦੇ ਹਨ। ਕਿਉਂਕਿ ਪੈਨਸ਼ਲ ਆਰਟ ਇਕ ਅਜਿਹੀ ਕਲਾ ਹੈ, ਜੋ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੰਦੀ ਹੈ।ਹਰਪ੍ਰੀਤ ਨੇ ਤਕਰੀਬਨ 70-80 ਸਕੈਚ (ਪੈਟਿੰਗ) ਤਿਆਰ ਕੀਤੇਆ ਹਨ। ਜੋ ਕਿ ਐਨ.ਆਰ.ਆਈ ਵੀਰਾ ਵੱਲੋ ਬਹੁਤ ਪਸੰਦ ਕੀਤੀਆਂ ਜਾ ਚੁੱਕੀਆਂ ਹਨ। ਉਹ ਆਪਣੀ ਕਲਾਂ ਨਾਲ ਬਾਹਰਲੇ ਵਿਦੇਸ਼ਾ ਵਿਚ ਬੈਠੇ ਕਲਾ ਦੇ ਪ੍ਰੇਮੀਆਂ ਲਈ ਤਸਵੀਰਾਂ ਬਣਾ ਕੇ ਭੇਜ ਦਿੰਦਾ ਹੈ।ਜੋ ਕਿ ਆਸਟ੍ਰੇਲੀਆਂ,ਨਿਊਜੀਲੈਂਡ,ਕਨੇਡਾ ਤੋਂ ਉਸ ਨੂੰ ਸਰੋਤਿਆਂ ਦਾ ਕਾਫੀ ਪਿਆਰ ਮਿਲਦਾ ਆ ਰਿਹਾ ਹੈ। ਹਰਪ੍ਰੀਤ ਨੇ ਦੱਸਿਆ ਕਿ ਉਸ ਨੂੰ ਇੱਕ ਪੈਟਿੰਗ ਬਣਾਉਣ ਤੇ ਤਕਰੀਬਨ 18 ਤੋ 24 ਘੰਟੇ ਲੱਗਦੇ ਹਨ। ਤਾਂ ਕਿਤੇ ਜਾ ਕੇ ਇੱਕ ਤਸਵੀਰ ਨੂੰ ਪੂਰਾ ਰੂਪ ਮਿਲਦਾ ਹੈ। ਅਜਿਹੇ ਇਨਸਾਨ ਵਿਰਲੇ ਹੀ ਹੁੰਦੇ ਹਨ, ਜੋ ਆਰਟ ਪੈਨਸ਼ਲ ਨੂੰ ਸਮਰਪਿਤ ਹੁੰਦੇ ਹਨ।ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਅਜਿਹੇ ਆਰਟ ਦੇ ਪ੍ਰੇਮੀ ਨੂੰ ਰੱਬ ਤਰੱਕੀਆਂ ਪ੍ਰਦਾਨ ਕਰੇ।ਕਿਉਂਕਿ ਅੱਜ ਕੱਲ ਦੀ ਪੀੜੀ ਅਜਿਹੀ ਕਲਾ ਤੋਂ ਬਾਝੀ ਹੁੰਦੀ ਜਾ ਰਹੀ ਹੈ। ਜੋ ਆਰਟ ਦੇ
ਪ੍ਰੇਮੀ ਹਨ ਉਹਨਾ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਇਹ ਕਲਾ ਕਿਤੇ ਅਲੋਪ ਨਾ ਹੋ ਜਾਵੇ।ਰੱਬ ਹਰਪ੍ਰੀਤ ਨੂੰ ਤਰੱਕੀਆਂ ਦੀ ਰਾਹ ਤੇ ਖੁਸ਼ੀਆਂ ਹੀ ਖੁਸ਼ੀਆਂ ਪ੍ਰਦਾਨ ਕਰੇ।
ਹਰਵਿੰਦਰ ਰਿਸ਼ੀ
ਪਿੰਡ-ਸਤੌਜ,ਸੰਗਰੂਰ।
ਮੋਬਾਇਲ ਨੰਬਰ-94178-97759