ਹਰ ਕੋਈ ਅੱਜ ਕੱਲ ਜਿੱਥੇ ਅਸੀਂ ਪੰਜਾਬ ਵਿੱਚ ਚੱਲ ਰਹੇ ਮਾੜੇ ਕੰਮਾਂ ਦਾ ਜ਼ਿਕਰ ਕਰਦੇ ਹਾਂ ਉੁੱਥੇ ਚੰਗੇ ਕੰਮ ਕਰਨ ਵਾਲਿਆਂ ਦੀ ਗੱਲ ਕਰਨੀ ਜ਼ਰੂਰੀ ਬਣਦੀ ਹੈ ...ਤਾਂ ਕੇ ਜੋ ਵੀਰ-ਭੈਣਾਂ ਪੰਜਾਬ ਦੀ ਧਰਤੀ ਤੇ ਚੰਗੇ ਕਾਰਜ਼ ਕਰ ਰਹੇ ਹਨ ਉਨ੍ਹਾਂ ਦੇ ਚਿਹਰਿਆਂ ਤੇ ਕਾਰਜ਼ਾ ਨੂੰ ਦੁਨੀਆਂ ਦੇ ਸਾਹਮਣੇ ਲਿਆਂਦਾ ਜਾਵੇ। ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਰਬਾਬ ਬਣਾ ਕੇ ਭਾਈ ਮਰਦਾਨਾਂ ਜੀ ਨੂੰ ਨਾਲ ਲੈ ਕੇ ਗੁਰਬਾਣੀ ਕੀਰਤਨ ਸ਼ੁਰੂ ਕੀਤਾ ਤੇ ਦਸਵੇਂ ਪਾਤਸਾਹ ਤੱਕ ਇਹ ਧਾਰਮਿਕ ਸੇਵਾਵਾਂ ਚੱਲਦੀਆਂ ਆ ਰਹੀਆਂ ਹਨ। ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਦੇ ਰਾਗਾਂ ਤੋਂ ਗੱਲ ਸੁਰੂ ਕਰੀਏ ਜਿਵੇਂ 'ਧਨਾਸਰੀ ਮਹਲਾ ੫' ਜਿੱਥੇ ਗੁਰੂ ਪਾਤਸਾਹ ਨੇ ਸਾਡੇ ਲਈ ਗੁਰਬਾਣੀ ਲਿਖੀ ਹੈ ਉਸਦੇ ਨਾਲ ਨਾਲ ਰਾਗ ਵੀ ਸਾਨੂੰ ਬਖਸ਼ੇ ਹਨ ੳਉੁਦਾ ਤਾਂ ਬਹੁਤ ਸਾਰੇ ਸਾਜ਼ ਜਿਵੇਂ ਰਬਾਬ 'ਢੱਢ 'ਸਾਰੰਗੀ ' ਤਬਲਾ ਆਦਿ। ਇਨ੍ਹਾਂ ਸਾਜ਼ਾ ਵਿੱਚੋਂ ਇਕ ਸਾਜ਼ ਹੈ ਸਰੰਦਾ ਜੋ ਕੇ ਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਸੁਰੂ ਕੀਤਾ। ਆਓ ਫਿਰ ਤਹਾਨੂੰ ਅੱਜ ਚਾਨਣਾ ਪਾ ਦਈਏੇ ਪੰਜਾਬ ਦੀ ਧਰਤੀ ਤੇ ਵੱਸਦੇ ਵੀਰ ਰਣਜੋਧ ਸਿੰਘ / ਸੁਖਵਿੰਦਰ ਸਿੰਘ ਪਿੰਡ ਤੇ ਡਾਕਖਾਨਾਂ ਹਯਾਤ ਨਗਰ ਤੇ ਜਿਲ੍ਹਾਂ ਗੁਰਦਾਸਪੁਰ ਵਿੱਚ ਰਹਿੰਦੇ ਇਸ ਵੀਰ ਤੇ ਸ਼ਲਾਘਾ ਯੋਗ ਕਾਰਜ਼ਾ ਬਾਰੇ। ਸਭ ਤੋਂ ਪਹਿਲਾਂ ਵੀਰ ਦੀ ਸੋਚ ਨੂੰ ਸਲਾਮ ਹੈ ਕੇ ਘਰ ਘਰ ਵਿੱਚ ਸਾਜ਼ ਹੋਵੇ ਹਰ ਕੋਈ ਪ੍ਰਾਣੀ ਸ਼ਾਜ ਵਜਾਉਣਾ ਕੀਰਤਨ ਕਰਨਾਂ ਤੇ ਗੁਰਬਾਣੀ ਪੜ੍ਹਨੀ ਸਿੱਖੀ। ਵੀਰ ਰਣਜੋਧ ਸਿੰਘ ਪੰਜਾਬ ਦਾ ਪਹਿਲਾਂ ਐਸਾ ਜਵਾਨ ਹੈ ਜਿਸਨੇ ਸਰੰਦਾ ਸ਼ਾਜ ਦੇ ਨਾਲ ਐੱਮ ਏ ਦੀ ਪੜ੍ਹਾਈ ਕੀਤੀ ਹੈ। ਹੁਣ ਬਹੁਤ ਸਾਰੇ ਬੱਚਿਆਂ ਨੂੰ ਨਿੱਜੀ ਤੌਰ ਤੇ ਘਰ ਵਿੱਚ ਰੱਖ ਕੇ ਸਰੰਦਾ ਸਾਜ਼ ਦੀ ਸਿਖਲਾਈ ਦੇ ਰਿਹਾ ਹੈ ਤਕਰੀਬਨ 200 ਬੱਚਾਂ ਇਸ ਸਾਜ਼ ਦੀ ਸਿੱਖਿਆਂ ਪ੍ਰਾਪਤ ਕਰ ਰਿਹਾ ਹੈ ਤੇ ਆਨਲਾਈਨ ਵੀਡੀਓ ਕਾਲ ਕਰਕੇ ਦੇਸ਼ਾ-ਵਿਦੇਸ਼ਾ ਦੀ ਧਰਤੀ ਤੇ ਵੀ ਪ੍ਰਾਪਤ ਕਰ ਰਹੇ ਹਨ। ਹਰ ਤਰ੍ਹਾਂ ਕਰਕੇ ਬੱਚਿਆਂ ਦਾ ਸਹਿਯੋਗ ਵੀਰ ਦੇ ਰਹੇ ਹਨ ਤੇ ਨਾਲ ਨਾਲ ਆਪਣੀ ਦਸਾਂ ਨੁੰਹਾ ਦੀ ਕਿਰਤ ਖੇਤੀਬਾੜੀ ਵੀ ਕਰ ਰਹੇ ਹਨ। ਜੇ ਕੋਈ ਵੀ ਬੱਚਾ ਜਾਂ ਜਵਾਨ ਸਾਜ਼ ਸਿੱਖਣਾ ਚਾਹੁੰਦਾ ਹੈ ਤਾਂ ਉਸ ਨੂੰ ਮੁਫਤ ਸਿੱਖਿਆਂ ਦਿੱਤੀ ਜਾਂਦੀ ਹੈ। ਇਕ ਹੋਰ ਖੁਸ਼ੀ ਵਾਲੀ ਗੱਲ ਮਾਣ ਵਾਲੀ ਗੱਲ ਇਹ ਹੈ ਕੇ ਜੇ ਕੋਈ ਬੱਚਾ ਗੁਰੂ ਦੀ ਹਜ਼ੂਰੀ ਵਿੱਚ ਪੰਜ਼ ਗੁਰਬਾਣੀ ਦੇ ਸ਼ਬਦ ਕੰਠ ਕਰਕੇ ਸੁਣਾਵੇਗਾ ਉਸ ਨੂੰੰ ਸ਼ਾਜ ਫਰੀ ਦਿੱਤਾ ਜਾਵੇਗਾ। ਸੋ ਆਓ ਇਹੋ ਜਿਹੀਆਂ ਸ਼ਖਸੀਅਤਾਂ ਨੂੰ ਉੁਬਾਰ ਕੇ
ਦੁਨੀਆਂ ਦੇ ਸਹਾਮਣੇ ਲੈ ਕੇ ਆਈਏੇ ਤੇ ਆਪਣੇ ਬੱਚਿਆਂ ਨੂੰ ਬਾਣੀ ਅਤੇ ਬਾਣੇ ਦੇ ਧਾਰਨੀ ਬਣਾਈਏੇ। ਇਹ ਜਾਣਕਾਰੀ ਵੀਰ ਰਣਜੋਧ ਸਿੰਘ ਨੇ
ਦੁਬਈ ਵਿੱਚ ਹੋਏ ਦਸਤਾਰ ਮੁਕਾਬਲੇ ਦੌਰਾਨ ਮੇਰੇ ਨਾਲ ਸਾਂਝੀ ਕੀਤੀ ਤੇ ਕਿਹਾ ਕੇ ਸਰੰਦਾ ਸਾਜ਼ ਤੋਂ ਇਲਾਵਾ ਸ਼ਾਸਤਰ ਵਿੱਦਿਆਂ ਤੇ ਹੋਰ ਸਾਜ਼ਾਂ ਦੀ ਸਿਖਲਾਈ ਵੀ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ।
ਸੁਖਚੈਨ ਸਿੰਘ 'ਠੱਠੀ ਭਾਈ'
ਮੋਬਾਇਲ ਨੰਬਰ-00971527632924
'ਚਿੱਟੇ' ਵਿਰੁੱਧ ਮੁਹਿੰਮਾਂ ਦੀ ਨੱਕ ਹੇਠ ਹੋ ਰਿਹਾ ਨਸ਼ਿਆਂ ਦਾ 'ਕਾਲਾ ਧੰਦਾ'
NEXT STORY